Skip to content

Skip to table of contents

10. ਦੂਤਾਂ ਬਾਰੇ ਸੱਚਾਈ

10. ਦੂਤਾਂ ਬਾਰੇ ਸੱਚਾਈ

1 ਦੂਤ ਪਰਮੇਸ਼ੁਰ ਦਾ ਪਰਿਵਾਰ ਹਨ

“ਹੇ ਉਹ ਦੇ ਦੂਤੋ, ਯਹੋਵਾਹ ਨੂੰ ਮੁਬਾਰਕ ਆਖੋ, ਤੁਸੀਂ ਜਿਹੜੇ ਸ਼ਕਤੀ ਵਿੱਚ ਬਲਵਾਨ ਹੋ।”—ਜ਼ਬੂਰ 103:20

ਸਾਨੂੰ ਦੂਤਾਂ ਬਾਰੇ ਕੀ ਪਤਾ ਹੈ?

  • ਅੱਯੂਬ 38:4-7

    ਧਰਤੀ ਬਣਾਉਣ ਤੋਂ ਪਹਿਲਾਂ ਯਹੋਵਾਹ ਨੇ ਦੂਤ ਬਣਾਏ।

  • ਪ੍ਰਕਾਸ਼ ਦੀ ਕਿਤਾਬ 5:11

    ਲੱਖਾਂ-ਕਰੋੜਾਂ ਦੂਤ ਹਨ।

  • 1 ਪਤਰਸ 1:11, 12

    ਦੂਤ ਹਮੇਸ਼ਾ ਤੋਂ ਇਹ ਦੇਖਣਾ ਚਾਹੁੰਦੇ ਹਨ ਕਿ ਯਹੋਵਾਹ ਨੇ ਜਿਸ ਮਕਸਦ ਨਾਲ ਧਰਤੀ ਨੂੰ ਬਣਾਇਆ, ਉਹ ਕਿਵੇਂ ਪੂਰਾ ਹੋਵੇਗਾ।

  • ਲੂਕਾ 15:10

    ਦੂਤਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਵਿਚ ਬਹੁਤ ਦਿਲਚਸਪੀ ਹੈ।

2 ਦੂਤ ਪਰਮੇਸ਼ੁਰ ਦੇ ਸੇਵਕਾਂ ਦੀ ਮਦਦ ਕਰਦੇ ਹਨ

“ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।”—ਜ਼ਬੂਰ 34:7

ਸਾਨੂੰ ਕਿਵੇਂ ਪਤਾ ਹੈ ਕਿ ਦੂਤ ਲੋਕਾਂ ਦੀ ਮਦਦ ਕਰ ਸਕਦੇ ਹਨ?

3 ਦੁਸ਼ਟ ਦੂਤ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ

“ਸ਼ੈਤਾਨ ਸਾਡੇ ’ਤੇ ਹਾਵੀ ਨਾ ਹੋ ਜਾਵੇ ਕਿਉਂਕਿ ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।”—2 ਕੁਰਿੰਥੀਆਂ 2:11

ਦੁਸ਼ਟ ਦੂਤ ਕਿੱਥੋਂ ਆਏ ਅਤੇ ਇਹ ਇੰਨੇ ਖ਼ਤਰਨਾਕ ਕਿਉਂ ਹਨ?

  • ਪ੍ਰਕਾਸ਼ ਦੀ ਕਿਤਾਬ 12:9

    ਇਕ ਦੂਤ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ। ਬਾਈਬਲ ਵਿਚ ਉਸ ਨੂੰ ਸ਼ੈਤਾਨ ਕਿਹਾ ਗਿਆ ਹੈ।

  • ਉਤਪਤ 6:2

    ਨੂਹ ਦੇ ਜ਼ਮਾਨੇ ਵਿਚ, ਕੁਝ ਹੋਰ ਦੂਤ ਪਰਮੇਸ਼ੁਰ ਦੇ ਖ਼ਿਲਾਫ਼ ਹੋ ਗਏ ਅਤੇ ਧਰਤੀ ’ਤੇ ਆ ਗਏ।

  • ਮੱਤੀ 9:34

    ਇਹ ਦੁਸ਼ਟ ਦੂਤ ਸ਼ੈਤਾਨ ਨਾਲ ਰਲ਼ ਗਏ।

  • ਬਿਵਸਥਾ ਸਾਰ 18:10, 11

    ਇਹ ਦੁਸ਼ਟ ਦੂਤ ਲੋਕਾਂ ਨੂੰ ਗੁਮਰਾਹ ਕਰਨ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ।

4 ਤੁਸੀਂ ਸ਼ੈਤਾਨ ਅਤੇ ਦੁਸ਼ਟ ਦੂਤਾਂ ਦਾ ਸਾਮ੍ਹਣਾ ਕਰ ਸਕਦੇ ਹੋ

“ਸ਼ੈਤਾਨ ਦਾ ਵਿਰੋਧ ਕਰੋ, ਤਾਂ ਉਹ ਤੁਹਾਡੇ ਤੋਂ ਭੱਜ ਜਾਵੇਗਾ।”—ਯਾਕੂਬ 4:7

ਸ਼ੈਤਾਨ ਅਤੇ ਦੁਸ਼ਟ ਦੂਤਾਂ ਦਾ ਸਾਮ੍ਹਣਾ ਕਰਨ ਵਿਚ ਤੁਸੀਂ ਯਹੋਵਾਹ ਤੋਂ ਮਦਦ ਕਿਵੇਂ ਲੈ ਸਕਦੇ ਹੋ?

  • ਰਸੂਲਾਂ ਦੇ ਕੰਮ 19:19

    ਜਾਦੂਗਰੀ, ਦੁਸ਼ਟ ਦੂਤਾਂ ਅਤੇ ਅਲੌਕਿਕ ਸ਼ਕਤੀਆਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜਿੱਦਾਂ ਇਨ੍ਹਾਂ ਤੋਂ ਕੋਈ ਖ਼ਤਰਾ ਨਾ ਹੋਵੇ। ਪਰ ਖ਼ਤਰਾ ਬਹੁਤ ਹੈ। ਇਸ ਲਈ ਦੁਸ਼ਟ ਦੂਤਾਂ ਨਾਲ ਜੁੜੀ ਹਰ ਚੀਜ਼ ਸੁੱਟ ਦਿਓ!

  • ਅਫ਼ਸੀਆਂ 6:16, 18

    ਲਗਾਤਾਰ ਬਾਈਬਲ ਅਧਿਐਨ ਕਰ ਕੇ ਆਪਣੀ ਨਿਹਚਾ ਮਜ਼ਬੂਤ ਕਰੋ ਅਤੇ ਰਾਖੀ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ।

  • ਕਹਾਉਤਾਂ 18:10

    ਯਹੋਵਾਹ ਦਾ ਨਾਂ ਵਰਤੋ।