ਆਪਣੀ ਗੱਲ ʼਤੇ ਅੜੇ ਨਾ ਰਹਿਣਾ
ਮਸੀਹੀਆਂ ਨੂੰ ਕਿਉਂ ਆਪਣੀ ਗੱਲ ʼਤੇ ਅੜੇ ਨਹੀਂ ਰਹਿਣਾ ਚਾਹੀਦਾ?
ਫ਼ਿਲਿ 4:5; ਤੀਤੁ 3:2; ਯਾਕੂ 3:17
ਇਹ ਵੀ ਦੇਖੋ: 1 ਤਿਮੋ 3:2, 3
ਬਾਈਬਲ ਵਿੱਚੋਂ ਮਿਸਾਲਾਂ:
ਉਤ 18:23-33—ਜਦੋਂ ਅਬਰਾਹਾਮ ਯਹੋਵਾਹ ਨੂੰ ਸਦੂਮ ਅਤੇ ਗਮੋਰਾ ਦੇ ਨਾਸ਼ ਬਾਰੇ ਸਵਾਲ ਕਰਨ ਲੱਗਾ, ਤਾਂ ਯਹੋਵਾਹ ਨੇ ਉਸ ਨੂੰ ਰੋਕਿਆ ਨਹੀਂ, ਸਗੋਂ ਧੀਰਜ ਨਾਲ ਉਸ ਦੀ ਗੱਲ ਸੁਣੀ
ਉਤ 19:16-22, 30—ਯਹੋਵਾਹ ਨੇ ਲੂਤ ਦਾ ਲਿਹਾਜ਼ ਕੀਤਾ ਅਤੇ ਉਸ ਦੀ ਬੇਨਤੀ ਅਨੁਸਾਰ ਉਸ ਨੂੰ ਪਹਾੜੀ ਇਲਾਕੇ ਦੀ ਬਜਾਇ ਸੋਆਰ ਸ਼ਹਿਰ ਜਾਣ ਦਿੱਤਾ
ਮੱਤੀ 15:21-28—ਯਿਸੂ ਆਪਣੀ ਗੱਲ ʼਤੇ ਅੜਿਆ ਨਹੀਂ ਰਿਹਾ, ਸਗੋਂ ਉਸ ਨੇ ਫੈਨੀਕੇ ਦੀ ਇਕ ਔਰਤ ਦੀ ਬੇਨਤੀ ਸੁਣੀ ਕਿਉਂਕਿ ਉਸ ਦੀ ਨਿਹਚਾ ਬਹੁਤ ਪੱਕੀ ਸੀ