Skip to content

Skip to table of contents

ਗ਼ਲਤ ਰਵੱਈਆ

ਗ਼ਲਤ ਰਵੱਈਆ

ਮਸੀਹੀਆਂ ਨੂੰ ਕਿਹੋ ਜਿਹਾ ਗ਼ਲਤ ਰਵੱਈਆ ਨਹੀਂ ਰੱਖਣਾ ਚਾਹੀਦਾ?

ਗੁੱਸਾ

ਜ਼ਬੂ 37:8, 9; ਕਹਾ 29:22; ਕੁਲੁ 3:8

ਇਹ ਵੀ ਦੇਖੋ: ਕਹਾ 14:17; 15:18

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 37:18, 19, 23, 24, 31-35​—ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਟੋਏ ਵਿਚ ਸੁੱਟ ਦਿੱਤਾ, ਉਸ ਨੂੰ ਗ਼ੁਲਾਮ ਵਜੋਂ ਵੇਚ ਦਿੱਤਾ ਅਤੇ ਆਪਣੇ ਪਿਤਾ ਯਾਕੂਬ ਨੂੰ ਧੋਖੇ ਨਾਲ ਯਕੀਨ ਦਿਵਾਇਆ ਕਿ ਉਸ ਦਾ ਪਿਆਰਾ ਪੁੱਤਰ ਮਰ ਗਿਆ ਹੈ

    • ਉਤ 49:5-7​—ਸ਼ਿਮਓਨ ਅਤੇ ਲੇਵੀ ਨੇ ਗੁੱਸੇ ਦੀ ਅੱਗ ਵਿਚ ਬਹੁਤ ਤਬਾਹੀ ਮਚਾਈ ਜਿਸ ਦਾ ਉਨ੍ਹਾਂ ਨੂੰ ਅੰਜਾਮ ਭੁਗਤਣਾ ਪਿਆ

    • 1 ਸਮੂ 20:30-34​—ਗੁੱਸੇ ਵਿਚ ਭੜਕੇ ਰਾਜਾ ਸ਼ਾਊਲ ਨੇ ਆਪਣੇ ਮੁੰਡੇ ਯੋਨਾਥਾਨ ਦੀ ਬੇਇੱਜ਼ਤੀ ਕੀਤੀ ਅਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ

    • 1 ਸਮੂ 25:14-17​—ਨਾਬਾਲ ਦਾਊਦ ਦੇ ਆਦਮੀਆਂ ʼਤੇ ਭੜਕ ਉੱਠਿਆ ਅਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ। ਇਸ ਕਰਕੇ ਉਸ ਦੇ ਸਾਰੇ ਘਰਾਣੇ ਦੀ ਜਾਨ ਖ਼ਤਰੇ ਵਿਚ ਪੈ ਗਈ

ਡਰਪੋਕ

ਕਠੋਰਤਾ

ਬਿਵ 15:7, 8; ਮੱਤੀ 19:8; 1 ਯੂਹੰ 3:17

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 42:21-24​—ਯੂਸੁਫ਼ ਦੇ ਭਰਾਵਾਂ ਨੂੰ ਇਹ ਯਾਦ ਕਰ ਕੇ ਅਫ਼ਸੋਸ ਹੋਇਆ ਕਿ ਉਹ ਉਸ ਨਾਲ ਕਠੋਰਤਾ ਨਾਲ ਪੇਸ਼ ਆਏ ਸਨ

    • ਮਰ 3:1-6​—ਯਿਸੂ ਫ਼ਰੀਸੀਆਂ ਦੇ ਕਠੋਰ ਰਵੱਈਏ ਨੂੰ ਦੇਖ ਕੇ ਬਹੁਤ ਦੁਖੀ ਹੋਇਆ

ਨਿਰਾਦਰ

ਦੇਖੋ: “ਨਿਰਾਦਰ

ਹੰਕਾਰ

ਗਲਾ 5:26; ਫ਼ਿਲਿ 2:3

ਇਹ ਵੀ ਦੇਖੋ: ਕਹਾ 3:7; 26:12; ਰੋਮੀ 12:16

  • ਬਾਈਬਲ ਵਿੱਚੋਂ ਮਿਸਾਲਾਂ:

