Skip to content

Skip to table of contents

8. ਪਰਮੇਸ਼ੁਰ ਦਾ ਰਾਜ ਕੀ ਹੈ?

8. ਪਰਮੇਸ਼ੁਰ ਦਾ ਰਾਜ ਕੀ ਹੈ?

1 ਪਰਮੇਸ਼ੁਰ ਦਾ ਰਾਜ ਇਕ ਅਸਲੀ ਸਰਕਾਰ ਹੈ

“ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।”—ਮੱਤੀ 6:9-13

ਪਰਮੇਸ਼ੁਰ ਦਾ ਰਾਜ ਕੀ ਹੈ?

2 ਯਿਸੂ ਸਭ ਤੋਂ ਵਧੀਆ ਰਾਜਾ ਹੋਵੇਗਾ

“ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ।”—ਯਸਾਯਾਹ 11:4

ਯਿਸੂ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਦੇ ਕਾਬਲ ਕਿਉਂ ਹੈ?

  • 1 ਤਿਮੋਥਿਉਸ 6:16

    ਸਾਰੇ ਰਾਜੇ ਇਕ-ਨਾ-ਇਕ ਦਿਨ ਮਰ ਹੀ ਜਾਂਦੇ ਹਨ, ਪਰ ਯਿਸੂ ਕਦੇ ਨਹੀਂ ਮਰੇਗਾ। ਉਹ ਲੋਕਾਂ ਦੀ ਭਲਾਈ ਲਈ ਜਿੰਨੇ ਵੀ ਕੰਮ ਕਰੇਗਾ, ਉਹ ਹਮੇਸ਼ਾ ਲਈ ਰਹਿਣਗੇ।

  • ਯਸਾਯਾਹ 11:2-4

    ਯਿਸੂ ਸਾਰੇ ਇਨਸਾਨੀ ਰਾਜਿਆਂ ਨਾਲੋਂ ਕਿਤੇ ਜ਼ਿਆਦਾ ਲੋਕਾਂ ਦਾ ਭਲਾ ਕਰ ਸਕਦਾ ਹੈ। ਉਹ ਇੰਨਾ ਤਾਕਤਵਰ ਹੈ ਕਿ ਦੁਨੀਆਂ ਦੇ ਸਾਰੇ ਹਾਕਮ ਮਿਲ ਕੇ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਦੇ। ਉਹ ਨਿਆਂ ਕਰਨ ਵਾਲਾ ਅਤੇ ਹਮਦਰਦ ਰਾਜਾ ਹੈ।

3 ਪਰਮੇਸ਼ੁਰ ਦਾ ਰਾਜ ਉਸ ਦੀ ਇੱਛਾ ਪੂਰੀ ਕਰੇਗਾ

“ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ।”—ਦਾਨੀਏਲ 2:44

ਹੁਣ ਤਕ ਪਰਮੇਸ਼ੁਰ ਦੇ ਰਾਜ ਨੇ ਕੀ ਕੀਤਾ ਹੈ? ਆਉਣ ਵਾਲੇ ਸਮੇਂ ਵਿਚ ਇਹ ਕੀ ਕਰੇਗਾ?

  • ਪ੍ਰਕਾਸ਼ ਦੀ ਕਿਤਾਬ 12:7-12

    1914 ਵਿਚ ਰਾਜਾ ਬਣਨ ਤੋਂ ਬਾਅਦ ਯਿਸੂ ਨੇ ਸ਼ੈਤਾਨ ਨੂੰ ਸਵਰਗੋਂ ਧਰਤੀ ’ਤੇ ਸੁੱਟ ਦਿੱਤਾ। ਇਸੇ ਕਰਕੇ ਅੱਜ ਦੁਨੀਆਂ ਵਿਚ ਹਰ ਪਾਸੇ ਇੰਨੇ ਦੁੱਖ-ਦਰਦ ਅਤੇ ਮੁਸੀਬਤਾਂ ਹਨ।

  • ਉਪਦੇਸ਼ਕ ਦੀ ਪੋਥੀ 8:9; ਪ੍ਰਕਾਸ਼ ਦੀ ਕਿਤਾਬ 16:16

    ਆਰਮਾਗੇਡਨ ਦੀ ਲੜਾਈ ਵਿਚ ਪਰਮੇਸ਼ੁਰ ਦਾ ਰਾਜ ਸਾਰੀਆਂ ਭ੍ਰਿਸ਼ਟ ਅਤੇ ਬੇਰਹਿਮ ਸਰਕਾਰਾਂ ਦਾ ਨਾਸ਼ ਕਰ ਦੇਵੇਗਾ।

  • ਜ਼ਬੂਰ 37:10

    ਜਿਹੜੇ ਲੋਕ ਦੁਸ਼ਟ ਕੰਮ ਕਰਨ ਵਿਚ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ।

  • ਪ੍ਰਕਾਸ਼ ਦੀ ਕਿਤਾਬ 22:1-3

    ਧਰਤੀ ’ਤੇ ਪਰਮੇਸ਼ੁਰ ਦੇ ਰਾਜ ਦੌਰਾਨ ਨਾ ਹੀ ਕੋਈ ਬੀਮਾਰ ਹੋਵੇਗਾ ਅਤੇ ਨਾ ਹੀ ਕੋਈ ਮਰੇਗਾ। ਸਾਰੇ ਜਣੇ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰਨਗੇ।