Skip to content

Skip to table of contents

ਅਤਿਆਚਾਰ, ਸਤਾਇਆ ਜਾਣਾ

ਅਤਿਆਚਾਰ, ਸਤਾਇਆ ਜਾਣਾ

ਮਸੀਹੀ ਇਹ ਉਮੀਦ ਕਿਉਂ ਰੱਖਦੇ ਹਨ ਕਿ ਉਨ੍ਹਾਂ ʼਤੇ ਅਤਿਆਚਾਰ ਹੋਣਗੇ?

ਜਦੋਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ, ਤਾਂ ਸਾਨੂੰ ਯਹੋਵਾਹ ਤੋਂ ਤਾਕਤ ਕਿਉਂ ਮੰਗਣੀ ਚਾਹੀਦੀ ਹੈ?

ਜ਼ਬੂ 55:22; 2 ਕੁਰਿੰ 12:9, 10; 2 ਤਿਮੋ 4:16-18; ਇਬ 13:6

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 19:1-18​—ਜਦੋਂ ਏਲੀਯਾਹ ਨਬੀ ʼਤੇ ਅਤਿਆਚਾਰ ਕੀਤਾ ਗਿਆ, ਤਾਂ ਉਸ ਨੇ ਯਹੋਵਾਹ ਨੂੰ ਆਪਣੇ ਦਿਲ ਦਾ ਹਾਲ ਸੁਣਾਇਆ ਅਤੇ ਉਸ ਨੂੰ ਹੌਸਲਾ ਤੇ ਦਿਲਾਸਾ ਮਿਲਿਆ

    • ਰਸੂ 7:9-15​—ਯੂਸੁਫ਼ ਦੇ ਭਰਾਵਾਂ ਨੇ ਉਸ ʼਤੇ ਅਤਿਆਚਾਰ ਕੀਤਾ, ਪਰ ਯਹੋਵਾਹ ਉਸ ਦੇ ਨਾਲ ਰਿਹਾ, ਉਸ ਦੀ ਹਿਫਾਜ਼ਤ ਕੀਤੀ ਅਤੇ ਉਸ ਦੇ ਜ਼ਰੀਏ ਉਸ ਦੇ ਪਰਿਵਾਰ ਨੂੰ ਵੀ ਬਚਾਇਆ

ਸਾਡੇ ʼਤੇ ਕਿਹੜੇ ਕੁਝ ਤਰੀਕਿਆਂ ਨਾਲ ਅਤਿਆਚਾਰ ਕੀਤੇ ਜਾਂਦੇ ਹਨ?

ਮਜ਼ਾਕ ਉਡਾਉਣਾ, ਬੇਇੱਜ਼ਤੀ ਕਰਨੀ ਅਤੇ ਬੁਰਾ-ਭਲਾ ਕਹਿਣਾ

2 ਇਤਿ 36:16; ਮੱਤੀ 5:11; ਰਸੂ 19:9; 1 ਪਤ 4:4

  • ਬਾਈਬਲ ਵਿੱਚੋਂ ਮਿਸਾਲਾਂ:

    • 2 ਰਾਜ 18:17-35​—ਅੱਸ਼ੂਰ ਦੇ ਰਾਜੇ ਵੱਲੋਂ ਭੇਜੇ ਰਬਸ਼ਾਕੇਹ ਨੇ ਯਹੋਵਾਹ ਦੀ ਬੇਇੱਜ਼ਤੀ ਕੀਤੀ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਤਾਅਨੇ ਮਾਰੇ

    • ਲੂਕਾ 22:63-65; 23:35-37​—ਯਿਸੂ ਨੂੰ ਹਿਰਾਸਤ ਵਿਚ ਰੱਖੇ ਜਾਣ ਤੋਂ ਲੈ ਕੇ ਤਸੀਹੇ ਦੀ ਸੂਲ਼ੀ ʼਤੇ ਟੰਗੇ ਜਾਣ ਤਕ ਅਤਿਆਚਾਰ ਕਰਨ ਵਾਲਿਆਂ ਨੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਉਸ ਦਾ ਮਜ਼ਾਕ ਉਡਾਇਆ

ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਵਿਰੋਧ

ਗਿਰਫ਼ਤਾਰੀ ਅਤੇ ਅਧਿਕਾਰੀਆਂ ਸਾਮ੍ਹਣੇ ਪੇਸ਼ ਕੀਤਾ ਜਾਣਾ

ਮਾਰਿਆ-ਕੁੱਟਿਆ ਜਾਣਾ

ਭੀੜ ਵੱਲੋਂ ਹਮਲਾ

ਜਾਨੋਂ ਮਾਰਨਾ

ਜ਼ੁਲਮ ਹੋਣ ਤੇ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ?

ਮੱਤੀ 5:44; ਰਸੂ 16:25; 1 ਕੁਰਿੰ 4:12, 13; 1 ਪਤ 2:23

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 7:57–8:1​—ਜਦੋਂ ਭੀੜ ਇਸਤੀਫ਼ਾਨ ਨੂੰ ਜਾਨੋਂ ਮਾਰ ਰਹੀ ਸੀ, ਤਾਂ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ʼਤੇ ਅਤਿਆਚਾਰ ਕਰਨ ਵਾਲੇ ਸਾਰੇ ਲੋਕਾਂ ਨੂੰ ਮਾਫ਼ ਕਰ ਦੇਵੇ ਜਿਨ੍ਹਾਂ ਵਿਚ ਤਰਸੁਸ ਦਾ ਰਹਿਣ ਵਾਲਾ ਸੌਲੁਸ ਵੀ ਸੀ

    • ਰਸੂ 16:22-34​—ਭਾਵੇਂ ਪੌਲੁਸ ਰਸੂਲ ਨੂੰ ਮਾਰਿਆ-ਕੁੱਟਿਆ ਗਿਆ ਅਤੇ ਸ਼ਿਕੰਜੇ ਵਿਚ ਜਕੜ ਦਿੱਤਾ ਗਿਆ, ਫਿਰ ਵੀ ਉਹ ਜੇਲ੍ਹਰ ਨਾਲ ਪਿਆਰ ਨਾਲ ਪੇਸ਼ ਆਇਆ ਜਿਸ ਕਰਕੇ ਜੇਲ੍ਹਰ ਅਤੇ ਉਸ ਦਾ ਪੂਰਾ ਪਰਿਵਾਰ ਮਸੀਹੀ ਬਣ ਗਿਆ

ਪਹਿਲੀ ਸਦੀ ਦੇ ਕੁਝ ਮਸੀਹੀਆਂ ਨਾਲ ਕੀ ਹੋਇਆ ਸੀ?

ਅਤਿਆਚਾਰ ਸਹਿੰਦੇ ਵੇਲੇ ਸਾਡਾ ਕਿਹੋ ਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ?

ਭਵਿੱਖ ਬਾਰੇ ਆਪਣੀ ਉਮੀਦ ʼਤੇ ਧਿਆਨ ਲਾਈ ਰੱਖਣ ਨਾਲ ਅਸੀਂ ਕਿਵੇਂ ਅਤਿਆਚਾਰ ਸਹਿ ਪਾਉਂਦੇ ਹਾਂ?

ਅਤਿਆਚਾਰ ਹੋਣ ਤੇ ਅਸੀਂ ਕਿਉਂ ਸ਼ਰਮਿੰਦਾ ਜਾਂ ਨਿਰਾਸ਼ ਨਹੀਂ ਹੁੰਦੇ ਅਤੇ ਨਾ ਹੀ ਡਰਦੇ ਹਾਂ ਤੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੰਦੇ ਹਾਂ?

