11. ਇੰਨੇ ਜ਼ਿਆਦਾ ਦੁੱਖ ਕਿਉਂ ਹਨ?
1 ਯਹੋਵਾਹ ਸਾਡੇ ’ਤੇ ਦੁੱਖ ਨਹੀਂ ਲਿਆਉਂਦਾ
“ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!”—ਅੱਯੂਬ 34:10
ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ?
-
ਸ਼ੈਤਾਨ ਇਸ ਦੁਨੀਆਂ ਦਾ ਰਾਜਾ ਹੈ।
-
ਇਨਸਾਨ ਹੀ ਇਨਸਾਨ ਨੂੰ ਦੁੱਖ ਦਿੰਦੇ ਹਨ।
-
ਗ਼ਲਤ ਸਮੇਂ ਅਤੇ ਗ਼ਲਤ ਜਗ੍ਹਾ ’ਤੇ ਹੋਣ ਕਰਕੇ ਕਈ ਵਾਰ ਲੋਕਾਂ ’ਤੇ ਦੁੱਖ ਆਉਂਦੇ ਹਨ
-
ਯਹੋਵਾਹ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ। ਉਨ੍ਹਾਂ ਦਾ ਦੁੱਖ ਦੇਖ ਕੇ ਉਸ ਨੂੰ ਵੀ ਦੁੱਖ ਲੱਗਦਾ ਹੈ।
2 ਸ਼ੈਤਾਨ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ’ਤੇ ਸਵਾਲ ਖੜ੍ਹਾ ਕੀਤਾ
“ਪਰਮੇਸ਼ੁਰ ਜਾਣਦਾ ਹੈ ਕਿ . . . ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।”—ਉਤਪਤ 3:5
ਯਹੋਵਾਹ ਨੇ ਸ਼ੈਤਾਨ ਵੱਲੋਂ ਖੜ੍ਹੇ ਕੀਤੇ ਸਵਾਲ ਨੂੰ ਨਜ਼ਰਅੰਦਾਜ਼ ਕਿਉਂ ਨਹੀਂ ਕੀਤਾ?
-
ਸ਼ੈਤਾਨ ਨੇ ਯਹੋਵਾਹ ’ਤੇ ਇਲਜ਼ਾਮ ਲਾਇਆ ਕਿ ਉਹ ਇਕ ਬੁਰਾ ਰਾਜਾ ਹੈ। ਸ਼ੈਤਾਨ ਇਨਸਾਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਸੀ ਕਿ ਆਪਣੇ ਭਲੇ-ਬੁਰੇ ਦਾ ਫ਼ੈਸਲਾ ਕਰਨ ਦਾ ਹੱਕ ਉਨ੍ਹਾਂ ਦਾ ਹੈ।
-
ਸ਼ੈਤਾਨ ਨੇ ਲੱਖਾਂ ਹੀ ਦੂਤਾਂ ਸਾਮ੍ਹਣੇ ਯਹੋਵਾਹ ਦੇ ਰਾਜ ਕਰਨ ਦੇ ਹੱਕ ’ਤੇ ਸਵਾਲ ਖੜ੍ਹਾ ਕੀਤਾ।
3 ਸ਼ੈਤਾਨ ਦਾ ਦਾਅਵਾ ਝੂਠਾ ਸਾਬਤ ਹੋਇਆ
“ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23
ਇਨਸਾਨ ਇੰਨੇ ਲੰਬੇ ਸਮੇਂ ਤੋਂ ਦੁਖੀ ਕਿਉਂ ਹਨ?
-
ਇਨਸਾਨਾਂ ਨੇ ਵੱਖੋ-ਵੱਖਰੀਆਂ ਸਰਕਾਰਾਂ ਅਜ਼ਮਾ ਕੇ ਦੇਖੀਆਂ ਹਨ, ਪਰ ਉਹ ਹਰ ਵਾਰ ਨਾਕਾਮ ਹੋਏ ਹਨ। ਉਨ੍ਹਾਂ ਨੂੰ ਪਰਮੇਸ਼ੁਰ ਦੀ ਲੋੜ ਹੈ।
-
ਯਹੋਵਾਹ ਸਾਡੇ ਨਾਲ ਧੀਰਜ ਰੱਖ ਰਿਹਾ ਹੈ ਅਤੇ ਸਾਨੂੰ ਮੌਕਾ ਦੇ ਰਿਹਾ ਹੈ ਕਿ ਅਸੀਂ ਉਸ ਨੂੰ ਜਾਣੀਏ ਤੇ ਉਸ ਨੂੰ ਆਪਣਾ ਰਾਜਾ ਚੁਣੀਏ।
-
ਯਹੋਵਾਹ ਯਿਸੂ ਦੇ ਜ਼ਰੀਏ ਸ਼ੈਤਾਨ ਦੁਆਰਾ ਕੀਤੇ ਹਰ ਨੁਕਸਾਨ ਦੀ ਭਰਪਾਈ ਕਰੇਗਾ।
4 ਆਪਣੀ ਆਜ਼ਾਦੀ ਵਰਤ ਕੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ
“ਹੇ ਮੇਰੇ ਪੁੱਤ੍ਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਅਨੰਦ ਕਰੀਂ, ਭਈ ਮੈਂ ਉਹ ਨੂੰ ਉੱਤਰ ਦੇ ਸੱਕਾਂ ਜਿਹੜਾ ਮੈਨੂੰ ਮੇਹਣਾ ਮਾਰਦਾ ਹੈ।”—ਕਹਾਉਤਾਂ 27:11
ਯਹੋਵਾਹ ਸਾਨੂੰ ਉਸ ਦੀ ਭਗਤੀ ਕਰਨ ਲਈ ਮਜਬੂਰ ਕਿਉਂ ਨਹੀਂ ਕਰਦਾ?
-
ਜਾਨਵਰ ਉਹੀ ਕੰਮ ਕਰਦੇ ਹਨ ਜਿਨ੍ਹਾਂ ਲਈ ਉਨ੍ਹਾਂ ਨੂੰ ਬਣਾਇਆ ਗਿਆ ਹੈ, ਪਰ ਯਹੋਵਾਹ ਨੇ ਸਾਨੂੰ ਸੋਚਣ-ਸਮਝਣ ਦੀ ਆਜ਼ਾਦੀ ਦਿੱਤੀ ਹੈ। ਇਸ ਲਈ ਅਸੀਂ ਇਹ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਉਸ ਦੀ ਭਗਤੀ ਕਰਾਂਗੇ ਜਾਂ ਨਹੀਂ।
-
ਯਹੋਵਾਹ ਚਾਹੁੰਦਾ ਹੈ ਕਿ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੀ ਭਗਤੀ ਕਰੀਏ।