ਅਧਿਆਇ 16
ਸੱਚੇ ਧਰਮ ਦਾ ਪੱਖ ਲਵੋ
-
ਮੂਰਤੀਆਂ ਦੀ ਵਰਤੋਂ ਬਾਰੇ ਬਾਈਬਲ ਕੀ ਕਹਿੰਦੀ ਹੈ?
-
ਧਾਰਮਿਕ ਤਿਉਹਾਰਾਂ ਬਾਰੇ ਮਸੀਹੀਆਂ ਦਾ ਕੀ ਨਜ਼ਰੀਆ ਹੈ?
-
ਤੁਸੀਂ ਦੂਸਰਿਆਂ ਨੂੰ ਨਾਰਾਜ਼ ਕੀਤੇ ਬਿਨਾਂ ਆਪਣੇ ਵਿਸ਼ਵਾਸਾਂ ਬਾਰੇ ਕਿੱਦਾਂ ਸਮਝਾ ਸਕਦੇ ਹੋ?
1, 2. ਝੂਠੇ ਧਰਮ ਨੂੰ ਛੱਡਣ ਤੋਂ ਬਾਅਦ ਸਾਨੂੰ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ ਅਤੇ ਕਿਉਂ?
ਕਲਪਨਾ ਕਰੋ ਕਿ ਤੁਹਾਡੇ ਘਰ ਦੀ ਪਾਣੀ ਦੀ ਟੈਂਕੀ ਵਿਚ ਕਿਸੇ ਨੇ ਚੋਰੀ-ਛਿਪੇ ਜ਼ਹਿਰ ਮਿਲਾ ਦਿੱਤਾ ਹੈ ਅਤੇ ਤੁਹਾਡੀ ਜਾਨ ਖ਼ਤਰੇ ਵਿਚ ਹੈ। ਤੁਸੀਂ ਕੀ ਕਰੋਗੇ? ਕੋਈ ਸ਼ੱਕ ਨਹੀਂ ਕਿ ਤੁਸੀਂ ਜਲਦੀ ਹੀ ਸਾਫ਼ ਪਾਣੀ ਦੀ ਤਲਾਸ਼ ਕਰੋਗੇ। ਪਰ ਫਿਰ ਵੀ ਤੁਹਾਡੇ ਮਨ ਵਿਚ ਅਜਿਹੇ ਸਵਾਲ ਖੜ੍ਹੇ ਹੋਣਗੇ ਕਿ ‘ਮੈਂ ਕਿਤੇ ਜ਼ਹਿਰੀਲਾ ਪਾਣੀ ਪੀ ਤਾਂ ਨਹੀਂ ਲਿਆ? ਮੇਰੀ ਸਿਹਤ ’ਤੇ ਕੋਈ ਮਾੜਾ ਅਸਰ ਤਾਂ ਨਹੀਂ ਪਵੇਗਾ?’
2 ਝੂਠੇ ਧਰਮਾਂ ਨੇ ਦੁਨੀਆਂ ਵਿਚ ਆਪਣਾ ਜ਼ਹਿਰ ਫੈਲਾਇਆ ਹੋਇਆ ਹੈ। ਬਾਈਬਲ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਝੂਠੇ ਧਰਮਾਂ ਦਾ ਪਿਆਲਾ ਝੂਠੀਆਂ ਤੇ ਭ੍ਰਿਸ਼ਟ ਸਿੱਖਿਆਵਾਂ ਤੇ ਰੀਤਾਂ-ਰਿਵਾਜਾਂ ਨਾਲ ਭਰਿਆ ਹੋਇਆ ਹੈ। (2 ਕੁਰਿੰਥੀਆਂ 6:17) ਇਸੇ ਲਈ ਤੁਹਾਨੂੰ “ਮਹਾਂ ਬਾਬਲ” ਯਾਨੀ ਝੂਠੇ ਧਰਮਾਂ ਦੇ ਜ਼ਹਿਰ ਤੋਂ ਬਚਣਾ ਚਾਹੀਦਾ ਹੈ। (ਪ੍ਰਕਾਸ਼ ਦੀ ਕਿਤਾਬ 18:2, 4) ਕੀ ਤੁਸੀਂ ਆਪਣਾ ਬਚਾਅ ਕਰਨ ਲਈ ਕਦਮ ਚੁੱਕੇ ਹਨ? ਜੇਕਰ ਹਾਂ, ਤਾਂ ਇਹ ਕਾਬਲ-ਏ-ਤਾਰੀਫ਼ ਹੈ। ਪਰ ਝੂਠੇ ਧਰਮਾਂ ਨੂੰ ਛੱਡਣਾ ਹੀ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਇਨ੍ਹਾਂ ਨਾਲੋਂ ਆਪਣਾ ਨਾਤਾ ਪੂਰੀ ਤਰ੍ਹਾਂ ਤੋੜਨ ਦੀ ਲੋੜ ਹੈ। ਇਸ ਲਈ ਸਾਨੂੰ ਆਪਣੇ ਆਪ ਤੋਂ ਇਹ ਪੁੱਛਣਾ ਚਾਹੀਦਾ ਹੈ: ‘ਕੀ ਝੂਠੇ ਧਰਮ ਦਾ ਹਾਲੇ ਵੀ ਮੇਰੇ ਉੱਤੇ ਅਸਰ ਹੈ?’ ਆਓ ਆਪਾਂ ਕੁਝ ਮਿਸਾਲਾਂ ਉੱਤੇ ਗੌਰ ਕਰੀਏ।
ਮੂਰਤੀਆਂ ਦੀ ਅਤੇ ਜਠੇਰਿਆਂ ਦੀ ਪੂਜਾ
3. (ੳ) ਮੂਰਤੀਆਂ ਪ੍ਰਤੀ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ ਅਤੇ ਕਈਆਂ ਲਈ ਇਸ ਗੱਲ ਨੂੰ ਸਮਝਣਾ ਕਿਉਂ ਮੁਸ਼ਕਲ ਹੋ ਸਕਦਾ ਹੈ? (ਅ) ਝੂਠੇ ਧਰਮਾਂ ਨਾਲ ਜੁੜੀ ਹਰ ਚੀਜ਼ ਨਾਲ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
3 ਕਈ ਲੋਕ ਬਚਪਨ ਤੋਂ ਹੀ ਮੂਰਤੀਆਂ ਨੂੰ ਪੂਜਦੇ ਆਏ ਹਨ ਅਤੇ ਕਈਆਂ ਨੇ ਕੂਚ 20:4, 5 ਪੜ੍ਹੋ; ਜ਼ਬੂਰਾਂ ਦੀ ਪੋਥੀ 115:4-8; ਯਸਾਯਾਹ 42:8; 1 ਯੂਹੰਨਾ 5:21) ਉਹ ਇਨ੍ਹਾਂ ਬੇਜਾਨ ਮੂਰਤੀਆਂ ਨੂੰ ‘ਘਿਣਾਉਣੀਆਂ’ ਸਮਝਦਾ ਹੈ। (ਬਿਵਸਥਾ ਸਾਰ 27:15) ਇਸ ਲਈ ਜੇ ਤੁਸੀਂ ਸਹੀ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਮੂਰਤੀਆਂ ਅਤੇ ਝੂਠੇ ਧਰਮਾਂ ਨਾਲ ਜੁੜੀ ਹਰ ਚੀਜ਼ ਨਾਲ ਘਿਣ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਸੁੱਟ ਦੇਣਾ ਚਾਹੀਦਾ ਹੈ।
ਆਪਣੇ ਘਰਾਂ ਵਿਚ ਹੀ ਮੰਦਰ ਬਣਾਏ ਹੋਏ ਹਨ। ਕੀ ਤੁਸੀਂ ਵੀ ਇੱਦਾਂ ਕੀਤਾ ਹੈ? ਤੁਸੀਂ ਸ਼ਾਇਦ ਪੁੱਛੋ, ‘ਇਨ੍ਹਾਂ ਮੂਰਤੀਆਂ ਤੋਂ ਬਗੈਰ ਰੱਬ ਦੀ ਪੂਜਾ ਕਿੱਦਾਂ ਕੀਤੀ ਜਾ ਸਕਦੀ ਹੈ?’ ਤੁਸੀਂ ਸ਼ਾਇਦ ਇਨ੍ਹਾਂ ਨੂੰ ਆਪਣੀ ਪੂਜਾ ਦਾ ਅਹਿਮ ਹਿੱਸਾ ਸਮਝੋ। ਪਰ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ। ਰੱਬ ਨੂੰ ਇਹ ਦੱਸਣ ਦਾ ਪੂਰਾ ਹੱਕ ਹੈ ਕਿ ਉਸ ਦੀ ਭਗਤੀ ਕਿੱਦਾਂ ਕੀਤੀ ਜਾਣੀ ਚਾਹੀਦੀ ਹੈ। ਬਾਈਬਲ ਵਿਚ ਯਹੋਵਾਹ ਨੇ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਸਾਨੂੰ ਮੂਰਤੀਆਂ ਦੀ ਪੂਜਾ ਬਿਲਕੁਲ ਨਹੀਂ ਕਰਨੀ ਚਾਹੀਦੀ। (4. (ੳ) ਸਾਨੂੰ ਕਿੱਦਾਂ ਪਤਾ ਹੈ ਕਿ ਮਰੇ ਹੋਇਆਂ ਦੀ ਪੂਜਾ ਕਰਨੀ ਬੇਕਾਰ ਹੈ? (ਅ) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜਾਦੂਗਰੀ ਵਿਚ ਹਿੱਸਾ ਲੈਣ ਤੋਂ ਕਿਉਂ ਵਰਜਿਆ ਸੀ?
4 ਕਈ ਧਰਮਾਂ ਵਿਚ ਮੁਰਦਿਆਂ ਦੀਆਂ ਆਤਮਾਵਾਂ ਨੂੰ ਸ਼ਾਂਤ ਕਰਨ ਲਈ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ। ਸ਼ਾਇਦ ਤੁਸੀਂ ਵੀ ਅਜਿਹੀਆਂ ਰਸਮਾਂ ਵਿਚ ਹਿੱਸਾ ਲਿਆ ਹੋਵੇ। ਬਾਈਬਲ ਦੀ ਸੱਚਾਈ ਜਾਣਨ ਤੋਂ ਪਹਿਲਾਂ ਕਈਆਂ ਨੂੰ ਇਹ ਵਹਿਮ ਹੁੰਦਾ ਸੀ ਕਿ 6ਵੇਂ ਅਧਿਆਇ ਵਿਚ ਸਿੱਖਿਆ ਸੀ, ਮੁਰਦੇ ਨਾ ਦੇਖ ਸਕਦੇ, ਨਾ ਸੁਣ ਸਕਦੇ, ਨਾ ਬੋਲ ਸਕਦੇ ਅਤੇ ਨਾ ਹੀ ਸੋਚ ਸਕਦੇ ਹਨ। ਉਹ ਨਾ ਹੀ ਸਾਡੀ ਮਦਦ ਕਰ ਸਕਦੇ ਹਨ ਅਤੇ ਨਾ ਹੀ ਸਾਨੂੰ ਨੁਕਸਾਨ ਪਹੁੰਚਾ ਸਕਦੇ ਹਨ। ਤਾਂ ਫਿਰ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੀ ਬੇਕਾਰ ਹੈ। ਸ਼ਾਇਦ ਤੁਸੀਂ ਸੋਚੋ ਕਿ ਤੁਸੀਂ ਮੁਰਦਿਆਂ ਨਾਲ ਗੱਲ ਕਰ ਰਹੇ ਹੋ, ਪਰ ਅਸਲ ਵਿਚ ਤੁਸੀਂ ਸ਼ੈਤਾਨ ਅਤੇ ਉਸ ਦੇ ਦੂਤਾਂ ਨਾਲ ਗੱਲ ਕਰ ਰਹੇ ਹੋਵੋਗੇ। ਇਸੇ ਲਈ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮੁਰਦਿਆਂ ਨਾਲ ਗੱਲ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਜਾਦੂਗਰੀ ਵਿਚ ਹਿੱਸਾ ਲੈਣ ਤੋਂ ਵਰਜਿਆ ਸੀ।—ਬਿਵਸਥਾ ਸਾਰ 18:10-12 ਪੜ੍ਹੋ।
ਮਰੇ ਲੋਕਾਂ ਦੀਆਂ ਆਤਮਾਵਾਂ ਜੀਉਂਦੀਆਂ ਹਨ ਅਤੇ ਉਨ੍ਹਾਂ ਦਾ ਭਲਾ ਜਾਂ ਬੁਰਾ ਕਰ ਸਕਦੀਆਂ ਹਨ। ਪਰ ਜਿੱਦਾਂ ਅਸੀਂ5. ਜੇ ਤੁਸੀਂ ਮੂਰਤੀ-ਪੂਜਾ ਜਾਂ ਜਠੇਰਿਆਂ ਦੀ ਪੂਜਾ ਕਰਦੇ ਹੁੰਦੇ ਸੀ, ਤਾਂ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
5 ਜੇ ਤੁਸੀਂ ਮੂਰਤੀ-ਪੂਜਾ ਜਾਂ ਜਠੇਰਿਆਂ ਦੀ ਪੂਜਾ ਕਰਦੇ ਹੁੰਦੇ ਸੀ, ਤਾਂ ਹੁਣ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਇਸ ਉੱਤੇ ਸੋਚ-ਵਿਚਾਰ ਕਰੋ ਕਿ ਇਨ੍ਹਾਂ ਗੱਲਾਂ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ। ਫਿਰ ਰੋਜ਼ਾਨਾ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਸ ਵਰਗਾ ਨਜ਼ਰੀਆ ਅਪਣਾਉਣ ਵਿਚ ਉਹ ਤੁਹਾਡੀ ਮਦਦ ਕਰੇ।—ਯਸਾਯਾਹ 55:9.
ਕੀ ਯਿਸੂ ਦੇ ਚੇਲੇ ਕ੍ਰਿਸਮਸ ਮਨਾਉਂਦੇ ਸਨ?
6, 7. (ੳ) ਲੋਕ ਕ੍ਰਿਸਮਸ ਕਿਉਂ ਮਨਾਉਂਦੇ ਹਨ ਅਤੇ ਕੀ ਯਿਸੂ ਦੇ ਚੇਲੇ ਕ੍ਰਿਸਮਸ ਮਨਾਉਂਦੇ ਹੁੰਦੇ ਸਨ? (ਅ) ਯਿਸੂ ਦੇ ਚੇਲਿਆਂ ਦੇ ਜ਼ਮਾਨੇ ਵਿਚ ਜਨਮ-ਦਿਨ ਦਾ ਕਿਸ ਚੀਜ਼ ਨਾਲ ਤਅੱਲਕ ਸੀ?
