ਖ਼ੁਸ਼ ਖ਼ਬਰੀ ਦਾ ਪ੍ਰਚਾਰ
ਸਾਰੇ ਸੱਚੇ ਮਸੀਹੀ ਜਿਨ੍ਹਾਂ ਸਿੱਖਿਆਵਾਂ ʼਤੇ ਚੱਲਦੇ ਹਨ, ਉਨ੍ਹਾਂ ਬਾਰੇ ਉਹ ਦੂਜਿਆਂ ਨੂੰ ਕਿਉਂ ਦੱਸਦੇ ਹਨ?
ਮੱਤੀ 28:19, 20; ਰੋਮੀ 10:9, 10; ਇਬ 13:15
ਇਹ ਵੀ ਦੇਖੋ: ਰਸੂ 1:8; 1 ਕੁਰਿੰ 9:16
ਪ੍ਰਚਾਰ ਕਰਨ ਦੇ ਮਾਮਲੇ ਵਿਚ ਯਿਸੂ ਨੇ ਕਿਹੜੀ ਮਿਸਾਲ ਕਾਇਮ ਕੀਤੀ?
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 4:42-44—ਯਿਸੂ ਨੇ ਕਿਹਾ ਕਿ ਉਸ ਨੂੰ ਪ੍ਰਚਾਰ ਕਰਨ ਲਈ ਧਰਤੀ ʼਤੇ ਭੇਜਿਆ ਗਿਆ ਸੀ
-
ਯੂਹੰ 4:31-34—ਯਿਸੂ ਨੇ ਦੱਸਿਆ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਉਸ ਲਈ ਭੋਜਨ ਵਾਂਗ ਸੀ
-
ਕੀ ਖ਼ੁਸ਼ ਖ਼ਬਰੀ ਸੁਣਾਉਣ ਦੀ ਜ਼ਿੰਮੇਵਾਰੀ ਸਿਰਫ਼ ਮੰਡਲੀ ਵਿਚ ਅਗਵਾਈ ਲੈਣ ਵਾਲੇ ਭਰਾਵਾਂ ਦੀ ਹੈ?
ਜ਼ਬੂ 68:11; 148:12, 13; ਰਸੂ 2:17, 18
-
ਬਾਈਬਲ ਵਿੱਚੋਂ ਮਿਸਾਲਾਂ:
-
2 ਰਾਜ 5:1-4, 13, 14, 17—ਇਕ ਛੋਟੀ ਇਜ਼ਰਾਈਲੀ ਕੁੜੀ ਨੇ ਆਪਣੀ ਸੀਰੀਆਈ ਮਾਲਕਣ ਨੂੰ ਯਹੋਵਾਹ ਦੇ ਨਬੀ ਅਲੀਸ਼ਾ ਬਾਰੇ ਦੱਸਿਆ
-
ਮੱਤੀ 21:15, 16—ਜਦੋਂ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਇਸ ਗੱਲ ʼਤੇ ਗੁੱਸਾ ਕੀਤਾ ਕਿ ਮੰਦਰ ਵਿਚ ਮੁੰਡੇ ਯਿਸੂ ਦੀ ਵਡਿਆਈ ਕਰ ਰਹੇ ਸਨ, ਤਾਂ ਯਿਸੂ ਨੇ ਉਨ੍ਹਾਂ ਧਾਰਮਿਕ ਆਗੂਆਂ ਨੂੰ ਸੁਧਾਰਿਆ
-
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਦੂਜਿਆਂ ਨੂੰ ਸਿਖਾਉਣ ਵਿਚ ਮੰਡਲੀ ਦੇ ਬਜ਼ੁਰਗ ਕਿਹੜੀ ਭੂਮਿਕਾ ਨਿਭਾਉਂਦੇ ਹਨ?
ਯਹੋਵਾਹ ਅਤੇ ਯਿਸੂ ਪ੍ਰਚਾਰ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ?
2 ਕੁਰਿੰ 4:7; ਫ਼ਿਲਿ 4:13; 2 ਤਿਮੋ 4:17
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 16:12, 22-24; 1 ਥੱਸ 2:1, 2—ਪੌਲੁਸ ਅਤੇ ਉਸ ਦੇ ਸਾਥੀਆਂ ʼਤੇ ਜ਼ੁਲਮ ਕੀਤੇ ਗਏ, ਫਿਰ ਵੀ ਉਹ ਪਰਮੇਸ਼ੁਰ ਦੀ ਮਦਦ ਸਦਕਾ ਦਲੇਰੀ ਨਾਲ ਪ੍ਰਚਾਰ ਕਰਦੇ ਰਹੇ
-
2 ਕੁਰਿੰ 12:7-9—ਪੌਲੁਸ ਰਸੂਲ ਦੇ “ਸਰੀਰ ਵਿਚ ਇਕ ਕੰਡਾ” ਸੀ ਯਾਨੀ ਸ਼ਾਇਦ ਉਸ ਨੂੰ ਸਿਹਤ ਨਾਲ ਜੁੜੀ ਕੋਈ ਸਮੱਸਿਆ ਸੀ। ਫਿਰ ਵੀ ਉਹ ਯਹੋਵਾਹ ਦੀ ਤਾਕਤ ਨਾਲ ਬਿਨਾਂ ਰੁਕੇ ਪ੍ਰਚਾਰ ਕਰਦਾ ਰਿਹਾ
-
ਸਾਨੂੰ ਕੌਣ ਅਤੇ ਕਿਹੜੀ ਗੱਲ ਪ੍ਰਚਾਰ ਕਰਨ ਦੇ ਕਾਬਲ ਬਣਾਉਂਦੀ ਹੈ?
ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦੀ ਸਿਖਲਾਈ ਦੇਈਏ?
ਮਰ 1:17; ਲੂਕਾ 8:1; ਅਫ਼ 4:11, 12
-
ਬਾਈਬਲ ਵਿੱਚੋਂ ਮਿਸਾਲਾਂ:
-
ਯਸਾ 50:4, 5—ਧਰਤੀ ʼਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਮਸੀਹ ਨੇ ਯਹੋਵਾਹ ਪਰਮੇਸ਼ੁਰ ਤੋਂ ਸਿਖਲਾਈ ਲਈ ਸੀ
-
ਮੱਤੀ 10:5-7—ਧਰਤੀ ʼਤੇ ਹੁੰਦਿਆਂ ਯਿਸੂ ਨੇ ਧੀਰਜ ਨਾਲ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ
-
ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
ਜਦੋਂ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ?
ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਚਾਰ ਕਰਦੇ ਹਾਂ?
ਮੱਤੀ 24:14; 28:19, 20; ਰਸੂ 26:20; ਪ੍ਰਕਾ 14:6, 7
ਇਹ ਵੀ ਦੇਖੋ: ਯਸਾ 12:4, 5; 61:1, 2
ਮਸੀਹੀ ਝੂਠੀਆਂ ਸਿੱਖਿਆਵਾਂ ਦਾ ਪਰਦਾਫ਼ਾਸ਼ ਕਿਉਂ ਕਰਦੇ ਹਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਮਰ 12:18-27—ਯਿਸੂ ਨੇ ਸਦੂਕੀਆਂ ਨਾਲ ਧਰਮ-ਗ੍ਰੰਥ ਵਿੱਚੋਂ ਤਰਕ ਕਰ ਕੇ ਸਾਬਤ ਕੀਤਾ ਕਿ ਉਨ੍ਹਾਂ ਦਾ ਇਹ ਮੰਨਣਾ ਗ਼ਲਤ ਸੀ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਨਹੀਂ ਹੋ ਸਕਦੇ
-
ਰਸੂ 17:16, 17, 29, 30—ਪੌਲੁਸ ਨੇ ਐਥਿਨਜ਼ ਦੇ ਲੋਕਾਂ ਨੂੰ ਤਰਕ ਕਰ ਕੇ ਸਮਝਾਇਆ ਕਿ ਮੂਰਤੀ-ਪੂਜਾ ਕਰਨੀ ਗ਼ਲਤ ਹੈ
-
ਅਸੀਂ ਕਿਹੜੇ ਅਲੱਗ-ਅਲੱਗ ਤਰੀਕਿਆਂ ਨਾਲ ਪ੍ਰਚਾਰ ਕਰਦੇ ਹਾਂ?
ਅਸੀਂ ਲੋਕਾਂ ਨੂੰ ਪਬਲਿਕ ਥਾਵਾਂ ʼਤੇ ਗਵਾਹੀ ਕਿਉਂ ਦਿੰਦੇ ਹਾਂ?
ਯੂਹੰ 18:20; ਰਸੂ 16:13; 17:17; 18:4
ਇਹ ਵੀ ਦੇਖੋ: ਕਹਾ 1:20, 21
ਸਾਨੂੰ ਧੀਰਜ ਅਤੇ ਲਗਨ ਨਾਲ ਕਿਉਂ ਪ੍ਰਚਾਰ ਕਰਨਾ ਚਾਹੀਦਾ ਹੈ?
ਪ੍ਰਚਾਰ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲਦੇ ਹਨ?
ਸਾਨੂੰ ਹਰ ਮੌਕੇ ʼਤੇ ਗਵਾਹੀ ਦੇਣ ਲਈ ਕਿਉਂ ਤਿਆਰ ਰਹਿਣਾ ਚਾਹੀਦਾ ਹੈ?
1 ਕੁਰਿੰ 9:23; 1 ਤਿਮੋ 2:4; 1 ਪਤ 3:15
-
ਬਾਈਬਲ ਵਿੱਚੋਂ ਮਿਸਾਲਾਂ:
-
ਯੂਹੰ 4:6, 7, 13, 14—ਭਾਵੇਂ ਯਿਸੂ ਥੱਕਿਆ ਹੋਇਆ ਸੀ, ਫਿਰ ਵੀ ਉਸ ਨੇ ਖੂਹ ʼਤੇ ਸਾਮਰੀ ਤੀਵੀਂ ਨੂੰ ਖ਼ੁਸ਼ ਖ਼ਬਰੀ ਸੁਣਾਈ
-
ਫ਼ਿਲਿ 1:12-14—ਭਾਵੇਂ ਪੌਲੁਸ ਰਸੂਲ ਆਪਣੀ ਨਿਹਚਾ ਕਰਕੇ ਕੈਦ ਵਿਚ ਸੀ, ਪਰ ਉਸ ਨੂੰ ਜਦੋਂ ਵੀ ਮੌਕਾ ਮਿਲਿਆ, ਉਸ ਨੇ ਗਵਾਹੀ ਦਿੱਤੀ ਅਤੇ ਦੂਸਰਿਆਂ ਦਾ ਹੌਸਲਾ ਵਧਾਇਆ
-
ਕੀ ਇਹ ਉਮੀਦ ਰੱਖਣੀ ਸਹੀ ਹੈ ਕਿ ਹਰ ਕੋਈ ਸਾਡਾ ਸੰਦੇਸ਼ ਸੁਣੇਗਾ?
ਯੂਹੰ 10:25, 26; 15:18-20; ਰਸੂ 28:23-28
-
ਬਾਈਬਲ ਵਿੱਚੋਂ ਮਿਸਾਲਾਂ:
-
ਯਿਰ 7:23-26—ਯਹੋਵਾਹ ਨੇ ਯਿਰਮਿਯਾਹ ਰਾਹੀਂ ਦੱਸਿਆ ਕਿ ਕਿੱਦਾਂ ਉਸ ਦੇ ਲੋਕਾਂ ਨੇ ਵਾਰ-ਵਾਰ ਨਬੀਆਂ ਦੀਆਂ ਗੱਲਾਂ ਨੂੰ ਅਣਸੁਣਿਆ ਕੀਤਾ
-
ਮੱਤੀ 13:10-16—ਯਿਸੂ ਨੇ ਦੱਸਿਆ ਕਿ ਉਸ ਦੇ ਜ਼ਮਾਨੇ ਦੇ ਬਹੁਤ ਸਾਰੇ ਲੋਕ ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਵਰਗੇ ਸਨ ਜੋ ਸੰਦੇਸ਼ ਸੁਣਦੇ ਤਾਂ ਸਨ, ਪਰ ਉਸ ਮੁਤਾਬਕ ਚੱਲਦੇ ਨਹੀਂ ਸਨ
-
ਜਦੋਂ ਕਈ ਲੋਕਾਂ ਕੋਲ ਸਾਡਾ ਸੰਦੇਸ਼ ਸੁਣਨ ਲਈ ਸਮਾਂ ਨਹੀਂ ਹੁੰਦਾ, ਤਾਂ ਅਸੀਂ ਹੈਰਾਨ ਕਿਉਂ ਨਹੀਂ ਹੁੰਦੇ?
