Skip to content

Skip to table of contents

ਜ਼ਮੀਰ

ਜ਼ਮੀਰ

ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਸਾਰੇ ਇਨਸਾਨਾਂ ਨੂੰ ਜ਼ਮੀਰ ਦਿੱਤੀ ਹੈ?

ਰੋਮੀ 2:14, 15

ਇਹ ਵੀ ਦੇਖੋ: 2 ਕੁਰਿੰ 4:2

ਜਿਹੜਾ ਵਿਅਕਤੀ ਗ਼ਲਤ ਕੰਮ ਕਰਦਾ ਰਹਿੰਦਾ ਹੈ, ਉਸ ਦੀ ਜ਼ਮੀਰ ਨੂੰ ਕੀ ਹੋ ਸਕਦਾ ਹੈ?

ਕੀ ਇਹ ਮੰਨਣਾ ਸਹੀ ਹੈ ਕਿ ਅਸੀਂ ਜੋ ਕਰਦੇ ਹਾਂ, ਬੱਸ ਉਹੀ ਠੀਕ ਹੈ?

ਯੂਹੰ 16:2, 3; ਰੋਮੀ 10:2, 3

  • ਬਾਈਬਲ ਵਿੱਚੋਂ ਮਿਸਾਲਾਂ:

    • 2 ਇਤਿ 18:1-3; 19:1, 2​—ਰਾਜਾ ਯਹੋਸ਼ਾਫ਼ਾਟ ਨੇ ਨਾਸਮਝੀ ਦਿਖਾਉਂਦਿਆਂ ਦੁਸ਼ਟ ਰਾਜੇ ਅਹਾਬ ਦੀ ਮਦਦ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਝਿੜਕਿਆ

    • ਰਸੂ 22:19, 20; 26:9-11​—ਪੌਲੁਸ ਰਸੂਲ ਨੇ ਦੱਸਿਆ ਕਿ ਇਕ ਸਮੇਂ ਤੇ ਉਸ ਨੂੰ ਲੱਗਦਾ ਸੀ ਕਿ ਮਸੀਹ ਦੇ ਚੇਲਿਆਂ ʼਤੇ ਅਤਿਆਚਾਰ ਕਰ ਕੇ ਅਤੇ ਉਨ੍ਹਾਂ ਨੂੰ ਮਰਵਾ ਕੇ ਉਹ ਸਹੀ ਕਰ ਰਿਹਾ ਸੀ

ਆਪਣੀ ਜ਼ਮੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਦੀ ਸਿਖਲਾਈ ਕਿੱਦਾਂ ਦਿੱਤੀ ਜਾ ਸਕਦੀ ਹੈ?

2 ਤਿਮੋ 3:16, 17; ਇਬ 5:14

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 24:2-7​—ਰਾਜਾ ਦਾਊਦ ਨੇ ਆਪਣੀ ਜ਼ਮੀਰ ਦੀ ਸੁਣੀ ਅਤੇ ਯਹੋਵਾਹ ਦੇ ਨਿਯੁਕਤ ਕੀਤੇ ਰਾਜੇ ਸ਼ਾਊਲ ਨਾਲ ਚੰਗਾ ਸਲੂਕ ਕੀਤਾ

ਪਾਪੀ ਇਨਸਾਨ ਪਰਮੇਸ਼ੁਰ ਸਾਮ੍ਹਣੇ ਆਪਣੀ ਜ਼ਮੀਰ ਨੂੰ ਕਿੱਦਾਂ ਸਾਫ਼ ਰੱਖ ਸਕਦੇ ਹਨ?

ਅਫ਼ 1:7; ਇਬ 9:14; 1 ਪਤ 3:21; 1 ਯੂਹੰ 1:7, 9; 2:1, 2

ਇਹ ਵੀ ਦੇਖੋ: ਪ੍ਰਕਾ 1:5

  • ਬਾਈਬਲ ਵਿੱਚੋਂ ਮਿਸਾਲਾਂ:

    • ਯਸਾ 6:1-8​—ਯਹੋਵਾਹ ਨੇ ਯਸਾਯਾਹ ਨਬੀ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਪਾਪ ਮਾਫ਼ ਕਰ ਦਿੱਤੇ ਜਾਣਗੇ

    • ਪ੍ਰਕਾ 7:9-14​—ਵੱਡੀ ਭੀੜ ਦੇ ਲੋਕ ਮਸੀਹ ਦੀ ਕੁਰਬਾਨੀ ਸਦਕਾ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਹੋ ਸਕਦੇ ਹਨ

ਸਾਨੂੰ ਪਰਮੇਸ਼ੁਰ ਦੇ ਬਚਨ ਦੁਆਰਾ ਸਿਖਾਈ ਜ਼ਮੀਰ ਦੀ ਕਿਉਂ ਸੁਣਨੀ ਚਾਹੀਦੀ ਹੈ?

ਰਸੂ 24:15, 16; 1 ਤਿਮੋ 1:5, 6, 19; 1 ਪਤ 3:16

ਇਹ ਵੀ ਦੇਖੋ: ਰੋਮੀ 13:5

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 2:25; 3:6-13​—ਆਦਮ ਅਤੇ ਹੱਵਾਹ ਨੇ ਆਪਣੀ ਜ਼ਮੀਰ ਦੀ ਨਹੀਂ ਸੁਣੀ ਅਤੇ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਿਆ ਜਿਸ ਕਰਕੇ ਬਾਅਦ ਵਿਚ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਿਆ

    • ਨਹ 5:1-13​—ਰਾਜਪਾਲ ਨਹਮਯਾਹ ਨੇ ਉਨ੍ਹਾਂ ਕੁਝ ਯਹੂਦੀਆਂ ਦੀ ਜ਼ਮੀਰ ਨੂੰ ਝੰਜੋੜਿਆ ਜੋ ਪਰਮੇਸ਼ੁਰ ਦਾ ਕਾਨੂੰਨ ਤੋੜ ਰਹੇ ਸਨ ਅਤੇ ਆਪਣੇ ਭਰਾਵਾਂ ਤੋਂ ਬਹੁਤ ਜ਼ਿਆਦਾ ਵਿਆਜ ਲੈ ਰਹੇ ਸਨ

ਸਾਨੂੰ ਕਿਉਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਸ ਭੈਣ ਜਾਂ ਭਰਾ ਨੂੰ ਠੇਸ ਨਾ ਪਹੁੰਚਾਈਏ ਜਿਸ ਦੀ ਜ਼ਮੀਰ ਹਾਲੇ ਕਮਜ਼ੋਰ ਹੈ?

ਆਪਣੀ ਜ਼ਮੀਰ ਬਾਰੇ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ?