4. ਯਿਸੂ ਮਸੀਹ ਕੌਣ ਹੈ?
1 ਯਿਸੂ ਹੀ ਮਸੀਹ ਹੈ
“ਤੂੰ ਮਸੀਹ ਹੈਂ।”—ਮੱਤੀ 16:16
ਸਾਨੂੰ ਕਿਵੇਂ ਪਤਾ ਕਿ ਯਿਸੂ ਹੀ ਮਸੀਹ ਹੈ?
-
ਯਹੋਵਾਹ ਨੇ ਸਵਰਗੋਂ ਕਿਹਾ ਕਿ ਯਿਸੂ ਉਸ ਦਾ ਪੁੱਤਰ ਹੈ।
-
ਮਸੀਹ ਬਾਰੇ ਜਿੰਨੀਆਂ ਵੀ ਭਵਿੱਖਬਾਣੀਆਂ ਸਨ, ਉਹ ਸਭ ਯਿਸੂ ’ਤੇ ਪੂਰੀਆਂ ਹੋਈਆਂ।
2 ਧਰਤੀ ’ਤੇ ਆਉਣ ਤੋਂ ਪਹਿਲਾਂ ਯਿਸੂ ਇਕ ਦੂਤ ਸੀ
“ਮੈਂ ਸਵਰਗੋਂ . . . ਆਇਆ ਹਾਂ।”—ਯੂਹੰਨਾ 6:38
ਯਿਸੂ ਨੇ ਸਵਰਗ ਵਿਚ ਕੀ ਕੀਤਾ?
-
ਯਹੋਵਾਹ ਨੇ ਸਭ ਤੋਂ ਪਹਿਲਾਂ ਯਿਸੂ ਨੂੰ ਬਣਾਇਆ ਅਤੇ ਫਿਰ ਉਸ ਨੇ ਯਿਸੂ ਦੇ ਜ਼ਰੀਏ ਬਾਕੀ ਸਾਰੀਆਂ ਚੀਜ਼ਾਂ ਬਣਾਈਆਂ। ਯਿਸੂ ਨੇ ਅਰਬਾਂ ਹੀ ਸਾਲ ਆਪਣੇ ਪਿਤਾ ਤੋਂ ਸਿੱਖਿਆ ਲਈ।
-
ਯਹੋਵਾਹ ਨੇ ਯਿਸੂ ਨੂੰ ਧਰਤੀ ’ਤੇ ਭੇਜਿਆ।
3 ਯਿਸੂ ਲੋਕਾਂ ਨੂੰ ਪਿਆਰ ਕਰਦਾ ਹੈ
“ਨਿਆਣਿਆਂ ਨੂੰ ਮੇਰੇ ਕੋਲ ਆਉਣ ਦਿਓ।”—ਮਰਕੁਸ 10:14
ਤੁਹਾਨੂੰ ਯਿਸੂ ਦੇ ਕਿਹੜੇ ਗੁਣ ਪਸੰਦ ਹਨ?
-
ਯਿਸੂ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਂਦਾ ਸੀ। ਇਸ ਕਰਕੇ ਲੋਕਾਂ ਨੂੰ ਉਸ ਨਾਲ ਗੱਲ ਕਰਨੀ ਚੰਗੀ ਲੱਗਦੀ ਸੀ।
-
ਯਿਸੂ ਨੇ ਔਰਤਾਂ ਦੀ ਇੱਜ਼ਤ ਕੀਤੀ ਅਤੇ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਇਆ।
-
ਯਿਸੂ ਨਿਮਰ ਸੀ।
-
ਯਿਸੂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ।
4 ਯਿਸੂ ਹਮੇਸ਼ਾ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦਾ ਹੈ
‘ਤੂੰ ਮੈਨੂੰ ਜੋ ਕੰਮ ਦਿੱਤਾ ਸੀ, ਮੈਂ ਉਹ ਕੰਮ ਪੂਰਾ ਕੀਤਾ ਹੈ।’—ਯੂਹੰਨਾ 17:4
ਯਿਸੂ ਦੀ ਮਿਸਾਲ ਵਫ਼ਾਦਾਰ ਬਣਨ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?
-
ਸ਼ੈਤਾਨ ਵੱਲੋਂ ਪਰਖੇ ਜਾਣ ’ਤੇ ਵੀ ਯਿਸੂ ਵਫ਼ਾਦਾਰ ਰਿਹਾ।
-
ਆਪਣੇ ਰਿਸ਼ਤੇਦਾਰਾਂ ਵੱਲੋਂ ਮਜ਼ਾਕ ਉਡਾਏ ਜਾਣ ’ਤੇ ਵੀ ਯਿਸੂ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕੀਤੀ।
-
ਯਿਸੂ ਨੇ ਕਦੀ ਵੀ ਆਪਣੇ ਦੁਸ਼ਮਣਾਂ ਤੋਂ ਬਦਲਾ ਨਹੀਂ ਲਿਆ।
-
ਯਿਸੂ ਮਰਦੇ ਦਮ ਤਕ ਪਰਮੇਸ਼ੁਰ ਦੇ ਵਫ਼ਾਦਾਰ ਰਿਹਾ।
ਇਬਰਾਨੀਆਂ 10:12, 13; 1 ਪਤਰਸ 3:18
ਯਹੋਵਾਹ ਨੇ ਯਿਸੂ ਨੂੰ ਸਵਰਗ ਵਿਚ ਰਹਿਣ ਲਈ ਜੀ ਉਠਾਇਆ।