Skip to content

Skip to table of contents

13. ਜ਼ਿੰਦਗੀ ਨੂੰ ਅਨਮੋਲ ਸਮਝੋ

13. ਜ਼ਿੰਦਗੀ ਨੂੰ ਅਨਮੋਲ ਸਮਝੋ

1 ਜ਼ਿੰਦਗੀ ਨੂੰ ਅਨਮੋਲ ਸਮਝੋ

“ਕਿਉਂ ਜੋ ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।”—ਜ਼ਬੂਰ 36:9

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਨੂੰ ਅਨਮੋਲ ਸਮਝਦੇ ਹਾਂ?

2 ਜ਼ਿੰਦਗੀ ਅਤੇ ਖ਼ੂਨ

“ਕਿਉਂ ਜੋ ਉਹ ਸਾਰੇ ਮਾਸ ਦੀ ਜਿੰਦ ਹੈ, ਉਸ ਦਾ ਲਹੂ ਉਸ ਦੀ ਜਿੰਦ ਦੇ ਲਈ ਹੈ।”—ਲੇਵੀਆਂ 17:14

ਜ਼ਿੰਦਗੀ ਅਤੇ ਖ਼ੂਨ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ?

3 ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੂਨ ਦਾ ਜਾਇਜ਼ ਇਸਤੇਮਾਲ

“ਯਿਸੂ ਦਾ ਲਹੂ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।”—1 ਯੂਹੰਨਾ 1:7

ਯਿਸੂ ਦੀ ਕੁਰਬਾਨੀ ਨਾਲ ਸਾਡੇ ਲਈ ਕੀ ਮੁਮਕਿਨ ਹੋਇਆ ਹੈ?

  • ਲੇਵੀਆਂ 17:11

    ਪੁਰਾਣੇ ਜ਼ਮਾਨੇ ਵਿਚ ਜਦੋਂ ਇਜ਼ਰਾਈਲੀ ਪਾਪ ਕਰਦੇ ਸਨ, ਤਾਂ ਉਨ੍ਹਾਂ ਨੂੰ ਯਹੋਵਾਹ ਤੋਂ ਮਾਫ਼ੀ ਮਿਲ ਸਕਦੀ ਸੀ। ਉਨ੍ਹਾਂ ਨੂੰ ਜਾਨਵਰ ਦੀ ਬਲ਼ੀ ਚੜ੍ਹਾਉਣੀ ਪੈਂਦੀ ਸੀ ਅਤੇ ਫਿਰ ਪੁਜਾਰੀ ਜਾਨਵਰ ਦਾ ਖ਼ੂਨ ਵੇਦੀ ’ਤੇ ਡੋਲਦਾ ਸੀ।

  • ਮੱਤੀ 20:28; ਇਬਰਾਨੀਆਂ 9:11-14

    ਯਿਸੂ ਨੇ ਧਰਤੀ ’ਤੇ ਆ ਕੇ ਸਾਡੇ ਪਾਪਾਂ ਦੀ ਮਾਫ਼ੀ ਲਈ ਆਪਣਾ ਖ਼ੂਨ ਵਹਾਇਆ। ਇਸ ਤਰ੍ਹਾਂ ਕਰਨ ਨਾਲ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਣੀਆਂ ਬੰਦ ਹੋ ਗਈਆਂ।

  • ਯੂਹੰਨਾ 3:16

    ਯਿਸੂ ਦੀ ਜ਼ਿੰਦਗੀ ਬਹੁਤ ਅਨਮੋਲ ਸੀ। ਇਸ ਲਈ ਜਦੋਂ ਯਹੋਵਾਹ ਨੇ ਯਿਸੂ ਨੂੰ ਜੀਉਂਦਾ ਕੀਤਾ ਅਤੇ ਉਹ ਸਵਰਗ ਗਿਆ, ਤਾਂ ਯਹੋਵਾਹ ਨੇ ਯਿਸੂ ਦੀ ਕੁਰਬਾਨੀ ਦੇ ਆਧਾਰ ’ਤੇ ਸਾਰੇ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੱਤਾ।