Skip to content

Skip to table of contents

ਚਿੰਤਾ

ਚਿੰਤਾ

ਕੀ ਤੁਸੀਂ ਇਹ ਸੋਚ ਕੇ ਚਿੰਤਾ ਕਰਦੇ ਹੋ ਕਿ ਜੇ ਤੁਹਾਨੂੰ ਪੈਸੇ ਦੀ ਤੰਗੀ ਹੋ ਗਈ, ਤੁਹਾਡੇ ਕੋਲ ਖਾਣਾ ਜਾਂ ਰਹਿਣ ਲਈ ਜਗ੍ਹਾ ਨਾ ਹੋਈ, ਤਾਂ ਤੁਸੀਂ ਕੀ ਕਰੋਗੇ?

ਕਹਾ 10:15; 19:7; 30:8

  • ਬਾਈਬਲ ਵਿੱਚੋਂ ਮਿਸਾਲਾਂ:

    • ਵਿਰ 3:19​—ਯਰੂਸ਼ਲਮ ਦੇ ਨਾਸ਼ ਤੋਂ ਬਾਅਦ ਯਿਰਮਿਯਾਹ ਨਬੀ ਅਤੇ ਹੋਰ ਬਹੁਤ ਸਾਰੇ ਲੋਕ ਬੇਘਰ ਹੋ ਗਏ

    • 2 ਕੁਰਿੰ 8:1, 2; 11:27​—ਮਕਦੂਨੀਆ ਵਿਚ ਮਸੀਹੀ ਘੋਰ ਗ਼ਰੀਬੀ ਦੇ ਸ਼ਿਕਾਰ ਹੋ ਗਏ ਅਤੇ ਪੌਲੁਸ ਰਸੂਲ ਨੂੰ ਵੀ ਅਕਸਰ ਖਾਣੇ, ਕੱਪੜੇ ਤੇ ਰਹਿਣ ਦੀ ਜਗ੍ਹਾ ਦੀ ਘਾਟ ਰਹਿੰਦੀ ਸੀ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

ਕੀ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਨਾਲ ਕੋਈ ਦੋਸਤੀ ਨਹੀਂ ਕਰੇਗਾ, ਤੁਸੀਂ ਇਕੱਲੇ ਰਹਿ ਜਾਓਗੇ ਜਾਂ ਤੁਹਾਡੀ ਕੋਈ ਪਰਵਾਹ ਨਹੀਂ ਕਰੇਗਾ?

ਅੱਯੂ 19:19; ਉਪ 4:10, 12

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 18:22; 19:9, 10​—ਏਲੀਯਾਹ ਨਬੀ ਨੂੰ ਲੱਗਾ ਕਿ ਉਹੀ ਇਕੱਲਾ ਰਹਿ ਗਿਆ ਸੀ ਜੋ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਸੀ

    • ਯਿਰ 15:16-21​—ਯਿਰਮਿਯਾਹ ਨਬੀ ਇਕੱਲਾ ਮਹਿਸੂਸ ਕਰਦਾ ਸੀ ਕਿਉਂਕਿ ਲੋਕ ਪਰਮੇਸ਼ੁਰ ਦਾ ਸੰਦੇਸ਼ ਸੁਣਨ ਦੀ ਬਜਾਇ ਰੰਗਰਲੀਆਂ ਮਨਾਉਣ ਵਿਚ ਲੱਗੇ ਹੋਏ ਸਨ

  • ਹੌਸਲਾ ਵਧਾਉਣ ਵਾਲੀਆਂ ਆਇਤਾਂ:

  • ਬਾਈਬਲ ਵਿੱਚੋਂ ਹੌਸਲਾ ਵਧਾਉਣ ਵਾਲੀਆਂ ਮਿਸਾਲਾਂ:

    • 1 ਰਾਜ 19:1-19​—ਯਹੋਵਾਹ ਨੇ ਏਲੀਯਾਹ ਨਬੀ ਨੂੰ ਰੋਟੀ-ਪਾਣੀ ਦਿੱਤਾ, ਧੀਰਜ ਨਾਲ ਉਸ ਦੀ ਗੱਲ ਸੁਣੀ ਅਤੇ ਆਪਣੀ ਤਾਕਤ ਦਿਖਾ ਕੇ ਉਸ ਦਾ ਹੌਸਲਾ ਵਧਾਇਆ

    • ਯੂਹੰ 16:32, 33​—ਯਿਸੂ ਨੂੰ ਪਤਾ ਸੀ ਕਿ ਉਸ ਦੇ ਦੋਸਤ ਉਸ ਨੂੰ ਇਕੱਲਾ ਛੱਡ ਦੇਣਗੇ, ਪਰ ਉਸ ਨੂੰ ਇਹ ਵੀ ਪਤਾ ਸੀ ਕਿ ਯਹੋਵਾਹ ਉਸ ਦਾ ਸਾਥ ਕਦੇ ਨਹੀਂ ਛੱਡੇਗਾ