ਪੈਸਾ
ਪੈਸੇ ਨਾਲ ਪਿਆਰ ਕਰਨਾ ਖ਼ਤਰਨਾਕ ਕਿਉਂ ਹੈ?
ਦੇਖੋ: “ਪੈਸੇ ਅਤੇ ਚੀਜ਼ਾਂ”
ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਪਰਿਵਾਰ ਦੇ ਗੁਜ਼ਾਰੇ ਲਈ ਪੈਸਾ ਕਮਾਉਣਾ ਗ਼ਲਤ ਨਹੀਂ ਹੈ?
ਉਪ 7:12; 10:19; ਅਫ਼ 4:28; 2 ਥੱਸ 3:10; 1 ਤਿਮੋ 5:8, 18
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 31:38-42—ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਯਾਕੂਬ ਨੇ ਈਮਾਨਦਾਰੀ ਨਾਲ ਆਪਣੇ ਸਹੁਰੇ ਲਾਬਾਨ ਲਈ ਕੰਮ ਕੀਤਾ ਜਿਸ ਨੇ ਯਾਕੂਬ ਨਾਲ ਬੇਇਨਸਾਫ਼ੀ ਕੀਤੀ ਸੀ। ਪਰ ਯਹੋਵਾਹ ਨੇ ਉਸ ਦੀ ਮਿਹਨਤ ʼਤੇ ਬਰਕਤ ਪਾਈ
-
ਲੂਕਾ 19:12, 13, 15-23—ਯਿਸੂ ਨੇ ਇਕ ਮਿਸਾਲ ਦਿੱਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਜ਼ਮਾਨੇ ਵਿਚ ਹੋਰ ਪੈਸੇ ਕਮਾਉਣ ਲਈ ਕਿਤੇ ਹੋਰ ਪੈਸੇ ਲਾਉਣੇ ਆਮ ਗੱਲ ਸੀ
-
ਪੈਸੇ ਉਧਾਰ ਦੇਣ ਜਾਂ ਉਧਾਰ ਲੈਣ ਬਾਰੇ ਬਾਈਬਲ ਵਿਚ ਕਿਹੜੇ ਅਸੂਲ ਦਿੱਤੇ ਗਏ ਹਨ?
ਬੇਵਜ੍ਹਾ ਕਰਜ਼ਾ ਲੈਣ ਤੋਂ ਦੂਰ ਰਹਿਣਾ ਕਿਉਂ ਚੰਗਾ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਨਹ 5:2-8—ਰਾਜਪਾਲ ਨਹਮਯਾਹ ਦੇ ਜ਼ਮਾਨੇ ਵਿਚ ਉਧਾਰ ਦੇਣ ਵਾਲੇ ਉਧਾਰ ਲੈਣ ਵਾਲਿਆਂ ਨਾਲ ਬਹੁਤ ਬੁਰਾ ਸਲੂਕ ਕਰਦੇ ਸਨ
-
ਮੱਤੀ 18:23-25—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਜੇ ਕੋਈ ਵਿਅਕਤੀ ਕਿਸੇ ਤੋਂ ਕਰਜ਼ਾ ਲੈਂਦਾ ਹੈ ਅਤੇ ਵਾਪਸ ਨਹੀਂ ਕਰਦਾ, ਤਾਂ ਉਸ ਨੂੰ ਸਜ਼ਾ ਮਿਲ ਸਕਦੀ ਹੈ
-
ਚਾਹੇ ਕੋਈ ਵਿਅਕਤੀ ਸਾਡਾ ਰਿਸ਼ਤੇਦਾਰ ਹੋਵੇ, ਕੋਈ ਮਸੀਹੀ ਹੋਵੇ ਜਾਂ ਕੋਈ ਹੋਰ, ਉਸ ਨਾਲ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 23:14-20—ਜਦੋਂ ਅਬਰਾਹਾਮ ਨੇ ਸਾਰਾਹ ਨੂੰ ਦਫ਼ਨਾਉਣ ਲਈ ਜ਼ਮੀਨ ਅਤੇ ਇਸ ਵਿਚਲੀ ਗੁਫ਼ਾ ਖ਼ਰੀਦੀ, ਤਾਂ ਉਸ ਨੇ ਗਵਾਹਾਂ ਸਾਮ੍ਹਣੇ ਕੀਮਤ ਚੁਕਾਈ ਤਾਂਕਿ ਬਾਅਦ ਵਿਚ ਇਸ ਲੈਣ-ਦੇਣ ਕਰਕੇ ਕੋਈ ਗ਼ਲਤਫ਼ਹਿਮੀ ਅਤੇ ਝਗੜਾ ਨਾ ਹੋਵੇ
-
ਯਿਰ 32:9-12—ਜਦੋਂ ਯਿਰਮਿਯਾਹ ਨੇ ਆਪਣੇ ਚਾਚੇ ਦੇ ਮੁੰਡੇ ਤੋਂ ਜ਼ਮੀਨ ਖ਼ਰੀਦੀ, ਤਾਂ ਉਸ ਨੇ ਇਕ ਕਾਨੂੰਨੀ ਲਿਖਤ ਤਿਆਰ ਕੀਤੀ, ਉਸ ਦੀ ਨਕਲ ਬਣਾਈ ਅਤੇ ਗਵਾਹਾਂ ਸਾਮ੍ਹਣੇ ਜ਼ਮੀਨ ਦੀ ਕੀਮਤ ਅਦਾ ਕੀਤੀ
-
ਧਿਆਨ ਨਾਲ ਬਜਟ ਬਣਾਉਣਾ ਕਿਉਂ ਜ਼ਰੂਰੀ ਹੈ?
ਜੇ ਪੈਸਿਆਂ ਨੂੰ ਲੈ ਕੇ ਕਿਸੇ ਮਸੀਹੀ ਨਾਲ ਸਾਡਾ ਝਗੜਾ ਹੋ ਜਾਵੇ, ਤਾਂ ਇਸ ਕਾਰਨ ਸਾਨੂੰ ਮੰਡਲੀ ਵਿਚ ਫੁੱਟ ਕਿਉਂ ਨਹੀਂ ਪੈਣ ਦੇਣੀ ਚਾਹੀਦੀ?
ਇਹ ਵੀ ਦੇਖੋ: ਰੋਮੀ 12:18; 2 ਤਿਮੋ 2:24
ਅਸੀਂ ਆਪਣੇ ਪੈਸਿਆਂ ਦੀ ਵਰਤੋਂ ਅਜਿਹੇ ਤਰੀਕੇ ਨਾਲ ਕਿਵੇਂ ਕਰ ਸਕਦੇ ਹਾਂ ਜਿਸ ਤੋਂ ਸਾਨੂੰ ਸੱਚੀ ਖ਼ੁਸ਼ੀ ਮਿਲੇ?