Skip to content

Skip to table of contents

ਆਗਿਆਕਾਰੀ

ਆਗਿਆਕਾਰੀ

ਆਗਿਆ ਮੰਨਣੀ ਕਿਉਂ ਜ਼ਰੂਰੀ ਹੈ?

ਕੂਚ 19:5; ਬਿਵ 10:12, 13; ਉਪ 12:13; ਯਾਕੂ 1:22

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 15:17-23​—ਜਦੋਂ ਰਾਜਾ ਸ਼ਾਊਲ ਨੇ ਯਹੋਵਾਹ ਦੀ ਆਗਿਆ ਨਹੀਂ ਮੰਨੀ, ਤਾਂ ਸਮੂਏਲ ਨਬੀ ਨੇ ਉਸ ਨੂੰ ਝਿੜਕਿਆ ਅਤੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਕਹਿਣਾ ਮੰਨਣਾ ਜ਼ਿਆਦਾ ਜ਼ਰੂਰੀ ਹੈ

    • ਇਬ 5:7-10​—ਯਿਸੂ ਹਮੇਸ਼ਾ ਆਪਣੇ ਪਿਤਾ ਦੀ ਆਗਿਆ ਮੰਨਦਾ ਸੀ, ਪਰ ਧਰਤੀ ʼਤੇ ਹੁੰਦਿਆਂ ਵੀ ਉਸ ਨੇ ਆਗਿਆ ਮੰਨਣੀ ਸਿੱਖੀ ਜਦੋਂ ਦੂਜਿਆਂ ਨੇ ਉਸ ਨਾਲ ਬੁਰਾ ਸਲੂਕ ਕੀਤਾ

ਇਕ ਮਸੀਹੀ ਨੂੰ ਉਦੋਂ ਕੀ ਕਰਨਾ ਚਾਹੀਦਾ ਹੈ ਜਦੋਂ ਸਰਕਾਰ ਉਸ ਨੂੰ ਪਰਮੇਸ਼ੁਰ ਦਾ ਕੋਈ ਹੁਕਮ ਤੋੜਨ ਲਈ ਕਹਿੰਦੀ ਹੈ?

ਰਸੂ 5:29

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 3:13-18​—ਜਾਨ ਦਾਅ ʼਤੇ ਲੱਗੀ ਹੋਣ ਦੇ ਬਾਵਜੂਦ ਤਿੰਨ ਇਬਰਾਨੀ ਮੁੰਡੇ ਰਾਜਾ ਨਬੂਕਦਨੱਸਰ ਵੱਲੋਂ ਖੜ੍ਹੀ ਕੀਤੀ ਮੂਰਤ ਅੱਗੇ ਨਹੀ ਝੁਕੇ

    • ਮੱਤੀ 22:15-22​—ਯਿਸੂ ਨੇ ਦੱਸਿਆ ਕਿ ਉਸ ਦੇ ਚੇਲੇ ਸਰਕਾਰਾਂ ਦੀ ਆਗਿਆ ਮੰਨਣਗੇ, ਬਸ਼ਰਤੇ ਕਿ ਉਹ ਯਹੋਵਾਹ ਦਾ ਕੋਈ ਹੁਕਮ ਤੋੜਨ ਲਈ ਨਾ ਕਹਿਣ

    • ਰਸੂ 4:18-31​—ਅਧਿਕਾਰੀਆਂ ਨੇ ਰਸੂਲਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ, ਫਿਰ ਵੀ ਉਹ ਦਲੇਰੀ ਨਾਲ ਪ੍ਰਚਾਰ ਕਰਦੇ ਰਹੇ

ਯਹੋਵਾਹ ਦੀ ਆਗਿਆ ਮੰਨਦੇ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ?

