Skip to content

Skip to table of contents

1. ਪਰਮੇਸ਼ੁਰ ਕੌਣ ਹੈ?

1. ਪਰਮੇਸ਼ੁਰ ਕੌਣ ਹੈ?

1 ਪਰਮੇਸ਼ੁਰ ਕੌਣ ਹੈ?

“ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ।”—ਪ੍ਰਕਾਸ਼ ਦੀ ਕਿਤਾਬ 4:11

ਬਾਈਬਲ ਸਾਨੂੰ ਪਰਮੇਸ਼ੁਰ ਬਾਰੇ ਕੀ ਦੱਸਦੀ ਹੈ?

2 ਪਰਮੇਸ਼ੁਰ ਦਾ ਇਕ ਨਾਂ ਹੈ

“ਯਹੋਵਾਹ . . . ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ।”—ਕੂਚ 3:15

ਪਰਮੇਸ਼ੁਰ ਦਾ ਨਾਂ ਜਾਣਨਾ ਅਤੇ ਲੈਣਾ ਇੰਨਾ ਅਹਿਮ ਕਿਉਂ ਹੈ?

  • ਜ਼ਬੂਰ 83:18

    ਪਰਮੇਸ਼ੁਰ ਨੇ ਸਾਨੂੰ ਦੱਸਿਆ ਹੈ ਕਿ ਉਸ ਦਾ ਨਾਂ ਯਹੋਵਾਹ ਹੈ। “ਪਰਮੇਸ਼ੁਰ” ਅਤੇ “ਪ੍ਰਭੂ” ਉਸ ਦੇ ਨਾਂ ਨਹੀਂ ਹਨ, ਸਗੋਂ ਇਹ ਉਪਾਧੀਆਂ ਹਨ, ਜਿਵੇਂ “ਰਾਜਾ” ਅਤੇ “ਪ੍ਰਧਾਨ।” ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦਾ ਨਾਂ ਲਓ।

  • ਕੂਚ 3:14, NW

    ਉਸ ਦੇ ਨਾਂ ਦਾ ਮਤਲਬ ਹੈ, “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।” ਯਹੋਵਾਹ ਨੇ ਸਭ ਕੁਝ ਬਣਾਇਆ ਹੈ, ਇਸ ਲਈ ਉਹ ਆਪਣਾ ਹਰ ਵਾਅਦਾ ਅਤੇ ਆਪਣਾ ਮਕਸਦ ਪੂਰਾ ਕਰ ਸਕਦਾ ਹੈ।

3 ਯਹੋਵਾਹ ਸਾਨੂੰ ਪਿਆਰ ਕਰਦਾ ਹੈ

“ਪਰਮੇਸ਼ੁਰ ਪਿਆਰ ਹੈ।”—1 ਯੂਹੰਨਾ 4:8

ਪਰਮੇਸ਼ੁਰ ਸਾਨੂੰ ਆਪਣਾ ਪਿਆਰ ਕਿਵੇਂ ਦਿਖਾਉਂਦਾ ਹੈ?

4 ਪਰਮੇਸ਼ੁਰ ਨੂੰ ਤੁਹਾਡਾ ਫ਼ਿਕਰ ਹੈ

“ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਉਸ ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7

ਤੁਹਾਨੂੰ ਕਿਵੇਂ ਪਤਾ ਹੈ ਕਿ ਪਰਮੇਸ਼ੁਰ ਸੱਚ-ਮੁੱਚ ਤੁਹਾਡਾ ਫ਼ਿਕਰ ਕਰਦਾ ਹੈ?

  • ਜ਼ਬੂਰ 37:9-11

    ਉਸ ਨੇ ਵਾਅਦਾ ਕੀਤਾ ਹੈ ਕਿ ਉਹ ਸਾਰੀਆਂ ਦੁੱਖ-ਤਕਲੀਫ਼ਾਂ ਦੂਰ ਕਰੇਗਾ ਅਤੇ ਬੁਰੇ ਲੋਕਾਂ ਕਰਕੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ।

  • ਯਾਕੂਬ 4:8

    ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਸ ਦੇ ਨੇੜੇ ਆਓ।

  • ਯੂਹੰਨਾ 17:3

    ਤੁਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਬਾਰੇ ਸਿੱਖੋਗੇ, ਉੱਨਾ ਜ਼ਿਆਦਾ ਤੁਸੀਂ ਉਸ ਨੂੰ ਪਿਆਰ ਕਰੋਗੇ।