ਅਸੀਂ ਕਿਵੇਂ ਜਾਣਦੇ ਹਾਂ ਕਿ ਕੁਝ ਲੋਕ ਸਾਡਾ ਸੰਦੇਸ਼ ਸੁਣ ਕੇ ਕਦਮ ਚੁੱਕਣਗੇ, ਪਰ ਫਿਰ ਉਹ ਨਿਹਚਾ ਕਰਨੀ ਛੱਡ ਦੇਣਗੇ?
ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਚਾਰ ਕਰਦੇ ਵੇਲੇ ਜਦੋਂ ਕੁਝ ਲੋਕ ਸਾਡਾ ਵਿਰੋਧ ਕਰਦੇ ਹਨ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਹੈ?
ਜਦੋਂ ਲੋਕ ਸਾਨੂੰ ਪ੍ਰਚਾਰ ਕਰਨ ਤੋਂ ਰੋਕਦੇ ਹਨ, ਤਾਂ ਅਸੀਂ ਕੀ ਕਰਦੇ ਹਾਂ?
ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਕੁਝ ਲੋਕ ਖ਼ੁਸ਼ ਖ਼ਬਰੀ ਸੁਣ ਕੇ ਮਸੀਹੀ ਬਣਨਗੇ?
ਅਸੀਂ ਕਿਵੇਂ ਜਾਣਦੇ ਹਾਂ ਕਿ ਖ਼ੁਸ਼ ਖ਼ਬਰੀ ਸੁਣਾਉਣੀ ਇਕ ਗੰਭੀਰ ਜ਼ਿੰਮੇਵਾਰੀ ਹੈ?
ਰਸੂ 20:26, 27; 1 ਕੁਰਿੰ 9:16, 17; 1 ਤਿਮੋ 4:16
ਇਹ ਵੀ ਦੇਖੋ: ਹਿਜ਼ 33:8
ਸਾਨੂੰ ਹਰ ਧਰਮ, ਨਸਲ ਜਾਂ ਦੇਸ਼ ਦੇ ਲੋਕਾਂ ਨੂੰ ਗਵਾਹੀ ਕਿਉਂ ਦੇਣੀ ਚਾਹੀਦੀ ਹੈ?
ਮੱਤੀ 24:14; ਰਸੂ 10:34, 35; ਪ੍ਰਕਾ 14:6
ਇਹ ਵੀ ਦੇਖੋ: ਜ਼ਬੂ 49:1, 2
ਕੀ ਹਫ਼ਤੇ ਦੇ ਕਿਸੇ ਵੀ ਦਿਨ, ਜਿਸ ਵਿਚ ਸਬਤ ਦਾ ਦਿਨ ਵੀ ਸ਼ਾਮਲ ਹੈ, ਪ੍ਰਚਾਰ ਕਰਨਾ ਸਹੀ ਹੈ?
ਕਿਹੜੀਆਂ ਕੁਝ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਾਰਿਆਂ ਨੂੰ ਕੀਤਾ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਵੀ ਜਿਨ੍ਹਾਂ ਕੋਲ ਬਾਈਬਲ ਹੈ ਅਤੇ ਜੋ ਕਿਸੇ ਹੋਰ ਧਰਮ ਨੂੰ ਮੰਨਦੇ ਹਨ?