ਤੋਬਾ ਕਰਨੀ
ਸਾਰੇ ਇਨਸਾਨਾਂ ਨੂੰ ਪਾਪਾਂ ਤੋਂ ਤੋਬਾ ਕਰਨ ਅਤੇ ਯਹੋਵਾਹ ਵੱਲ ਮੁੜਨ ਦੀ ਲੋੜ ਕਿਉਂ ਹੈ?
ਇਹ ਵੀ ਦੇਖੋ: ਰਸੂ 26:20
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 18:9-14—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਸਾਨੂੰ ਆਪਣੇ ਪਾਪ ਕਬੂਲ ਕਰਨ ਅਤੇ ਮਦਦ ਲਈ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ
-
ਰੋਮੀ 7:15-25—ਪੌਲੁਸ ਭਾਵੇਂ ਇਕ ਰਸੂਲ ਸੀ ਅਤੇ ਉਸ ਦੀ ਨਿਹਚਾ ਮਜ਼ਬੂਤ ਸੀ, ਫਿਰ ਵੀ ਉਹ ਨਿਰਾਸ਼ ਹੋ ਜਾਂਦਾ ਸੀ ਕਿਉਂਕਿ ਉਸ ਨੂੰ ਆਪਣੇ ਪਾਪ ਕਰਨ ਦੇ ਝੁਕਾਅ ਨਾਲ ਲੜਨਾ ਪੈਂਦਾ ਸੀ
-
ਬਾਈਬਲ ਮੁਤਾਬਕ ਯਹੋਵਾਹ ਤੋਬਾ ਕਰਨ ਵਾਲਿਆਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?
ਹਿਜ਼ 33:11; ਰੋਮੀ 2:4; 2 ਪਤ 3:9
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 15:1-10—ਯਿਸੂ ਨੇ ਕੁਝ ਮਿਸਾਲਾਂ ਦੇ ਕੇ ਸਮਝਾਇਆ ਕਿ ਜਦੋਂ ਇਕ ਪਾਪੀ ਤੋਬਾ ਕਰਦਾ ਹੈ, ਤਾਂ ਯਹੋਵਾਹ ਅਤੇ ਦੂਤ ਖ਼ੁਸ਼ੀਆਂ ਮਨਾਉਂਦੇ ਹਨ
-
ਲੂਕਾ 19:1-10—ਟੈਕਸ ਵਸੂਲਣ ਵਾਲਿਆਂ ਦਾ ਮੁਖੀ ਜ਼ੱਕੀ ਲੋਕਾਂ ਨੂੰ ਲੁੱਟਦਾ ਸੀ। ਪਰ ਜਦੋਂ ਉਸ ਨੇ ਤੋਬਾ ਕੀਤੀ ਅਤੇ ਆਪਣੇ ਤੌਰ-ਤਰੀਕਿਆਂ ਨੂੰ ਬਦਲਿਆ, ਤਾਂ ਉਸ ਨੂੰ ਮਾਫ਼ੀ ਅਤੇ ਮੁਕਤੀ ਮਿਲੀ
-
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚੇ ਦਿਲੋਂ ਤੋਬਾ ਕੀਤੀ ਹੈ?
ਹਿਜ਼ 18:21-23; ਰਸੂ 3:19; ਅਫ਼ 4:17, 22-24; ਕੁਲੁ 3:5-10
ਇਹ ਵੀ ਦੇਖੋ: 1 ਪਤ 4:1-3
ਸੱਚੇ ਦਿਲੋਂ ਤੋਬਾ ਕਰਨ ਵਾਲਿਆਂ ਨੂੰ ਸਹੀ ਗਿਆਨ ਕਿਉਂ ਲੈਣਾ ਚਾਹੀਦਾ ਹੈ?
ਰੋਮੀ 12:2; ਕੁਲੁ 3:9, 10; 2 ਤਿਮੋ 2:25
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 17:29-31—ਪੌਲੁਸ ਰਸੂਲ ਨੇ ਐਥਿਨਜ਼ ਦੇ ਵਾਸੀਆਂ ਨੂੰ ਸਮਝਾਇਆ ਕਿ ਸੱਚਾਈ ਤੋਂ ਅਣਜਾਣ ਹੋਣ ਕਰਕੇ ਲੋਕ ਮੂਰਤੀ-ਪੂਜਾ ਕਰਦੇ ਹਨ ਅਤੇ ਉਸ ਨੇ ਉਨ੍ਹਾਂ ਨੂੰ ਤੋਬਾ ਕਰਨ ਦੀ ਹੱਲਾਸ਼ੇਰੀ ਦਿੱਤੀ
-
1 ਤਿਮੋ 1:12-15—ਯਿਸੂ ਮਸੀਹ ਬਾਰੇ ਸਹੀ ਗਿਆਨ ਲੈਣ ਤੋਂ ਪਹਿਲਾਂ ਪੌਲੁਸ ਰਸੂਲ ਨੇ ਅਣਜਾਣੇ ਵਿਚ ਗੰਭੀਰ ਪਾਪ ਕੀਤੇ ਸਨ
-
ਤੋਬਾ ਕਰਨੀ ਕਿੰਨੀ ਕੁ ਜ਼ਰੂਰੀ ਹੈ?
