ਅਧਿਆਇ 8
ਪਰਮੇਸ਼ੁਰ ਦਾ ਰਾਜ ਕੀ ਹੈ?
-
ਪਰਮੇਸ਼ੁਰ ਦੇ ਰਾਜ ਬਾਰੇ ਬਾਈਬਲ ਕੀ ਕਹਿੰਦੀ ਹੈ?
-
ਪਰਮੇਸ਼ੁਰ ਦਾ ਰਾਜ ਕੀ ਕਰੇਗਾ?
-
ਇਸ ਰਾਜ ਅਧੀਨ ਧਰਤੀ ਉੱਤੇ ਪਰਮੇਸ਼ੁਰ ਦੀ ਮਰਜ਼ੀ ਕਦੋਂ ਪੂਰੀ ਹੋਵੇਗੀ?
1. ਅਸੀਂ ਕਿਸ ਮਸ਼ਹੂਰ ਪ੍ਰਾਰਥਨਾ ਵੱਲ ਧਿਆਨ ਦੇਣਾ ਹੈ?
ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਇਕ ਪ੍ਰਾਰਥਨਾ ਕਰਨੀ ਸਿਖਾਈ ਸੀ। ਯਿਸੂ ਦੀ ਇਹ ਪ੍ਰਾਰਥਨਾ ਬਹੁਤ ਹੀ ਮਸ਼ਹੂਰ ਹੈ ਅਤੇ ਉਸ ਨੇ ਇਸ ਵਿਚ ਕਈ ਜ਼ਰੂਰੀ ਗੱਲਾਂ ਕਹੀਆਂ ਸਨ। ਚਲੋ ਆਪਾਂ ਇਸ ਪ੍ਰਾਰਥਨਾ ਦੀਆਂ ਤਿੰਨ ਖ਼ਾਸ ਗੱਲਾਂ ਉੱਤੇ ਗੌਰ ਕਰੀਏ।
2. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਨ੍ਹਾਂ ਤਿੰਨ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਸਿਖਾਈ ਸੀ?
2 ਆਪਣੀ ਪ੍ਰਾਰਥਨਾ ਦੇ ਸ਼ੁਰੂ ਵਿਚ ਯਿਸੂ ਨੇ ਇਹ ਕਿਹਾ: “ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:9-13) ਇਨ੍ਹਾਂ ਤਿੰਨਾਂ ਗੱਲਾਂ ਦਾ ਕੀ ਮਤਲਬ ਹੈ?
3. ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਕੀ ਜਾਣਨ ਦੀ ਲੋੜ ਹੈ?
3 ਇਸ ਕਿਤਾਬ ਵਿਚ ਅਸੀਂ ਪਰਮੇਸ਼ੁਰ ਦੇ ਨਾਂ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਚੁੱਕੇ ਹਾਂ। ਅਸੀਂ ਪਰਮੇਸ਼ੁਰ ਦੀ ਇੱਛਾ ਜਾਂ ਮਕਸਦ ਬਾਰੇ ਵੀ ਸਿੱਖਿਆ ਹੈ ਕਿ ਉਸ ਨੇ ਕੀ ਕੀਤਾ ਹੈ ਅਤੇ ਅਗਾਹਾਂ ਨੂੰ ਕੀ ਕਰੇਗਾ। ਪਰ ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਰਾਜ ਦੇ ਆਉਣ ਬਾਰੇ ਵੀ ਗੱਲ ਕੀਤੀ ਸੀ। ਸ਼ਾਇਦ ਤੁਹਾਡੇ ਮਨ ਵਿਚ ਇਹ ਸਵਾਲ ਖੜ੍ਹਾ ਹੋਵੇ ਕਿ ਪਰਮੇਸ਼ੁਰ ਦਾ ਰਾਜ ਕੀ ਹੈ? ਇਸ ਰਾਜ ਦਾ ਪਰਮੇਸ਼ੁਰ ਦੇ ਨਾਂ ਅਤੇ ਉਸ ਦੀ ਇੱਛਾ ਨਾਲ ਕੀ ਤਅੱਲਕ ਹੈ?
ਪਰਮੇਸ਼ੁਰ ਦਾ ਰਾਜ
4. ਪਰਮੇਸ਼ੁਰ ਦਾ ਰਾਜ ਕੀ ਹੈ ਅਤੇ ਇਸ ਦਾ ਰਾਜਾ ਕੌਣ ਹੈ?
4 ਪਰਮੇਸ਼ੁਰ ਦਾ ਰਾਜ ਇਕ ਸਰਕਾਰ ਹੈ ਜਿਸ ਦੇ ਰਾਜੇ ਨੂੰ ਯਹੋਵਾਹ ਪਰਮੇਸ਼ੁਰ ਨੇ ਆਪ ਚੁਣਿਆ। ਇਹ ਰਾਜਾ ਕੌਣ ਹੈ? ਯਿਸੂ ਮਸੀਹ। ਯਿਸੂ ਇਨਸਾਨੀ ਰਾਜਿਆਂ ਨਾਲੋਂ ਮਹਾਨ ਹੈ ਜਿਸ ਕਰਕੇ ਉਸ ਨੂੰ “ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ” ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 17:14) ਯਹੋਵਾਹ ਨੇ ਯਿਸੂ ਨੂੰ ਹਰ ਤਰੀਕੇ ਨਾਲ ਇਨਸਾਨਾਂ ਦੀ ਮਦਦ ਕਰਨ ਦੀ ਸ਼ਕਤੀ ਦਿੱਤੀ ਹੈ।
5. ਯਿਸੂ ਕਿੱਥੋਂ ਅਤੇ ਕਿਸ ਉੱਤੇ ਰਾਜ ਕਰੇਗਾ?
5 ਪਰਮੇਸ਼ੁਰ ਦਾ ਇਹ ਰਾਜ ਕਿੱਥੇ ਹੈ? ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਯਿਸੂ ਦੀ ਮੌਤ ਤੋਂ ਬਾਅਦ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਅਤੇ ਕੁਝ ਹਫ਼ਤਿਆਂ ਬਾਅਦ ਉਹ ਸਵਰਗ ਵਾਪਸ ਚਲਾ ਗਿਆ ਸੀ। (ਰਸੂਲਾਂ ਦੇ ਕੰਮ 2:33) ਕਿਉਂਕਿ ਯਿਸੂ ਰਾਜਾ ਬਣੇਗਾ, ਇਹ ਰਾਜ ਵੀ ਉੱਥੇ ਹੋਵੇਗਾ ਜਿੱਥੇ ਯਿਸੂ ਹੈ ਯਾਨੀ ਸਵਰਗ ਵਿਚ। ਇਸੇ ਲਈ ਬਾਈਬਲ ਵਿਚ ਇਸ ਨੂੰ “ਸਵਰਗੀ ਰਾਜ” ਕਿਹਾ ਜਾਂਦਾ ਹੈ। (2 ਤਿਮੋਥਿਉਸ 4:18) ਸਵਰਗ ਤੋਂ ਯਿਸੂ ਪੂਰੀ ਧਰਤੀ ਉੱਤੇ ਰਾਜ ਕਰੇਗਾ।—ਪ੍ਰਕਾਸ਼ ਦੀ ਕਿਤਾਬ 11:15 ਪੜ੍ਹੋ।
6, 7. ਯਿਸੂ ਸਭ ਤੋਂ ਵਧੀਆ ਰਾਜਾ ਕਿਉਂ ਹੈ?
6 ਯਿਸੂ ਨੂੰ ਇਸ ਰਾਜ ਲਈ ਸਭ ਤੋਂ ਬਿਹਤਰ ਰਾਜਾ ਕਿਉਂ ਸਮਝਿਆ ਜਾ ਸਕਦਾ ਹੈ? ਜ਼ਰਾ ਦੁਨੀਆਂ ਦੇ ਰਾਜਿਆਂ ਬਾਰੇ ਸੋਚੋ। ਭਾਵੇਂ ਉਹ ਕੁਝ ਹੱਦ ਤਕ ਚੰਗੇ ਹੋਣ, ਫਿਰ ਵੀ ਉਨ੍ਹਾਂ ਨੂੰ ਮੌਤ ਸਾਮ੍ਹਣੇ ਹਾਰ ਮੰਨਣੀ ਪੈਂਦੀ ਹੈ। ਪਰ ਯਿਸੂ ਅਮਰ ਹੈ ਅਤੇ ਦੁਨਿਆਵੀ ਰਾਜਿਆਂ ਤੋਂ ਮਹਾਨ ਹੈ। (ਇਬਰਾਨੀਆਂ 7:16) ਇਸ ਲਈ ਯਿਸੂ ਦੇ ਕੰਮਾਂ ਤੋਂ ਸਾਨੂੰ ਹਮੇਸ਼ਾ-ਹਮੇਸ਼ਾ ਲਈ ਫ਼ਾਇਦਾ ਹੋਵੇਗਾ। ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਿਸੂ ਇਨਸਾਨਾਂ ਦੇ ਸਾਰੇ ਸੁਪਨੇ ਸਾਕਾਰ ਕਰੇਗਾ।
7 ਆਓ ਆਪਾਂ ਇਕ ਉਦਾਹਰਣ ਉੱਤੇ ਗੌਰ ਕਰੀਏ। ਬਾਈਬਲ ਵਿਚ ਯਿਸੂ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਪ੍ਰਭੂ ਯਹੋਵਾਹ “ਉਸ ਨੂੰ ਸਮਝ ਤੇ ਗਿਆਨ ਦੇਵੇਗਾ। ਉਹ ਉਸ ਨੂੰ ਰਾਜ ਕਰਨ ਲਈ ਬੁੱਧੀ ਤੇ ਬਲ ਦੇਵੇਗਾ। ਉਹ ਉਸ ਨੂੰ ਪ੍ਰਭੂ ਦਾ ਗਿਆਨ ਤੇ ਡਰ ਦੇਵੇਗਾ। ਉਸ ਦੀ ਖੁਸ਼ੀ ਪ੍ਰਭੂ ਦਾ ਡਰ ਰੱਖਣ ਵਿਚ ਹੀ ਹੋਵੇਗੀ, ਉਹ ਰਾਜਾ ਨਾ ਬਾਹਰੀ ਰੂਪ ਨੂੰ ਦੇਖ ਕੇ ਅਤੇ ਨਾ ਹੀ ਕੇਵਲ ਸੁਣੀਆਂ ਸੁਣਾਈਆਂ ਗੱਲਾਂ ਸੁਣ ਕੇ ਨਿਆਂ ਕਰੇਗਾ। ਸਗੋਂ ਉਹ ਗਰੀਬਾਂ ਨੂੰ ਪੂਰਾ ਸੱਚਾ ਨਿਆਂ ਦੇਵੇਗਾ ਯਸਾਯਾਹ 11:2-4, CL) ਇਨ੍ਹਾਂ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਇਕ ਹਮਦਰਦ ਰਾਜਾ ਹੈ ਜੋ ਸਾਰਿਆਂ ਦਾ ਸੱਚਾ ਇਨਸਾਫ਼ ਕਰੇਗਾ। ਹਾਂ, ਯਿਸੂ ਲੋਕਾਂ ’ਤੇ ਖ਼ੁਸ਼ੀਆਂ ਵਰਸਾਵੇਗਾ। ਕਲਪਨਾ ਕਰੋ ਕਿ ਉਸ ਦੇ ਰਾਜ ਅਧੀਨ ਜ਼ਿੰਦਗੀ ਕਿੰਨੀ ਸ਼ਾਨਦਾਰ ਹੋਵੇਗੀ!
ਅਤੇ ਬੇਸਹਾਰਿਆਂ ਦੀ ਰਖਿਆ ਕਰੇਗਾ।” (8. ਯਿਸੂ ਨਾਲ ਕੌਣ ਰਾਜ ਕਰਨਗੇ?
8 ਕੀ ਤੁਹਾਨੂੰ ਪਤਾ ਹੈ ਕਿ ਯਿਸੂ ਇਕੱਲਾ ਰਾਜ ਨਹੀਂ ਕਰੇਗਾ? ਉਸ ਦੇ ਨਾਲ ਹੋਰ ਵੀ ਕਈ ਜਣੇ ਰਾਜ ਕਰਨਗੇ। ਮਿਸਾਲ ਲਈ, ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਕਿਹਾ ਸੀ ਕਿ ਜੇ ਉਹ ਵਫ਼ਾਦਾਰ ਰਹੇ, ਤਾਂ ਉਹ ‘ਯਿਸੂ ਦੇ ਨਾਲ ਰਾਜਿਆਂ ਵਜੋਂ ਰਾਜ ਵੀ ਕਰਨਗੇ।’ (2 ਤਿਮੋਥਿਉਸ 2:12) ਪੌਲੁਸ, ਤਿਮੋਥਿਉਸ ਤੇ ਹੋਰਨਾਂ ਵਫ਼ਾਦਾਰ ਸੇਵਕਾਂ ਨੂੰ ਵੀ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਗਿਆ ਹੈ। ਪਰ ਯਹੋਵਾਹ ਨੇ ਕਿੰਨੇ ਜਣਿਆਂ ਨੂੰ ਰਾਜਿਆਂ ਵਜੋਂ ਚੁਣਿਆ ਹੈ?
9. ਯਿਸੂ ਨਾਲ ਕਿੰਨੇ ਜਣੇ ਰਾਜ ਕਰਨਗੇ ਅਤੇ ਯਹੋਵਾਹ ਕਦੋਂ ਤੋਂ ਇਨ੍ਹਾਂ ਨੂੰ ਚੁਣ ਰਿਹਾ ਹੈ?
9 ਤੁਹਾਨੂੰ ਸ਼ਾਇਦ ਪਿਛਲੇ ਅਧਿਆਇ ਤੋਂ ਯਾਦ ਹੋਵੇਗਾ ਕਿ ਪਰਮੇਸ਼ੁਰ ਦੇ ਭਗਤ ਯੂਹੰਨਾ ਨੇ ਇਕ ਦਰਸ਼ਣ ਵਿਚ ਯਿਸੂ ਨੂੰ ਰਾਜੇ ਵਜੋਂ ਦੇਖਿਆ ਸੀ। ਯਿਸੂ ਯਾਨੀ ਲੇਲੇ ਦੇ ਨਾਲ “1,44,000 ਲੋਕ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੱਥਿਆਂ ਉੱਤੇ ਲੇਲੇ ਦਾ ਨਾਂ ਅਤੇ ਉਸ ਦੇ ਪਿਤਾ ਦਾ ਨਾਂ ਲਿਖਿਆ ਹੋਇਆ ਸੀ।” ਇਹ 1,44,000 ਕੌਣ ਹਨ? ਯੂਹੰਨਾ ਸਾਨੂੰ ਦੱਸਦਾ ਹੈ: “ਲੇਲਾ [ਯਿਸੂ ਮਸੀਹ] ਭਾਵੇਂ ਜਿੱਥੇ ਵੀ ਜਾਵੇ, ਇਹ ਲੇਲੇ ਦੇ ਪਿੱਛੇ-ਪਿੱਛੇ ਜਾਂਦੇ ਹਨ। ਅਤੇ ਇਹ ਪਰਮੇਸ਼ੁਰ ਅਤੇ ਲੇਲੇ ਵਾਸਤੇ ਪਹਿਲੇ ਫਲਾਂ ਦੇ ਤੌਰ ਤੇ ਮਨੁੱਖਜਾਤੀ ਵਿੱਚੋਂ ਮੁੱਲ ਲਏ ਗਏ ਹਨ।” (ਪ੍ਰਕਾਸ਼ ਦੀ ਕਿਤਾਬ 14:1, 4) ਹਾਂ, ਇਹ ਯਿਸੂ ਦੇ ਵਫ਼ਾਦਾਰ ਚੇਲੇ ਹਨ ਜਿਨ੍ਹਾਂ ਨੂੰ ਉਸ ਨਾਲ ਰਾਜ ਕਰਨ ਲਈ ਚੁਣਿਆ ਗਿਆ ਹੈ। ਮਰਨ ਤੋਂ ਬਾਅਦ ਇਨ੍ਹਾਂ ਨੂੰ ਦੁਬਾਰਾ ਜੀਉਂਦਾ ਕਰ ਕੇ ਸਵਰਗ ਵਿਚ ਜ਼ਿੰਦਗੀ ਬਖ਼ਸ਼ੀ ਜਾਵੇਗੀ ਅਤੇ ਇਹ ਸਾਰੇ ਯਿਸੂ ਦੇ ਨਾਲ ‘ਧਰਤੀ ਉੱਤੇ ਰਾਜਿਆਂ ਵਜੋਂ ਰਾਜ ਕਰਨਗੇ।’ (ਪ੍ਰਕਾਸ਼ ਦੀ ਕਿਤਾਬ 5:10) ਪਹਿਲੀ ਸਦੀ ਤੋਂ ਯਹੋਵਾਹ ਇਸ ਗਿਣਤੀ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਚੁਣਦਾ ਆਇਆ ਹੈ।
10. ਯਹੋਵਾਹ ਨੇ ਯਿਸੂ ਨੂੰ ਅਤੇ 1,44,000 ਵਫ਼ਾਦਾਰ ਚੇਲਿਆਂ ਨੂੰ ਰਾਜ ਕਰਨ ਲਈ ਕਿਉਂ ਚੁਣਿਆ ਹੈ?
10 ਯਹੋਵਾਹ ਨੇ ਯਿਸੂ ਅਤੇ ਇਨ੍ਹਾਂ ਲੋਕਾਂ ਨੂੰ ਰਾਜੇ ਕਿਉਂ ਬਣਾਇਆ ਹੈ? ਇਬਰਾਨੀਆਂ 4:15; 5:8) ਹਾਂ, ਯਿਸੂ ਸਾਡੇ ਦੁੱਖ-ਦਰਦ ਸਮਝ ਸਕਦਾ ਹੈ। ਉਹ ਖ਼ੁਦ ਇਨਸਾਨ ਰਹਿ ਚੁੱਕਾ ਹੈ ਅਤੇ ਉਸ ਨੇ ਖ਼ੁਦ ਸਾਡੇ ਵਾਂਗ ਦੁੱਖ ਝੱਲੇ ਹਨ। ਇਹ ਗੱਲ ਉਨ੍ਹਾਂ 1,44,000 ਲੋਕਾਂ ਬਾਰੇ ਵੀ ਸੱਚ ਹੈ ਜੋ ਯਿਸੂ ਨਾਲ ਰਾਜ ਕਰਨਗੇ। ਇਸ ਤੋਂ ਇਲਾਵਾ, ਇਨ੍ਹਾਂ 1,44,000 ਲੋਕਾਂ ਨੇ ਕਮਜ਼ੋਰੀਆਂ ਅਤੇ ਬੀਮਾਰੀਆਂ ਦਾ ਵੀ ਸਾਮ੍ਹਣਾ ਕੀਤਾ ਹੈ। ਕੋਈ ਸ਼ੱਕ ਨਹੀਂ ਕਿ ਉਹ ਹਰ ਦੁੱਖ ਵਿਚ ਸਾਡੇ ਦਰਦੀ ਬਣਨਗੇ। ਇਨ੍ਹਾਂ ਨੂੰ ਚੁਣ ਕੇ ਯਹੋਵਾਹ ਨੇ ਸਾਡੇ ਲਈ ਆਪਣੇ ਗਹਿਰੇ ਪਿਆਰ ਦਾ ਸਬੂਤ ਦਿੱਤਾ ਹੈ।
ਯਿਸੂ ਬਾਰੇ ਪੌਲੁਸ ਨੇ ਕਿਹਾ ਕਿ ਉਹ “ਇਹੋ ਜਿਹਾ ਨਹੀਂ ਹੈ ਕਿ ਉਹ ਸਾਡੀਆਂ ਕਮਜ਼ੋਰੀਆਂ ਨੂੰ ਸਮਝ ਨਾ ਸਕੇ, ਸਗੋਂ ਉਸ ਨੂੰ ਸਾਡੇ ਵਾਂਗ ਹਰ ਤਰ੍ਹਾਂ ਪਰਖਿਆ ਗਿਆ ਹੈ, ਪਰ ਉਹ ਪਾਪ ਤੋਂ ਰਹਿਤ ਹੈ।” (ਇਹ ਰਾਜ ਕੀ ਕਰੇਗਾ?
11. ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨ ਲਈ ਕਿਉਂ ਕਿਹਾ ਸੀ ਕਿ ਪਰਮੇਸ਼ੁਰ ਦੀ ਇੱਛਾ ਸਵਰਗ ਵਿਚ ਪੂਰੀ ਹੋਵੇ?
11 ਯਿਸੂ ਨੇ ਪ੍ਰਾਰਥਨਾ ਵਿਚ ਇਹ ਵੀ ਕਿਹਾ ਸੀ ਕਿ ਪਰਮੇਸ਼ੁਰ ਦੀ “ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” ਇਸ ਦਾ ਕੀ ਮਤਲਬ ਹੈ? ਸਾਨੂੰ ਪਤਾ ਹੈ ਕਿ ਪਰਮੇਸ਼ੁਰ ਸਵਰਗ ਵਿਚ ਹੈ ਜਿੱਥੇ ਉਸ ਦੇ ਵਫ਼ਾਦਾਰ ਫ਼ਰਿਸ਼ਤੇ ਤਾਂ ਹਮੇਸ਼ਾ ਉਸ ਦੀ ਇੱਛਾ ਪੂਰੀ ਕਰਦੇ ਆਏ ਹਨ। ਪਰ ਤੀਜੇ ਅਧਿਆਇ ਵਿਚ ਅਸੀਂ ਸ਼ੈਤਾਨ ਬਾਰੇ ਸਿੱਖਿਆ ਸੀ ਜਿਸ ਨੇ ਆਦਮ ਅਤੇ ਹੱਵਾਹ ਨੂੰ ਕੁਰਾਹੇ ਪਾਇਆ ਸੀ। 10ਵੇਂ ਅਧਿਆਇ ਵਿਚ ਅਸੀਂ ਉਸ ਬਾਰੇ ਹੋਰ ਸਿੱਖਾਂਗੇ। ਸ਼ੈਤਾਨ ਨੇ ਖ਼ੁਦ ਤਾਂ ਪਰਮੇਸ਼ੁਰ ਤੋਂ ਮੂੰਹ ਮੋੜ ਹੀ ਲਿਆ ਸੀ, ਪਰ ਉਸ ਨੇ ਕਈ ਹੋਰ ਫ਼ਰਿਸ਼ਤਿਆਂ ਨੂੰ ਵੀ ਆਪਣੇ ਨਾਲ ਰਲਾ ਕੇ ਯਹੋਵਾਹ ਦੇ ਵਿਰੁੱਧ ਕਰ ਦਿੱਤਾ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਉਸ ਸਮੇਂ ਸਵਰਗ ਵਿਚ ਸਾਰੇ ਪਰਮੇਸ਼ੁਰ ਦੀ ਇੱਛਾ ਪੂਰੀ ਨਹੀਂ ਕਰ ਰਹੇ ਸਨ। ਪਰ ਇਨ੍ਹਾਂ ਨੂੰ ਥੋੜ੍ਹੇ ਹੀ ਚਿਰ ਲਈ ਸਵਰਗ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਜਦੋਂ ਯਿਸੂ ਰਾਜਾ ਬਣਿਆ, ਤਾਂ ਇਹ ਸਭ ਕੁਝ ਬਦਲ ਗਿਆ। ਯਿਸੂ ਨੇ ਸ਼ੈਤਾਨ ਨਾਲ ਯੁੱਧ ਕੀਤਾ ਅਤੇ ਉਸ ਨੂੰ ਅਤੇ ਉਸ ਦੇ ਦੂਤਾਂ ਨੂੰ ਸਵਰਗੋਂ ਕੱਢ ਦਿੱਤਾ।—ਪ੍ਰਕਾਸ਼ ਦੀ ਕਿਤਾਬ 12:7-9 ਪੜ੍ਹੋ।
12. ਪ੍ਰਕਾਸ਼ ਦੀ ਕਿਤਾਬ 12:10 ਅਨੁਸਾਰ ਕਿਹੜੀਆਂ ਦੋ ਘਟਨਾਵਾਂ ਵਾਪਰੀਆਂ ਸਨ?
12 ਬਾਈਬਲ ਇਸ ਯੁੱਧ ਬਾਰੇ ਦੱਸਦੀ ਹੈ: “ਮੈਂ ਸਵਰਗ ਵਿਚ ਇਕ ਉੱਚੀ ਆਵਾਜ਼ ਸੁਣੀ ਜਿਸ ਨੇ ਕਿਹਾ: ‘ਦੇਖੋ! ਸਾਡੇ ਪਰਮੇਸ਼ੁਰ ਨੇ ਲੋਕਾਂ ਨੂੰ ਮੁਕਤੀ ਦਿੱਤੀ ਪ੍ਰਕਾਸ਼ ਦੀ ਕਿਤਾਬ 12:10) ਕੀ ਤੁਸੀਂ ਧਿਆਨ ਦਿੱਤਾ ਕਿ ਸਵਰਗ ਵਿਚ ਕਿਹੜੀਆਂ ਦੋ ਘਟਨਾਵਾਂ ਵਾਪਰੀਆਂ? ਪਹਿਲੀ ਇਹ ਕਿ ਯਿਸੂ ਨੇ ਆਪਣਾ ਰਾਜ ਸ਼ੁਰੂ ਕੀਤਾ। ਦੂਸਰੀ ਕਿ ਸ਼ੈਤਾਨ ਨੂੰ ਧਰਤੀ ’ਤੇ ਸੁੱਟਿਆ ਗਿਆ।
ਹੈ, ਉਸ ਦੀ ਤਾਕਤ ਦੀ ਜਿੱਤ ਹੋਈ ਹੈ ਅਤੇ ਉਸ ਦਾ ਰਾਜ ਸ਼ੁਰੂ ਹੋ ਗਿਆ ਹੈ ਅਤੇ ਮਸੀਹ ਨੇ ਆਪਣਾ ਅਧਿਕਾਰ ਵਰਤਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਪਰਮੇਸ਼ੁਰ ਸਾਮ੍ਹਣੇ ਸਾਡੇ ਭਰਾਵਾਂ ਉੱਤੇ ਦਿਨ-ਰਾਤ ਦੋਸ਼ ਲਾਉਣ ਵਾਲੇ [ਸ਼ੈਤਾਨ] ਨੂੰ ਥੱਲੇ ਸੁੱਟ ਦਿੱਤਾ ਗਿਆ ਹੈ!’” (13. ਸ਼ੈਤਾਨ ਨੂੰ ਸਵਰਗੋਂ ਕੱਢਣ ਦਾ ਕੀ ਨਤੀਜਾ ਨਿਕਲਿਆ ਹੈ?