ਜ਼ਬੂ 56:1-4; ਰਸੂ 4:18-20; 2 ਤਿਮੋ 1:8, 12

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 32:1-22​—ਜਦੋਂ ਰਾਜਾ ਸਨਹੇਰੀਬ ਵੱਡੀ ਫ਼ੌਜ ਲੈ ਕੇ ਯਰੂਸ਼ਲਮ ʼਤੇ ਹਮਲਾ ਕਰਨ ਆਇਆ, ਤਾਂ ਵਫ਼ਾਦਾਰ ਰਾਜੇ ਹਿਜ਼ਕੀਯਾਹ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਆਪਣੇ ਲੋਕਾਂ ਨੂੰ ਹੌਸਲਾ ਦਿੱਤਾ। ਇਸ ਕਰਕੇ ਉਸ ਨੂੰ ਵੱਡੀ ਬਰਕਤ ਮਿਲੀ

    • ਇਬ 12:1-3​—ਦੁਸ਼ਮਣਾਂ ਨੇ ਯਿਸੂ ਦੀ ਬਹੁਤ ਬੇਇੱਜ਼ਤੀ ਕੀਤੀ, ਪਰ ਯਿਸੂ ਇਸ ਕਾਰਨ ਸ਼ਰਮਿੰਦਾ ਨਹੀਂ ਹੋਇਆ ਅਤੇ ਨਾ ਹੀ ਉਸ ਨੇ ਹਿੰਮਤ ਹਾਰੀ

ਅਤਿਆਚਾਰਾਂ ਦੇ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ?

ਅਤਿਆਚਾਰ ਹੋਣ ਤੇ ਜਦੋਂ ਅਸੀਂ ਧੀਰਜ ਰੱਖਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ ਅਤੇ ਉਸ ਦੇ ਨਾਂ ਦੀ ਮਹਿਮਾ ਹੁੰਦੀ ਹੈ

1 ਪਤ 2:19, 20; 4:12-16

  • ਬਾਈਬਲ ਵਿਚੋਂ ਮਿਸਾਲਾਂ:

    • ਅੱਯੂ 1:6-22; 2:1-10​—ਅੱਯੂਬ ਨੂੰ ਪਤਾ ਨਹੀਂ ਸੀ ਕਿ ਉਸ ਦੇ ਦੁੱਖਾਂ ਪਿੱਛੇ ਸ਼ੈਤਾਨ ਦਾ ਹੱਥ ਸੀ, ਫਿਰ ਵੀ ਉਸ ਨੇ ਯਹੋਵਾਹ ਤੋਂ ਮੂੰਹ ਨਹੀਂ ਮੋੜਿਆ। ਇੱਦਾਂ ਉਸ ਨੇ ਪਰਮੇਸ਼ੁਰ ਦੀ ਮਹਿਮਾ ਕੀਤੀ ਤੇ ਸ਼ੈਤਾਨ ਨੂੰ ਝੂਠਾ ਸਾਬਤ ਕੀਤਾ

    • ਦਾਨੀ 1:6, 7; 3:8-30​—ਵਫ਼ਾਦਾਰ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ (ਸ਼ਦਰਕ, ਮੇਸ਼ਕ ਅਤੇ ਅਬਦਨਗੋ) ਨੂੰ ਯਹੋਵਾਹ ਦੀ ਅਣਆਗਿਆਕਾਰੀ ਕਰਨ ਦੀ ਬਜਾਇ ਦਰਦਨਾਕ ਮੌਤ ਮਰਨਾ ਮਨਜ਼ੂਰ ਸੀ। ਨਤੀਜੇ ਵਜੋਂ, ਰਾਜਾ ਨਬੂਕਦਨੱਸਰ ਨੇ ਸਾਰਿਆਂ ਸਾਮ੍ਹਣੇ ਯਹੋਵਾਹ ਦੀ ਵਡਿਆਈ ਕੀਤੀ

