ਨਿਹਚਾ
ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਸਾਡੀ ਨਿਹਚਾ ਦੀ ਬਹੁਤ ਕਦਰ ਕਰਦਾ ਹੈ?
ਯੂਹੰ 3:16, 18; ਗਲਾ 3:8, 9, 11; ਅਫ਼ 6:16; ਇਬ 11:6
ਇਹ ਵੀ ਦੇਖੋ: 2 ਕੁਰਿੰ 5:7
ਬਾਈਬਲ ਵਿੱਚੋਂ ਮਿਸਾਲਾਂ:
ਇਬ 11:1–12:3—ਪੌਲੁਸ ਰਸੂਲ ਨੇ ਸਮਝਾਇਆ ਕਿ ਨਿਹਚਾ ਦਾ ਕੀ ਮਤਲਬ ਹੈ ਅਤੇ ਉਸ ਨੇ ਹਾਬਲ ਤੋਂ ਸ਼ੁਰੂ ਕਰ ਕੇ ਯਿਸੂ ਮਸੀਹ ਤਕ ਨਿਹਚਾ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ
ਯਾਕੂ 2:18-24—ਯਾਕੂਬ ਨੇ ਅਬਰਾਹਾਮ ਦੀ ਮਿਸਾਲ ਦੇ ਕੇ ਸਮਝਾਇਆ ਕਿ ਸਾਨੂੰ ਆਪਣੀ ਨਿਹਚਾ ਕੰਮਾਂ ਰਾਹੀਂ ਦਿਖਾਉਣੀ ਚਾਹੀਦੀ ਹੈ
ਕਿਹੜੀਆਂ ਗੱਲਾਂ ਕਰਕੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ?
ਰੋਮੀ 10:9, 10, 17; 1 ਕੁਰਿੰ 16:13; ਯਾਕੂ 2:17
ਇਹ ਵੀ ਦੇਖੋ: ਇਬ 3:12-14
ਬਾਈਬਲ ਵਿੱਚੋਂ ਮਿਸਾਲਾਂ:
2 ਇਤਿ 20:1-6, 12, 13, 20-23—ਜਦੋਂ ਦੁਸ਼ਮਣਾਂ ਨੇ ਯਹੋਵਾਹ ਦੇ ਲੋਕਾਂ ʼਤੇ ਹਮਲਾ ਕੀਤਾ, ਤਾਂ ਰਾਜਾ ਯਹੋਸ਼ਾਫ਼ਾਟ ਨੇ ਲੋਕਾਂ ਨੂੰ ਕਿਹਾ ਕਿ ਉਹ ਤਾਂ ਹੀ ਕਾਮਯਾਬ ਹੋਣਗੇ ਜੇ ਉਹ ਯਹੋਵਾਹ ਅਤੇ ਉਸ ਦੇ ਨਬੀਆਂ ʼਤੇ ਭਰੋਸਾ ਰੱਖਣਗੇ
1 ਰਾਜ 18:41-46—ਏਲੀਯਾਹ ਨਬੀ ਨੇ ਧੀਰਜ ਨਾਲ ਉਸ ਸਮੇਂ ਦੀ ਉਡੀਕ ਕੀਤੀ ਜਦੋਂ ਯਹੋਵਾਹ ਨੇ ਆਪਣੇ ਵਾਅਦੇ ਮੁਤਾਬਕ ਲੰਬੇ ਸਮੇਂ ਤੋਂ ਚੱਲ ਰਹੇ ਸੋਕੇ ਨੂੰ ਖ਼ਤਮ ਕਰਨਾ ਸੀ। ਇੱਦਾਂ ਉਸ ਨੇ ਆਪਣੀ ਨਿਹਚਾ ਜ਼ਾਹਰ ਕੀਤੀ