ਵਧੇਰੇ ਜਾਣਕਾਰੀ
ਕੀ ਯਿਸੂ ਦਾ ਜਨਮ ਦਸੰਬਰ ਵਿਚ ਹੋਇਆ ਸੀ?
ਬਾਈਬਲ ਸਾਨੂੰ ਇਹ ਨਹੀਂ ਦੱਸਦੀ ਕਿ ਯਿਸੂ ਦਾ ਜਨਮ ਕਦੋਂ ਹੋਇਆ ਸੀ। ਪਰ ਇਸ ਤੋਂ ਸਾਨੂੰ ਇੰਨਾ ਜ਼ਰੂਰ ਪਤਾ ਲੱਗਦਾ ਹੈ ਕਿ ਉਸ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ।
ਜ਼ਰਾ ਧਿਆਨ ਦਿਓ ਕਿ ਬੈਤਲਹਮ ਦੇ ਇਲਾਕੇ ਵਿਚ ਯਿਸੂ ਦੇ ਜਨਮ ਵੇਲੇ ਕਿਹੋ ਜਿਹਾ ਮੌਸਮ ਸੀ। ਯਹੂਦੀ ਕਲੰਡਰ ਦੇ ਕਿਸਲੇਵ ਮਹੀਨੇ (ਨਵੰਬਰ/ਦਸੰਬਰ) ਦੌਰਾਨ ਬਹੁਤ ਮੀਂਹ ਪੈਂਦਾ ਸੀ ਅਤੇ ਕਾਫ਼ੀ ਠੰਢ ਹੁੰਦੀ ਸੀ। ਇਸ ਤੋਂ ਬਾਅਦ ਟੇਬੇਥ ਮਹੀਨਾ (ਦਸੰਬਰ/ਜਨਵਰੀ) ਸਾਲ ਦਾ ਸਭ ਤੋਂ ਠੰਢਾ ਮਹੀਨਾ ਹੁੰਦਾ ਸੀ ਅਤੇ ਕਈ ਵਾਰ ਪਹਾੜੀ ਇਲਾਕਿਆਂ ਵਿਚ ਬਰਫ਼ ਵੀ ਪੈਂਦੀ ਸੀ। ਆਓ ਆਪਾਂ ਦੇਖੀਏ ਕਿ ਬਾਈਬਲ ਸਾਨੂੰ ਇਸ ਇਲਾਕੇ ਦੇ ਮੌਸਮ ਬਾਰੇ ਕੀ ਦੱਸਦੀ ਹੈ।
ਬਾਈਬਲ ਦੇ ਲੇਖਕ ਅਜ਼ਰਾ ਨੇ ਕਿਹਾ ਕਿ ਕਿਸਲੇਵ ਦੇ ਮਹੀਨੇ ਬਹੁਤ ਠੰਢ ਹੁੰਦੀ ਸੀ ਅਤੇ ਮੀਂਹ ਵੀ ਬਹੁਤ ਪੈਂਦਾ ਸੀ। ਉਸ ਨੇ ਦੱਸਿਆ ਕਿ ਸਾਰੀ ਪਰਜਾ “ਨੌਵੇਂ ਮਹੀਨੇ [ਕਿਸਲੇਵ] ਦੀ ਵੀਹਵੀਂ ਤਰੀਖ” ਨੂੰ ਯਰੂਸ਼ਲਮ ਵਿਚ ਇਕੱਠੀ ਹੋਈ ਸੀ ਅਤੇ ਲੋਕ “ਮੀਂਹ ਦੀ ਵਾਛੜ ਦੇ ਕਾਰਨ ਕੰਬਦੇ ਸਨ।” ਲੋਕਾਂ ਨੇ ਖ਼ੁਦ ਮੌਸਮ ਬਾਰੇ ਕਿਹਾ: “ਏਹ ਵੱਡੀ ਵਾਛੜ ਦਾ ਮੌਸਮ ਹੈ ਸੋ ਅਸੀਂ ਬਾਹਰ ਨਹੀਂ ਖਲੋ ਸੱਕਦੇ।” (ਅਜ਼ਰਾ 10:9, 13; ਯਿਰਮਿਯਾਹ 36:22) ਇਸੇ ਲਈ, ਉਸ ਇਲਾਕੇ ਵਿਚ ਰਹਿਣ ਵਾਲੇ ਚਰਵਾਹੇ ਦਸੰਬਰ ਦੌਰਾਨ ਆਪਣੇ ਇੱਜੜਾਂ ਨੂੰ ਅੰਦਰ ਹੀ ਰੱਖਦੇ ਸਨ!