13 ਇਸ ਦਾ ਨਤੀਜਾ ਕੀ ਨਿਕਲਿਆ? ਬਾਈਬਲ ਦੱਸਦੀ ਹੈ ਕਿ ਸਵਰਗ ਵਿਚ ਸਾਰਿਆਂ ਨੂੰ ਇਹ ਕਿਹਾ ਗਿਆ ਸੀ: “ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ!” (ਪ੍ਰਕਾਸ਼ ਦੀ ਕਿਤਾਬ 12:12) ਹਾਂ, ਹੁਣ ਸਵਰਗ ਵਿਚ ਸਾਰੇ ਫ਼ਰਿਸ਼ਤੇ ਖ਼ੁਸ਼ ਸਨ ਕਿਉਂਕਿ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਗਿਆ ਸੀ। ਹੁਣ ਸਵਰਗ ਵਿਚ ਸਾਰੇ ਵਫ਼ਾਦਾਰੀ ਨਾਲ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਸਨ।
14. ਸ਼ੈਤਾਨ ਨੂੰ ਧਰਤੀ ਉੱਤੇ ਸੁੱਟੇ ਜਾਣ ਦਾ ਕੀ ਨਤੀਜਾ ਨਿਕਲਿਆ ਹੈ?
14 ਫਿਰ ਧਰਤੀ ਉੱਤੇ ਕੀ ਹੋਇਆ? ਬਾਈਬਲ ਕਹਿੰਦੀ ਹੈ: “ਧਰਤੀ ਅਤੇ ਸਮੁੰਦਰ ਉੱਤੇ ਹਾਇ! ਹਾਇ! ਕਿਉਂਕਿ ਸ਼ੈਤਾਨ ਥੱਲੇ ਤੁਹਾਡੇ ਕੋਲ ਆ ਗਿਆ ਹੈ ਅਤੇ ਉਹ ਬਹੁਤ ਗੁੱਸੇ ਵਿਚ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਕੋਲ ਥੋੜ੍ਹਾ ਹੀ ਸਮਾਂ ਹੈ।” (ਪ੍ਰਕਾਸ਼ ਦੀ ਕਿਤਾਬ 12:12) ਸਵਰਗ ਵਿੱਚੋਂ ਕੱਢੇ ਜਾਣ ਕਰਕੇ ਸ਼ੈਤਾਨ ਦੀ ਹਾਲਤ ਜ਼ਖ਼ਮੀ ਸ਼ੇਰ ਵਰਗੀ ਹੈ। ਉਹ ਜਾਣਦਾ ਹੈ ਕਿ ਉਸ ਕੋਲ ਥੋੜ੍ਹਾ ਸਮਾਂ ਹੈ, ਇਸ ਲਈ ਉਹ ਬਹੁਤ ਗੁੱਸੇ ਵਿਚ ਹੈ। ਉਸ ਨੇ ਸਾਰੀ ਦੁਨੀਆਂ ਵਿਚ ਅੱਤ ਮਚਾਈ ਹੋਈ ਹੈ। ਇਸ ਬਾਰੇ ਅਸੀਂ ਅਗਲੇ ਅਧਿਆਇ ਵਿਚ ਹੋਰ ਪੜ੍ਹਾਂਗੇ। ਪਹਿਲਾਂ ਆਓ ਆਪਾਂ ਦੇਖੀਏ ਕਿ ਪਰਮੇਸ਼ੁਰ ਆਪਣੇ ਰਾਜ ਰਾਹੀਂ ਧਰਤੀ ਉੱਤੇ ਆਪਣੀ ਇੱਛਾ ਕਿੱਦਾਂ ਪੂਰੀ ਕਰੇਗਾ।
15. ਧਰਤੀ ਲਈ ਪਰਮੇਸ਼ੁਰ ਦਾ ਮਕਸਦ ਕੀ ਹੈ?
15 ਤੁਹਾਨੂੰ ਸ਼ਾਇਦ ਤੀਜਾ ਅਧਿਆਇ ਯਾਦ ਹੋਵੇਗਾ ਜਿਸ ਵਿਚ ਅਸੀਂ ਪੜ੍ਹਿਆ ਸੀ ਕਿ ਧਰਤੀ ਲਈ ਪਰਮੇਸ਼ੁਰ ਦੀ ਇੱਛਾ ਕੀ ਹੈ। ਪਰਮੇਸ਼ੁਰ ਦਾ ਮਕਸਦ ਹੈ ਕਿ ਪੂਰੀ ਧਰਤੀ ਅਦਨ ਦੇ ਬਾਗ਼ ਵਾਂਗ ਸੁੰਦਰ ਬਣਾਈ ਜਾਵੇ ਤੇ ਨੇਕ ਇਨਸਾਨ ਇਸ ਉੱਤੇ ਸਦਾ ਲਈ ਜੀਉਣ। ਭਾਵੇਂ ਆਦਮ ਤੇ ਹੱਵਾਹ ਨੇ ਸ਼ੈਤਾਨ ਦਾ ਸਾਥ ਦੇ ਕੇ ਯਹੋਵਾਹ ਤੋਂ ਮੂੰਹ ਮੋੜ ਲਿਆ, ਫਿਰ ਵੀ ਪਰਮੇਸ਼ੁਰ ਦਾ ਮਕਸਦ ਨਹੀਂ ਬਦਲਿਆ। ਯਹੋਵਾਹ ਦਾ ਹੁਣ ਵੀ ਇਹੀ ਮਕਸਦ ਹੈ ਕਿ ‘ਧਰਮੀ ਲੋਕ ਧਰਤੀ ਦੇ ਵਾਰਸ ਹੋਣ, ਅਤੇ ਸਦਾ ਉਸ ਉੱਤੇ ਵੱਸਣ।’ (ਜ਼ਬੂਰਾਂ ਦੀ ਪੋਥੀ 37:29) ਯਹੋਵਾਹ ਆਪਣੇ ਰਾਜ ਰਾਹੀਂ ਆਪਣੇ ਮਕਸਦ ਨੂੰ ਅੰਜਾਮ ਕਿੱਦਾਂ ਦੇਵੇਗਾ?