ਚਾਹੇ ਸਾਡੇ ਤੋਂ ਜਿੰਨੀ ਵਾਰੀ ਮਰਜ਼ੀ ਪਾਪ ਹੋ ਜਾਵੇ, ਫਿਰ ਵੀ ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਤੋਬਾ ਕਰਨ ਤੇ ਯਹੋਵਾਹ ਸਾਨੂੰ ਮਾਫ਼ ਕਰ ਦੇਵੇਗਾ?
ਯਹੋਵਾਹ ਉਨ੍ਹਾਂ ਲੋਕਾਂ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ ਜਿਹੜੇ ਆਪਣੇ ਪਾਪ ਕਬੂਲ ਕਰ ਲੈਂਦੇ ਹਨ ਅਤੇ ਆਪਣੇ ਤੌਰ-ਤਰੀਕੇ ਬਦਲ ਲੈਂਦੇ ਹਨ?
ਜ਼ਬੂ 32:5; ਕਹਾ 28:13; 1 ਯੂਹੰ 1:9
ਇਹ ਵੀ ਦੇਖੋ: “ਦਇਆ, ਤਰਸ”
ਅਸੀਂ ਕਿਵੇਂ ਜਾਣਦੇ ਹਾਂ ਕਿ ਤੋਬਾ ਕਰਨ ਦਾ ਮਤਲਬ ਗ਼ਲਤੀ ਹੋਣ ਤੇ ਸਿਰਫ਼ ਅਫ਼ਸੋਸ ਕਰਨਾ ਜਾਂ ਮਾਫ਼ੀ ਮੰਗਣੀ ਹੀ ਨਹੀਂ ਹੈ?
2 ਇਤਿ 7:14; ਕਹਾ 28:13; ਹਿਜ਼ 18:30, 31; 33:14-16; ਮੱਤੀ 3:8; ਰਸੂ 3:19; 26:20
-
ਬਾਈਬਲ ਵਿੱਚੋਂ ਮਿਸਾਲਾਂ:
-
2 ਇਤਿ 33:1-6, 10-16—ਰਾਜਾ ਮਨੱਸ਼ਹ ਨੇ ਬਹੁਤ ਸਾਲਾਂ ਤਕ ਬੁਰੇ ਕੰਮ ਕੀਤੇ। ਪਰ ਫਿਰ ਉਸ ਨੇ ਸੱਚੇ ਦਿਲੋਂ ਤੋਬਾ ਕੀਤੀ। ਇਸ ਦਾ ਸਬੂਤ ਦੇਣ ਲਈ ਉਸ ਨੇ ਖ਼ੁਦ ਨੂੰ ਨਿਮਰ ਕੀਤਾ, ਲਗਾਤਾਰ ਪ੍ਰਾਰਥਨਾ ਕੀਤੀ ਅਤੇ ਆਪਣੇ ਤੌਰ-ਤਰੀਕੇ ਬਦਲੇ
-
ਜ਼ਬੂ 32:1-6; 51:1-4, 17—ਰਾਜਾ ਦਾਊਦ ਨੇ ਤੋਬਾ ਦਾ ਸਬੂਤ ਦੇਣ ਲਈ ਯਹੋਵਾਹ ਖ਼ਿਲਾਫ਼ ਕੀਤੇ ਪਾਪਾਂ ʼਤੇ ਗਹਿਰਾ ਅਫ਼ਸੋਸ ਜ਼ਾਹਰ ਕੀਤਾ, ਆਪਣੇ ਪਾਪਾਂ ਨੂੰ ਮੰਨਿਆ ਅਤੇ ਪ੍ਰਾਰਥਨਾ ਕੀਤੀ
-
ਜਦੋਂ ਸਾਡੇ ਖ਼ਿਲਾਫ਼ ਪਾਪ ਕਰਨ ਵਾਲਾ ਵਿਅਕਤੀ ਸੱਚੇ ਦਿਲੋਂ ਤੋਬਾ ਕਰਦਾ ਹੈ, ਤਾਂ ਸਾਨੂੰ ਉਸ ਨੂੰ ਕਿਉਂ ਮਾਫ਼ ਕਰ ਦੇਣਾ ਚਾਹੀਦਾ ਹੈ?
ਮੱਤੀ 6:14, 15; 18:21, 22; ਲੂਕਾ 17:3, 4
ਇਹ ਵੀ ਦੇਖੋ: “ਮਾਫ਼ੀ”