Skip to content

Skip to table of contents

18. ਕੀ ਮੈਨੂੰ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੀਦਾ ਹੈ?

18. ਕੀ ਮੈਨੂੰ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਬਪਤਿਸਮਾ ਲੈਣਾ ਚਾਹੀਦਾ ਹੈ?

1 ਕੀ ਬਪਤਿਸਮਾ ਲੈਣਾ ਜ਼ਰੂਰੀ ਹੈ?

“ਦੇਖ! ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?”—ਰਸੂਲਾਂ ਦੇ ਕੰਮ 8:36

ਤੁਹਾਨੂੰ ਕਿਉਂ ਅਤੇ ਕਿਵੇਂ ਬਪਤਿਸਮਾ ਲੈਣਾ ਚਾਹੀਦਾ ਹੈ?

ਬਪਤਿਸਮਾ ਲੈ ਕੇ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਛੱਡ ਦਿੱਤੀ ਹੈ ਅਤੇ ਹੁਣ ਤੁਸੀਂ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਹੋ ਅਤੇ ਅੱਗੇ ਤੋਂ ਯਹੋਵਾਹ ਦੀ ਮਰਜ਼ੀ ਪੂਰੀ ਕਰੋਗੇ।

  • ਮੱਤੀ 28:19, 20

    ਯਹੋਵਾਹ ਦੀ ਸੇਵਾ ਕਰਨ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ।

  • ਜ਼ਬੂਰ 40:8

    ਤੁਹਾਡੇ ਬਪਤਿਸਮੇ ਤੋਂ ਦੂਜਿਆਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹੋ।

  • ਮੱਤੀ 3:16

    ਬਪਤਿਸਮਾ ਲੈਣ ਲਈ ਯਿਸੂ ਵਾਂਗ ਪਾਣੀ ਵਿਚ ਗੋਤਾ ਲੈਣਾ ਜ਼ਰੂਰੀ ਹੈ।

2 ਯਹੋਵਾਹ ਕਦੀ ਵੀ ਤੁਹਾਡੇ ਤੋਂ ਹੱਦੋਂ ਵੱਧ ਮੰਗ ਨਹੀਂ ਕਰਦਾ

“ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ।”—1 ਯੂਹੰਨਾ 5:3

ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਤੋਂ ਤੁਹਾਨੂੰ ਡਰਨਾ ਕਿਉਂ ਨਹੀਂ ਚਾਹੀਦਾ?

  • ਜ਼ਬੂਰ 103:14; ਯਸਾਯਾਹ 41:10

    ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਇਹ ਨਾ ਸੋਚੋ ਕਿ ਤੁਹਾਡੇ ਵਿਚ ਕੋਈ ਕਮੀ-ਕਮਜ਼ੋਰੀ ਨਹੀਂ ਹੋਣੀ ਚਾਹੀਦੀ। ਯਹੋਵਾਹ ਸਹੀ ਕੰਮ ਕਰਨ ਵਿਚ ਤੁਹਾਡੀ ਮਦਦ ਕਰੇਗਾ।

  • ਕੁਲੁੱਸੀਆਂ 1:10

    ਜੇ ਤੁਹਾਨੂੰ ਡਰ ਹੈ ਕਿ ਸ਼ਾਇਦ ਤੁਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰ ਦਿਓ, ਤਾਂ ਯਹੋਵਾਹ ਲਈ ਤੁਹਾਡਾ ਪਿਆਰ ਇਸ ਡਰ ’ਤੇ ਕਾਬੂ ਪਾਉਣ ਵਿਚ ਤੁਹਾਡੀ ਮਦਦ ਕਰੇਗਾ।

3 ਬਪਤਿਸਮਾ ਲੈਣ ਤੋਂ ਪਹਿਲਾਂ ਜ਼ਰੂਰੀ ਕਦਮ

“ਭਈ ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।”—ਜ਼ਬੂਰ 40:8

ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?

  • ਯੂਹੰਨਾ 17:3

    ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ

    ਯਹੋਵਾਹ ਅਤੇ ਯਿਸੂ ਮਸੀਹ ਬਾਰੇ ਜਾਣੋ। ਤੁਸੀਂ ਜਿੰਨਾ ਜ਼ਿਆਦਾ ਉਨ੍ਹਾਂ ਬਾਰੇ ਜਾਣੋਗੇ, ਉੱਨਾ ਜ਼ਿਆਦਾ ਤੁਸੀਂ ਉਨ੍ਹਾਂ ਨੂੰ ਪਿਆਰ ਕਰੋਗੇ।

  • ਇਬਰਾਨੀਆਂ 11:6

    ਆਪਣੀ ਨਿਹਚਾ ਪੱਕੀ ਕਰੋ

    ਪੂਰਾ ਯਕੀਨ ਰੱਖੋ ਕਿ ਪਰਮੇਸ਼ੁਰ ਦੇ ਵਾਅਦੇ ਪੂਰੇ ਹੋਣਗੇ ਅਤੇ ਯਿਸੂ ਦੀ ਕੁਰਬਾਨੀ ਸਦਕਾ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਮਿਲੇਗਾ।

  • ਰਸੂਲਾਂ ਦੇ ਕੰਮ 3:19

    ਤੋਬਾ ਕਰੋ

    ਇਸ ਦਾ ਮਤਲਬ ਹੈ ਕਿ ਤੁਸੀਂ ਆਪਣੀਆਂ ਗ਼ਲਤੀਆਂ ਦਾ ਦਿਲੋਂ ਪਛਤਾਵਾ ਕੀਤਾ ਹੈ।

    ਗ਼ਲਤ ਰਾਹ ਤੋਂ ਮੁੜੋ

    ਇਸ ਦਾ ਮਤਲਬ ਹੈ ਕਿ ਤੁਸੀਂ ਗ਼ਲਤ ਕੰਮ ਕਰਨੇ ਛੱਡ ਕੇ ਸਹੀ ਕੰਮ ਕਰ ਰਹੇ ਹੋ।

  • 1 ਪਤਰਸ 4:2

    ਆਪਣੀ ਜ਼ਿੰਦਗੀ ਸਮਰਪਿਤ ਕਰੋ

    ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਉਦੋਂ ਸਮਰਪਿਤ ਕਰਦੇ ਹੋ ਜਦੋਂ ਤੁਸੀਂ ਪ੍ਰਾਰਥਨਾ ਵਿਚ ਉਸ ਦੀ ਭਗਤੀ ਕਰਨ ਅਤੇ ਉਸ ਦੀ ਮਰਜ਼ੀ ਨੂੰ ਪਹਿਲ ਦੇਣ ਦਾ ਵਾਅਦਾ ਕਰਦੇ ਹੋ।