ਪਰ ਬਾਈਬਲ ਕਹਿੰਦੀ ਹੈ ਕਿ ਜਿਸ ਰਾਤ ਯਿਸੂ ਦਾ ਜਨਮ ਹੋਇਆ, ਉਸ ਰਾਤ ਚਰਵਾਹੇ ਬਾਹਰ ਆਪਣੀਆਂ ਭੇਡਾਂ ਦੀ ਰਾਖੀ ਕਰ ਰਹੇ ਸਨ। ਲੂਕਾ ਨੇ ਕਿਹਾ ਕਿ ਉਸ ਲੂਕਾ 2:8-12) ਧਿਆਨ ਦਿਓ ਕਿ ਚਰਵਾਹੇ ਸਿਰਫ਼ ਦਿਨ ਵੇਲੇ ਹੀ ਨਹੀਂ, ਪਰ ਰਾਤ ਨੂੰ ਵੀ ਬਾਹਰ ਆਪਣੇ ਇੱਜੜ ਦੀ ਰਾਖੀ ਕਰ ਰਹੇ ਸਨ। ਕੀ ਇਨ੍ਹਾਂ ਗੱਲਾਂ ਤੋਂ ਲੱਗਦਾ ਹੈ ਕਿ ਇੱਥੇ ਦਸੰਬਰ ਮਹੀਨੇ ਦੇ ਠੰਢੇ ਬਰਸਾਤੀ ਮੌਸਮ ਦੀ ਗੱਲ ਹੋ ਰਹੀ ਹੈ? ਬਿਲਕੁਲ ਨਹੀਂ। ਤਾਂ ਫਿਰ, ਮੌਸਮ ਤੋਂ ਜ਼ਾਹਰ ਹੁੰਦਾ ਹੈ ਕਿ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ। *
ਸਮੇਂ ਚਰਵਾਹੇ ਬੈਤਲਹਮ ਦੇ ਨੇੜੇ “ਘਰੋਂ ਬਾਹਰ ਰਹਿ ਰਹੇ ਸਨ ਅਤੇ ਰਾਤ ਨੂੰ ਆਪਣੇ ਇੱਜੜਾਂ ਦੀ ਰਖਵਾਲੀ ਕਰ ਰਹੇ ਸਨ।” (ਪਰਮੇਸ਼ੁਰ ਦਾ ਬਚਨ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਯਿਸੂ ਦੀ ਮੌਤ ਕਦੋਂ ਹੋਈ ਸੀ, ਪਰ ਉਸ ਦੇ ਜਨਮ ਦੀ ਪੱਕੀ ਤਾਰੀਖ਼ ਨਹੀਂ ਦਿੰਦਾ। ਇਸ ਤੋਂ ਸਾਨੂੰ ਰਾਜਾ ਸੁਲੇਮਾਨ ਦੇ ਸ਼ਬਦ ਯਾਦ ਆਉਂਦੇ ਹਨ ਜਿਸ ਨੇ ਕਿਹਾ: “ਨੇਕਨਾਮੀ ਮਹਿੰਗ ਮੁਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 7:1) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਬਾਈਬਲ ਵਿਚ ਯਿਸੂ ਦੇ ਜਨਮ ਬਾਰੇ ਜ਼ਿਆਦਾ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ, ਜਦ ਕਿ ਉਸ ਦੇ ਪ੍ਰਚਾਰ ਦੇ ਕੰਮ ਅਤੇ ਮੌਤ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ।
^ ਪੈਰਾ 3 ਹੋਰ ਜਾਣਕਾਰੀ ਲਈ ਸ਼ਾਸਤਰ ਵਿੱਚੋਂ ਤਰਕ ਕਰਨਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੇ ਸਫ਼ੇ 176-179 ਦੇਖੋ ਜੋ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।