ਧਰਮੀ ਅਸੂਲ, ਉਹੀ ਕਰਨਾ ਜੋ ਸਹੀ ਹੈ
ਕਿਸ ਕੋਲ ਇਹ ਤੈਅ ਕਰਨ ਦਾ ਹੱਕ ਹੈ ਕਿ ਸਹੀ ਕੀ ਹੈ ਜਾਂ ਸੱਚਾ ਨਿਆਂ ਕੀ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 18:23-33—ਯਹੋਵਾਹ ਨੇ ਅਬਰਾਹਾਮ ਨੂੰ ਦਿਖਾਇਆ ਕਿ ਉਹ ਸੱਚਾ ਨਿਆਂਕਾਰ ਹੈ
-
ਜ਼ਬੂ 72:1-4, 12-14—ਇਸ ਜ਼ਬੂਰ ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਦੀ ਤਾਰੀਫ਼ ਕੀਤੀ ਗਈ ਹੈ ਕਿਉਂਕਿ ਉਹ ਵੀ ਯਹੋਵਾਹ ਵਾਂਗ ਉਹੀ ਕਰਦਾ ਹੈ ਜੋ ਸਹੀ ਹੈ
-
ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਚੱਲ ਕੇ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ?
ਜ਼ਬੂ 37:25, 29; ਯਾਕੂ 5:16; 1 ਪਤ 3:12
ਇਹ ਵੀ ਦੇਖੋ: ਜ਼ਬੂ 35:24; ਯਸਾ 26:9; ਰੋਮੀ 1:17
-
ਬਾਈਬਲ ਵਿੱਚੋਂ ਮਿਸਾਲਾਂ:
-
ਅੱਯੂ 37:22-24—ਅਲੀਹੂ ਨੇ ਉੱਚੇ-ਸੁੱਚੇ ਮਿਆਰਾਂ ਲਈ ਯਹੋਵਾਹ ਦੀ ਤਾਰੀਫ਼ ਕੀਤੀ ਜੋ ਇੰਨਾ ਮਹਾਨ ਹੈ ਕਿ ਉਸ ਦੇ ਸੇਵਕ ਉਸ ਦਾ ਗਹਿਰਾ ਆਦਰ ਕਰਦੇ ਹਨ
-
ਜ਼ਬੂ 89:13-17—ਇਸ ਜ਼ਬੂਰ ਦਾ ਲਿਖਾਰੀ ਯਹੋਵਾਹ ਦੀ ਤਾਰੀਫ਼ ਕਰਦਾ ਹੈ ਕਿਉਂਕਿ ਉਹ ਹਮੇਸ਼ਾ ਧਰਮੀ ਅਸੂਲਾਂ ਮੁਤਾਬਕ ਰਾਜ ਕਰਦਾ ਹੈ
-
ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦੇਣ ਦਾ ਕੀ ਮਤਲਬ ਹੈ?
ਹਿਜ਼ 18:25-31; ਮੱਤੀ 6:33; ਰੋਮੀ 12:1, 2; ਅਫ਼ 4:23, 24
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 6:9, 22; 7:1—ਯਹੋਵਾਹ ਨੇ ਨੂਹ ਨੂੰ ਜੋ ਵੀ ਕਰਨ ਲਈ ਕਿਹਾ, ਉਸ ਨੇ ਕੀਤਾ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਉਹ ਧਰਮੀ ਸੀ
-
ਰੋਮੀ 4:1-3, 9—ਯਹੋਵਾਹ ਦੀਆਂ ਨਜ਼ਰਾਂ ਵਿਚ ਅਬਰਾਹਾਮ ਧਰਮੀ ਸੀ ਕਿਉਂਕਿ ਉਸ ਨੂੰ ਯਹੋਵਾਹ ʼਤੇ ਪੱਕੀ ਨਿਹਚਾ ਸੀ
-
ਸਾਨੂੰ ਕਿਉਂ ਯਹੋਵਾਹ ਨਾਲ ਪਿਆਰ ਹੋਣ ਕਰਕੇ ਨੇਕ ਕੰਮ ਕਰਨੇ ਚਾਹੀਦੇ ਹਨ, ਨਾ ਕਿ ਲੋਕਾਂ ਨੂੰ ਦਿਖਾਉਣ ਲਈ?
ਮੱਤੀ 6:1; 23:27, 28; ਲੂਕਾ 16:14, 15; ਰੋਮੀ 10:10
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 5:20; 15:7-9—ਯਿਸੂ ਨੇ ਲੋਕਾਂ ਨੂੰ ਧਰਮੀ ਬਣਨ ਲਈ ਕਿਹਾ, ਪਰ ਪਖੰਡੀ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਅਸੂਲਾਂ ਮੁਤਾਬਕ ਨਹੀਂ
-
ਲੂਕਾ 18:9-14—ਯਿਸੂ ਨੇ ਇਕ ਮਿਸਾਲ ਦੇ ਕੇ ਉਨ੍ਹਾਂ ਲੋਕਾਂ ਨੂੰ ਸੁਧਾਰਿਆ ਜੋ ਖ਼ੁਦ ਨੂੰ ਧਰਮੀ ਅਤੇ ਦੂਜਿਆਂ ਨੂੰ ਤੁੱਛ ਸਮਝਦੇ ਸਨ
-
ਧਰਮੀ ਬਣਨ ਨਾਲੋਂ ਭਲਾ ਕਰਨਾ ਕਿਉਂ ਜ਼ਿਆਦਾ ਜ਼ਰੂਰੀ ਹੈ?
ਇਹ ਵੀ ਦੇਖੋ: ਲੂਕਾ 6:33-36; ਰਸੂ 14:16, 17; ਰੋਮੀ 12:20, 21; 1 ਥੱਸ 5:15
ਸਾਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨੀ ਚਾਹੀਦੀ ਕਿ ਅਸੀਂ ਧਰਮੀ ਹਾਂ ਜਾਂ ਦੂਜਿਆਂ ਨਾਲੋਂ ਜ਼ਿਆਦਾ ਧਰਮੀ ਹਾਂ?