Skip to content

Skip to table of contents

ਕੁਆਰਾਪਣ

ਕੁਆਰਾਪਣ

ਕੁਆਰੇ ਰਹਿਣਾ ਕਿਉਂ ਇਕ ਦਾਤ ਹੋ ਸਕਦੀ ਹੈ?

ਕਿਸੇ ਕੁਆਰੇ ਭਰਾ ਜਾਂ ਭੈਣ ʼਤੇ ਵਿਆਹ ਕਰਾਉਣ ਦਾ ਦਬਾਅ ਪਾਉਣਾ ਕਿਉਂ ਗ਼ਲਤ ਹੋਵੇਗਾ?

1 ਕੁਰਿੰ 7:28, 32-35; 1 ਥੱਸ 4:11

  • ਬਾਈਬਲ ਵਿਚੋਂ ਮਿਸਾਲਾਂ:

    • ਰੋਮੀ 14:10-12​—ਪੌਲੁਸ ਰਸੂਲ ਨੇ ਸਮਝਾਇਆ ਕਿ ਕਿਸੇ ਮਸੀਹੀ ਵਿਚ ਨੁਕਸ ਕੱਢਣੇ ਕਿਉਂ ਗ਼ਲਤ ਹਨ

    • 1 ਕੁਰਿੰ 9:3-5​—ਪੌਲੁਸ ਰਸੂਲ ਨੂੰ ਵਿਆਹ ਕਰਾਉਣ ਦਾ ਹੱਕ ਸੀ, ਪਰ ਅਣਵਿਆਹਿਆ ਰਹਿ ਕੇ ਉਹ ਯਹੋਵਾਹ ਦੀ ਸੇਵਾ ਹੋਰ ਵੀ ਜ਼ਿਆਦਾ ਕਰ ਸਕਿਆ

ਕੀ ਕੁਆਰੇ ਭੈਣਾਂ-ਭਰਾਵਾਂ ਨੂੰ ਸੋਚਣਾ ਚਾਹੀਦਾ ਹੈ ਕਿ ਖ਼ੁਸ਼ ਰਹਿਣ ਲਈ ਵਿਆਹ ਕਰਾਉਣਾ ਜ਼ਰੂਰੀ ਹੈ?

1 ਕੁਰਿੰ 7:8

  • ਬਾਈਬਲ ਵਿਚੋਂ ਮਿਸਾਲਾਂ:

    • ਨਿਆ 11:30-40​—ਯਿਫਤਾਹ ਦੀ ਕੁੜੀ ਨੇ ਵਿਆਹ ਨਹੀਂ ਕਰਾਇਆ, ਫਿਰ ਵੀ ਉਸ ਦੀ ਜ਼ਿੰਦਗੀ ਚੰਗੀ ਸੀ ਕਿਉਂਕਿ ਉਹ ਪਵਿੱਤਰ ਡੇਰੇ ਵਿਚ ਸੇਵਾ ਕਰਦੀ ਸੀ

    • ਰਸੂ 20:35​—ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਵਿਆਹਿਆ ਨਾ ਹੋਣ ਦੇ ਬਾਵਜੂਦ ਵੀ ਖ਼ੁਸ਼ ਸੀ ਕਿਉਂਕਿ ਉਸ ਨੇ ਦੂਜਿਆਂ ਲਈ ਬਹੁਤ ਕੁਝ ਕੀਤਾ

    • 1 ਥੱਸ 1:2-9; 2:12​—ਪੌਲੁਸ ਰਸੂਲ ਵਿਆਹਿਆ ਹੋਇਆ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਸੇਵਾ ਤੋਂ ਬਹੁਤ ਖ਼ੁਸ਼ੀ ਮਿਲੀ ਕਿਉਂਕਿ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਇਆ ਸੀ

ਪਰਮੇਸ਼ੁਰ ਦੇ ਸਾਰੇ ਸੇਵਕਾਂ ਵਾਂਗ ਕੁਆਰੇ ਭੈਣਾਂ-ਭਰਾਵਾਂ ਨੂੰ ਵੀ ਆਪਣਾ ਚਾਲ-ਚਲਣ ਸ਼ੁੱਧ ਰੱਖਣ ਦੀ ਕਿਉਂ ਲੋੜ ਹੈ?

1 ਕੁਰਿੰ 6:18; ਗਲਾ 5:19-21; ਅਫ਼ 5:3, 4

  • ਬਾਈਬਲ ਵਿਚੋਂ ਮਿਸਾਲਾਂ:

    • ਕਹਾ 7:7-23​—ਰਾਜਾ ਸੁਲੇਮਾਨ ਨੇ ਦੱਸਿਆ ਕਿ ਇਕ ਨੌਜਵਾਨ ਨਾਲ ਕਿੰਨਾ ਬੁਰਾ ਹੋਇਆ ਜੋ ਇਕ ਬਦਚਲਣ ਔਰਤ ਦੀਆਂ ਗੱਲਾਂ ਵਿਚ ਆ ਗਿਆ

    • ਸ੍ਰੇਸ਼ 4:12; 8:8-10​—ਸ਼ੂਲਮੀਥ ਕੁੜੀ ਦੀ ਤਾਰੀਫ਼ ਕੀਤੀ ਗਈ ਕਿਉਂਕਿ ਉਸ ਨੇ ਆਪਣਾ ਚਾਲ-ਚਲਣ ਸ਼ੁੱਧ ਰੱਖਿਆ

ਕਿਨ੍ਹਾਂ ਹਾਲਾਤਾਂ ਵਿਚ ਇਕ ਕੁਆਰੇ ਮਸੀਹੀ ਲਈ ਵਿਆਹ ਕਰਾਉਣ ਬਾਰੇ ਸੋਚਣਾ ਅਕਲਮੰਦੀ ਹੋਵੇਗੀ?

1 ਕੁਰਿੰ 7:9, 36

ਇਹ ਵੀ ਦੇਖੋ: 1 ਥੱਸ 4:4, 5