Skip to content

Skip to table of contents

ਪਾਪ

ਪਾਪ

ਪਾਪ ਕੀ ਹੈ ਅਤੇ ਇਸ ਦਾ ਸਾਡੇ ਸਾਰਿਆਂ ʼਤੇ ਕਿਉਂ ਅਸਰ ਪੈਂਦਾ ਹੈ?

ਬਾਈਬਲ ਵਿਚ ਕਿਵੇਂ ਯਕੀਨ ਦਿਵਾਇਆ ਗਿਆ ਹੈ ਕਿ ਅਸੀਂ ਬੁਰੇ ਕੰਮ ਕਰਨ ਦੀਆਂ ਆਪਣੀਆਂ ਇੱਛਾਵਾਂ ਨਾਲ ਲੜ ਸਕਦੇ ਹਾਂ?

ਰੋਮੀ 6:12-14

  • ਬਾਈਬਲ ਵਿੱਚੋਂ ਮਿਸਾਲਾਂ:

    • 2 ਸਮੂ 11:2-5, 14, 15, 26, 27; 12:1-13​—ਰਾਜਾ ਦਾਊਦ ਨੇ ਬਹੁਤ ਗੰਭੀਰ ਪਾਪ ਕੀਤੇ ਜਿਸ ਕਰਕੇ ਉਸ ਨੂੰ ਸਖ਼ਤ ਤਾੜਨਾ ਦਿੱਤੀ ਗਈ ਅਤੇ ਫਿਰ ਉਸ ਨੇ ਆਪਣੇ ਤੌਰ-ਤਰੀਕਿਆਂ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ

    • ਰੋਮੀ 7:15-24​—ਪੌਲੁਸ ਰਸੂਲ ਨਿਹਚਾ ਅਤੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਮਾਮਲੇ ਵਿਚ ਇਕ ਵਧੀਆ ਮਿਸਾਲ ਸੀ। ਫਿਰ ਵੀ ਉਸ ਨੂੰ ਆਪਣੇ ਪਾਪੀ ਝੁਕਾਵਾਂ ਨਾਲ ਲੜਨਾ ਪਿਆ

ਬਹੁਤ ਸਾਰੇ ਲੋਕ ਕਿਵੇਂ ਅਣਜਾਣੇ ਵਿਚ ਅਤੇ ਧੋਖੇ ਵਿਚ ਰੱਖੇ ਜਾਣ ਕਰਕੇ ਪਾਪ ਕਰਦੇ ਹਨ?

ਜਾਣ-ਬੁੱਝ ਕੇ ਪਾਪ ਕਰਦੇ ਰਹਿਣਾ ਕਿਉਂ ਬਹੁਤ ਹੀ ਗੰਭੀਰ ਗੱਲ ਹੈ?

ਸ਼ੈਤਾਨ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੇ ਸੇਵਕਾਂ ਨੂੰ ਪਾਪ ਕਰਨ ਲਈ ਭਰਮਾਉਂਦਾ ਹੈ?

ਕਹਾ 1:10, 11, 15; ਮੱਤੀ 5:28; ਯਾਕੂ 1:14, 15

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 3:1-6​—ਸ਼ੈਤਾਨ ਨੇ ਇਕ ਸੱਪ ਦੇ ਜ਼ਰੀਏ ਹੱਵਾਹ ਨੂੰ ਸੁਆਰਥੀ ਬਣਨ ਲਈ ਭਰਮਾਇਆ ਜਿਸ ਕਰਕੇ ਉਸ ਦਾ ਯਹੋਵਾਹ ਤੋਂ ਭਰੋਸਾ ਉੱਠਣ ਲੱਗਾ

    • ਕਹਾ 7:6-10, 21-23​—ਰਾਜਾ ਸੁਲੇਮਾਨ ਨੇ ਇਕ ਨੌਜਵਾਨ ਬਾਰੇ ਦੱਸਿਆ ਜਿਸ ਨੂੰ ਅਕਲ ਦੀ ਘਾਟ ਸੀ ਅਤੇ ਉਹ ਬਦਚਲਣ ਔਰਤ ਦੇ ਝਾਂਸੇ ਵਿਚ ਆ ਗਿਆ

ਅਸੀਂ ਸ਼ੈਤਾਨ ਦੇ ਫੰਦਿਆਂ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ?