16, 17. ਦਾਨੀਏਲ 2:44 ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਕੀ-ਕੀ ਦੱਸਦਾ ਹੈ?
16 ਆਓ ਆਪਾਂ ਦਾਨੀਏਲ 2:44 ਪੜ੍ਹ ਕੇ ਦੇਖੀਏ ਕਿ ਇਹ ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਕੀ ਦੱਸਦਾ ਹੈ। ਇਸ ਵਿਚ ਲਿਖਿਆ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”
17 ਇਸ ਹਵਾਲੇ ਤੋਂ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਨੇ “ਰਾਜਿਆਂ ਦੇ ਦਿਨਾਂ ਵਿੱਚ” ਯਾਨੀ ਅੱਜ ਦੀਆਂ ਸਰਕਾਰਾਂ ਦੇ ਹੁੰਦਿਆਂ-ਹੁੰਦਿਆਂ ਆਪਣਾ ਰਾਜ ਖੜ੍ਹਾ ਕਰਨਾ ਸੀ। ਇਹ ਵੀ ਦੱਸਿਆ ਗਿਆ ਹੈ ਕਿ ਇਹ ਰਾਜ ਹਮੇਸ਼ਾ ਲਈ ਰਹੇਗਾ। ਕੋਈ ਹੋਰ ਸਰਕਾਰ ਇਸ ਨੂੰ ਪਲਟਾ ਨਹੀਂ ਸਕੇਗੀ। ਇਸ ਹਵਾਲੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਰਾਜ ਅਤੇ ਅੱਜ ਦੀਆਂ ਸਰਕਾਰਾਂ ਵਿਚਕਾਰ ਲੜਾਈ ਹੋਵੇਗੀ। ਪਰ ਜਿੱਤ ਪਰਮੇਸ਼ੁਰ ਦੇ ਰਾਜ ਦੀ ਹੋਵੇਗੀ ਜੋ ਫਿਰ ਹਮੇਸ਼ਾ ਲਈ ਸਾਰੀ ਧਰਤੀ ਉੱਤੇ ਰਾਜ ਕਰੇਗਾ। ਉਸ ਦੇ ਰਾਜ ਅਧੀਨ ਸਾਰੇ ਖ਼ੁਸ਼ੀ ਨਾਲ ਜੀਉਣਗੇ।
18. ਯਹੋਵਾਹ ਦੇ ਰਾਜ ਅਤੇ ਦੁਨੀਆਂ ਦੇ ਰਾਜਿਆਂ ਵਿਚਕਾਰ ਹੋਣ ਵਾਲੇ ਆਖ਼ਰੀ ਯੁੱਧ ਦਾ ਕੀ ਨਾਂ ਹੈ?
18 ਪਰਮੇਸ਼ੁਰ ਦੇ ਰਾਜ ਅਤੇ ਅੱਜ ਦੀਆਂ ਸਰਕਾਰਾਂ ਵਿਚਕਾਰ ਹੋਣ ਵਾਲੀ ਲੜਾਈ ਬਾਰੇ ਬਾਈਬਲ ਵਿਚ ਕਾਫ਼ੀ ਕੁਝ ਦੱਸਿਆ ਗਿਆ ਹੈ। ਮਿਸਾਲ ਲਈ, ਬਾਈਬਲ ਸਾਨੂੰ ਦੱਸਦੀ ਹੈ ਕਿ ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਸ਼ੈਤਾਨ ਅਤੇ ਉਸ ਦੇ ਦੂਤ “ਸਾਰੀ ਧਰਤੀ ਦੇ ਰਾਜਿਆਂ” ਨੂੰ ਗੁਮਰਾਹ ਕਰਨ ਲਈ ਅਫ਼ਵਾਹਾਂ ਫੈਲਾ ਰਹੇ ਹਨ। ਸ਼ੈਤਾਨ ਚਾਹੁੰਦਾ ਹੈ ਕਿ ਦੁਨੀਆਂ ਦੇ ਸਾਰੇ ਰਾਜੇ ਪਰਮੇਸ਼ੁਰ ਦੇ ਵਿਰੁੱਧ ਲੜਨ ਲਈ ਇਕੱਠੇ ਹੋਣ। ਇਸ ਆਖ਼ਰੀ ਯੁੱਧ ਨੂੰ ਬਾਈਬਲ ਵਿਚ “ਆਰਮਾਗੇਡਨ” ਕਿਹਾ ਗਿਆ ਹੈ।—ਪ੍ਰਕਾਸ਼ ਦੀ ਕਿਤਾਬ 16:14, 16.
19, 20. ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਹੋਣ ਤੋਂ ਅੱਜ ਕਿਹੜੀਆਂ ਚੀਜ਼ਾਂ ਰੋਕ ਰਹੀਆਂ ਹਨ?
19 ਪਰ ਤੁਸੀਂ ਸ਼ਾਇਦ ਸੋਚ ਰਹੇ ਹੋਵੋ ਕਿ ਇਹ ਲੜਾਈ ਕਿਉਂ ਲੜੀ ਜਾਵੇਗੀ? 5ਵੇਂ ਅਧਿਆਇ ਵਿਚ ਦੇਖਿਆ ਸੀ, ਯਿਸੂ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਤਾਂਕਿ ਸਾਨੂੰ ਜੀਉਣ ਦਾ ਮੌਕਾ ਮਿਲ ਸਕੇ। ਤੁਹਾਨੂੰ ਯੂਹੰਨਾ ਰਸੂਲ ਦੇ ਸ਼ਬਦ ਤਾਂ ਜ਼ਰੂਰ ਯਾਦ ਹੋਣਗੇ ਕਿ “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।”—ਯੂਹੰਨਾ 3:16.