    • 2 ਸਮੂ 15:1-6​—ਅਬਸ਼ਾਲੋਮ ਬਹੁਤ ਦਿਖਾਵਾ ਕਰਦਾ ਸੀ। ਉਸ ਨੇ ਲੋਕਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਉਸ ਦੇ ਪਿਤਾ ਯਾਨੀ ਰਾਜਾ ਦਾਊਦ ਤੋਂ ਦੂਰ ਹੋ ਜਾਣ

    • ਦਾਨੀ 4:29-32​—ਰਾਜਾ ਨਬੂਕਦਨੱਸਰ ਹੰਕਾਰੀ ਬਣ ਗਿਆ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ

ਈਰਖਾ; ਦੂਜਿਆਂ ਦੀਆਂ ਚੀਜ਼ਾਂ ਦਾ ਲਾਲਚ

ਰੋਮੀ 13:9; 1 ਪਤ 2:1

ਇਹ ਵੀ ਦੇਖੋ: ਗਲਾ 5:26; ਤੀਤੁ 3:3

ਇਹ ਵੀ ਦੇਖੋ: “ਈਰਖਾ

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 26:12-15​—ਯਹੋਵਾਹ ਨੇ ਇਸਹਾਕ ਦੀ ਮਿਹਨਤ ʼਤੇ ਬਰਕਤ ਪਾਈ ਜਿਸ ਕਰਕੇ ਫਲਿਸਤੀ ਉਸ ਨਾਲ ਈਰਖਾ ਕਰਨ ਲੱਗ ਪਏ

    • 1 ਰਾਜ 21:1-19​—ਦੁਸ਼ਟ ਰਾਜੇ ਅਹਾਬ ਨੇ ਨਾਬੋਥ ਦੇ ਅੰਗੂਰਾਂ ਦੇ ਬਾਗ਼ ਦਾ ਲਾਲਚ ਕੀਤਾ। ਇਸ ਲਈ ਉਸ ਨੇ ਸਾਜ਼ਸ਼ ਘੜ ਕੇ ਉਸ ਨੂੰ ਮਰਵਾ ਦਿੱਤਾ

ਇਨਸਾਨਾਂ ਦਾ ਡਰ

ਜ਼ਬੂ 118:6; ਕਹਾ 29:25; ਮੱਤੀ 10:28

  • ਬਾਈਬਲ ਵਿੱਚੋਂ ਮਿਸਾਲਾਂ:

    • ਗਿਣ 13:25-33​—ਇਜ਼ਰਾਈਲ ਦੇ ਦਸ ਜਾਸੂਸ ਦੁਸ਼ਮਣਾਂ ਤੋਂ ਡਰ ਗਏ ਅਤੇ ਉਨ੍ਹਾਂ ਦੀਆਂ ਗੱਲਾਂ ਕਰਕੇ ਲੋਕਾਂ ਵਿਚ ਡਰ ਫੈਲ ਗਿਆ

    • ਮੱਤੀ 26:69-75​—ਪਤਰਸ ਰਸੂਲ ਨੇ ਇਨਸਾਨਾਂ ਦੇ ਡਰ ਕਰਕੇ ਤਿੰਨ ਵਾਰ ਯਿਸੂ ਨੂੰ ਜਾਣਨ ਤੋਂ ਇਨਕਾਰ ਕਰ ਦਿੱਤਾ

ਲਾਲਚ

ਦੇਖੋ: “ਲਾਲਚ

ਨਫ਼ਰਤ

ਪਖੰਡ

ਦੇਖੋ: “ਪਖੰਡ

ਆਲਸ

ਪੈਸੇ ਅਤੇ ਚੀਜ਼ਾਂ ਨਾਲ ਪਿਆਰ

ਮੱਤੀ 6:24; 1 ਤਿਮੋ 6:10; ਇਬ 13:5

ਇਹ ਵੀ ਦੇਖੋ: 1 ਯੂਹੰ 2:15, 16

  • ਬਾਈਬਲ ਵਿੱਚੋਂ ਮਿਸਾਲਾਂ:

    • ਅੱਯੂ 31:24-28​—ਭਾਵੇਂ ਅੱਯੂਬ ਅਮੀਰ ਸੀ, ਪਰ ਉਹ ਪੈਸੇ ਤੇ ਚੀਜ਼ਾਂ ਨਾਲ ਪਿਆਰ ਕਰਨ ਦੇ ਫੰਦੇ ਵਿਚ ਨਹੀਂ ਫਸਿਆ

    • ਮਰ 10:17-27​—ਇਕ ਅਮੀਰ ਨੌਜਵਾਨ ਨੂੰ ਆਪਣੀ ਧਨ-ਦੌਲਤ ਨਾਲ ਬਹੁਤ ਜ਼ਿਆਦਾ ਪਿਆਰ ਸੀ। ਇਸ ਲਈ ਉਸ ਨੇ ਇਹ ਸਾਰਾ ਕੁਝ ਛੱਡ ਕੇ ਯਿਸੂ ਦਾ ਚੇਲਾ ਬਣਨ ਤੋਂ ਇਨਕਾਰ ਕਰ ਦਿੱਤਾ

ਵੈਰ

1 ਸਮੂ 30:6; ਅਫ਼ 4:31; ਕੁਲੁ 3:19

ਇਹ ਵੀ ਦੇਖੋ: ਯਾਕੂ 3:14

  • ਬਾਈਬਲ ਵਿੱਚੋਂ ਮਿਸਾਲਾਂ:

    • ਓਬ 10-14​—ਅਦੋਮੀਆਂ ਨੇ ਆਪਣੇ ਇਜ਼ਰਾਈਲੀ ਭਰਾਵਾਂ ਨਾਲ ਵੈਰ ਕੀਤਾ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ

ਗੁਸਤਾਖ਼ੀ

ਦੇਖੋ: “ਗੁਸਤਾਖ਼ੀ

ਘਮੰਡ; ਹੰਕਾਰ

ਦੇਖੋ: “ਘਮੰਡ

ਲੜਾਈ-ਝਗੜਾ

ਕਹਾ 26:20; ਫ਼ਿਲਿ 2:3; 1 ਤਿਮੋ 3:2, 3; ਤੀਤੁ 3:2; ਯਾਕੂ 3:14-16

ਇਹ ਵੀ ਦੇਖੋ: ਕਹਾ 15:18; 17:14; 27:15; ਯਾਕੂ 3:17, 18

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 13:5-9​—ਜਦੋਂ ਅਬਰਾਹਾਮ ਦੇ ਚਰਵਾਹਿਆਂ ਅਤੇ ਲੂਤ ਦੇ ਚਰਵਾਹਿਆਂ ਵਿਚ ਝਗੜਾ ਹੋ ਗਿਆ, ਤਾਂ ਅਬਰਾਹਾਮ ਨੇ ਸ਼ਾਂਤੀ ਕਾਇਮ ਕੀਤੀ

    • ਨਿਆ 8:1-3​—ਜਦੋਂ ਇਫ਼ਰਾਈਮ ਦੇ ਆਦਮੀ ਨਿਆਂਕਾਰ ਗਿਦਾਊਨ ਨਾਲ ਝਗੜਨ ਲੱਗੇ, ਤਾਂ ਗਿਦਾਊਨ ਦੇ ਨਿਮਰ ਹੋਣ ਕਰਕੇ ਸ਼ਾਂਤੀ ਕਾਇਮ ਹੋ ਗਈ

