Skip to content

Skip to table of contents

7. ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ!

7. ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ!

1 ਯਹੋਵਾਹ ਮੌਤ ਨੂੰ ਖ਼ਤਮ ਕਰ ਦੇਵੇਗਾ

“ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।”—1 ਕੁਰਿੰਥੀਆਂ 15:26

ਕਿਸੇ ਅਜ਼ੀਜ਼ ਦੀ ਮੌਤ ਹੋਣ ’ਤੇ ਬਾਈਬਲ ਤੋਂ ਸਾਨੂੰ ਸੱਚਾ ਦਿਲਾਸਾ ਕਿਵੇਂ ਮਿਲਦਾ ਹੈ?

  • 2 ਕੁਰਿੰਥੀਆਂ 1:3, 4

    ਪਰਿਵਾਰ ਦੇ ਜੀਅ ਜਾਂ ਕਿਸੇ ਕਰੀਬੀ ਦੋਸਤ ਦੀ ਮੌਤ ਹੋ ਜਾਣ ’ਤੇ ਅਸੀਂ ਸ਼ਾਇਦ ਬੇਬੱਸ ਮਹਿਸੂਸ ਕਰੀਏ। ਇੱਦਾਂ ਦੇ ਸਮੇਂ ਵਿਚ ਬਾਈਬਲ ਸਾਨੂੰ ਸੱਚਾ ਦਿਲਾਸਾ ਦਿੰਦੀ ਹੈ।

  • ਯਸਾਯਾਹ 25:8; 26:19

    ਯਹੋਵਾਹ ਕੋਲ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਤਾਕਤ ਹੈ। ਇੰਨਾ ਹੀ ਨਹੀਂ, ਉਹ ਮਰ ਚੁੱਕੇ ਲੋਕਾਂ ਨੂੰ ਵੀ ਜੀਉਂਦਾ ਕਰੇਗਾ।

2 ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ

“ਬੇਟੀ, ਮੈਂ ਤੈਨੂੰ ਕਹਿੰਦਾ ਹਾਂ, ‘ਉੱਠ!’”—ਮਰਕੁਸ 5:41

ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ?

  • ਯੂਹੰਨਾ 11:1-44

    ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ।

  • ਮਰਕੁਸ 5:22-24, 35-42

    ਯਿਸੂ ਨੇ ਇਕ ਛੋਟੀ ਕੁੜੀ ਨੂੰ ਜੀਉਂਦਾ ਕੀਤਾ।

  • ਯੂਹੰਨਾ 11:41, 42

    ਯਿਸੂ ਨੇ ਯਹੋਵਾਹ ਤੋਂ ਮਿਲੀ ਤਾਕਤ ਨਾਲ ਮਰੇ ਹੋਇਆਂ ਨੂੰ ਜੀਉਂਦਾ ਕੀਤਾ।

  • ਯੂਹੰਨਾ 12:9-11

    ਕਈ ਲੋਕਾਂ ਨੇ ਯਿਸੂ ਨੂੰ ਮਰੇ ਹੋਇਆਂ ਨੂੰ ਜੀਉਂਦੇ ਕਰਦੇ ਦੇਖਿਆ। ਇੱਥੋਂ ਤਕ ਕਿ ਯਿਸੂ ਦੇ ਦੁਸ਼ਮਣ ਵੀ ਜਾਣਦੇ ਸਨ ਕਿ ਉਹ ਮਰੇ ਹੋਇਆਂ ਨੂੰ ਜੀਉਂਦਾ ਕਰ ਸਕਦਾ ਸੀ।

3 ਯਹੋਵਾਹ ਕਰੋੜਾਂ ਹੀ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ

“ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।”—ਅੱਯੂਬ 14:13-15

ਕਿਨ੍ਹਾਂ ਨੂੰ ਜੀਉਂਦਾ ਕੀਤਾ ਜਾਵੇਗਾ?

  • ਯੂਹੰਨਾ 5:28, 29

    ਉਨ੍ਹਾਂ ਸਾਰੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਜੋ ਯਹੋਵਾਹ ਦੀ ਯਾਦਾਸ਼ਤ ਵਿਚ ਹਨ।

  • ਰਸੂਲਾਂ ਦੇ ਕੰਮ 24:15

    ਧਰਮੀ ਅਤੇ ਕੁਧਰਮੀ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ।

  • ਯਸਾਯਾਹ 40:26

    ਜੇ ਯਹੋਵਾਹ ਹਰੇਕ ਤਾਰੇ ਦਾ ਨਾਂ ਯਾਦ ਰੱਖ ਸਕਦਾ ਹੈ, ਤਾਂ ਫਿਰ ਉਹ ਜ਼ਰੂਰ ਉਨ੍ਹਾਂ ਲੋਕਾਂ ਬਾਰੇ ਹਰ ਗੱਲ ਯਾਦ ਰੱਖ ਸਕਦਾ ਹੈ ਜਿਨ੍ਹਾਂ ਨੂੰ ਉਹ ਜੀਉਂਦਾ ਕਰੇਗਾ।

4 ਕੁਝ ਲੋਕਾਂ ਨੂੰ ਸਵਰਗ ਵਿਚ ਜੀਵਨ ਦਿੱਤਾ ਜਾਵੇਗਾ

“ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾ ਰਿਹਾ ਹਾਂ।”—ਯੂਹੰਨਾ 14:2

ਕਿਨ੍ਹਾਂ ਨੂੰ ਸਵਰਗ ਵਿਚ ਜੀਉਣ ਲਈ ਜੀਉਂਦਾ ਕੀਤਾ ਜਾਵੇਗਾ?

  • 1 ਪਤਰਸ 3:18

    ਯਿਸੂ ਪਹਿਲਾ ਇਨਸਾਨ ਸੀ ਜਿਸ ਨੂੰ ਸਵਰਗ ਵਿਚ ਜੀਉਣ ਲਈ ਜੀਉਂਦਾ ਕੀਤਾ ਗਿਆ।

  • ਲੂਕਾ 12:32

    ਯਿਸੂ ਨੇ ਕਿਹਾ ਕਿ ਉਸ ਦੇ ਚੇਲਿਆਂ ਵਿੱਚੋਂ ਜਿਨ੍ਹਾਂ ਨੂੰ ਸਵਰਗ ਜਾਣ ਲਈ ਚੁਣਿਆ ਜਾਵੇਗਾ, ਉਨ੍ਹਾਂ ਦੀ ਗਿਣਤੀ ਘੱਟ ਹੋਵੇਗੀ।

  • ਪ੍ਰਕਾਸ਼ ਦੀ ਕਿਤਾਬ 14:1

    ਯਹੋਵਾਹ ਨੇ 1,44,000 ਲੋਕਾਂ ਨੂੰ ਸਵਰਗ ਵਿਚ ਰਹਿਣ ਲਈ ਚੁਣਿਆ ਹੈ।