Skip to content

Skip to table of contents

15. ਪਰਮੇਸ਼ੁਰ ਦੀ ਭਗਤੀ ਕਰਨ ਦਾ ਸਹੀ ਤਰੀਕਾ

15. ਪਰਮੇਸ਼ੁਰ ਦੀ ਭਗਤੀ ਕਰਨ ਦਾ ਸਹੀ ਤਰੀਕਾ

1 ਅਸੀਂ ਸੱਚੇ ਧਰਮ ਦੀ ਪਛਾਣ ਕਿਵੇਂ ਕਰ ਸਕਦੇ ਹਾਂ?

“ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।”—ਮੱਤੀ 7:14

ਸਾਨੂੰ ਕਿਵੇਂ ਪਤਾ ਹੈ ਕਿ ਪਰਮੇਸ਼ੁਰ ਹਰ ਤਰ੍ਹਾਂ ਦੀ ਭਗਤੀ ਮਨਜ਼ੂਰ ਨਹੀਂ ਕਰਦਾ?

  • ਮੱਤੀ 7:21-23

    ਪਰਮੇਸ਼ੁਰ ਸਾਰੇ ਧਰਮਾਂ ਨੂੰ ਮਨਜ਼ੂਰ ਨਹੀਂ ਕਰਦਾ ਕਿਉਂਕਿ ਸਾਰੇ ਧਰਮ ਉਸ ਦੀ ਇੱਛਾ ਪੂਰੀ ਨਹੀਂ ਕਰਦੇ।

  • ਮੱਤੀ 7:13, 14

    ਸੱਚੀ ਭਗਤੀ ਕਰਨ ਨਾਲ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਝੂਠੀ ਭਗਤੀ ਕਰਨ ਨਾਲ ਹਮੇਸ਼ਾ ਲਈ ਨਾਸ਼ ਹੋ ਜਾਵੇਗਾ।

  • ਮੱਤੀ 7:16, 17

    ਤੁਸੀਂ ਸੱਚੀ ਭਗਤੀ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਕੰਮਾਂ ਤੋਂ ਪਛਾਣ ਸਕਦੇ ਹੋ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਸਾਰੇ ਧਰਮਾਂ ਦੀ ਜਾਂਚ ਕਰਨ ਦੀ ਲੋੜ ਨਹੀਂ। ਸਿਰਫ਼ ਇਹ ਜਾਣੋ ਕਿ ਬਾਈਬਲ ਕੀ ਕਹਿੰਦੀ ਹੈ।

2 ਪਰਮੇਸ਼ੁਰ ਦੀ ਭਗਤੀ ਕਰਨ ਦਾ ਸਹੀ ਤਰੀਕਾ

3 ਤੁਹਾਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਕੰਮ ਕਰਨੇ ਚਾਹੀਦੇ ਹਨ

ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਡੀ ਭਗਤੀ ਮਨਜ਼ੂਰ ਕਰੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

  • ਯਾਕੂਬ 2:19

    ਪਰਮੇਸ਼ੁਰ ’ਤੇ ਵਿਸ਼ਵਾਸ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਤੁਹਾਨੂੰ ਬਾਈਬਲ ਮੁਤਾਬਕ ਕੰਮ ਕਰਨ ਦੀ ਵੀ ਲੋੜ ਹੈ।

  • ਯਸਾਯਾਹ 52:11; ਪ੍ਰਕਾਸ਼ ਦੀ ਕਿਤਾਬ 17:5

    “ਮਹਾਂ ਬਾਬਲ” ਯਾਨੀ ਝੂਠਾ ਧਰਮ ਲੋਕਾਂ ਨੂੰ ਇਸ ਤਰ੍ਹਾਂ ਦੀ ਭਗਤੀ ਕਰਨੀ ਸਿਖਾਉਂਦਾ ਹੈ ਜੋ ਪਰਮੇਸ਼ੁਰ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਇਹ ਤ੍ਰਿਏਕ, ਅਮਰ ਆਤਮਾ ਅਤੇ ਨਰਕ ਦੀ ਅੱਗ ਵਰਗੀਆਂ ਝੂਠੀਆਂ ਸਿੱਖਿਆਵਾਂ ਸਿਖਾਉਂਦਾ ਹੈ।

  • ਪ੍ਰਕਾਸ਼ ਦੀ ਕਿਤਾਬ 18:4, 8

    ਯਹੋਵਾਹ ਜਲਦੀ ਹੀ ਸਾਰੇ ਝੂਠੇ ਧਰਮਾਂ ਦਾ ਨਾਸ਼ ਕਰ ਦੇਵੇਗਾ। ਇਸ ਲਈ ਤੁਹਾਨੂੰ ਝੂਠੀ ਭਗਤੀ ਨਾਲ ਜੁੜੀ ਹਰ ਚੀਜ਼ ਨੂੰ ਠੁਕਰਾਉਣ ਦੀ ਲੋੜ ਹੈ।

  • ਮਰਕੁਸ 10:28-30

    ਸ਼ਾਇਦ ਤੁਹਾਡਾ ਵਿਰੋਧ ਹੋਵੇ, ਪਰ ਯਹੋਵਾਹ ਤੁਹਾਨੂੰ ਕਦੀ ਵੀ ਨਹੀਂ ਛੱਡੇਗਾ।