14. ਘਰ ਵਿਚ ਖ਼ੁਸ਼ੀਆਂ ਲਿਆਓ
1 ਪਰਿਵਾਰ ਦੀ ਸ਼ੁਰੂਆਤ ਯਹੋਵਾਹ ਨੇ ਕੀਤੀ
“ਇਸ ਲਈ ਮੈਂ ਗੋਡੇ ਟੇਕ ਕੇ ਪਿਤਾ ਨੂੰ, ਜਿਸ ਦੁਆਰਾ ਸਵਰਗ ਵਿਚ ਅਤੇ ਧਰਤੀ ਉੱਤੇ ਹਰ ਪਰਿਵਾਰ ਦਾ ਨਾਂ ਹੋਂਦ ਵਿਚ ਆਇਆ ਹੈ, ਪ੍ਰਾਰਥਨਾ ਕਰਦਾ ਹਾਂ।”—ਅਫ਼ਸੀਆਂ 3:14-16
ਤੁਸੀਂ ਆਪਣੇ ਘਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ?
-
ਯਹੋਵਾਹ ਨੇ ਪਹਿਲੇ ਪਰਿਵਾਰ ਦੀ ਸ਼ੁਰੂਆਤ ਕੀਤੀ।
-
ਘਰ ਵਿਚ ਖ਼ੁਸ਼ੀਆਂ ਲਿਆਉਣ ਲਈ ਯਹੋਵਾਹ ਅਤੇ ਯਿਸੂ ਦੀ ਮਿਸਾਲ ਉੱਤੇ ਚੱਲਣਾ ਜ਼ਰੂਰੀ ਹੈ।
2 ਤੁਸੀਂ ਇਕ ਚੰਗਾ ਪਤੀ ਜਾਂ ਚੰਗੀ ਪਤਨੀ ਕਿਵੇਂ ਬਣ ਸਕਦੇ ਹੋ?
‘ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਪਿਆਰ ਕਰੋ। ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।’—ਅਫ਼ਸੀਆਂ 5:33
ਪਤੀ-ਪਤਨੀ ਨੂੰ ਇਕ-ਦੂਜੇ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
-
ਪਰਿਵਾਰ ਦੀ ਦੇਖ-ਭਾਲ ਕਰਨ ਦੀ ਮੁੱਖ ਜ਼ਿੰਮੇਵਾਰੀ ਪਤੀ ਦੀ ਹੈ। ਉਸ ਨੂੰ ਆਪਣੀ ਪਤਨੀ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਪਤਨੀ ਨੂੰ ਆਪਣੇ ਪਤੀ ਦੇ ਫ਼ੈਸਲਿਆਂ ਵਿਚ ਉਸ ਦਾ ਸਾਥ ਦੇਣਾ ਚਾਹੀਦਾ ਹੈ।
-
ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਇਕ-ਦੂਜੇ ਦਾ ਲਿਹਾਜ਼ ਕਰਨਾ ਚਾਹੀਦਾ ਹੈ।
-
ਪਤੀ-ਪਤਨੀ ਨੂੰ ਇਕ-ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ।
-
ਪਤੀ ਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਪਤਨੀ ਨੂੰ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨੀ ਚਾਹੀਦੀ ਹੈ।
3 ਤੁਸੀਂ ਚੰਗੇ ਮਾਂ-ਬਾਪ ਕਿਵੇਂ ਬਣ ਸਕਦੇ ਹੋ?
“ਆਪਣੇ ਬੱਚਿਆਂ ਨੂੰ ਨਾ ਖਿਝਾਓ, ਸਗੋਂ ਯਹੋਵਾਹ ਦੀ ਤਾੜਨਾ ਅਤੇ ਸਿੱਖਿਆ ਦਿੰਦੇ ਹੋਏ ਉਨ੍ਹਾਂ ਦੀ ਪਰਵਰਿਸ਼ ਕਰੋ।”—ਅਫ਼ਸੀਆਂ 6:4
ਮਾਪਿਆਂ ਦੀ ਕੀ ਜ਼ਿੰਮੇਵਾਰੀ ਹੈ?
ਬਿਵਸਥਾ ਸਾਰ 6:4-9; ਕਹਾਉਤਾਂ 22:6
ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾਓ। ਛੋਟੀ ਉਮਰ ਤੋਂ ਹੀ ਉਨ੍ਹਾਂ ਦੀ ਯਹੋਵਾਹ ਦੇ ਦੋਸਤ ਬਣਨ ਵਿਚ ਮਦਦ ਕਰੋ। ਇੱਦਾਂ ਕਰਨ ਲਈ ਤੁਹਾਨੂੰ ਧੀਰਜ ਰੱਖਣ ਦੀ ਲੋੜ ਪਵੇਗੀ।
-
ਆਪਣੇ ਬੱਚਿਆਂ ਨੂੰ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਸਿਖਾਓ ਜੋ ਉਨ੍ਹਾਂ ਨਾਲ ਗ਼ਲਤ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਹੋਰ ਖ਼ਤਰਿਆਂ ਤੋਂ ਵੀ ਬਚਣਾ ਸਿਖਾਓ।
ਯਿਰਮਿਯਾਹ 30:11; ਇਬਰਾਨੀਆਂ 12:9-11
ਆਪਣੇ ਬੱਚਿਆਂ ਨੂੰ ਸੁਧਾਰੋ, ਪਰ ਗੁੱਸੇ ਜਾਂ ਬੇਰਹਿਮੀ ਨਾਲ ਨਹੀਂ।
4 ਪਰਮੇਸ਼ੁਰ ਬੱਚਿਆਂ ਤੋਂ ਕੀ ਉਮੀਦ ਰੱਖਦਾ ਹੈ?
“ਬੱਚਿਓ, ਆਪਣੇ ਮਾਤਾ-ਪਿਤਾ ਦਾ ਕਹਿਣਾ ਮੰਨੋ।”—ਅਫ਼ਸੀਆਂ 6:1
ਬੱਚਿਓ, ਤੁਹਾਨੂੰ ਆਪਣੇ ਮਾਤਾ-ਪਿਤਾ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
ਕਹਾਉਤਾਂ 23:22-25; ਕੁਲੁੱਸੀਆਂ 3:20
ਕਹਿਣਾ ਮੰਨ ਕੇ ਤੁਸੀਂ ਯਹੋਵਾਹ ਅਤੇ ਆਪਣੇ ਮਾਤਾ-ਪਿਤਾ ਦਾ ਦਿਲ ਖ਼ੁਸ਼ ਕਰੋਗੇ।
-
ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਦੋਸਤੀ ਕਰੋ। ਇਸ ਤਰ੍ਹਾਂ ਕਰਨ ਕਰਕੇ ਤੁਹਾਡੇ ਲਈ ਸਹੀ ਕੰਮ ਕਰਨੇ ਸੌਖੇ ਹੋਣਗੇ।