9. ਕੀ ਦੁਨੀਆਂ ਦਾ ਅੰਤ ਨੇੜੇ ਹੈ?
1 ਯਹੋਵਾਹ ਸਾਨੂੰ ਭਵਿੱਖ ਬਾਰੇ ਦੱਸਦਾ ਹੈ
“ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।”—ਯਸਾਯਾਹ 46:10
ਆਖ਼ਰੀ ਦਿਨਾਂ ਬਾਰੇ ਸਾਨੂੰ ਕੀ ਪਤਾ ਹੈ?
-
1914 ਵਿਚ ਯਿਸੂ ਸਵਰਗ ਵਿਚ ਰਾਜਾ ਬਣਿਆ।
-
ਯਿਸੂ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਨਸਾਨਾਂ ’ਤੇ ਮੁਸੀਬਤਾਂ ਭਰਿਆ ਸਮਾਂ ਆਵੇਗਾ।
-
ਰਾਜਾ ਬਣਨ ਤੋਂ ਜਲਦੀ ਬਾਅਦ ਯਿਸੂ ਨੇ ਸ਼ੈਤਾਨ ਨੂੰ ਸਵਰਗੋਂ ਧਰਤੀ ’ਤੇ ਸੁੱਟ ਦਿੱਤਾ। ਸ਼ੈਤਾਨ ਬਹੁਤ ਗੁੱਸੇ ਵਿਚ ਹੈ ਕਿਉਂਕਿ “ਉਸ ਕੋਲ ਥੋੜ੍ਹਾ ਹੀ ਸਮਾਂ ਹੈ” ਅਤੇ ਪਰਮੇਸ਼ੁਰ ਜਲਦੀ ਉਸ ਨੂੰ ਖ਼ਤਮ ਕਰ ਦੇਵੇਗਾ।
2 ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ
“ਇਸ ਯੁਗ ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”—ਮੱਤੀ 24:3
ਕੀ ਤੁਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਦੇਖ ਰਹੇ ਹੋ?
-
ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਯੁੱਧ, ਕਾਲ਼, ਭੁਚਾਲ਼ ਅਤੇ ਬੀਮਾਰੀਆਂ ਵਿਚ ਵਾਧਾ ਹੋ ਰਿਹਾ ਹੈ।
-
ਪੌਲੁਸ ਰਸੂਲ ਨੇ ਦੱਸਿਆ ਕਿ ਆਖ਼ਰੀ ਦਿਨਾਂ ਵਿਚ ਲੋਕਾਂ ਦਾ ਰਵੱਈਆ ਕਿਹੋ ਜਿਹਾ ਹੋਵੇਗਾ।
-
ਅੱਜ ਪਰਮੇਸ਼ੁਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਾਈਬਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਵਿਚ ਲੋਕਾਂ ਦੀ ਮਦਦ ਕਰ ਰਿਹਾ ਹੈ।
-
ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ।
3 ਯਹੋਵਾਹ ਨੂੰ ਖ਼ੁਸ਼ ਕਰਨ ਲਈ ਹੁਣ ਹੀ ਕਦਮ ਚੁੱਕੋ
“ਯਹੋਵਾਹ ਦਾ ਦਿਨ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।”—1 ਥੱਸਲੁਨੀਕੀਆਂ 5:2
ਅੰਤ ਬਹੁਤ ਹੀ ਨੇੜੇ ਹੈ, ਇਸ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?
-
ਗੰਭੀਰਤਾ ਨਾਲ ਬਾਈਬਲ ਦਾ ਅਧਿਐਨ ਕਰੋ।
-
ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾ ਕੇ ਹੋਰ ਜ਼ਿਆਦਾ ਸਿੱਖੋ।
-
ਪਰਮੇਸ਼ੁਰ ਦੇ ਨੇੜੇ ਆਉਣ ਲਈ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਬਦਲਾਅ ਕਰੋ।
-
ਧਿਆਨ ਭਟਕਾਉਣ ਵਾਲੀਆਂ ਦੁਨੀਆਂ ਦੀਆਂ ਚੀਜ਼ਾਂ ਤੋਂ ਦੂਰ ਰਹੋ ਅਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲੀ ਥਾਂ ਦਿਓ।