ਅਤਿਆਚਾਰਾਂ ਕਰਕੇ ਲੋਕਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲ ਸਕਦਾ ਹੈ

ਲੂਕਾ 21:12, 13; ਰਸੂ 8:1, 4

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 11:19-21​—ਅਤਿਆਚਾਰ ਹੋਣ ਕਰਕੇ ਜਦੋਂ ਮਸੀਹੀ ਖਿੰਡ-ਪੁੰਡ ਗਏ, ਤਾਂ ਹੋਰ ਥਾਵਾਂ ʼਤੇ ਵੀ ਖ਼ੁਸ਼ ਖ਼ਬਰੀ ਸੁਣਾਈ ਜਾਣ ਲੱਗੀ

    • ਫ਼ਿਲਿ 1:12, 13​—ਪੌਲੁਸ ਰਸੂਲ ਇਸ ਗੱਲੋਂ ਖ਼ੁਸ਼ ਸੀ ਕਿ ਉਸ ਦੇ ਕੈਦ ਵਿਚ ਹੋਣ ਕਰਕੇ ਖ਼ੁਸ਼ ਖ਼ਬਰੀ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਇਆ

ਅਤਿਆਚਾਰਾਂ ਦੌਰਾਨ ਸਾਡੇ ਧੀਰਜ ਰੱਖਣ ਕਰਕੇ ਭੈਣਾਂ-ਭਰਾਵਾਂ ਨੂੰ ਹਿੰਮਤ ਮਿਲਦੀ ਹੈ

ਯਹੋਵਾਹ ਦੇ ਵਫ਼ਾਦਾਰ ਸੇਵਕਾਂ ʼਤੇ ਅਤਿਆਚਾਰ ਕਰਨ ਪਿੱਛੇ ਕਿਵੇਂ ਅਕਸਰ ਧਾਰਮਿਕ ਆਗੂਆਂ ਅਤੇ ਨੇਤਾਵਾਂ ਦਾ ਹੱਥ ਹੁੰਦਾ ਹੈ?

ਯਿਰ 26:11; ਮਰ 3:6; ਯੂਹੰ 11:47, 48, 53; ਰਸੂ 25:1-3

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 19:24-29​—ਅਫ਼ਸੁਸ ਵਿਚ ਅਰਤਿਮਿਸ ਦੇਵੀ ਦੇ ਛੋਟੇ-ਛੋਟੇ ਮੰਦਰ ਬਣਾਉਣ ਵਾਲੇ ਲੋਕਾਂ ਨੂੰ ਲੱਗਾ ਕਿ ਮਸੀਹੀਆਂ ਦੇ ਪ੍ਰਚਾਰ ਕਰਕੇ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਸਕਦਾ ਸੀ। ਇਸ ਲਈ ਉਨ੍ਹਾਂ ਨੇ ਮਸੀਹੀਆਂ ʼਤੇ ਅਤਿਆਚਾਰ ਕੀਤੇ

    • ਗਲਾ 1:13, 14​—ਮਸੀਹੀ ਬਣਨ ਤੋਂ ਪਹਿਲਾਂ ਪੌਲੁਸ (ਸੌਲੁਸ) ਯਹੂਦੀ ਧਰਮ ਦਾ ਇੰਨਾ ਕੱਟੜ ਹਿਮਾਇਤੀ ਸੀ ਕਿ ਉਹ ਮਸੀਹੀਆਂ ʼਤੇ ਬੇਰਹਿਮੀ ਨਾਲ ਅਤਿਆਚਾਰ ਕਰਦਾ ਸੀ

ਯਹੋਵਾਹ ਦੇ ਗਵਾਹਾਂ ʼਤੇ ਕੀਤੇ ਜਾਂਦੇ ਅਤਿਆਚਾਰਾਂ ਪਿੱਛੇ ਕਿਸ ਦਾ ਹੱਥ ਹੈ?