ਖਰਿਆਈ, ਖਰਾ, ਨਿਰਦੋਸ਼
ਇਹ ਵੀ ਦੇਖੋ: “ਵਫ਼ਾਦਾਰੀ”
ਖਰਿਆਈ ਦਾ ਕੀ ਮਤਲਬ ਹੈ?
ਜ਼ਬੂ 18:23-25; 26:1, 2; 101:2-7; 119:1-3, 80
-
ਬਾਈਬਲ ਵਿੱਚੋਂ ਮਿਸਾਲਾਂ:
-
ਲੇਵੀ 22:17-22—ਯਹੋਵਾਹ ਨੇ ਕਾਨੂੰਨ ਦਿੱਤਾ ਸੀ ਕਿ ਲੋਕ ਅਜਿਹੇ ਜਾਨਵਰਾਂ ਦੀ ਬਲ਼ੀ ਚੜ੍ਹਾਉਣ ਜਿਨ੍ਹਾਂ ਵਿਚ “ਕੋਈ ਨੁਕਸ ਨਾ ਹੋਵੇ” ਜਾਂ ਜੋ ਪੂਰੇ ਹੋਣ। ਇਨ੍ਹਾਂ ਸ਼ਬਦਾਂ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ, ਉਹ ਇਕ ਹੋਰ ਇਬਰਾਨੀ ਸ਼ਬਦ ਨਾਲ ਮਿਲਦਾ-ਜੁਲਦਾ ਹੈ ਜਿਸ ਦਾ ਮਤਲਬ ਹੈ “ਖਰਿਆਈ, ਖਰਾ, ਨਿਰਦੋਸ਼, ਵਫ਼ਾਦਾਰੀ।” ਇਸ ਤੋਂ ਪਤਾ ਲੱਗਦਾ ਹੈ ਕਿ ਖਰਿਆਈ ਦਾ ਮਤਲਬ ਹੈ, ਪੂਰੇ ਮਨ ਨਾਲ ਯਹੋਵਾਹ ਦੀ ਭਗਤੀ ਕਰਨੀ
-
ਅੱਯੂ 1:1, 4, 5, 8; 2:3—ਅੱਯੂਬ ਨੇ ਆਪਣੇ ਜੀਉਣ ਦੇ ਤਰੀਕੇ ਤੋਂ ਦਿਖਾਇਆ ਕਿ ਖਰਾ ਇਨਸਾਨ ਬਣਨ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦਾ ਗਹਿਰਾ ਆਦਰ ਕਰੀਏ, ਪੂਰੇ ਦਿਲ ਨਾਲ ਉਸ ਦੀ ਭਗਤੀ ਕਰੀਏ ਅਤੇ ਉਨ੍ਹਾਂ ਕੰਮਾਂ ਤੋਂ ਦੂਰ ਰਹੀਏ ਜੋ ਉਸ ਦੀਆਂ ਨਜ਼ਰਾਂ ਵਿਚ ਗ਼ਲਤ ਹਨ
-
ਸਾਨੂੰ ਵਫ਼ਾਦਾਰ ਜਾਂ ਖਰੇ ਇਨਸਾਨ ਬਣਨ ਦੀ ਕਿਉਂ ਲੋੜ ਹੈ?
ਕਿਹੜੀ ਗੱਲ ਤੋਂ ਸਾਨੂੰ ਖਰਾ ਇਨਸਾਨ ਬਣਨ ਦੀ ਹੱਲਾਸ਼ੇਰੀ ਮਿਲ ਸਕਦੀ ਹੈ?
ਇਹ ਵੀ ਦੇਖੋ: ਕਹਾ 27:11; 1 ਯੂਹੰ 5:3
ਵਫ਼ਾਦਾਰ ਅਤੇ ਖਰੇ ਇਨਸਾਨ ਬਣੇ ਰਹਿਣ ਲਈ ਸਾਨੂੰ ਕੀ ਕਰਨਾ ਪਵੇਗਾ?
ਇਹ ਵੀ ਦੇਖੋ: ਬਿਵ 5:29; ਯਸਾ 48:17, 18
-
ਬਾਈਬਲ ਵਿੱਚੋਂ ਮਿਸਾਲਾਂ:
-
ਅੱਯੂ 31:1-11, 16-33—ਅੱਯੂਬ ਨੇ ਹਰ ਰੋਜ਼ ਆਪਣੇ ਕੰਮਾਂ ਤੋਂ ਦਿਖਾਇਆ ਕਿ ਉਹ ਯਹੋਵਾਹ ਦਾ ਵਫ਼ਾਦਾਰ ਸੀ, ਜਿਵੇਂ ਕਿ ਉਹ ਅਨੈਤਿਕਤਾ ਤੋਂ ਦੂਰ ਰਿਹਾ ਅਤੇ ਦੂਜਿਆਂ ਨਾਲ ਦਇਆ ਤੇ ਆਦਰ ਨਾਲ ਪੇਸ਼ ਆਇਆ। ਉਸ ਨੇ ਮੂਰਤੀ-ਪੂਜਾ ਤੋਂ ਦੂਰ ਰਹਿ ਕੇ ਸਿਰਫ਼ ਯਹੋਵਾਹ ਦੀ ਸ਼ੁੱਧ ਭਗਤੀ ਕੀਤੀ ਅਤੇ ਧਨ-ਦੌਲਤ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ
-
ਦਾਨੀ 1:6-21—ਦਾਨੀਏਲ ਅਤੇ ਉਸ ਦੇ ਤਿੰਨ ਦੋਸਤ ਯਹੋਵਾਹ ਦੀ ਭਗਤੀ ਨਾ ਕਰਨ ਵਾਲੇ ਲੋਕਾਂ ਵਿਚ ਰਹਿੰਦੇ ਸਨ। ਫਿਰ ਵੀ ਉਨ੍ਹਾਂ ਨੇ ਹਰ ਮਾਮਲੇ ਵਿਚ ਵਫ਼ਾਦਾਰੀ ਬਣਾਈ ਰੱਖੀ, ਇੱਥੋਂ ਤਕ ਕਿ ਖਾਣ-ਪੀਣ ਦੇ ਮਾਮਲੇ ਵਿਚ ਵੀ
-
ਕੀ ਬਹੁਤ ਸਾਰੀਆਂ ਗ਼ਲਤੀਆਂ ਕਰਨ ਵਾਲਾ ਇਨਸਾਨ ਦੁਬਾਰਾ ਯਹੋਵਾਹ ਦੀਆਂ ਨਜ਼ਰਾਂ ਵਿਚ ਖਰਾ ਬਣ ਸਕਦਾ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
1 ਰਾਜ 9:2-5; ਜ਼ਬੂ 78:70-72—ਰਾਜਾ ਦਾਊਦ ਨੇ ਆਪਣੇ ਪਾਪਾਂ ਤੋਂ ਤੋਬਾ ਕੀਤੀ ਤੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ। ਇਸ ਲਈ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਜਿਹਾ ਇਨਸਾਨ ਸੀ ਜੋ ਪੂਰੀ ਜ਼ਿੰਦਗੀ ਖਰੇ ਰਾਹ ʼਤੇ ਚੱਲਿਆ
-
ਯਸਾ 1:11-18—ਯਹੋਵਾਹ ਨੇ ਆਪਣੇ ਲੋਕਾਂ ਦੀ ਨਿੰਦਿਆ ਕੀਤੀ ਕਿ ਉਹ ਪਖੰਡੀ ਸਨ ਅਤੇ ਵੱਡੇ-ਵੱਡੇ ਪਾਪਾਂ ਦੇ ਦੋਸ਼ੀ ਸਨ। ਪਰ ਉਸ ਨੇ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਪੂਰੀ ਤਰ੍ਹਾਂ ਸ਼ੁੱਧ ਕਰ ਦੇਵੇਗਾ ਜੇ ਉਹ ਤੋਬਾ ਕਰਨਗੇ ਅਤੇ ਆਪਣੇ ਤੌਰ-ਤਰੀਕਿਆਂ ਨੂੰ ਬਦਲਣਗੇ
-