16. ਪਰਮੇਸ਼ੁਰ ਦੀ ਭਗਤੀ ਕਰਨ ਦਾ ਫ਼ੈਸਲਾ ਕਰੋ
1 ਝੂਠੀ ਭਗਤੀ ਤੋਂ ਦੂਰ ਰਹੋ
“ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ, . . . ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ।”—2 ਕੁਰਿੰਥੀਆਂ 6:17
ਮੂਰਤੀਆਂ ਅਤੇ ਜਠੇਰਿਆਂ ਦੀ ਪੂਜਾ ਕਰਨੀ ਗ਼ਲਤ ਕਿਉਂ ਹੈ?
-
ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਭਗਤੀ ਵਿਚ ਮੂਰਤੀਆਂ ਦੀ ਵਰਤੋਂ ਕਰੀਏ।
-
ਜਿਹੜੇ ਲੋਕ ਮਰੇ ਹੋਇਆਂ ਨਾਲ ਗੱਲ ਕਰਦੇ ਹਨ, ਉਹ ਅਸਲ ਵਿਚ ਦੁਸ਼ਟ ਦੂਤਾਂ ਨਾਲ ਗੱਲ ਕਰ ਰਹੇ ਹੁੰਦੇ ਹਨ।
2 ਪਰਮੇਸ਼ੁਰ ਕਿਹੜੇ ਦਿਨ-ਤਿਉਹਾਰ ਮਨਾਉਣ ਤੋਂ ਮਨ੍ਹਾ ਕਰਦਾ ਹੈ?
“ਤੁਸੀਂ ਹਮੇਸ਼ਾ ਪਤਾ ਕਰਦੇ ਰਹੋ ਕਿ ਪ੍ਰਭੂ ਨੂੰ ਕੀ ਮਨਜ਼ੂਰ ਹੈ।”—ਅਫ਼ਸੀਆਂ 5:10
ਤੁਸੀਂ ਕਿਵੇਂ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਨੂੰ ਕਿਸੇ ਦਿਨ-ਤਿਉਹਾਰ ਵਿਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ?
ਹਿਜ਼ਕੀਏਲ 44:23; 2 ਕੁਰਿੰਥੀਆਂ 6:14, 15
ਜਾਣੋ ਕਿ ਕਿਤੇ ਇਸ ਦੀ ਸ਼ੁਰੂਆਤ ਕਿਸੇ ਝੂਠੇ ਧਰਮ ਤੋਂ ਤਾਂ ਨਹੀਂ ਹੋਈ।
-
ਹੋ ਸਕਦਾ ਹੈ ਕਿ ਲੋਕ ਨੇਕ ਇਰਾਦੇ ਨਾਲ ਕੋਈ ਤਿਉਹਾਰ ਮਨਾਉਣ, ਪਰ ਜ਼ਰੂਰੀ ਨਹੀਂ ਕਿ ਪਰਮੇਸ਼ੁਰ ਨੂੰ ਉਹ ਮਨਜ਼ੂਰ ਹੋਵੇ।
-
ਅਜਿਹੇ ਤਿਉਹਾਰਾਂ ਜਾਂ ਸਮਾਗਮਾਂ ਵਿਚ ਹਿੱਸਾ ਨਾ ਲਓ ਜਿਸ ਵਿਚ ਕਿਸੇ ਇਨਸਾਨ, ਸੰਗਠਨ ਜਾਂ ਦੇਸ਼ ਨੂੰ ਉੱਚਾ ਚੁੱਕਿਆ ਜਾਂਦਾ ਹੈ।
-
ਸਮਝ ਤੋਂ ਕੰਮ ਲਓ, ਪਰ ਯਹੋਵਾਹ ਅੱਗੇ ਹਮੇਸ਼ਾ ਸਾਫ਼ ਜ਼ਮੀਰ ਬਣਾਈ ਰੱਖੋ।
3 ਪਿਆਰ ਨਾਲ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸੋ
“ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ ਅਤੇ ਫਿਰ ਤੁਹਾਨੂੰ ਪਤਾ ਰਹੇਗਾ ਕਿ ਤੁਸੀਂ ਹਰੇਕ ਨੂੰ ਕਿਵੇਂ ਜਵਾਬ ਦੇਣਾ ਹੈ।”—ਕੁਲੁੱਸੀਆਂ 4:6
ਤੁਹਾਨੂੰ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਕਿਵੇਂ ਦੱਸਣਾ ਚਾਹੀਦਾ ਹੈ?
-
ਦੂਜਿਆਂ ਦੇ ਫ਼ੈਸਲਿਆਂ ਦਾ ਆਦਰ ਕਰੋ, ਠੀਕ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਫ਼ੈਸਲਿਆਂ ਦਾ ਆਦਰ ਕਰਨ।
-
ਹਮੇਸ਼ਾ ਪਿਆਰ ਨਾਲ ਪੇਸ਼ ਆਓ। ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਦਿਆਂ ਦੂਜਿਆਂ ਨਾਲ ਲੜੋ ਨਾ।
-
ਨਰਮਾਈ ਅਤੇ ਪੂਰੇ ਆਦਰ ਨਾਲ ਆਪਣੇ ਵਿਸ਼ਵਾਸਾਂ ਦਾ ਪੱਖ ਲਓ।
-
ਮਸੀਹੀ ਸਭਾਵਾਂ ਵਿਚ ਦੂਸਰੇ ਭੈਣ-ਭਰਾ ਤੁਹਾਡਾ ਹੌਸਲਾ ਵਧਾਉਣਗੇ ਅਤੇ ਤੁਹਾਡੀ ਇਹ ਜਾਣਨ ਵਿਚ ਮਦਦ ਕਰਨਗੇ ਕਿ ਵਿਸ਼ਵਾਸਾਂ ਬਾਰੇ ਸਵਾਲ ਉਠਾਏ ਜਾਣ ’ਤੇ ਤੁਸੀਂ ਕੀ ਜਵਾਬ ਦੇ ਸਕਦੇ ਹੋ।