ਬਿਵ 6:1-5; ਜ਼ਬੂ 112:1; 1 ਯੂਹੰ 5:2, 3

ਇਹ ਵੀ ਦੇਖੋ: ਜ਼ਬੂ 119:11, 112; ਰੋਮੀ 6:17

  • ਬਾਈਬਲ ਵਿੱਚੋਂ ਮਿਸਾਲਾਂ:

    • ਅਜ਼ 7:7-10​—ਵਫ਼ਾਦਾਰ ਪੁਜਾਰੀ ਅਜ਼ਰਾ ਨੇ ਆਪਣਾ ਦਿਲ ਤਿਆਰ ਕੀਤਾ ਤਾਂਕਿ ਉਹ ਪਰਮੇਸ਼ੁਰ ਦਾ ਕਾਨੂੰਨ ਮੰਨਣ ਅਤੇ ਦੂਜਿਆਂ ਨੂੰ ਇਸ ਦੀ ਸਿੱਖਿਆ ਦੇਣ ਵਿਚ ਚੰਗੀ ਮਿਸਾਲ ਬਣ ਸਕੇ

    • ਯੂਹੰ 14:31​—ਯਿਸੂ ਨੇ ਦੱਸਿਆ ਕਿ ਉਹ ਕਿਉਂ ਉਹੀ ਕਰਦਾ ਹੈ ਜੋ ਉਸ ਦਾ ਪਿਤਾ ਉਸ ਨੂੰ ਕਰਨ ਦਾ ਹੁਕਮ ਦਿੰਦਾ ਹੈ

ਕਿਹੜੀ ਗੱਲ ਯਹੋਵਾਹ ਤੇ ਯਿਸੂ ਦੀ ਆਗਿਆ ਮੰਨਣ ਲਈ ਸਾਨੂੰ ਉਤਸ਼ਾਹਿਤ ਕਰਦੀ ਹੈ?

ਆਗਿਆ ਮੰਨਣ ਨਾਲ ਨਿਹਚਾ ਦਾ ਸਬੂਤ ਕਿੱਦਾਂ ਮਿਲਦਾ ਹੈ?

ਰੋਮੀ 1:5; 10:16, 17; ਯਾਕੂ 2:20-23

ਇਹ ਵੀ ਦੇਖੋ: ਬਿਵ 9:23

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 6:9-22; ਇਬ 11:7​—ਨੂਹ ਨੇ “ਬਿਲਕੁਲ ਉਸੇ ਤਰ੍ਹਾਂ” ਕਿਸ਼ਤੀ ਬਣਾਈ ਜਿਸ ਤਰ੍ਹਾਂ ਯਹੋਵਾਹ ਨੇ ਹੁਕਮ ਦਿੱਤਾ ਸੀ। ਇਸ ਤਰ੍ਹਾਂ ਉਸ ਨੇ ਆਪਣੀ ਨਿਹਚਾ ਜ਼ਾਹਰ ਕੀਤੀ

    • ਇਬ 11:8, 9, 17​—ਅਬਰਾਹਾਮ ਨੇ ਆਪਣੀ ਨਿਹਚਾ ਦਾ ਸਬੂਤ ਦਿੱਤਾ ਜਦੋਂ ਉਸ ਨੇ ਯਹੋਵਾਹ ਦੇ ਹੁਕਮ ਮੁਤਾਬਕ ਨਾ ਸਿਰਫ਼ ਊਰ ਛੱਡਿਆ, ਸਗੋਂ ਉਹ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਗਿਆ

ਯਹੋਵਾਹ ਆਗਿਆ ਮੰਨਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਦਿੰਦਾ ਹੈ?

ਯਿਰ 7:23; ਮੱਤੀ 7:21; 1 ਯੂਹੰ 3:22

  • ਬਾਈਬਲ ਵਿੱਚੋਂ ਮਿਸਾਲਾਂ:

    • ਲੇਵੀ 26:3-6​—ਯਹੋਵਾਹ ਨੇ ਵਾਅਦਾ ਕੀਤਾ ਕਿ ਜੋ ਲੋਕ ਉਸ ਦੀ ਆਗਿਆ ਮੰਨਣਗੇ, ਉਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਤੇ ਉਨ੍ਹਾਂ ਦੀ ਦੇਖ-ਭਾਲ ਕਰੇਗਾ

    • ਗਿਣ 13:30, 31; 14:22-24​—ਕਾਲੇਬ ਨੇ ਯਹੋਵਾਹ ਦੀ ਆਗਿਆ ਮੰਨੀ, ਇਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ

ਜੇ ਅਸੀਂ ਆਗਿਆ ਨਹੀਂ ਮੰਨਾਂਗੇ, ਤਾਂ ਕੀ ਹੋਵੇਗਾ?

ਰੋਮੀ 5:19; 2 ਥੱਸ 1:8, 9

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 2:16, 17; 3:17-19​—ਆਦਮ ਅਤੇ ਹੱਵਾਹ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ, ਇਸ ਲਈ ਉਹ ਨਾਮੁਕੰਮਲ ਹੋ ਗਏ ਅਤੇ ਬਾਗ਼ ਵਰਗੀ ਸੋਹਣੀ ਧਰਤੀ ʼਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਗੁਆ ਬੈਠੇ

    • ਬਿਵ 18:18, 19; ਰਸੂ 3:12, 18, 22, 23​—ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਮੂਸਾ ਤੋਂ ਵੀ ਮਹਾਨ ਇਕ ਨਬੀ ਹੋਵੇਗਾ ਅਤੇ ਉਸ ਦੀ ਆਗਿਆ ਨਾ ਮੰਨਣ ਵਾਲਿਆਂ ਨੂੰ ਸਜ਼ਾ ਮਿਲੇਗੀ

    • ਯਹੂ 6, 7​—ਕੁਝ ਬਾਗ਼ੀ ਦੂਤਾਂ ਅਤੇ ਸਦੂਮ ਤੇ ਗਮੋਰਾ ਦੇ ਲੋਕਾਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਉਸ ਦਾ ਕ੍ਰੋਧ ਉਨ੍ਹਾਂ ʼਤੇ ਭੜਕਿਆ

ਸਾਨੂੰ ਯਿਸੂ ਮਸੀਹ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?

ਉਤ 49:10; ਮੱਤੀ 28:18

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਹੰ 12:46-48; 14:24​—ਯਿਸੂ ਨੇ ਦੱਸਿਆ ਕਿ ਜੇ ਕੋਈ ਉਸ ਦੀ ਗੱਲ ਨਹੀਂ ਮੰਨੇਗਾ, ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ

ਅਸੀਂ ਮੰਡਲੀ ਦੇ ਨਿਗਾਹਬਾਨਾਂ ਦਾ ਕਹਿਣਾ ਕਿਉਂ ਮੰਨਦੇ ਹਾਂ?

ਮਸੀਹੀ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ?

ਬੱਚੇ ਮਾਪਿਆਂ ਦਾ ਕਹਿਣਾ ਕਿਉਂ ਮੰਨਦੇ ਹਨ?

ਕਹਾ 23:22; ਅਫ਼ 6:1; ਕੁਲੁ 3:20

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 37:3, 4, 8, 11-13, 18​—ਨੌਜਵਾਨ ਯੂਸੁਫ਼ ਜਾਣਦਾ ਸੀ ਕਿ ਉਸ ਦੇ ਭਰਾ ਉਸ ਨਾਲ ਨਫ਼ਰਤ ਕਰਦੇ ਸਨ, ਫਿਰ ਵੀ ਉਹ ਆਪਣੇ ਪਿਤਾ ਦੇ ਕਹਿਣ ਤੇ ਉਨ੍ਹਾਂ ਨੂੰ ਮਿਲਣ ਗਿਆ

    • ਲੂਕਾ 2:51​—ਯਿਸੂ ਮੁਕੰਮਲ ਸੀ, ਪਰ ਫਿਰ ਵੀ ਉਹ ਆਪਣੇ ਨਾਮੁਕੰਮਲ ਮਾਤਾ-ਪਿਤਾ ਯੂਸੁਫ਼ ਅਤੇ ਮਰੀਅਮ ਦੇ ਅਧੀਨ ਰਿਹਾ

ਕੰਮ ਦੀ ਜਗ੍ਹਾ ʼਤੇ ਸਾਨੂੰ ਉਦੋਂ ਵੀ ਮਾਲਕ ਦੀ ਗੱਲ ਕਿਉਂ ਮੰਨਣੀ ਚਾਹੀਦੀ ਹੈ ਜਦੋਂ ਸਾਨੂੰ ਕੋਈ ਨਾ ਵੀ ਦੇਖ ਰਿਹਾ ਹੋਵੇ?

ਮਸੀਹੀ ਸਰਕਾਰਾਂ ਦਾ ਕਹਿਣਾ ਕਿਉਂ ਮੰਨਦੇ ਹਨ?