ਪਰਿਵਾਰ
ਯਹੋਵਾਹ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ
ਮਾਪੇ
ਦੇਖੋ: “ਮਾਪੇ”
ਪਿਤਾ
ਦੇਖੋ: “ਪਿਤਾ”
ਮਾਵਾਂ
ਦੇਖੋ: “ਮਾਵਾਂ”
ਪਤੀ, ਪਤਨੀਆਂ
ਦੇਖੋ: “ਵਿਆਹ”
ਧੀਆਂ-ਪੁੱਤਰ
ਪਰਿਵਾਰ ਵਿਚ ਬੱਚਿਆਂ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਹਨ?
ਲੇਵੀ 19:3; ਕਹਾ 1:8; 6:20; ਅਫ਼ 6:1
ਇਹ ਵੀ ਦੇਖੋ: ਕਹਾ 4:1
ਬੱਚਿਆਂ ਨੂੰ ਆਪਣੇ ਮਾਪਿਆਂ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਜ਼ਬੂ 78:1-8—ਇਜ਼ਰਾਈਲੀ ਆਪਣੇ ਬੱਚਿਆਂ ਨੂੰ ਆਪਣੇ ਪਿਉ-ਦਾਦਿਆਂ ਦੇ ਕੰਮਾਂ ਬਾਰੇ ਦੱਸਦੇ ਸਨ ਤਾਂਕਿ ਉਹ ਯਹੋਵਾਹ ʼਤੇ ਭਰੋਸਾ ਰੱਖਣ ਅਤੇ ਕਦੇ ਵੀ ਉਸ ਦੇ ਖ਼ਿਲਾਫ਼ ਨਾ ਜਾਣ
-
ਲੂਕਾ 2:51, 52—ਭਾਵੇਂ ਯਿਸੂ ਮੁਕੰਮਲ ਸੀ, ਫਿਰ ਵੀ ਉਹ ਆਪਣੇ ਨਾਮੁਕੰਮਲ ਮਾਤਾ-ਪਿਤਾ ਦਾ ਕਹਿਣਾ ਮੰਨਦਾ ਰਿਹਾ
-
ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਔਖਾ ਕਿਉਂ ਲੱਗ ਸਕਦਾ ਹੈ?
ਯਹੋਵਾਹ ਬਾਗ਼ੀ ਬੱਚਿਆਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਬਿਵ 21:18-21—ਮੂਸਾ ਦੇ ਕਾਨੂੰਨ ਮੁਤਾਬਕ ਉਸ ਮੁੰਡੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ ਜੋ ਵੱਡਾ ਹੋ ਕੇ ਜ਼ਿੱਦੀ, ਬਾਗ਼ੀ ਤੇ ਸ਼ਰਾਬੀ ਬਣ ਜਾਂਦਾ ਸੀ ਅਤੇ ਆਪਣੇ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦਾ ਸੀ
-
2 ਰਾਜ 2:23, 24—ਪਰਮੇਸ਼ੁਰ ਦੇ ਨਬੀ ਅਲੀਸ਼ਾ ਦੀ ਬੇਇੱਜ਼ਤੀ ਕਰਨ ਵਾਲੇ ਮੁੰਡਿਆਂ ਵਿੱਚੋਂ ਬਹੁਤ ਜਣਿਆਂ ਨੂੰ ਦੋ ਰਿੱਛਣੀਆਂ ਨੇ ਪਾੜ ਖਾਧਾ
-
ਬੱਚਿਆਂ ਦੀ ਪਰਵਰਿਸ਼ ਕਰਨ ਦੇ ਸਨਮਾਨ ਬਾਰੇ ਮਾਪਿਆਂ ਨੂੰ ਕਿਹੋ ਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਲੇਵੀ 26:9—ਜਦੋਂ ਇਜ਼ਰਾਈਲੀਆਂ ਦੇ ਬੱਚੇ ਹੁੰਦੇ ਸਨ, ਤਾਂ ਇਹ ਉਨ੍ਹਾਂ ਲਈ ਯਹੋਵਾਹ ਵੱਲੋਂ ਬਰਕਤ ਦੀ ਨਿਸ਼ਾਨੀ ਸੀ
-
ਅੱਯੂ 42:12, 13—ਯਹੋਵਾਹ ਨੇ ਅੱਯੂਬ ਦੀ ਵਫ਼ਾਦਾਰੀ ਕਰਕੇ ਉਸ ਨੂੰ ਤੇ ਉਸ ਦੀ ਪਤਨੀ ਨੂੰ 10 ਹੋਰ ਬੱਚਿਆਂ ਦੀ ਦਾਤ ਬਖ਼ਸ਼ੀ
-
ਪਰਿਵਾਰ ਵਿਚ ਭੈਣ-ਭਰਾ ਇਕ-ਦੂਜੇ ਨਾਲ ਕਿਸ ਤਰੀਕੇ ਨਾਲ ਪੇਸ਼ ਆ ਸਕਦੇ ਹਨ ਤਾਂਕਿ ਯਹੋਵਾਹ ਦੀ ਵਡਿਆਈ ਹੋਵੇ?
ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਨਾਨਾ-ਨਾਨੀ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 11:31, 32—ਜਦੋਂ ਅਬਰਾਹਾਮ ਨੇ ਊਰ ਸ਼ਹਿਰ ਛੱਡਿਆ, ਤਾਂ ਉਹ ਆਪਣੇ ਨਾਲ ਆਪਣੇ ਪਿਤਾ ਤਾਰਹ ਨੂੰ ਵੀ ਲੈ ਕੇ ਗਿਆ ਅਤੇ ਉਸ ਦੇ ਮਰਨ ਤਕ ਉਸ ਦੀ ਦੇਖ-ਭਾਲ ਕੀਤੀ
-
ਮੱਤੀ 15:3-6—ਯਿਸੂ ਨੇ ਮੂਸਾ ਦੇ ਕਾਨੂੰਨ ਤੋਂ ਸਮਝਾਇਆ ਕਿ ਵੱਡੇ ਹੋ ਚੁੱਕੇ ਬੱਚਿਆਂ ਨੂੰ ਲੋੜ ਪੈਣ ਤੇ ਆਪਣੇ ਮਾਤਾ-ਪਿਤਾ ਦੀ ਦੇਖ-ਭਾਲ ਕਰਨੀ ਚਾਹੀਦੀ ਹੈ
-
ਸਹੁਰੇ
ਦੇਖੋ: “ਸਹੁਰੇ”
ਦਾਦਾ-ਦਾਦੀ, ਨਾਨਾ-ਨਾਨੀ
ਦੇਖੋ: “ਦਾਦਾ-ਦਾਦੀ, ਨਾਨਾ-ਨਾਨੀ”