ਬਗਾਵਤ ਕਰਨੀ

ਆਪਣੇ ਆਪ ਨੂੰ ਧਰਮੀ ਸਮਝਣਾ

ਉਪ 7:16; ਮੱਤੀ 7:1-5; ਰੋਮੀ 14:4, 10-13

ਇਹ ਵੀ ਦੇਖੋ: ਯਸਾ 65:5; ਲੂਕਾ 6:37

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 12:1-7​—ਯਿਸੂ ਨੇ ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਫ਼ਰੀਸੀਆਂ ਦਾ ਪਰਦਾਫ਼ਾਸ਼ ਕੀਤਾ

    • ਲੂਕਾ 18:9-14​—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਖ਼ੁਦ ਨੂੰ ਧਰਮੀ ਸਮਝਣ ਵਾਲੇ ਲੋਕਾਂ ਨੂੰ ਪਰਮੇਸ਼ੁਰ ਮਨਜ਼ੂਰ ਨਹੀਂ ਕਰਦਾ

ਢੀਠਪੁਣਾ

ਯਿਰ 13:10

ਇਹ ਵੀ ਦੇਖੋ: ਯਿਰ 7:23-27; ਜ਼ਕ 7:11, 12

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 36:11-17​—ਰਾਜਾ ਸਿਦਕੀਯਾਹ ਦੇ ਦੁਸ਼ਟ ਅਤੇ ਢੀਠ ਹੋਣ ਕਰਕੇ ਉਸ ਦੀ ਪਰਜਾ ʼਤੇ ਬਿਪਤਾ ਆਈ

    • ਰਸੂ 19:8, 9​—ਜਦੋਂ ਕੁਝ ਲੋਕਾਂ ਨੇ ਢੀਠ ਹੋ ਕੇ ਰਾਜ ਦਾ ਸੰਦੇਸ਼ ਸੁਣਨ ਤੋਂ ਇਨਕਾਰ ਕਰ ਦਿੱਤਾ, ਤਾਂ ਪੌਲੁਸ ਰਸੂਲ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ

ਮੂਰਖਪੁਣਾ

ਮਰ 7:21-23; ਅਫ਼ 5:17

ਇਹ ਵੀ ਦੇਖੋ: 1 ਪਤ 2:15

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 8:10-20​—ਜਦੋਂ ਸਮੂਏਲ ਨਬੀ ਇਜ਼ਰਾਈਲੀਆਂ ਨੂੰ ਸਮਝਾ ਰਿਹਾ ਸੀ ਕਿ ਕਿਸੇ ਇਨਸਾਨ ਨੂੰ ਰਾਜਾ ਚੁਣਨਾ ਸਮਝਦਾਰੀ ਨਹੀਂ ਹੈ, ਤਾਂ ਲੋਕ ਉਸ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ ਸਨ

    • 1 ਸਮੂ 25:2-13, 34​—ਨਾਬਾਲ ਨੇ ਦਾਊਦ ਦੇ ਆਦਮੀਆਂ ਵੱਲੋਂ ਮਦਦ ਵਾਸਤੇ ਕੀਤੀ ਬੇਨਤੀ ਨਹੀਂ ਸੁਣੀ। ਇਸ ਕਰਕੇ ਨਾਬਾਲ ਦੇ ਸਾਰੇ ਘਰਾਣੇ ਦੀ ਜਾਨ ਖ਼ਤਰੇ ਵਿਚ ਪੈ ਗਈ

ਬੇਵਜ੍ਹਾ ਸ਼ੱਕ ਕਰਨਾ ਅਤੇ ਦੋਸ਼ ਲਾਉਣਾ

ਅੱਯੂ 1:9-11; 1 ਤਿਮੋ 6:4

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 18:6-9; 20:30-34​—ਰਾਜਾ ਸ਼ਾਊਲ ਦਾਊਦ ਦੀ ਵਫ਼ਾਦਾਰੀ ʼਤੇ ਸ਼ੱਕ ਕਰਨ ਲੱਗਾ ਅਤੇ ਉਸ ਨੇ ਯੋਨਾਥਾਨ ਨੂੰ ਵੀ ਦਾਊਦ ਦੇ ਖ਼ਿਲਾਫ਼ ਕਰਨ ਦੀ ਕੋਸ਼ਿਸ਼ ਕੀਤੀ