ਅਫ਼ 4:27; 6:10-18; ਯਾਕੂ 4:7, 8

  • ਬਾਈਬਲ ਵਿੱਚੋਂ ਮਿਸਾਲਾਂ:

    • ਕਹਾ 5:1-14​—ਰਾਜਾ ਸੁਲੇਮਾਨ ਨੇ ਇਕ ਪਿਤਾ ਵਾਂਗ ਸਾਨੂੰ ਨਸੀਹਤ ਦਿੱਤੀ ਕਿ ਅਸੀਂ ਕਿਉਂ ਅਤੇ ਕਿਵੇਂ ਅਨੈਤਿਕ ਕੰਮਾਂ ਤੋਂ ਦੂਰ ਰਹਿ ਸਕਦੇ ਹਾਂ

    • ਮੱਤੀ 4:1-11​—ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਯਿਸੂ ਸ਼ੈਤਾਨ ਵੱਲੋਂ ਭਰਮਾਏ ਜਾਣ ਤੇ ਉਸ ਦੀਆਂ ਗੱਲਾਂ ਵਿਚ ਨਹੀਂ ਆਇਆ

ਮਸੀਹੀਆਂ ਨੂੰ ਕਿਹੜੇ ਕੁਝ ਗੰਭੀਰ ਪਾਪ ਕਰਨ ਤੋਂ ਦੂਰ ਰਹਿਣਾ ਚਾਹੀਦਾ ਹੈ?

ਦੇਖੋ: “ਗ਼ਲਤ ਕੰਮ

ਪਾਪ ਕਬੂਲ ਕਰਨੇ

ਸਾਨੂੰ ਆਪਣੇ ਪਾਪ ਲੁਕਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰਨੀ ਚਾਹੀਦੀ?

ਸਾਨੂੰ ਕਿਸ ਦੇ ਸਾਮ੍ਹਣੇ ਆਪਣੇ ਪਾਪ ਕਬੂਲ ਕਰਨੇ ਚਾਹੀਦੇ ਹਨ?

ਸਾਡਾ “ਮਦਦਗਾਰ” ਕੌਣ ਹੈ ਜੋ ਸਾਨੂੰ ਪਾਪਾਂ ਦੀ ਮਾਫ਼ੀ ਦਿਵਾਉਣ ਲਈ ਯਹੋਵਾਹ ਨੂੰ ਬੇਨਤੀ ਕਰਦਾ ਹੈ?

ਕੀ ਇਕ ਪਾਪੀ ਆਪਣੇ ਕੰਮਾਂ ਰਾਹੀਂ ਦਿਖਾ ਸਕਦਾ ਹੈ ਕਿ ਉਸ ਨੇ ਤੋਬਾ ਕੀਤੀ ਹੈ?

ਰਸੂ 26:20; ਯਾਕੂ 4:8-10

ਇਹ ਵੀ ਦੇਖੋ: “ਤੋਬਾ ਕਰਨੀ

  • ਬਾਈਬਲ ਵਿੱਚੋਂ ਮਿਸਾਲਾਂ:

    • ਕੂਚ 22:1-12​—ਮੂਸਾ ਦੇ ਕਾਨੂੰਨ ਮੁਤਾਬਕ ਇਕ ਚੋਰ ਨੂੰ ਉਸ ਵਿਅਕਤੀ ਨੂੰ ਹਰਜਾਨਾ ਦੇਣਾ ਪੈਂਦਾ ਸੀ ਜਿਸ ਦੀਆਂ ਚੀਜ਼ਾਂ ਉਸ ਨੇ ਚੋਰੀ ਕੀਤੀਆਂ ਸਨ

    • ਲੂਕਾ 19:8, 9​—ਟੈਕਸ ਵਸੂਲਣ ਵਾਲਿਆਂ ਦੇ ਮੁਖੀ ਜ਼ੱਕੀ ਨੇ ਤੋਬਾ ਦਾ ਸਬੂਤ ਦੇਣ ਲਈ ਆਪਣੇ ਤੌਰ ਤਰੀਕੇ ਬਦਲੇ ਅਤੇ ਉਨ੍ਹਾਂ ਲੋਕਾਂ ਨੂੰ ਪੈਸੇ ਵਾਪਸ ਦੇ ਦਿੱਤੇ ਜਿਨ੍ਹਾਂ ਨੂੰ ਉਸ ਨੇ ਲੁੱਟਿਆ ਸੀ

ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰ ਦੇਵੇਗਾ?