6 ਲੋਕ ਕਈ ਵੱਖੋ-ਵੱਖਰੇ ਤਿਉਹਾਰ ਮਨਾਉਂਦੇ ਹਨ, ਪਰ ਆਮ ਤੌਰ ਤੇ ਇਹ ਤਿਉਹਾਰ ਝੂਠੇ ਧਰਮਾਂ ਨਾਲ ਸੰਬੰਧ ਰੱਖਦੇ ਹਨ। ਕ੍ਰਿਸਮਸ ਦੀ ਮਿਸਾਲ ਲੈ ਲਓ। ਲੋਕ ਕਹਿੰਦੇ ਹਨ ਕਿ ਕ੍ਰਿਸਮਸ ਵਾਲੇ ਦਿਨ ਯਿਸੂ ਦਾ ਜਨਮ ਹੋਇਆ ਸੀ। ਤਕਰੀਬਨ ਸਾਰੇ ਈਸਾਈ ਧਰਮ ਇਹ ਤਿਉਹਾਰ ਮਨਾਉਂਦੇ ਹਨ। ਪਰ ਕੀ ਯਿਸੂ ਦੇ ਚੇਲੇ ਉਸ ਦਾ ਜਨਮ-ਦਿਨ ਮਨਾਇਆ ਕਰਦੇ ਸਨ? ਨਹੀਂ, ਬਾਈਬਲ ਵਿਚ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਪਾਇਆ ਜਾਂਦਾ। ਇਸ ਤੋਂ ਇਲਾਵਾ, ਤਿਉਹਾਰਾਂ ਦੀ ਸ਼ੁਰੂਆਤ ਬਾਰੇ ਦੱਸਣ ਵਾਲੀ ਇਕ ਕਿਤਾਬ ਅਨੁਸਾਰ “ਯਿਸੂ ਦੇ ਜਨਮ ਤੋਂ 200 ਸਾਲ ਬਾਅਦ ਵੀ ਲੋਕ ਨਾ ਤਾਂ ਉਸ ਦੇ ਜਨਮ ਦੀ ਤਾਰੀਖ਼ ਜਾਣਦੇ ਸਨ ਅਤੇ ਨਾ ਹੀ ਉਸ ਵਿਚ ਕੋਈ ਖ਼ਾਸ ਦਿਲਚਸਪੀ ਰੱਖਦੇ ਸਨ।”
7 ਜੇ ਯਿਸੂ ਦੇ ਚੇਲਿਆਂ ਨੂੰ ਉਸ ਦੇ ਜਨਮ-ਦਿਨ ਬਾਰੇ ਪਤਾ ਵੀ ਹੁੰਦਾ, ਤਾਂ ਵੀ ਉਨ੍ਹਾਂ ਨੇ ਇਸ ਨੂੰ ਨਹੀਂ ਸੀ ਮਨਾਉਣਾ। ਕੀ ਤੁਹਾਨੂੰ ਪਤਾ ਹੈ ਕਿਉਂ? ਦ ਵਰਲਡ ਬੁੱਕ ਉਤਪਤ 40:20; ਮਰਕੁਸ 6:21) ਪੁਰਾਣੇ ਸਮਿਆਂ ਵਿਚ ਜਨਮ-ਦਿਨ ਝੂਠੇ ਦੇਵੀ-ਦੇਵਤਿਆਂ ਦੇ ਸਨਮਾਨ ਵਿਚ ਵੀ ਮਨਾਏ ਜਾਂਦੇ ਸਨ। ਮਿਸਾਲ ਲਈ, 24 ਮਈ ਨੂੰ ਰੋਮੀ ਲੋਕ ਡਾਈਨਾ ਦੇਵੀ ਦਾ ਜਨਮ-ਦਿਨ ਮਨਾਉਂਦੇ ਹੁੰਦੇ ਸਨ। ਇਸ ਤੋਂ ਅਗਲੇ ਦਿਨ ਉਹ ਅਪਾਲੋ ਨਾਂ ਦੇ ਦੇਵਤੇ ਦਾ ਜਨਮ-ਦਿਨ ਮਨਾਉਂਦੇ ਹੁੰਦੇ ਸਨ। ਤਾਂ ਫਿਰ ਜ਼ਾਹਰ ਹੈ ਕਿ ਪਹਿਲੀ ਸਦੀ ਵਿਚ ਜਨਮ-ਦਿਨ ਮਨਾਉਣ ਦੀ ਰੀਤ ਦਾ ਮਸੀਹੀ ਧਰਮ ਨਾਲ ਨਹੀਂ, ਸਗੋਂ ਝੂਠੇ ਧਰਮਾਂ ਨਾਲ ਗਹਿਰਾ ਤਅੱਲਕ ਸੀ।
ਐਨਸਾਈਕਲੋਪੀਡੀਆ ਦੱਸਦਾ ਹੈ ਕਿ ਯਿਸੂ ਦੇ ਪਹਿਲੇ ਚੇਲੇ ਮੰਨਦੇ ਸਨ ਕਿ “ਸਿਰਫ਼ ਗ਼ੈਰ-ਈਸਾਈ ਧਰਮਾਂ ਦੇ ਲੋਕ ਜਨਮ-ਦਿਨ ਮਨਾਉਂਦੇ ਸਨ।” ਬਾਈਬਲ ਵਿਚ ਸਿਰਫ਼ ਦੋ ਇਨਸਾਨਾਂ ਦੇ ਜਨਮ-ਦਿਨਾਂ ਦੀ ਗੱਲ ਕੀਤੀ ਗਈ ਹੈ। ਇਹ ਦੋਵੇਂ ਹਾਕਮ ਸਨ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ। (8. ਇਹ ਸਮਝਾਓ ਕਿ ਜਨਮ-ਦਿਨ ਦਾ ਵਹਿਮਾਂ ਨਾਲ ਕੀ ਤਅੱਲਕ ਹੈ।
8 ਇਕ ਹੋਰ ਕਾਰਨ ਵੀ ਸੀ ਜਿਸ ਕਰਕੇ ਯਿਸੂ ਦੇ ਚੇਲਿਆਂ ਨੇ ਉਸ ਦਾ ਜਨਮ-ਦਿਨ ਨਹੀਂ ਮਨਾਇਆ ਸੀ। ਉਹ ਜਾਣਦੇ ਸੀ ਕਿ ਜਨਮ-ਦਿਨ ਮਨਾਉਣਾ ਵਹਿਮਾਂ ਨਾਲ ਤਅੱਲਕ ਰੱਖਦਾ ਸੀ। ਮਿਸਾਲ ਲਈ, ਕਈ ਯੂਨਾਨੀ ਅਤੇ ਰੋਮੀ ਲੋਕ ਵਿਸ਼ਵਾਸ ਕਰਦੇ ਸਨ ਕਿ ਬੱਚੇ ਦੇ ਜਨਮ ਵੇਲੇ ਇਕ ਫ਼ਰਿਸ਼ਤਾ ਆਉਂਦਾ ਸੀ ਅਤੇ ਜ਼ਿੰਦਗੀ ਭਰ ਉਸ ਦੀ ਰਾਖੀ ਕਰਦਾ ਸੀ। ਜਨਮ-ਦਿਨ ਬਾਰੇ ਇਕ ਕਿਤਾਬ ਮੁਤਾਬਕ “ਇਹ ਫ਼ਰਿਸ਼ਤਾ ਉਸ ਦੇਵਤੇ ਦੁਆਰਾ ਘੱਲਿਆ ਜਾਂਦਾ ਸੀ ਜਿਸ ਦਾ ਜਨਮ-ਦਿਨ ਬੱਚੇ ਦੇ ਜਨਮ-ਦਿਨ ਨਾਲ ਮਿਲਦਾ ਸੀ।” ਕੀ ਯਹੋਵਾਹ ਅਜਿਹੇ ਤਿਉਹਾਰ ਨੂੰ ਮਨਜ਼ੂਰੀ ਦੇਵੇਗਾ ਜੋ ਉਸ ਦੇ ਪੁੱਤਰ ਯਿਸੂ ਦਾ ਸੰਬੰਧ ਵਹਿਮੀ ਰੀਤਾਂ-ਰਿਵਾਜਾਂ ਨਾਲ ਜੋੜਦਾ ਹੈ? ਹਰਗਿਜ਼ ਨਹੀਂ! (ਯਸਾਯਾਹ 65:11, 12) ਜੇ ਕ੍ਰਿਸਮਸ ਦਾ ਮਸੀਹੀ ਧਰਮ ਨਾਲ ਕੋਈ ਸੰਬੰਧ ਨਹੀਂ ਹੈ, ਤਾਂ ਫਿਰ ਇੰਨੇ ਸਾਰੇ ਲੋਕ ਇਸ ਨੂੰ ਕਿਉਂ ਮਨਾਉਂਦੇ ਹਨ?
ਕ੍ਰਿਸਮਸ ਦੀ ਸ਼ੁਰੂਆਤ
9. ਯਿਸੂ ਦੇ ਜਨਮ-ਦਿਨ ਲਈ 25 ਦਸੰਬਰ ਦੀ ਤਾਰੀਖ਼ ਕਿਉਂ ਚੁਣੀ ਗਈ ਸੀ?
9 ਯਿਸੂ ਦਾ ਜਨਮ-ਦਿਨ 25 ਦਸੰਬਰ ਨੂੰ ਮਨਾਉਣ ਦਾ ਰਿਵਾਜ ਉਸ ਦੀ ਮੌਤ ਤੋਂ ਕਈ ਸਦੀਆਂ ਬਾਅਦ ਸ਼ੁਰੂ ਹੋਇਆ ਸੀ। ਅਸਲ ਵਿਚ ਯਿਸੂ ਦਾ ਜਨਮ ਦਸੰਬਰ ਵਿਚ ਨਹੀਂ ਹੋਇਆ ਸੀ। * ਤਾਂ ਫਿਰ ਯਿਸੂ ਦਾ ਜਨਮ-ਦਿਨ ਮਨਾਉਣ ਲਈ 25 ਦਸੰਬਰ ਦੀ ਤਾਰੀਖ਼ ਕਿਉਂ ਚੁਣੀ ਗਈ ਸੀ? ‘ਰੋਮੀ ਲੋਕ ਇਸ ਤਾਰੀਖ਼ ’ਤੇ ਪਹਿਲਾਂ ਹੀ ਸੂਰਜ ਦਾ ਜਨਮ-ਦਿਨ ਮਨਾਉਂਦੇ ਹੁੰਦੇ ਸਨ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਈਸਾਈ ਧਰਮ ਨੂੰ ਅਪਣਾਉਣ ਵਾਲੇ ਕੁਝ ਰੋਮੀ ਲੋਕਾਂ ਨੇ ਇਸੇ ਤਾਰੀਖ਼ ’ਤੇ ਯਿਸੂ ਦਾ ਜਨਮ-ਦਿਨ ਮਨਾਉਣਾ ਸ਼ੁਰੂ ਕਰ ਦਿੱਤਾ।’ (ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ) ਸਰਦੀਆਂ ਵਿਚ ਸੂਰਜ ਦੀ ਰੌਸ਼ਨੀ ਤੇ ਗਰਮੀ ਘੱਟ ਜਾਂਦੀ ਸੀ ਜਿਸ ਕਰਕੇ ਰੋਮੀ ਲੋਕ ਸੂਰਜ ਨੂੰ ਵਾਪਸ ਬੁਲਾਉਣ ਲਈ ਤਿਉਹਾਰ ਮਨਾਉਂਦੇ ਸਨ। ਉਹ ਚਾਹੁੰਦੇ ਸਨ ਕਿ ਸੂਰਜ ਆਪਣੇ ਲੰਬੇ ਸਫ਼ਰ ਤੋਂ ਵਾਪਸ ਆ ਕੇ ਫਿਰ ਤੋਂ ਚਮਕੇ। ਉਨ੍ਹਾਂ ਦਾ ਯਕੀਨ ਸੀ ਕਿ 25 ਦਸੰਬਰ ਨੂੰ ਸੂਰਜ ਆਪਣੇ ਸਫ਼ਰ ਤੋਂ ਵਾਪਸ ਆਉਣਾ ਸ਼ੁਰੂ ਕਰਦਾ ਸੀ। ਈਸਾਈ ਧਰਮ ਦੇ ਪਾਦਰੀਆਂ ਨੇ ਸੋਚਿਆ ਕਿ ਜੇ ਯਿਸੂ ਦਾ ਜਨਮ-ਦਿਨ ਵੀ ਇਸੇ ਤਾਰੀਖ਼ ’ਤੇ ਮਨਾਇਆ ਜਾਵੇ, ਤਾਂ ਜ਼ਿਆਦਾ ਲੋਕ ਈਸਾਈ ਧਰਮ ਨੂੰ ਅਪਣਾ ਲੈਣਗੇ। *
10. ਪਿਛਲਿਆਂ ਸਮਿਆਂ ਵਿਚ ਕੁਝ ਲੋਕ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ ਸਨ?
