Skip to content

Skip to table of contents

5. ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!

5. ਸਾਡੇ ਲਈ ਯਹੋਵਾਹ ਨੇ ਕਿੰਨੀ ਵੱਡੀ ਕੀਮਤ ਚੁਕਾਈ!

1 ਸਾਨੂੰ ਸਾਰਿਆਂ ਨੂੰ ਰਿਹਾਈ ਦੀ ਕੀਮਤ ਦੀ ਲੋੜ ਹੈ

“ਮਨੁੱਖ ਦਾ ਪੁੱਤਰ . . . ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ ਹੈ।”—ਮੱਤੀ 20:28

ਸਾਨੂੰ ਰਿਹਾਈ ਦੀ ਕੀਮਤ ਦੀ ਕਿਉਂ ਲੋੜ ਹੈ?

  • ਉਤਪਤ 3:17-19

    ਯਹੋਵਾਹ ਦਾ ਕਹਿਣਾ ਨਾ ਮੰਨ ਕੇ ਆਦਮ ਨੇ ਉਸ ਨਾਲ ਆਪਣੀ ਦੋਸਤੀ ਤੋੜ ਲਈ। ਆਦਮ ਨੂੰ ਅਦਨ ਦੇ ਬਾਗ਼ ਵਿੱਚੋਂ ਕੱਢਿਆ ਗਿਆ ਅਤੇ ਉਹ ਮੁਕੰਮਲ ਜ਼ਿੰਦਗੀ ਗੁਆ ਬੈਠਾ।

  • ਰੋਮੀਆਂ 5:12

    ਆਦਮ ਨੇ ਪਾਪ ਕੀਤਾ ਜਿਸ ਕਰਕੇ ਸਾਨੂੰ ਵਿਰਸੇ ਵਿਚ ਪਾਪ ਤੇ ਮੌਤ ਮਿਲੀ।

  • ਅਫ਼ਸੀਆਂ 1:7

    ਰਿਹਾਈ ਦੀ ਕੀਮਤ ਰਾਹੀਂ ਯਹੋਵਾਹ ਸਾਰੇ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਆਜ਼ਾਦ ਕਰਾ ਸਕਦਾ ਹੈ।

2 ਯਹੋਵਾਹ ਨੇ ਰਿਹਾਈ ਦੀ ਕੀਮਤ ਦਾ ਪ੍ਰਬੰਧ ਕੀਤਾ

“ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਦੁਨੀਆਂ ਵਿਚ ਘੱਲਿਆ ਤਾਂਕਿ ਉਸ ਰਾਹੀਂ ਸਾਨੂੰ ਜ਼ਿੰਦਗੀ ਮਿਲੇ।”—1 ਯੂਹੰਨਾ 4:9

ਯਹੋਵਾਹ ਨੇ ਰਿਹਾਈ ਦੀ ਕੀਮਤ ਕਿਵੇਂ ਚੁਕਾਈ?

  • ਜ਼ਬੂਰ 49:7, 8

    ਆਦਮ ਨੇ ਜੋ ਮੁਕੰਮਲ ਜੀਵਨ ਗੁਆਇਆ, ਸਾਡੇ ਵਿੱਚੋਂ ਕੋਈ ਵੀ ਉਸ ਦੀ ਕੀਮਤ ਨਹੀਂ ਚੁਕਾ ਸਕਦਾ ਸੀ।

  • ਲੂਕਾ 1:35

    ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਇਕ ਮੁਕੰਮਲ ਇਨਸਾਨ ਵਜੋਂ ਪੈਦਾ ਹੋਣ ਲਈ ਧਰਤੀ ’ਤੇ ਭੇਜਿਆ।

  • ਰੋਮੀਆਂ 3:23, 24; ਇਬਰਾਨੀਆਂ 9:24

    ਜੀ ਉਠਾਏ ਜਾਣ ਤੋਂ ਬਾਅਦ ਯਿਸੂ ਸਵਰਗ ਵਾਪਸ ਚਲਾ ਗਿਆ। ਉੱਥੇ ਉਸ ਨੇ ਆਪਣੇ ਮੁਕੰਮਲ ਬਲੀਦਾਨ ਦੀ ਕੀਮਤ ਯਹੋਵਾਹ ਨੂੰ ਪੇਸ਼ ਕੀਤੀ।

3 ਰਿਹਾਈ ਦੀ ਕੀਮਤ ਤੋਂ ਸਾਨੂੰ ਉਮੀਦ ਮਿਲਦੀ ਹੈ

“ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ।”—ਪ੍ਰਕਾਸ਼ ਦੀ ਕਿਤਾਬ 21:4

ਅਸੀਂ ਰਿਹਾਈ ਦੀ ਕੀਮਤ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ?

  • 1 ਯੂਹੰਨਾ 1:8, 9

    ਸਾਡੇ ਪਾਪ ਮਾਫ਼ ਕੀਤੇ ਜਾ ਸਕਦੇ ਹਨ।

  • ਇਬਰਾਨੀਆਂ 9:13, 14

    ਅਸੀਂ ਸਾਫ਼ ਜ਼ਮੀਰ ਨਾਲ ਪਰਮੇਸ਼ੁਰ ਸਾਮ੍ਹਣੇ ਜਾ ਸਕਦੇ ਹਾਂ।

  • ਰੋਮੀਆਂ 6:23

    ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲੀ ਹੈ।

  • ਗਲਾਤੀਆਂ 2:20

    ਰਿਹਾਈ ਦੀ ਕੀਮਤ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਯਿਸੂ ਸਾਨੂੰ ਸੱਚ-ਮੁੱਚ ਪਿਆਰ ਕਰਦੇ ਹਨ।

4 ਸਾਨੂੰ ਰਿਹਾਈ ਦੀ ਕੀਮਤ ਦੀ ਕਦਰ ਕਰਨੀ ਚਾਹੀਦੀ ਹੈ

“ਪਰਮੇਸ਼ੁਰ ਨੇ . . . ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ . . . ਹਮੇਸ਼ਾ ਦੀ ਜ਼ਿੰਦਗੀ ਪਾਵੇ।”—ਯੂਹੰਨਾ 3:16

ਅਸੀਂ ਯਹੋਵਾਹ ਵੱਲੋਂ ਦਿੱਤੀ ਰਿਹਾਈ ਦੀ ਕੀਮਤ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

  • ਯੂਹੰਨਾ 17:3

    ਯਹੋਵਾਹ ਅਤੇ ਯਿਸੂ ਬਾਰੇ ਸਿੱਖੋ ਅਤੇ ਉਨ੍ਹਾਂ ਦੀ ਰੀਸ ਕਰੋ।

  • ਲੂਕਾ 22:19

    ਹਰ ਸਾਲ ਯਿਸੂ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਹੋਵੋ।

  • ਯੂਹੰਨਾ 3:36; ਯਾਕੂਬ 2:26

    ਸਿਰਫ਼ ਕਹੋ ਹੀ ਨਾ ਕਿ ‘ਮੈਂ ਯਿਸੂ ’ਤੇ ਵਿਸ਼ਵਾਸ ਕਰਦਾ ਹਾਂ,’ ਸਗੋਂ ਉਸ ਵੱਲੋਂ ਸਿਖਾਈਆਂ ਗੱਲਾਂ ਮੁਤਾਬਕ ਕੰਮ ਵੀ ਕਰੋ।