ਦੇਖੋ: “ਮਾਫ਼ੀ

ਜਦੋਂ ਕੋਈ ਗੰਭੀਰ ਪਾਪ ਕਰ ਬੈਠਦਾ ਹੈ, ਤਾਂ ਉਸ ਦੀ ਮਦਦ ਕਰਨ ਅਤੇ ਮੰਡਲੀ ਦੀ ਹਿਫਾਜ਼ਤ ਕਰਨ ਦੀ ਜ਼ਿੰਮੇਵਾਰੀ ਯਹੋਵਾਹ ਨੇ ਕਿਸ ਨੂੰ ਦਿੱਤੀ ਹੈ?

ਜਦੋਂ ਕੋਈ ਗੰਭੀਰ ਪਾਪ ਕਰਦਾ ਹੈ, ਤਾਂ ਇਸ ਦਾ ਉਸ ਦੇ ਪਰਿਵਾਰ ਅਤੇ ਮੰਡਲੀ ʼਤੇ ਕੀ ਅਸਰ ਪੈ ਸਕਦਾ ਹੈ?

ਇਬ 12:15, 16

ਇਹ ਵੀ ਦੇਖੋ: ਬਿਵ 29:18

  • ਬਾਈਬਲ ਵਿੱਚੋਂ ਮਿਸਾਲਾਂ:

    • ਯਹੋ 7:1-13, 20-26​—ਜਦੋਂ ਆਕਾਨ ਨੇ ਗੰਭੀਰ ਪਾਪ ਕੀਤਾ ਅਤੇ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਾਰੇ ਇਜ਼ਰਾਈਲੀਆਂ ʼਤੇ ਮੁਸੀਬਤ ਆਈ

    • ਯੂਨਾ 1:1-16​—ਯਹੋਵਾਹ ਦੀ ਗੱਲ ਨਾ ਮੰਨਣ ਕਰਕੇ ਯੂਨਾਹ ਨਬੀ ਨੇ ਜਹਾਜ਼ ʼਤੇ ਸਵਾਰ ਸਾਰਿਆਂ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ

    • 1 ਕੁਰਿੰ 5:1-7​—ਪੌਲੁਸ ਰਸੂਲ ਨੇ ਕੁਰਿੰਥੁਸ ਦੀ ਮੰਡਲੀ ਵਿਚ ਹੋ ਰਹੇ ਇਕ ਗੰਭੀਰ ਪਾਪ ਦਾ ਪਰਦਾਫ਼ਾਸ਼ ਕੀਤਾ ਜਿਸ ਦਾ ਪੂਰੀ ਮੰਡਲੀ ʼਤੇ ਬੁਰਾ ਅਸਰ ਪੈ ਰਿਹਾ ਸੀ

ਸਾਨੂੰ ਕਿਉਂ ਸੁਧਾਰੇ ਜਾਣ ਦੇ ਡਰੋਂ ਬਜ਼ੁਰਗਾਂ ਦੀ ਮਦਦ ਲੈਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ?

ਆਪਣੇ ਪੁਰਾਣੇ ਪਾਪਾਂ ਬਾਰੇ ਸੋਚ-ਸੋਚ ਕੇ ਦੁਖੀ ਹੋਣ ਦੀ ਬਜਾਇ ਸਾਨੂੰ ਕਿਉਂ ਯਕੀਨ ਰੱਖਣਾ ਚਾਹੀਦਾ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ?

ਦੇਖੋ: “ਮਾਫ਼ੀ

ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਮਸੀਹੀ ਨੇ ਗੰਭੀਰ ਪਾਪ ਕੀਤਾ ਹੈ, ਤਾਂ ਸਾਨੂੰ ਕਿਉਂ ਪੱਕਾ ਕਰਨਾ ਚਾਹੀਦਾ ਹੈ ਕਿ ਉਹ ਜਾ ਕੇ ਬਜ਼ੁਰਗਾਂ ਨੂੰ ਇਸ ਬਾਰੇ ਦੱਸੇ?

ਲੇਵੀ 5:1

  • ਬਾਈਬਲ ਵਿੱਚੋਂ ਮਿਸਾਲਾਂ:

    • ਬਿਵ 13:6-9; 21:18-20​—ਮੂਸਾ ਦੇ ਕਾਨੂੰਨ ਮੁਤਾਬਕ ਜੇ ਕਿਸੇ ਵਿਅਕਤੀ ਨੂੰ ਪਤਾ ਲੱਗਦਾ ਸੀ ਕਿ ਉਸ ਦੇ ਪਰਿਵਾਰ ਦੇ ਮੈਂਬਰ ਜਾਂ ਦੋਸਤ ਨੇ ਗੰਭੀਰ ਪਾਪ ਕੀਤਾ ਹੈ, ਤਾਂ ਇਸ ਬਾਰੇ ਦੱਸਣਾ ਉਸ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਸੀ