Skip to content

Skip to table of contents

ਗ਼ਲਤ ਕੰਮ

ਗ਼ਲਤ ਕੰਮ

ਮਸੀਹੀਆਂ ਨੂੰ ਕਿਹੜੇ ਗ਼ਲਤ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ?

ਗਾਲ਼ੀ-ਗਲੋਚ

ਮੱਤੀ 5:22; 1 ਕੁਰਿੰ 6:9, 10; ਅਫ਼ 4:31

ਇਹ ਵੀ ਦੇਖੋ: ਕੂਚ 22:28; ਉਪ 10:20; ਯਹੂ 8

  • ਬਾਈਬਲ ਵਿੱਚੋਂ ਮਿਸਾਲਾਂ:

    • 2 ਸਮੂ 16:5-8; 1 ਰਾਜ 2:8, 9, 44, 46​—ਸ਼ਿਮਈ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ਨੂੰ ਬੁਰਾ-ਭਲਾ ਕਿਹਾ ਜਿਸ ਦੇ ਉਸ ਨੂੰ ਬੁਰੇ ਅੰਜਾਮ ਭੁਗਤਣੇ ਪਏ

ਰਿਸ਼ਵਤ ਲੈਣੀ ਜਾਂ ਦੇਣੀ

ਕੂਚ 23:8; ਜ਼ਬੂ 26:9, 10; ਕਹਾ 17:23

ਇਹ ਵੀ ਦੇਖੋ: ਬਿਵ 10:17; 16:19; ਜ਼ਬੂ 15:1, 5

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 8:1-5​—ਸਮੂਏਲ ਨਬੀ ਦੇ ਮੁੰਡੇ ਉਸ ਦੀ ਚੰਗੀ ਮਿਸਾਲ ʼਤੇ ਚੱਲਣ ਦੀ ਬਜਾਇ ਰਿਸ਼ਵਤ ਲੈਂਦੇ ਸਨ ਤੇ ਗ਼ਲਤ ਫ਼ੈਸਲੇ ਸੁਣਾ ਕੇ ਬੇਇਨਸਾਫ਼ੀ ਕਰਦੇ ਸਨ

    • ਨਹ 6:10-13​—ਵਿਰੋਧੀਆਂ ਨੇ ਸ਼ਮਾਯਾਹ ਨੂੰ ਭਾੜੇ ʼਤੇ ਰੱਖਿਆ ਤਾਂਕਿ ਉਹ ਰਾਜਪਾਲ ਨਹਮਯਾਹ ਨੂੰ ਡਰਾਉਣ ਲਈ ਝੂਠੀ ਭਵਿੱਖਬਾਣੀ ਕਰੇ ਅਤੇ ਯਹੋਵਾਹ ਦਾ ਕੰਮ ਅੱਗੇ ਨਾ ਵਧੇ

ਸ਼ੇਖ਼ੀਆਂ ਮਾਰਨੀਆਂ

ਬੇਸ਼ਰਮ ਹੋ ਕੇ ਗ਼ਲਤ ਕੰਮ ਕਰਨੇ; ਗੰਦ-ਮੰਦ; ਹਰਾਮਕਾਰੀ; ਨਾਜਾਇਜ਼ ਸੰਬੰਧ

ਦੇਖੋ: “ਹਰਾਮਕਾਰੀ

ਮੁਕਾਬਲੇਬਾਜ਼ੀ

ਉਪ 4:4; ਗਲਾ 5:26

  • ਬਾਈਬਲ ਵਿੱਚੋਂ ਮਿਸਾਲਾਂ:

    • ਮਰ 9:33-37; 10:35-45​—ਯਿਸੂ ਨੇ ਵਾਰ-ਵਾਰ ਆਪਣੇ ਰਸੂਲਾਂ ਨੂੰ ਸੁਧਾਰਿਆ ਕਿ ਉਹ ਵੱਡੀਆਂ-ਵੱਡੀਆਂ ਪਦਵੀਆਂ ਪਾਉਣ ਲਈ ਇਕ-ਦੂਜੇ ਨਾਲ ਮੁਕਾਬਲੇਬਾਜ਼ੀ ਨਾ ਕਰਨ

    • 3 ਯੂਹੰ 9, 10​—ਦਿਉਤ੍ਰਿਫੇਸ ਆਪਣੇ ਭਰਾਵਾਂ ਵਿਚ “ਚੌਧਰ ਕਰਨੀ” ਯਾਨੀ ਸਭ ਤੋਂ ਵੱਡਾ ਬਣਨਾ ਚਾਹੁੰਦਾ ਸੀ

ਫੁੱਟ ਪਾਉਣੀ; ਧੜੇ ਬਣਾਉਣੇ

ਸ਼ਰਾਬੀਪੁਣਾ; ਹੱਦੋਂ ਵੱਧ ਸ਼ਰਾਬ ਪੀਣੀ

ਕਹਾ 20:1; 23:20, 29-35; 1 ਕੁਰਿੰ 5:11; 6:9, 10

ਇਹ ਵੀ ਦੇਖੋ: ਅਫ਼ 5:18; 1 ਤਿਮੋ 3:8; ਤੀਤੁ 2:3; 1 ਪਤ 4:3

ਇਹ ਵੀ ਦੇਖੋ: “ਸ਼ਰਾਬ ਪੀਣੀ

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 9:20-25​—ਨੂਹ ਬਹੁਤ ਨਸ਼ੇ ਵਿਚ ਸੀ ਜਿਸ ਕਰਕੇ ਉਸ ਦੇ ਪੁੱਤਰ ਹਾਮ ਅਤੇ ਉਸ ਦੇ ਪੋਤੇ ਕਨਾਨ ਨੂੰ ਗੰਭੀਰ ਪਾਪ ਕਰਨ ਦਾ ਮੌਕਾ ਮਿਲ ਗਿਆ

    • ਦਾਨੀ 5:1-6, 30​—ਦਾਖਰਸ ਦੇ ਨਸ਼ੇ ਵਿਚ ਰਾਜੇ ਬੇਲਸ਼ੱਸਰ ਨੇ ਯਹੋਵਾਹ ਦੀ ਬੇਇੱਜ਼ਤੀ ਕੀਤੀ ਜਿਸ ਕਰਕੇ ਉਹ ਆਪਣੀ ਜਾਨ ਅਤੇ ਰਾਜ ਤੋਂ ਹੱਥ ਧੋ ਬੈਠਾ

ਲੁੱਟ-ਖਸੁੱਟ

ਜ਼ਬੂ 62:10; 1 ਕੁਰਿੰ 5:10, 11; 6:9, 10

ਇਹ ਵੀ ਦੇਖੋ: ਕਹਾ 1:19; 15:27

  • ਬਾਈਬਲ ਵਿੱਚੋਂ ਮਿਸਾਲਾਂ:

    • ਯਿਰ 22:11-17​—ਯਹੋਵਾਹ ਨੇ ਸ਼ਲੂਮ (ਯਹੋਆਹਾਜ਼) ਦੀ ਨਿੰਦਿਆ ਕੀਤੀ ਕਿਉਂਕਿ ਉਸ ਨੇ ਲੁੱਟ-ਖਸੁੱਟ ਅਤੇ ਹੋਰ ਕਈ ਗੰਭੀਰ ਪਾਪ ਕੀਤੇ ਸਨ

    • ਲੂਕਾ 19:2, 8​—ਟੈਕਸ ਵਸੂਲਣ ਵਾਲਿਆਂ ਦਾ ਮੁਖੀ ਜ਼ੱਕੀ ਲੋਕਾਂ ਤੋਂ ਪੈਸੇ ਲੁੱਟਦਾ ਸੀ। ਪਰ ਉਸ ਨੇ ਤੋਬਾ ਕੀਤੀ ਅਤੇ ਲੋਕਾਂ ਨੂੰ ਪੈਸੇ ਵਾਪਸ ਮੋੜਨ ਦਾ ਵਾਅਦਾ ਕੀਤਾ

    • ਰਸੂ 24:26, 27​—ਰਾਜਪਾਲ ਫ਼ੇਸਤੁਸ ਪੌਲੁਸ ਰਸੂਲ ਤੋਂ ਰਿਸ਼ਵਤ ਦੀ ਆਸ ਰੱਖਦਾ ਸੀ, ਪਰ ਪੌਲੁਸ ਨੇ ਰਿਸ਼ਵਤ ਨਹੀਂ ਦਿੱਤੀ