ਯਾਦ ਕਰੋ ਕਿ ਸ਼ੁਰੂ ਵਿਚ ਪਰਮੇਸ਼ੁਰ ਦਾ ਮਕਸਦ ਕੀ ਸੀ। ਉਸ ਦੀ ਦਿਲੀ ਇੱਛਾ ਇਹ ਸੀ ਕਿ ਪੂਰੀ ਧਰਤੀ ਸੁੰਦਰ ਬਣਾਈ ਜਾਵੇ ਤੇ ਇਸ ਦੇ ਵਾਸੀ ਨੇਕ ਲੋਕ ਹੋਣ। ਉਸ ਦੇ ਮਕਸਦ ਨੂੰ ਪੂਰਾ ਹੋਣ ਤੋਂ ਅੱਜ ਕਿਹੜੀਆਂ ਚੀਜ਼ਾਂ ਰੋਕ ਰਹੀਆਂ ਹਨ? ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਨਾਲੇ ਸਾਨੂੰ ਸਾਰਿਆਂ ਨੂੰ ਬੀਮਾਰੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਤੇ ਮੌਤ ਅੱਗੇ ਗੋਡੇ ਟੇਕਣੇ ਪੈਂਦੇ ਹਨ। ਪਰ ਜਿੱਦਾਂ ਅਸੀਂ20 ਦੂਜੀ ਗੱਲ ਇਹ ਹੈ ਕਿ ਧਰਤੀ ਜ਼ੁਲਮਾਂ ਨਾਲ ਭਰੀ ਹੋਈ ਹੈ। ਲੋਕ ਬੁਰੇ ਤੋਂ ਬੁਰੇ ਹੁੰਦੇ ਜਾ ਰਹੇ ਹਨ। ਲੋਕਾਂ ਦੇ ਅਸੂਲ ਦਿਨ-ਬਦਿਨ ਡਿੱਗਦੇ ਜਾ ਰਹੇ ਹਨ। ਚੋਰੀ, ਧੋਖੇਬਾਜ਼ੀ, ਝੂਠ ਤੇ ਗੰਦੇ ਤੋਂ ਗੰਦੇ ਕੰਮ ਅੱਜ ਦੀ ਅਸਲੀਅਤ ਹਨ। ਲੋਕ ਯਹੋਵਾਹ ਦੀ ਤਾਂ ਸੁਣਨੀ ਹੀ ਨਹੀਂ ਚਾਹੁੰਦੇ। ਪਰਮੇਸ਼ੁਰ ਦੇ ਯੁੱਧ ਵਿਚ ਇਨ੍ਹਾਂ ਦੁਸ਼ਟ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। (ਜ਼ਬੂਰਾਂ ਦੀ ਪੋਥੀ 37:10 ਪੜ੍ਹੋ।) ਇਕ ਹੋਰ ਵਜ੍ਹਾ ਵੀ ਹੈ ਜਿਸ ਕਾਰਨ ਪਰਮੇਸ਼ੁਰ ਦਾ ਮਕਸਦ ਅੱਜ ਅਧੂਰਾ ਹੈ। ਅੱਜ ਦੀਆਂ ਸਰਕਾਰਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਹ ’ਤੇ ਚੱਲਣ ਦੀ ਹੱਲਾਸ਼ੇਰੀ ਨਹੀਂ ਦਿੰਦੀਆਂ। ਕਈ ਦੇਸ਼ਾਂ ਦੇ ਲੀਡਰ ਕਮਜ਼ੋਰ, ਬੇਈਮਾਨ, ਬੇਰਹਿਮ ਤੇ ਜ਼ਾਲਮ ਹਨ। ਇਸ ਲਈ ਉਹ ਕਿਸੇ ਦਾ ਭਲਾ ਨਹੀਂ ਕਰ ਸਕਦੇ। ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।”—ਉਪਦੇਸ਼ਕ ਦੀ ਪੋਥੀ 8:9.
21. ਪਰਮੇਸ਼ੁਰ ਦੇ ਰਾਜ ਰਾਹੀਂ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਕਿੱਦਾਂ ਪੂਰੀ ਕੀਤੀ ਜਾਵੇਗੀ?
21 ਸਾਰੀ ਦੁਸ਼ਟਤਾ ਨੂੰ ਜੜ੍ਹੋਂ ਉਖਾੜਨ ਤੋਂ ਬਾਅਦ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਖੜ੍ਹਾ ਰਹੇਗਾ। ਉਦੋਂ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਵੇਗੀ ਅਤੇ ਇਨਸਾਨਾਂ ਨੂੰ ਬਰਕਤਾਂ ਹੀ ਬਰਕਤਾਂ ਮਿਲਣਗੀਆਂ। ਉਦੋਂ ਯਹੋਵਾਹ ਇਨਸਾਨਾਂ ਨੂੰ ਸ਼ੈਤਾਨ ਅਤੇ ਉਸ ਦੇ ਦੂਤਾਂ ਦੇ ਸਾਏ ਤੋਂ ਵੀ ਦੂਰ ਰੱਖੇਗਾ। (ਪ੍ਰਕਾਸ਼ ਦੀ ਕਿਤਾਬ 20:1-3) ਯਿਸੂ ਦੀ ਕੁਰਬਾਨੀ ਸਦਕਾ ਪਰਮੇਸ਼ੁਰ ਦੇ ਰਾਜ ਅਧੀਨ ਕਿਸੇ ਨੂੰ ਵੀ ਬੀਮਾਰੀ ਤੇ ਮੌਤ ਦਾ ਮੂੰਹ ਨਹੀਂ ਦੇਖਣਾ ਪਵੇਗਾ। ਸਾਰੇ ਜਣੇ ਸਦਾ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ। (ਪ੍ਰਕਾਸ਼ ਦੀ ਕਿਤਾਬ 22:1-3 ਪੜ੍ਹੋ।) ਧਰਤੀ ਸੋਹਣੀ ਬਣ ਜਾਵੇਗੀ। ਪਰਮੇਸ਼ੁਰ ਦੇ ਰਾਜ ਰਾਹੀਂ ਉਸ ਦੀ ਇੱਛਾ ਧਰਤੀ ਉੱਤੇ ਪੂਰੀ ਹੋਵੇਗੀ ਅਤੇ ਉਸ ਦਾ ਨਾਂ ਪਾਕ ਮੰਨਿਆ ਜਾਵੇਗਾ ਯਾਨੀ ਹਰ ਇਨਸਾਨ ਯਹੋਵਾਹ ਦੀ ਹੀ ਭਗਤੀ ਕਰੇਗਾ। ਹਾਂ, ਸਾਰੇ ਯਹੋਵਾਹ ਦੇ ਗੁਣ ਗਾਉਣਗੇ।
ਧਰਤੀ ਉੱਤੇ ਖ਼ੁਸ਼ੀਆਂ ਹੀ ਖ਼ੁਸ਼ੀਆਂ
22. ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਦਾ ਰਾਜ ਉਦੋਂ ਸਥਾਪਿਤ ਨਹੀਂ ਹੋਇਆ ਜਦੋਂ ਯਿਸੂ ਧਰਤੀ ’ਤੇ ਸੀ ਜਾਂ ਉਦੋਂ ਜਦੋਂ ਉਹ ਸਵਰਗ ਵਾਪਸ ਗਿਆ?
22 ਯਿਸੂ ਨੇ ਪ੍ਰਾਰਥਨਾ ਵਿਚ ਕਿਹਾ ਸੀ: “ਤੇਰਾ ਰਾਜ ਆਵੇ।” ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਦਾ ਰਾਜ ਉਸ ਵੇਲੇ ਨਹੀਂ ਆਇਆ ਸੀ ਜਦੋਂ ਯਿਸੂ ਧਰਤੀ ’ਤੇ ਸੀ। ਤਾਂ ਫਿਰ, ਪਰਮੇਸ਼ੁਰ ਦਾ ਰਾਜ ਕਦੋਂ ਸਥਾਪਿਤ ਹੋਇਆ ਸੀ? ਕੀ ਇਹ ਉਦੋਂ ਹੋਇਆ ਸੀ ਜਦੋਂ ਯਿਸੂ ਸਵਰਗ ਵਾਪਸ ਗਿਆ? ਨਹੀਂ, ਕਿਉਂਕਿ ਜ਼ਬੂਰਾਂ ਦੀ ਪੋਥੀ 110:1 ਵਿਚ ਇਹ ਭਵਿੱਖਬਾਣੀ ਕੀਤੀ ਗਈ ਸੀ: “ਯਹੋਵਾਹ ਦਾ ਮੇਰੇ ਪ੍ਰਭੁ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।” ਪਤਰਸ ਤੇ ਪੌਲੁਸ ਨੇ ਇਹ ਸ਼ਬਦ ਯਿਸੂ ਦੇ ਸਵਰਗ ਜਾਣ ਤੋਂ ਬਾਅਦ ਉਸ ਉੱਤੇ ਲਾਗੂ ਕੀਤੇ ਸਨ। (ਰਸੂਲਾਂ ਦੇ ਕੰਮ 2:32-35; ਇਬਰਾਨੀਆਂ 10:12, 13) ਇਸ ਦਾ ਮਤਲਬ ਹੈ ਕਿ ਰਾਜਾ ਬਣਨ ਤੋਂ ਪਹਿਲਾਂ ਉਸ ਨੂੰ ਕੁਝ ਦੇਰ ਇੰਤਜ਼ਾਰ ਕਰਨਾ ਪਿਆ ਸੀ।
ਪਰਮੇਸ਼ੁਰ ਦੇ ਰਾਜ ਅਧੀਨ ਉਸ ਦੀ ਇੱਛਾ ਜਿੱਦਾਂ ਸਵਰਗ ਵਿਚ ਪੂਰੀ ਹੋਵੇਗੀ ਉੱਦਾਂ ਧਰਤੀ ਉੱਤੇ ਵੀ ਪੂਰੀ ਹੋਵੇਗੀ
23. (ੳ) ਪਰਮੇਸ਼ੁਰ ਦਾ ਰਾਜ ਕਦੋਂ ਸਥਾਪਿਤ ਹੋਇਆ ਸੀ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?
23 ਯਿਸੂ ਨੂੰ ਕਿੰਨਾ ਚਿਰ ਇੰਤਜ਼ਾਰ ਕਰਨਾ ਪਿਆ? 19ਵੀਂ ਸਦੀ ਦੇ ਅਖ਼ੀਰ ਅਤੇ 20ਵੀਂ ਸਦੀ ਦੇ ਸ਼ੁਰੂ ਵਿਚ ਬਾਈਬਲ ਦੇ ਵਿਦਿਆਰਥੀਆਂ ਨੇ ਹੌਲੀ-ਹੌਲੀ 1914—ਬਾਈਬਲ ਭਵਿੱਖਬਾਣੀ ਵਿਚ ਇਕ ਅਹਿਮ ਸਾਲ” ਦੇਖੋ।) ਸਾਲ 1914 ਵਿਚ ਸੰਸਾਰ ਵਿਚ ਵਾਪਰੀਆਂ ਘਟਨਾਵਾਂ ਤੋਂ ਜ਼ਾਹਰ ਹੋਇਆ ਕਿ ਇਹ ਗੱਲ ਬਿਲਕੁਲ ਸਹੀ ਸੀ। ਭਵਿੱਖਬਾਣੀਆਂ ਦੀ ਪੂਰਤੀ ਨੇ ਦਿਖਾਇਆ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਹੀ ਸਥਾਪਿਤ ਹੋਇਆ ਸੀ ਅਤੇ ਉਸੇ ਸਾਲ ਯਿਸੂ ਰਾਜਾ ਬਣਿਆ। ਇਸ ਦਾ ਮਤਲਬ ਹੈ ਕਿ ਸ਼ੈਤਾਨ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ। (ਪ੍ਰਕਾਸ਼ ਦੀ ਕਿਤਾਬ 12:12; ਜ਼ਬੂਰਾਂ ਦੀ ਪੋਥੀ 110:2) ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਲਦੀ ਹੀ ਪਰਮੇਸ਼ੁਰ ਦੇ ਸਵਰਗੀ ਰਾਜ ਰਾਹੀਂ ਯਹੋਵਾਹ ਦੀ ਇੱਛਾ ਧਰਤੀ ’ਤੇ ਪੂਰੀ ਕੀਤੀ ਜਾਵੇਗੀ। ਇਹ ਸਾਡੇ ਲਈ ਕਿੰਨੀ ਵੱਡੀ ਖ਼ੁਸ਼ ਖ਼ਬਰੀ ਹੈ। ਪਰ ਸ਼ਾਇਦ ਤੁਸੀਂ ਪੁੱਛੋ ਕਿ ਇਨ੍ਹਾਂ ਗੱਲਾਂ ਦਾ ਕੀ ਸਬੂਤ ਹੈ? ਅਗਲਾ ਅਧਿਆਇ ਸਾਨੂੰ ਇਸ ਬਾਰੇ ਦੱਸੇਗਾ।
ਸਮਝਿਆ ਕਿ ਇੰਤਜ਼ਾਰ ਦਾ ਸਮਾਂ 1914 ਵਿਚ ਖ਼ਤਮ ਹੋਣਾ ਸੀ। (ਇਸ ਤਾਰੀਖ਼ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ “