Skip to content

Skip to table of contents

12. ਤੁਸੀਂ ਯਹੋਵਾਹ ਦੇ ਦੋਸਤ ਕਿਵੇਂ ਬਣ ਸਕਦੇ ਹੋ?

12. ਤੁਸੀਂ ਯਹੋਵਾਹ ਦੇ ਦੋਸਤ ਕਿਵੇਂ ਬਣ ਸਕਦੇ ਹੋ?

1 ਯਹੋਵਾਹ ਦੇ ਦੋਸਤ ਉਸ ਦਾ ਕਹਿਣਾ ਮੰਨਦੇ ਹਨ

“ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ।”—ਯਿਰਮਿਯਾਹ 7:23

ਕੀ ਅਸੀਂ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹਾਂ?

  • ਉਤਪਤ 22:18; ਯਾਕੂਬ 2:23

    ਅਬਰਾਹਾਮ ਯਹੋਵਾਹ ਦਾ ਦੋਸਤ ਬਣਿਆ ਕਿਉਂਕਿ ਉਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ ਅਤੇ ਉਸ ਉੱਤੇ ਨਿਹਚਾ ਕੀਤੀ।

  • 2 ਇਤਹਾਸ 16:9

    ਯਹੋਵਾਹ ਕਹਿਣਾ ਮੰਨਣ ਵਾਲੇ ਲੋਕਾਂ ਦੀ ਮਦਦ ਕਰਦਾ ਹੈ।

  • ਜ਼ਬੂਰ 25:14; 32:8

    ਯਹੋਵਾਹ ਆਪਣੇ ਦੋਸਤਾਂ ਨੂੰ ਡੂੰਘੀ ਸਮਝ ਦਿੰਦਾ ਹੈ।

  • ਜ਼ਬੂਰ 55:22

    ਯਹੋਵਾਹ ਆਪਣੇ ਦੋਸਤਾਂ ਦਾ ਸਾਥ ਦਿੰਦਾ ਹੈ।

2 ਅੱਯੂਬ ਪਰਮੇਸ਼ੁਰ ਦਾ ਦੋਸਤ ਸੀ ਅਤੇ ਉਸ ਦੇ ਵਫ਼ਾਦਾਰ ਰਿਹਾ

“ਏਸ ਸਾਰੇ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇ ਅਕਲੀ ਦਾ ਦੋਸ਼ ਲਾਇਆ।”—ਅੱਯੂਬ 1:22

ਸ਼ੈਤਾਨ ਨੇ ਅੱਯੂਬ ’ਤੇ ਕਿਹੜੀਆਂ ਮੁਸੀਬਤਾਂ ਲਿਆਂਦੀਆਂ ਅਤੇ ਅੱਯੂਬ ਨੇ ਕੀ ਕੀਤਾ?

  • ਅੱਯੂਬ 1:10, 11

    ਸ਼ੈਤਾਨ ਨੇ ਦਾਅਵਾ ਕੀਤਾ ਕਿ ਅੱਯੂਬ ਮਤਲਬੀ ਸੀ ਅਤੇ ਉਹ ਯਹੋਵਾਹ ਨੂੰ ਪਿਆਰ ਨਹੀਂ ਕਰਦਾ ਸੀ।

  • ਅੱਯੂਬ 1:12-19; 2:7

    ਯਹੋਵਾਹ ਨੇ ਸ਼ੈਤਾਨ ਨੂੰ ਅੱਯੂਬ ਦੀ ਪਰੀਖਿਆ ਲੈਣ ਦੀ ਇਜਾਜ਼ਤ ਦਿੱਤੀ। ਸ਼ੈਤਾਨ ਨੇ ਅੱਯੂਬ ਦਾ ਸਭ ਕੁਝ ਖੋਹ ਲਿਆ, ਇੱਥੋਂ ਤਕ ਕਿ ਉਸ ਨੂੰ ਇਕ ਭਿਆਨਕ ਬੀਮਾਰੀ ਵੀ ਲਾ ਦਿੱਤੀ।

  • ਅੱਯੂਬ 27:5

    ਅੱਯੂਬ ਨਹੀਂ ਜਾਣਦਾ ਸੀ ਕਿ ਉਸ ’ਤੇ ਇੰਨੀਆਂ ਸਾਰੀਆਂ ਮੁਸੀਬਤਾਂ ਕਿਉਂ ਆ ਰਹੀਆਂ ਸਨ, ਪਰ ਇਸ ਦੇ ਬਾਵਜੂਦ ਵੀ ਉਹ ਵਫ਼ਾਦਾਰ ਰਿਹਾ।

3 ਸ਼ੈਤਾਨ ਤੁਹਾਨੂੰ ਯਹੋਵਾਹ ਤੋਂ ਦੂਰ ਕਰਨਾ ਚਾਹੁੰਦਾ ਹੈ

“ਮਨੁੱਖ ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।”—ਅੱਯੂਬ 2:4

ਸ਼ੈਤਾਨ ਕਿਵੇਂ ਯਹੋਵਾਹ ਨਾਲ ਸਾਡੀ ਦੋਸਤੀ ਤੋੜਨ ਦੀ ਕੋਸ਼ਿਸ਼ ਕਰਦਾ ਹੈ?

  • 2 ਕੁਰਿੰਥੀਆਂ 11:14

    ਸ਼ੈਤਾਨ ਸਾਨੂੰ ਗੁਮਰਾਹ ਕਰਦਾ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਨਾ ਮੰਨੀਏ।

  • ਕਹਾਉਤਾਂ 24:10

    ਉਹ ਸਾਨੂੰ ਇੱਦਾਂ ਮਹਿਸੂਸ ਕਰਾਉਂਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਦੇ ਲਾਇਕ ਨਹੀਂ ਹਾਂ।

  • 1 ਪਤਰਸ 5:8

    ਸ਼ੈਤਾਨ ਸਾਡੇ ’ਤੇ ਮੁਸ਼ਕਲਾਂ ਲਿਆਉਂਦਾ ਹੈ।

  • ਕਹਾਉਤਾਂ 27:11

    ਯਹੋਵਾਹ ਦਾ ਕਹਿਣਾ ਮੰਨਣ ਅਤੇ ਉਸ ਦੇ ਵਫ਼ਾਦਾਰ ਦੋਸਤ ਬਣਨ ਦਾ ਫ਼ੈਸਲਾ ਕਰੋ। ਇਸ ਨਾਲ ਸਾਬਤ ਹੋ ਜਾਵੇਗਾ ਕਿ ਸ਼ੈਤਾਨ ਝੂਠਾ ਹੈ।

4 ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦਾ ਕਹਿਣਾ ਮੰਨਦੇ ਹਾਂ

“ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ।”—1 ਯੂਹੰਨਾ 5:3

ਤੁਸੀਂ ਯਹੋਵਾਹ ਦੇ ਦੋਸਤ ਕਿਵੇਂ ਬਣ ਸਕਦੇ ਹੋ?

  • ਬਿਵਸਥਾ ਸਾਰ 6:5

    ਪਰਮੇਸ਼ੁਰ ਨਾਲ ਆਪਣਾ ਪਿਆਰ ਜ਼ਾਹਰ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਲਈ ਉਸ ਦਾ ਕਹਿਣਾ ਮੰਨਣਾ ਸੌਖਾ ਹੋਵੇਗਾ।

  • ਯਸਾਯਾਹ 48:17, 18

    ਯਹੋਵਾਹ ਦਾ ਕਹਿਣਾ ਮੰਨੋ ਅਤੇ ਇਸ ਨਾਲ ਤੁਹਾਨੂੰ ਹਮੇਸ਼ਾ ਫ਼ਾਇਦਾ ਹੋਵੇਗਾ।

  • ਬਿਵਸਥਾ ਸਾਰ 30:11-14

    ਭਰੋਸਾ ਰੱਖੋ ਕਿ ਯਹੋਵਾਹ ਤੁਹਾਨੂੰ ਕਦੀ ਵੀ ਅਜਿਹਾ ਕੋਈ ਕੰਮ ਕਰਨ ਨੂੰ ਨਹੀਂ ਕਹੇਗਾ ਜੋ ਤੁਹਾਡੇ ਵੱਸ ਤੋਂ ਬਾਹਰ ਹੋਵੇ।

  • ਫ਼ਿਲਿੱਪੀਆਂ 4:13

    ਹਮੇਸ਼ਾ ਸਹੀ ਕੰਮ ਕਰੋ। ਇਸ ਤਰ੍ਹਾਂ ਕਰਨ ਲਈ ਯਹੋਵਾਹ ਤੁਹਾਨੂੰ ਲੋੜੀਂਦੀ ਤਾਕਤ ਦੇਵੇਗਾ।