10 ਅੱਜ ਤੋਂ ਕਈ ਸਦੀਆਂ ਪਹਿਲਾਂ ਵੀ ਲੋਕ ਇਹ ਗੱਲ ਜਾਣਦੇ ਸਨ ਕਿ ਕ੍ਰਿਸਮਸ ਦਾ ਬਾਈਬਲ ਨਾਲ ਨਹੀਂ, ਬਲਕਿ ਗ਼ੈਰ-ਈਸਾਈ ਧਰਮਾਂ ਨਾਲ ਸੰਬੰਧ ਹੈ। ਇਸੇ ਲਈ 17ਵੀਂ ਸਦੀ ਦੌਰਾਨ ਇੰਗਲੈਂਡ ਅਤੇ ਕੁਝ ਅਮਰੀਕੀ ਬਸਤੀਆਂ ਵਿਚ ਇਹ ਤਿਉਹਾਰ ਮਨਾਉਣਾ ਮਨ੍ਹਾ ਸੀ। ਉਸ ਸਮੇਂ ਜੇ ਕੋਈ ਕ੍ਰਿਸਮਸ ਦੇ ਦਿਨ ’ਤੇ ਕੰਮ ਤੋਂ ਛੁੱਟੀ ਲੈਂਦਾ ਵੀ ਸੀ, ਤਾਂ ਉਸ ਨੂੰ ਹਰਜਾਨਾ ਭਰਨਾ ਪੈਂਦਾ ਸੀ। ਪਰ ਹੌਲੀ-ਹੌਲੀ ਲੋਕ ਫਿਰ ਤੋਂ ਕ੍ਰਿਸਮਸ ਅਤੇ ਕਈ ਹੋਰ ਨਵੇਂ ਤਿਉਹਾਰ ਮਨਾਉਣ ਲੱਗ ਪਏ। ਇਸ ਤਰ੍ਹਾਂ ਕ੍ਰਿਸਮਸ ਇਕ ਬਹੁਤ ਹੀ ਅਹਿਮ ਤਿਉਹਾਰ ਬਣ ਗਿਆ ਅਤੇ ਹੁਣ ਇਹ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਕ੍ਰਿਸਮਸ ਝੂਠੇ ਧਰਮਾਂ ਨਾਲ ਤਅੱਲਕ ਰੱਖਦਾ ਹੈ ਅਤੇ ਬਾਈਬਲ ਵਿਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ, ਇਸ ਲਈ ਸਾਨੂੰ ਇਸ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੀਦਾ। ਨਾ ਹੀ ਸਾਨੂੰ ਝੂਠੇ ਧਰਮਾਂ ਨਾਲ ਜੁੜੇ ਕਿਸੇ ਹੋਰ ਤਿਉਹਾਰ ਵਿਚ ਹਿੱਸਾ ਲੈਣਾ ਚਾਹੀਦਾ ਹੈ। * ਯਹੋਵਾਹ ਨੂੰ ਖ਼ੁਸ਼ ਕਰਨ ਲਈ ਇਸ ਤਰ੍ਹਾਂ ਕਰਨਾ ਬਹੁਤ ਜ਼ਰੂਰੀ ਹੈ।
ਕੀ ਕੋਈ ਫ਼ਰਕ ਪੈਂਦਾ ਹੈ ਕਿ ਤਿਉਹਾਰ ਕਿੱਦਾਂ ਸ਼ੁਰੂ ਹੋਏ?
11. ਕੁਝ ਲੋਕ ਤਿਉਹਾਰ ਕਿਉਂ ਮਨਾਉਂਦੇ ਹਨ, ਪਰ ਸਾਡੇ ਲਈ ਸਭ ਤੋਂ ਅਹਿਮ ਗੱਲ ਕਿਹੜੀ ਹੋਣੀ ਚਾਹੀਦੀ ਹੈ?
11 ਕਈ ਲੋਕਾਂ ਨੂੰ ਪਤਾ ਹੈ ਕਿ ਕ੍ਰਿਸਮਸ ਵਰਗੇ ਤਿਉਹਾਰ ਗ਼ੈਰ-ਈਸਾਈ ਧਰਮਾਂ ਨਾਲ ਸੰਬੰਧ ਰੱਖਦੇ ਹਨ, ਪਰ ਉਹ ਫਿਰ ਵੀ ਸੋਚਦੇ ਹਨ ਕਿ ਇਨ੍ਹਾਂ ਨੂੰ ਮਨਾਉਣ ਵਿਚ ਕੋਈ ਹਰਜ਼ ਨਹੀਂ। ਉਹ ਸਿਰਫ਼ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਅਤੇ ਖ਼ੁਸ਼ੀ ਮਨਾਉਣੀ ਚਾਹੁੰਦੇ ਹਨ। ਕੀ ਤੁਸੀਂ ਵੀ ਇਸੇ ਕਰਕੇ ਅਜਿਹੇ ਤਿਉਹਾਰ ਮਨਾਉਂਦੇ ਹੋ? ਜੇਕਰ ਹਾਂ, ਤਾਂ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਤੁਸੀਂ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਹੋ। ਯਹੋਵਾਹ ਇਹ ਨਹੀਂ ਚਾਹੁੰਦਾ ਕਿ ਤੁਸੀਂ ਆਪਣੇ ਪਰਿਵਾਰ ਦਾ ਪਿਆਰ ਗੁਆ ਬੈਠੋ। ਉਸ ਨੇ ਹੀ ਪਰਿਵਾਰ ਦੀ ਨੀਂਹ ਧਰੀ ਹੈ ਅਤੇ ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਸਾਕ-ਸੰਬੰਧੀਆਂ ਨਾਲ ਚੰਗਾ ਰਿਸ਼ਤਾ ਕਾਇਮ ਰੱਖੋ। (ਅਫ਼ਸੀਆਂ 3:14, 15) ਪਰ ਹੋ ਸਕਦਾ ਹੈ ਕਿ ਪਰਿਵਾਰ ਦੇ ਪਿਆਰ ਕਾਰਨ ਤੁਹਾਡੇ ਲਈ ਯਹੋਵਾਹ ਦੀ ਸੇਵਾ ਕਰਨੀ ਮੁਸ਼ਕਲ ਸਾਬਤ ਹੋਵੇ। ਜੇ ਇਸ ਤਰ੍ਹਾਂ ਹੈ, ਤਾਂ ਇਹ ਨਾ ਭੁੱਲੋ ਕਿ ਤੁਸੀਂ ਪਰਮੇਸ਼ੁਰ ਦੇ ਰਾਹ ’ਤੇ ਚੱਲ ਕੇ ਵੀ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਰੱਖ ਸਕਦੇ ਹੋ। ਸਾਨੂੰ ਹਮੇਸ਼ਾ ਪੌਲੁਸ ਦੀ ਇਹ ਅਹਿਮ ਗੱਲ ਯਾਦ ਰੱਖਣੀ ਚਾਹੀਦੀ ਹੈ: “ਤੁਸੀਂ ਹਮੇਸ਼ਾ ਪਤਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ।”—ਅਫ਼ਸੀਆਂ 5:10.
12. ਮਿਸਾਲ ਦੇ ਕੇ ਸਮਝਾਓ ਕਿ ਸਾਨੂੰ ਝੂਠੇ ਧਰਮਾਂ ਤੋਂ ਸ਼ੁਰੂ ਹੋਏ ਤਿਉਹਾਰਾਂ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ।
12 ਪਰ ਸ਼ਾਇਦ ਤੁਸੀਂ ਇਹ ਸੋਚੋ ਕਿ ਪੁਰਾਣੇ ਸਮਿਆਂ ਦੇ ਤਿਉਹਾਰਾਂ ਅਤੇ ਅੱਜ ਦੇ ਤਿਉਹਾਰਾਂ ਵਿਚ ਬਹੁਤ ਫ਼ਰਕ ਹੈ। ਅਸੀਂ ਉਸ ਤਰ੍ਹਾਂ ਤਿਉਹਾਰ ਨਹੀਂ ਮਨਾਉਂਦੇ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਲੋਕ ਮਨਾਉਂਦੇ ਸਨ। ਇਸ ਲਈ ਕੀ ਕੋਈ ਫ਼ਰਕ ਪੈਂਦਾ ਹੈ ਕਿ ਇਹ ਕਿੱਥੋਂ ਸ਼ੁਰੂ ਹੋਏ ਸਨ? ਜੀ ਹਾਂ, ਬਹੁਤ ਫ਼ਰਕ ਪੈਂਦਾ ਹੈ! ਮਿਸਾਲ ਲਈ, ਕਲਪਨਾ ਕਰੋ ਕਿ ਤੁਸੀਂ ਤੁਰਦੇ-ਤੁਰਦੇ ਇਕ ਗੰਦੀ ਨਾਲ਼ੀ ਵਿਚ ਟਾਫ਼ੀ ਜਾਂ ਕੋਈ ਮਿੱਠੀ ਚੀਜ਼ ਦੇਖਦੇ ਹੋ। ਕੀ ਤੁਸੀਂ ਸੋਚੋਗੇ ‘ਆਹ! ਬੜੀ ਸੁਆਦ ਹੋਣੀ।’ ਕੀ ਤੁਸੀਂ ਉਸ ਨੂੰ ਚੁੱਕ ਕੇ ਖਾਓਗੇ? ਸਵਾਲ ਹੀ ਨਹੀਂ ਪੈਦਾ ਹੁੰਦਾ! ਇਸੇ ਤਰ੍ਹਾਂ ਕੁਝ ਤਿਉਹਾਰ ਵੀ ਸ਼ਾਇਦ ਦੇਖਣ ਨੂੰ ਮਜ਼ੇਦਾਰ ਲੱਗਣ, ਪਰ ਉਸ ਟਾਫ਼ੀ ਦੀ ਤਰ੍ਹਾਂ ਉਹ ਗੰਦੀ ਥਾਂ ਯਾਨੀ ਝੂਠੇ ਧਰਮਾਂ ਤੋਂ ਆਏ ਹਨ। ਜੇ ਅਸੀਂ ਸੱਚੇ ਧਰਮ ਦਾ ਪੱਖ ਲੈ ਕੇ ਪਰਮੇਸ਼ੁਰ ਦੇ ਨਾਲ ਚੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਯਸਾਯਾਹ ਨਬੀ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ ਜਿਸ ਨੇ ਸੱਚੇ ਭਗਤਾਂ ਨੂੰ ਕਿਹਾ: “ਕਿਸੇ ਪਲੀਤ ਚੀਜ਼ ਨੂੰ ਨਾ ਛੂਹੋ।”—ਯਸਾਯਾਹ 52:11.
ਸਮਝਦਾਰੀ ਵਰਤੋ
13. ਤਿਉਹਾਰ ਨਾ ਮਨਾਉਣ ਕਰਕੇ ਤੁਹਾਨੂੰ ਸ਼ਾਇਦ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ?
13 ਜਦੋਂ ਤੁਸੀਂ ਤਿਉਹਾਰ ਨਾ ਮਨਾਉਣ ਦਾ ਫ਼ੈਸਲਾ ਕਰਦੇ ਹੋ, ਉਦੋਂ ਸ਼ਾਇਦ ਤੁਹਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ। ਮਿਸਾਲ ਲਈ, ਸ਼ਾਇਦ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕ ਤੁਹਾਨੂੰ ਪੁੱਛਣ ਕਿ ਤੁਸੀਂ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ? ਜੇ ਕੋਈ ਤੁਹਾਨੂੰ ਕ੍ਰਿਸਮਸ ਦਾ ਤੋਹਫ਼ਾ ਦੇਵੇ, ਤਾਂ ਤੁਸੀਂ ਕੀ ਕਰੋਗੇ? ਕੀ ਉਸ ਨੂੰ ਲੈਣਾ ਠੀਕ ਹੋਵੇਗਾ? ਉਦੋਂ ਕੀ ਜਦੋਂ ਤੁਹਾਡਾ ਪਤੀ ਜਾਂ ਪਤਨੀ ਯਹੋਵਾਹ ਨੂੰ ਨਹੀਂ ਮੰਨਦੇ? ਉਦੋਂ ਕੀ ਜਦੋਂ ਤੁਹਾਡੇ ਬੱਚੇ ਤੋਹਫ਼ੇ ਨਾ ਮਿਲਣ ਕਰਕੇ ਨਾਰਾਜ਼ ਹੋ ਜਾਂਦੇ ਹਨ?
14, 15. ਜੇ ਕੋਈ ਸਾਨੂੰ ਤਿਉਹਾਰ ਦੀਆਂ ਮੁਬਾਰਕਾਂ ਜਾਂ ਤੋਹਫ਼ਾ ਦੇਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
14 ਇਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਸਾਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। ਮਿਸਾਲ ਲਈ, ਜੇ ਕੋਈ ਤੁਹਾਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦੇਵੇ, ਤਾਂ ਤੁਸੀਂ ਸ਼ੁਕਰੀਆ ਕਹਿ ਸਕਦੇ ਹੋ। ਪਰ ਜੇ ਤੁਹਾਡਾ ਉਸ ਨਾਲ ਰੋਜ਼ਾਨਾ ਵਾਹ ਪੈਂਦਾ ਹੈ, ਤਾਂ ਤੁਸੀਂ ਉਸ ਨੂੰ ਸਮਝਾ ਸਕਦੇ ਹੋ ਕਿ ਤੁਸੀਂ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ। ਯਾਦ ਰੱਖੋ ਕਿ ਕਿਸੇ ਨਾਲ ਵੀ ਗੱਲ ਕਰਦੇ ਵਕਤ ਤੁਹਾਨੂੰ ਸੋਚ-ਸਮਝ ਕੇ ਨਰਮ ਸੁਭਾਅ ਨਾਲ ਗੱਲ ਕਰਨੀ ਚਾਹੀਦੀ ਹੈ। ਬਾਈਬਲ ਕਹਿੰਦੀ ਹੈ: “ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ ਅਤੇ ਫਿਰ ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।” (ਕੁਲੁੱਸੀਆਂ 4:6) ਹਾਂ, ਦੂਸਰਿਆਂ ਨਾਲ ਹਮੇਸ਼ਾ ਇੱਜ਼ਤ ਨਾਲ ਪੇਸ਼ ਆਓ। ਇਸ ਦੇ ਨਾਲ-ਨਾਲ ਤੁਸੀਂ ਦੂਸਰਿਆਂ ਨੂੰ ਇਹ ਵੀ ਸਾਫ਼-ਸਾਫ਼ ਦੱਸ ਸਕਦੇ ਹੋ ਕਿ ਹੋਰ ਸਮਿਆਂ ਤੇ ਤੋਹਫ਼ੇ ਲੈਣ-ਦੇਣ ਜਾਂ ਆਪਸ ਵਿਚ ਇਕੱਠੇ ਹੋਣ ਵਿਚ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ।
15 ਪਰ ਉਦੋਂ ਕੀ ਜਦੋਂ ਤੁਹਾਨੂੰ ਕੋਈ ਤੋਹਫ਼ਾ ਦਿੰਦਾ ਹੈ? ਕੀ ਤੁਹਾਨੂੰ ਤੋਹਫ਼ਾ ਸਵੀਕਾਰ ਕਰ ਲੈਣਾ ਚਾਹੀਦਾ ਹੈ? ਸਵਾਲ ਇਹ ਹੈ ਕਿ ਉਹ ਤੁਹਾਨੂੰ ਤੋਹਫ਼ਾ ਕਿਉਂ ਦੇ ਰਿਹਾ ਹੈ। ਦੇਣ ਵਾਲਾ ਸ਼ਾਇਦ ਕਹੇ, “ਮੈਨੂੰ ਪਤਾ ਹੈ ਕਿ ਤੁਸੀਂ ਇਹ ਤਿਉਹਾਰ ਨਹੀਂ ਮਨਾਉਂਦੇ, ਪਰ ਫਿਰ ਵੀ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਹਾਂ।” ਅਜਿਹੇ ਮੌਕੇ ਤੇ ਤੁਸੀਂ ਸ਼ਾਇਦ ਸੋਚੋ ਕਿ ਤੋਹਫ਼ੇ ਨੂੰ ਲੈਣਾ ਠੀਕ ਹੋਵੇਗਾ ਕਿਉਂਕਿ ਤੁਸੀਂ ਤਿਉਹਾਰ ਨਹੀਂ ਮਨਾ ਰਹੇ ਹੋ। ਦੂਜੇ ਪਾਸੇ, ਜੇ ਤੋਹਫ਼ਾ ਦੇਣ ਵਾਲਾ ਤੁਹਾਡੇ ਵਿਸ਼ਵਾਸਾਂ ਬਾਰੇ ਕੁਝ ਨਹੀਂ ਜਾਣਦਾ, ਤਾਂ ਤੁਸੀਂ ਉਸ ਨੂੰ ਸਮਝਾ ਸਕਦੇ ਹੋ ਕਿ ਤੁਸੀਂ ਇਹ ਤਿਉਹਾਰ ਕਿਉਂ ਨਹੀਂ ਮਨਾਉਂਦੇ। ਇਸ ਤਰ੍ਹਾਂ ਉਹ ਸਮਝ ਸਕੇਗਾ ਕਿ ਤੁਸੀਂ ਤੋਹਫ਼ਾ ਕਿਉਂ ਲੈ ਰਹੇ ਹੋ, ਪਰ ਬਦਲੇ ਵਿਚ ਉਸ ਨੂੰ ਤੋਹਫ਼ਾ ਕਿਉਂ ਨਹੀਂ ਦੇ ਰਹੇ। ਪਰ ਜੇ ਤੋਹਫ਼ਾ ਲੈਣ ਨਾਲ ਦੇਣ ਵਾਲੇ ਨੂੰ ਇਹ ਲੱਗੇ ਕਿ ਤੁਸੀਂ
ਆਪਣੇ ਵਿਸ਼ਵਾਸਾਂ ਦਾ ਸਮਝੌਤਾ ਕਰ ਰਹੇ ਹੋ, ਤਾਂ ਚੰਗਾ ਹੋਵੇਗਾ ਜੇ ਤੁਸੀਂ ਤੋਹਫ਼ਾ ਨਾ ਹੀ ਕਬੂਲ ਕਰੋ।ਆਪਣੇ ਪਰਿਵਾਰ ਬਾਰੇ ਸੋਚੋ
16. ਤੁਸੀਂ ਤਿਉਹਾਰਾਂ ਨਾਲ ਜੁੜੇ ਮਾਮਲਿਆਂ ਨੂੰ ਸਮਝਦਾਰੀ ਨਾਲ ਕਿੱਦਾਂ ਨਜਿੱਠ ਸਕਦੇ ਹੋ?
16 ਉਦੋਂ ਕੀ ਜਦੋਂ ਤੁਹਾਡਾ ਪਰਿਵਾਰ ਯਹੋਵਾਹ ਨੂੰ ਨਹੀਂ ਮੰਨਦਾ? ਹੋ ਸਕਦਾ ਹੈ ਕਿ ਤੁਹਾਡੇ ਪਰਿਵਾਰ ਦੇ ਜੀਅ ਆਪਣੇ ਰੀਤਾਂ-ਰਿਵਾਜਾਂ ’ਤੇ ਚੱਲਣਾ ਪਸੰਦ ਕਰਦੇ ਹੋਣ। ਯਾਦ ਰੱਖੋ ਕਿ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਜੀਉਣ ਦਾ ਪੂਰਾ ਹੱਕ ਹੈ। ਤੁਹਾਨੂੰ ਹਰ ਰੀਤੀ-ਰਿਵਾਜ ਜਾਂ ਤਿਉਹਾਰ ਬਾਰੇ ਬਹਿਸ ਕਰਨ ਦੀ ਲੋੜ ਨਹੀਂ। ਜੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਵਿਚਾਰਾਂ ਦੀ ਕਦਰ ਕਰਨ, ਤਾਂ ਤੁਹਾਨੂੰ ਵੀ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਲਈ ਹਮੇਸ਼ਾ ਸਮਝਦਾਰੀ ਨਾਲ ਪੇਸ਼ ਆਓ। (ਮੱਤੀ 7:12 ਪੜ੍ਹੋ।) ਪਰ ਅਜਿਹਾ ਕੋਈ ਵੀ ਕੰਮ ਨਾ ਕਰੋ ਜਿਸ ਤੋਂ ਲੱਗੇ ਕਿ ਤੁਸੀਂ ਉਨ੍ਹਾਂ ਦੇ ਤਿਉਹਾਰਾਂ ਨਾਲ ਸਹਿਮਤ ਹੋ ਜਾਂ ਉਨ੍ਹਾਂ ਵਿਚ ਹਿੱਸਾ ਲੈ ਰਹੇ ਹੋ। ਕਦੀ-ਕਦੀ ਕੁਝ ਅਜਿਹੇ ਛੋਟੇ-ਮੋਟੇ ਕੰਮ ਵੀ ਹੋ ਸਕਦੇ ਹਨ ਜੋ ਤਿਉਹਾਰਾਂ ਨਾਲ ਕੋਈ ਤਅੱਲਕ ਨਹੀਂ ਰੱਖਦੇ। ਕੀ ਇਨ੍ਹਾਂ ਵਿਚ ਹਿੱਸਾ ਲੈਣਾ ਠੀਕ ਹੋਵੇਗਾ? ਇਸ ਦਾ ਫ਼ੈਸਲਾ ਤੁਹਾਨੂੰ ਖ਼ੁਦ ਕਰਨਾ ਪਵੇਗਾ। ਤੁਸੀਂ ਜੋ ਵੀ ਕਰੋ, ਪਰ ਧਿਆਨ ਰੱਖੋ ਕਿ ਤੁਹਾਡੀ ਜ਼ਮੀਰ ਬਾਅਦ ਵਿਚ ਤੁਹਾਨੂੰ ਲਾਹਨਤਾਂ ਨਾ ਪਾਵੇ।—1 ਤਿਮੋਥਿਉਸ 1:18, 19 ਪੜ੍ਹੋ।
17. ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤਿਉਹਾਰਾਂ ਵਿਚ ਹਿੱਸਾ ਨਾ ਲੈਣ ਕਰਕੇ ਤੁਹਾਡੇ ਬੱਚੇ ਨਾਰਾਜ਼ ਨਾ ਹੋਣ?
17 ਸਾਨੂੰ ਬੱਚਿਆਂ ਦੇ ਜਜ਼ਬਾਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਤੁਸੀਂ ਆਪਣੇ ਬੱਚਿਆਂ ਲਈ ਕੀ ਕਰ ਸਕਦੇ ਹੋ ਤਾਂਕਿ ਤਿਉਹਾਰਾਂ ਵਿਚ ਹਿੱਸਾ ਨਾ ਲੈਣ ਕਰਕੇ ਉਹ ਨਾਰਾਜ਼ ਨਾ ਹੋਣ? ਕਈ ਮਾਪੇ ਤਿਉਹਾਰਾਂ ਦੀ ਬਜਾਇ ਹੋਰਨਾਂ ਮੌਕਿਆਂ ਤੇ ਆਪਣੇ ਬੱਚਿਆਂ ਨੂੰ ਤੋਹਫ਼ੇ ਦਿੰਦੇ ਹਨ। ਸ਼ਾਇਦ ਤੁਸੀਂ ਵੀ ਇੱਦਾਂ ਕਰ ਸਕਦੇ ਹੋ। ਪਰ ਇਹ ਨਾ ਭੁੱਲੋ ਕਿ ਸਭ ਤੋਂ ਅਨਮੋਲ ਤੋਹਫ਼ਾ ਜੋ ਤੁਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਉਹ ਹੈ ਤੁਹਾਡਾ ਸਮਾਂ ਤੇ ਢੇਰ ਸਾਰਾ ਪਿਆਰ।
ਸੱਚੇ ਧਰਮ ਨੂੰ ਅਪਣਾਓ
18. ਸਭਾਵਾਂ ਵਿਚ ਆਉਣ ਨਾਲ ਸੱਚੇ ਧਰਮ ਦਾ ਪੱਖ ਲੈਣ ਵਿਚ ਤੁਹਾਡੀ ਕਿੱਦਾਂ ਮਦਦ ਹੋਵੇਗੀ?
18 ਯਹੋਵਾਹ ਨੂੰ ਖ਼ੁਸ਼ ਕਰਨ ਲਈ ਝੂਠੇ ਰੀਤਾਂ-ਰਿਵਾਜਾਂ ਨੂੰ ਛੱਡ ਕੇ ਸੱਚੇ ਧਰਮ ਦਾ ਪੱਖ ਲੈਣਾ ਜ਼ਰੂਰੀ ਹੈ। ਇਸ ਵਿਚ ਕੀ-ਕੀ ਸ਼ਾਮਲ ਹੈ? ਬਾਈਬਲ ਕਹਿੰਦੀ ਹੈ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਇਬਰਾਨੀਆਂ 10:24, 25) ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਆ ਕੇ ਤੁਹਾਨੂੰ ਬਹੁਤ ਖ਼ੁਸ਼ੀ ਮਿਲੇਗੀ ਅਤੇ ਤੁਸੀਂ ਉਸ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰ ਸਕੋਗੇ ਜਿਸ ਤੋਂ ਉਸ ਦਾ ਦਿਲ ਖ਼ੁਸ਼ ਹੋਵੇਗਾ। (ਜ਼ਬੂਰਾਂ ਦੀ ਪੋਥੀ 22:22; 122:1) ਇਸ ਦੇ ਨਾਲ-ਨਾਲ ਜਦ ਅਸੀਂ ਦੂਸਰਿਆਂ ਨਾਲ ਇਕੱਠੇ ਹੁੰਦੇ ਹਾਂ, ਤਾਂ ਸਾਡਾ ਸਾਰਿਆਂ ਦਾ ਹੌਸਲਾ ਵਧਦਾ ਹੈ।—ਰੋਮੀਆਂ 1:12.
ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।” (19. ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਬਾਰੇ ਦੂਸਰਿਆਂ ਨੂੰ ਕਿਉਂ ਦੱਸਣਾ ਚਾਹੀਦਾ ਹੈ?
19 ਸੱਚੇ ਧਰਮ ਦਾ ਪੱਖ ਲੈਣ ਵਿਚ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਦੂਸਰਿਆਂ ਨੂੰ ਉਨ੍ਹਾਂ ਗੱਲਾਂ ਬਾਰੇ ਦੱਸੋ ਜੋ ਤੁਸੀਂ ਬਾਈਬਲ ਵਿੱਚੋਂ ਸਿੱਖੀਆਂ ਹਨ। ਬਹੁਤ ਸਾਰੇ ਲੋਕ ਦੁਨੀਆਂ ਦੇ ਦੁਖੀ ਹਾਲਾਤ ਦੇਖ ਕੇ ਆਹਾਂ ਭਰਦੇ, ਅਤੇ ਰੋਂਦੇ ਹਨ। ਕਿਉਂ ਨਾ ਉਨ੍ਹਾਂ ਨੂੰ ਯਹੋਵਾਹ ਦੇ ਵਾਅਦਿਆਂ ਬਾਰੇ ਦੱਸੋ। ਯਹੋਵਾਹ ਦੇ ਸੱਚੇ ਭਗਤਾਂ ਨਾਲ ਮਿਲਦੇ ਰਹਿਣ ਨਾਲ ਅਤੇ ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਦੱਸਦੇ ਰਹਿਣ ਨਾਲ ਤੁਸੀਂ ਝੂਠੇ ਧਰਮਾਂ ਤੋਂ ਦੂਰ ਹੁੰਦੇ ਜਾਓਗੇ। ਤੁਹਾਡੇ ਦਿਲ ਵਿਚ ਝੂਠੇ ਧਰਮ ਨਾਲ ਜੁੜੇ ਰੀਤਾਂ-ਰਿਵਾਜਾਂ ਵਿਚ ਹਿੱਸਾ ਲੈਣ ਦੀ ਇੱਛਾ ਨਹੀਂ ਰਹੇਗੀ। ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਜੇ ਤੁਸੀਂ ਸੱਚੇ ਧਰਮ ਦਾ ਪੱਖ ਲੈ ਕੇ ਯਹੋਵਾਹ ਨਾਲ ਚੱਲੋਗੇ, ਤਾਂ ਤੁਹਾਡੀ ਜ਼ਿੰਦਗੀ ਖ਼ੁਸ਼ੀਆਂ ਨਾਲ ਭਰ ਜਾਵੇਗੀ।—ਮਲਾਕੀ 3:10.
^ ਪੈਰਾ 9 ਦਿੱਤੀ ਗਈ ਵਧੇਰੇ ਜਾਣਕਾਰੀ “ਕੀ ਯਿਸੂ ਦਾ ਜਨਮ ਦਸੰਬਰ ਵਿਚ ਹੋਇਆ ਸੀ?” ਦੇਖੋ।
^ ਪੈਰਾ 9 ਸੈਟਰਨ ਦੇਵਤੇ ਦੇ ਜਨਮ-ਦਿਨ ਦੇ ਤਿਉਹਾਰ ਕਰਕੇ ਵੀ 25 ਦਸੰਬਰ ਦੀ ਤਾਰੀਖ਼ ਨੂੰ ਚੁਣਿਆ ਗਿਆ ਸੀ। ਸੈਟਰਨ ਖੇਤੀਬਾੜੀ ਦਾ ਦੇਵਤਾ ਸੀ। ਇਹ ਤਿਉਹਾਰ ਰੋਮੀ ਲੋਕਾਂ ਦੁਆਰਾ 17-24 ਦਸੰਬਰ ਦੌਰਾਨ ਮਨਾਇਆ ਜਾਂਦਾ ਸੀ ਜਿਸ ਵਿਚ ਖਾਣਾ-ਪੀਣਾ, ਮੌਜ-ਮਸਤੀ ਕਰਨੀ ਅਤੇ ਤੋਹਫ਼ੇ ਦੇਣੇ ਆਮ ਰਿਵਾਜ ਸਨ।
^ ਪੈਰਾ 10 ਇਹ ਜਾਣਨ ਲਈ ਕਿ ਸੱਚੇ ਮਸੀਹੀ ਦੂਸਰੇ ਆਮ ਤਿਉਹਾਰਾਂ ਬਾਰੇ ਕੀ ਨਜ਼ਰੀਆ ਰੱਖਦੇ ਹਨ, ਦਿੱਤੀ ਗਈ ਵਧੇਰੇ ਜਾਣਕਾਰੀ “ਕੀ ਸਾਨੂੰ ਤਿਉਹਾਰ ਮਨਾਉਣੇ ਚਾਹੀਦੇ ਹਨ?” ਦੇਖੋ।