ਚਾਪਲੂਸੀ ਕਰਨੀ

ਅੱਯੂ 32:21, 22; ਜ਼ਬੂ 5:9; 12:2, 3; ਕਹਾ 26:24-28; 29:5

ਇਹ ਵੀ ਦੇਖੋ: ਕਹਾ 28:23; 1 ਥੱਸ 2:3-6

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 18:18, 19​—ਯਿਸੂ ਨੇ ‘ਚੰਗਾ ਗੁਰੂ’ ਕਹਾਉਣ ਤੋਂ ਇਨਕਾਰ ਕਰ ਦਿੱਤਾ

    • ਰਸੂ 12:21-23​—ਲੋਕਾਂ ਨੇ ਰਾਜਾ ਹੇਰੋਦੇਸ ਅਗ੍ਰਿੱਪਾ ਦੀ ਚਾਪਲੂਸੀ ਕਰਦਿਆਂ ਉਸ ਨੂੰ ਦੇਵਤਾ ਕਿਹਾ। ਉਸ ਨੇ ਲੋਕਾਂ ਨੂੰ ਇੱਦਾਂ ਕਰਨ ਤੋਂ ਰੋਕਿਆ ਨਹੀਂ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਮਿਲੀ

ਪੇਟੂ ਹੋਣਾ

ਚੁਗ਼ਲੀਆਂ ਕਰਨੀਆਂ; ਦੂਜਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਣੀ

ਮੂਰਤੀ-ਪੂਜਾ

ਦੇਖੋ: “ਮੂਰਤੀ-ਪੂਜਾ

ਝੂਠ ਬੋਲਣਾ; ਵਾਅਦੇ ਕਰ ਕੇ ਤੋੜਨੇ

ਦੇਖੋ: “ਝੂਠ

ਝੂਠ ਬੋਲਣਾ; ਬਦਨਾਮ ਕਰਨਾ

ਦੇਖੋ: “ਝੂਠ

ਖ਼ੂਨ ਦੀ ਗ਼ਲਤ ਵਰਤੋਂ

ਉਤ 9:4; ਬਿਵ 12:16, 23; ਰਸੂ 15:28, 29

ਇਹ ਵੀ ਦੇਖੋ: ਲੇਵੀ 3:17; 7:26

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 14:32-34​—ਇਜ਼ਰਾਈਲੀਆਂ ਨੇ ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਕੀਤਾ

ਖ਼ੂਨ ਕਰਨਾ; ਕਤਲ ਕਰਨਾ

ਕੂਚ 20:13; ਮੱਤੀ 15:19; 1 ਪਤ 4:15

ਇਹ ਵੀ ਦੇਖੋ: ਮੱਤੀ 5:21, 22; ਮਰ 7:21

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 4:4-16​—ਯਹੋਵਾਹ ਨੇ ਪਿਆਰ ਨਾਲ ਕਾਇਨ ਨੂੰ ਸਮਝਾਇਆ, ਪਰ ਉਸ ਨੇ ਆਪਣੇ ਧਰਮੀ ਭਰਾ ਹਾਬਲ ਦਾ ਖ਼ੂਨ ਕਰ ਦਿੱਤਾ

    • 1 ਰਾਜ 21:1-26; 2 ਰਾਜ 9:26​—ਦੁਸ਼ਟ ਰਾਜੇ ਅਹਾਬ ਅਤੇ ਰਾਣੀ ਈਜ਼ਬਲ ਨੇ ਲਾਲਚ ਕਰਕੇ ਨਾਬੋਥ ਅਤੇ ਉਸ ਦੇ ਪੁੱਤਰਾਂ ਦਾ ਕਤਲ ਕਰਵਾ ਦਿੱਤਾ

ਬੁੜ-ਬੁੜ ਕਰਨੀ

1 ਕੁਰਿੰ 10:10; ਫ਼ਿਲਿ 2:14; ਯਹੂ 16

ਇਹ ਵੀ ਦੇਖੋ: ਗਿਣ 11:1

  • ਬਾਈਬਲ ਵਿੱਚੋਂ ਮਿਸਾਲਾਂ:

    • ਗਿਣ 14:1-11, 26-30​—ਇਜ਼ਰਾਈਲੀ ਮੂਸਾ ਅਤੇ ਹਾਰੂਨ ਖ਼ਿਲਾਫ਼ ਬੁੜ-ਬੁੜ ਕਰ ਰਹੇ ਸਨ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਉਸ ਖ਼ਿਲਾਫ਼ ਬੁੜ-ਬੁੜ ਕਰ ਰਹੇ ਸਨ

    • ਯੂਹੰ 6:41-69​—ਯਹੂਦੀ ਯਿਸੂ ਖ਼ਿਲਾਫ਼ ਬੁੜਬੁੜਾਉਣ ਲੱਗ ਪਏ। ਉਸ ਦੇ ਕੁਝ ਚੇਲੇ ਵੀ ਉਸ ਨੂੰ ਛੱਡ ਕੇ ਚਲੇ ਗਏ

ਅਸ਼ਲੀਲ ਗੱਲਾਂ ਜਾਂ ਗੰਦੇ ਮਜ਼ਾਕ

ਗੰਦੀਆਂ ਤਸਵੀਰਾਂ ਅਤੇ ਵੀਡੀਓ

ਲੜਾਈ-ਝਗੜਾ, ਬਹਿਸਬਾਜ਼ੀ

ਮਖੌਲ ਉਡਾਉਣਾ

ਕਹਾ 19:29; 24:9

ਇਹ ਵੀ ਦੇਖੋ: ਕਹਾ 17:5; 22:10; 2 ਪਤ 3:3, 4

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 36:15-21​—ਪਰਮੇਸ਼ੁਰ ਦੇ ਲੋਕਾਂ ਨੇ ਉਸ ਦੇ ਸੰਦੇਸ਼ ਦੇਣ ਵਾਲਿਆਂ ਦਾ ਅਤੇ ਨਬੀਆਂ ਦਾ ਮਖੌਲ ਉਡਾਇਆ ਜਿਸ ਕਰਕੇ ਉਨ੍ਹਾਂ ਲੋਕਾਂ ਨੂੰ ਸਖ਼ਤ ਸਜ਼ਾ ਮਿਲੀ

    • ਅੱਯੂ 12:4; 17:2; 21:3; 34:7​—ਧਰਮੀ ਅੱਯੂਬ ਦਾ ਮਖੌਲ ਉਡਾਇਆ ਗਿਆ ਜਦੋਂ ਉਹ ਮੁਸ਼ਕਲ ਸਮੇਂ ਵਿੱਚੋਂ ਗੁਜ਼ਰ ਰਿਹਾ ਸੀ

ਚੋਰੀ

ਦੇਖੋ: “ਚੋਰੀ

ਝਗੜਾ; ਹਿੰਸਾ

ਜ਼ਬੂ 11:5; ਕਹਾ 3:31; 29:22

ਇਹ ਵੀ ਦੇਖੋ: 1 ਤਿਮੋ 3:2, 3; ਤੀਤੁ 1:7

  • ਬਾਈਬਲ ਵਿੱਚੋਂ ਮਿਸਾਲਾਂ:

    • ਕੂਚ 21:22-27​—ਮੂਸਾ ਦੇ ਕਾਨੂੰਨ ਮੁਤਾਬਕ ਉਸ ਵਿਅਕਤੀ ਨੂੰ ਸਜ਼ਾ ਮਿਲਦੀ ਸੀ ਜੋ ਲੜਦੇ-ਲੜਦੇ ਕਿਸੇ ਨੂੰ ਸੱਟ-ਚੋਟ ਪਹੁੰਚਾ ਦਿੰਦਾ ਸੀ ਜਾਂ ਉਸ ਕਰਕੇ ਕਿਸੇ ਦੀ ਮੌਤ ਹੋ ਜਾਂਦੀ ਸੀ

ਡਰਾਉਣਾ-ਧਮਕਾਉਣਾ

ਅਫ਼ 6:9; 1 ਪਤ 2:23

ਇਹ ਵੀ ਦੇਖੋ: ਜ਼ਬੂ 10:4, 7; 73:3, 8

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 4:15-21​—ਮਹਾਸਭਾ ਨੇ ਯਿਸੂ ਦੇ ਚੇਲਿਆਂ ਨੂੰ ਡਰਾਇਆ-ਧਮਕਾਇਆ ਤਾਂਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ

ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ

ਰੋਮੀ 13:13; ਗਲਾ 5:19, 21; 1 ਪਤ 4:3

ਇਹ ਵੀ ਦੇਖੋ: ਕਹਾ 20:1; 1 ਕੁਰਿੰ 10:31

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 5:1-4, 30​—ਰਾਜਾ ਬੇਲਸ਼ੱਸਰ ਨੇ ਇਕ “ਵੱਡੀ ਦਾਅਵਤ” ਰੱਖੀ ਜਿਸ ਵਿਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਯਹੋਵਾਹ ਦੀ ਨਿੰਦਿਆ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