Skip to content

Skip to table of contents

3. ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

3. ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

1 ਪਰਮੇਸ਼ੁਰ ਨੇ ਸਾਨੂੰ ਇਕ ਮਕਸਦ ਨਾਲ ਬਣਾਇਆ ਹੈ

“ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:29

ਇਨਸਾਨਾਂ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

  • ਉਤਪਤ 1:28

    ਪਰਮੇਸ਼ੁਰ ਚਾਹੁੰਦਾ ਸੀ ਕਿ ਇਨਸਾਨ ਸਾਰੀ ਧਰਤੀ ਨੂੰ ਸੋਹਣੇ ਬਾਗ਼ ਵਰਗੀ ਬਣਾਉਣ ਅਤੇ ਜਾਨਵਰਾਂ ਦੀ ਦੇਖ-ਰੇਖ ਕਰਨ।

  • ਯਸਾਯਾਹ 46:9-11; 55:11

    ਪਰਮੇਸ਼ੁਰ ਨੇ ਜੋ ਠਾਣਿਆ ਹੈ, ਉਹ ਉਸ ਨੂੰ ਜ਼ਰੂਰ ਪੂਰਾ ਕਰੇਗਾ ਅਤੇ ਕੋਈ ਵੀ ਉਸ ਨੂੰ ਰੋਕ ਨਹੀਂ ਸਕਦਾ।

2 ਅੱਜ ਇੰਨੀਆਂ ਮੁਸ਼ਕਲਾਂ ਕਿਉਂ ਹਨ?

“ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।”—1 ਯੂਹੰਨਾ 5:19

ਦੁਨੀਆਂ ਦਾ ਰਾਜਾ ਕੌਣ ਹੈ?

  • ਯੂਹੰਨਾ 12:31

    ਯਿਸੂ ਨੇ ਦੱਸਿਆ ਕਿ ਸ਼ੈਤਾਨ ਇਸ ਦੁਨੀਆਂ ਦਾ ਰਾਜਾ ਹੈ।

  • ਯਾਕੂਬ 1:13-15

    ਸ਼ੈਤਾਨ ਚਾਹੁੰਦਾ ਹੈ ਕਿ ਲੋਕ ਪਰਮੇਸ਼ੁਰ ਦੀ ਥਾਂ ਉਸ ਦੀ ਭਗਤੀ ਕਰਨ।

  • ਉਤਪਤ 2:17; 3:1-6

    ਸ਼ੈਤਾਨ ਨੇ ਹੱਵਾਹ ਨੂੰ ਗੁਮਰਾਹ ਕੀਤਾ, ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦਾ ਹੁਕਮ ਤੋੜਿਆ ਅਤੇ ਬਾਅਦ ਵਿਚ ਉਹ ਮਰ ਗਏ।

  • ਰੋਮੀਆਂ 3:23; 5:12

    ਆਦਮ ਤੋਂ ਵਿਰਸੇ ਵਿਚ ਪਾਪ ਮਿਲਣ ਕਰਕੇ ਅਸੀਂ ਮਰਦੇ ਹਾਂ

  • 2 ਕੁਰਿੰਥੀਆਂ 4:3, 4

    ਸ਼ੈਤਾਨ ਲੋਕਾਂ ਨੂੰ ਗੁਮਰਾਹ ਕਰਦਾ ਹੈ।

3 ਪਰਮੇਸ਼ੁਰ ਦਾ ਰਾਜ ਸਾਰੀਆਂ ਮੁਸ਼ਕਲਾਂ ਹੱਲ ਕਰੇਗਾ

“ਤੇਰਾ ਰਾਜ ਆਵੇ। ਤੇਰੀ ਇੱਛਾ . . . ਧਰਤੀ ਉੱਤੇ ਪੂਰੀ ਹੋਵੇ।”—ਮੱਤੀ 6:10

ਯਹੋਵਾਹ ਕੀ ਕਰੇਗਾ?

  • ਦਾਨੀਏਲ 2:44

    ਪਰਮੇਸ਼ੁਰ ਦੀ ਸਰਕਾਰ ਦੁਨੀਆਂ ਦੀਆਂ ਸਰਕਾਰਾਂ ਦੀ ਥਾਂ ਲੈ ਕੇ ਰਾਜ ਕਰੇਗੀ।

  • ਪ੍ਰਕਾਸ਼ ਦੀ ਕਿਤਾਬ 16:14-16

    ਆਰਮਾਗੇਡਨ ਦੀ ਲੜਾਈ ਵਿਚ ਪਰਮੇਸ਼ੁਰ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰ ਦੇਵੇਗਾ।

  • ਯਸਾਯਾਹ 9:6, 7

    ਯਹੋਵਾਹ ਨੇ ਯਿਸੂ ਨੂੰ ਆਪਣੇ ਰਾਜ ਦਾ ਰਾਜਾ ਚੁਣਿਆ ਹੈ। ਯਿਸੂ ਸਵਰਗੋਂ ਧਰਤੀ ’ਤੇ ਰਾਜ ਕਰੇਗਾ।

4 ਪਰਮੇਸ਼ੁਰ ਦਾ ਰਾਜ ਧਰਤੀ ਨੂੰ ਇਕ ਸੁੰਦਰ ਬਾਗ਼ ਵਰਗੀ ਬਣਾ ਦੇਵੇਗਾ

“ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।”—ਜ਼ਬੂਰ 145:16

ਪਰਮੇਸ਼ੁਰ ਦਾ ਰਾਜ ਸਾਡੇ ਲਈ ਕੀ ਕਰੇਗਾ?

  • ਜ਼ਬੂਰ 46:9

    ਲੜਾਈਆਂ, ਖ਼ੂਨ-ਖ਼ਰਾਬਾ ਅਤੇ ਅਪਰਾਧ ਖ਼ਤਮ ਕੀਤੇ ਜਾਣਗੇ।

  • ਯਸਾਯਾਹ 32:18; 65:21-24

    ਨਵੀਂ ਦੁਨੀਆਂ ਵਿਚ ਸਾਰਿਆਂ ਕੋਲ ਸੋਹਣੇ ਘਰ ਤੇ ਬਾਗ਼ ਹੋਣਗੇ ਅਤੇ ਹਰ ਪਾਸੇ ਸ਼ਾਂਤੀ ਹੋਵੇਗੀ।

  • ਜ਼ਬੂਰ 72:16

    ਬਹੁਤ ਸਾਰਾ ਖਾਣਾ ਹੋਵੇਗਾ।

  • ਯਸਾਯਾਹ 11:6-9

    ਇਨਸਾਨਾਂ ਅਤੇ ਜਾਨਵਰਾਂ ਨੂੰ ਇਕ-ਦੂਜੇ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ।

  • ਯਸਾਯਾਹ 33:24; ਰਸੂਲਾਂ ਦੇ ਕੰਮ 24:15

    ਕੋਈ ਬੀਮਾਰ ਨਹੀਂ ਹੋਵੇਗਾ। ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ।