ਖ਼ਿਤਾਬ ਵਰਤਣੇ
ਕੀ ਮਸੀਹੀਆਂ ਨੂੰ ਆਪਣੇ ਨਾਂ ਅੱਗੇ ਧਾਰਮਿਕ ਖ਼ਿਤਾਬ ਲਾਉਣੇ ਚਾਹੀਦੇ ਹਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 18:18, 19—ਭਾਵੇਂ ਯਿਸੂ “ਚੰਗਾ” ਸਿੱਖਿਅਕ ਸੀ, ਪਰ ਉਸ ਨੇ ਖ਼ੁਦ ਨੂੰ “ਚੰਗਾ” ਕਹਾਉਣ ਦੀ ਬਜਾਇ ਕਿਹਾ ਕਿ ਸਿਰਫ਼ ਪਰਮੇਸ਼ੁਰ ਚੰਗਾ ਹੈ
-
ਮਸੀਹੀ ਕਿਸੇ ਨੂੰ “ਪਿਤਾ” ਯਾਨੀ ਫਾਦਰ ਜਾਂ “ਆਗੂ” ਕਹਿ ਕੇ ਕਿਉਂ ਨਹੀਂ ਬੁਲਾਉਂਦੇ?
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 23:9-12, ਫੁਟਨੋਟ—ਯਿਸੂ ਨੇ ਕਿਹਾ ਕਿ ਸਾਨੂੰ “ਫਾਦਰ” ਜਾਂ “ਆਗੂ” ਵਰਗੇ ਖ਼ਿਤਾਬ ਨਹੀਂ ਵਰਤਣੇ ਚਾਹੀਦੇ
-
1 ਕੁਰਿੰ 4:14-17—ਭਾਵੇਂ ਪੌਲੁਸ ਰਸੂਲ ਕਈਆਂ ਲਈ ਪਿਤਾ ਸਮਾਨ ਸੀ, ਪਰ ਅਸੀਂ ਕਿਤੇ ਵੀ ਨਹੀਂ ਪੜ੍ਹਦੇ ਕਿ ਲੋਕਾਂ ਨੇ ਉਸ ਨੂੰ ਫਾਦਰ ਪੌਲੁਸ ਜਾਂ ਇੱਦਾਂ ਦਾ ਕੁਝ ਹੋਰ ਕਿਹਾ ਹੋਵੇ
-
ਮਸੀਹੀਆਂ ਨੂੰ ਕਿਉਂ ਇਕ-ਦੂਜੇ ਨੂੰ ਭੈਣ-ਭਰਾ ਕਹਿ ਕੇ ਬੁਲਾਉਣਾ ਅਤੇ ਭੈਣਾਂ-ਭਰਾਵਾਂ ਵਾਂਗ ਪੇਸ਼ ਆਉਣਾ ਚਾਹੀਦਾ ਹੈ?
ਇਹ ਵੀ ਦੇਖੋ: ਰਸੂ 12:17; 18:18; ਰੋਮੀ 16:1
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 12:46-50—ਯਿਸੂ ਨੇ ਕਿਹਾ ਕਿ ਯਹੋਵਾਹ ਦੀ ਸੇਵਾ ਕਰਨ ਵਾਲੇ ਹੀ ਉਸ ਦੇ ਭੈਣ-ਭਰਾ ਹਨ
-
ਮਸੀਹੀਆਂ ਲਈ ਇਹ ਸਹੀ ਕਿਉਂ ਹੈ ਕਿ ਉਹ ਹਾਕਮਾਂ, ਸਰਕਾਰੀ ਅਧਿਕਾਰੀਆਂ, ਜੱਜਾਂ ਅਤੇ ਹੋਰ ਅਧਿਕਾਰੀਆਂ ਨੂੰ ਆਦਰ ਦੇਣ ਵਾਸਤੇ ਉਨ੍ਹਾਂ ਦੇ ਖ਼ਿਤਾਬ ਵਰਤਣ?
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 26:1, 2, 25—ਪੌਲੁਸ ਰਸੂਲ ਜਦੋਂ ਸਰਕਾਰੀ ਹਾਕਮਾਂ ਯਾਨੀ ਅਗ੍ਰਿੱਪਾ ਅਤੇ ਫ਼ੇਸਤੁਸ ਅੱਗੇ ਗਿਆ, ਤਾਂ ਉਨ੍ਹਾਂ ਨਾਲ ਗੱਲ ਕਰਦੇ ਸਮੇਂ ਉਸ ਨੇ ਰਾਜਾ ਤੇ ਹਜ਼ੂਰ ਖ਼ਿਤਾਬ ਵਰਤੇ
-