ਪੈਸੇ ਅਤੇ ਚੀਜ਼ਾਂ
ਕੀ ਬਾਈਬਲ ਪੈਸੇ ਤੇ ਚੀਜ਼ਾਂ ਦੀ ਜਾਂ ਉਨ੍ਹਾਂ ਲੋਕਾਂ ਦੀ ਨਿੰਦਿਆ ਕਰਦੀ ਹੈ ਜਿਨ੍ਹਾਂ ਲੋਕਾਂ ਕੋਲ ਇਹ ਸਭ ਕੁਝ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
1 ਰਾਜ 3:11-14—ਯਹੋਵਾਹ ਨੇ ਰਾਜਾ ਸੁਲੇਮਾਨ ਨੂੰ ਬਹੁਤ ਸਾਰੀ ਧਨ-ਦੌਲਤ ਦਿੱਤੀ ਕਿਉਂਕਿ ਉਹ ਨਿਮਰ ਸੀ
-
ਅੱਯੂ 1:1-3, 8-10—ਅੱਯੂਬ ਕੋਲ ਬਹੁਤ ਜ਼ਿਆਦਾ ਧਨ-ਦੌਲਤ ਸੀ, ਪਰ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਯਹੋਵਾਹ ਨਾਲ ਉਸ ਦਾ ਰਿਸ਼ਤਾ ਸੀ
-
ਪੈਸੇ ਅਤੇ ਚੀਜ਼ਾਂ ਨਾਲ ਸਾਨੂੰ ਸੰਤੁਸ਼ਟੀ ਜਾਂ ਮਨ ਦੀ ਸ਼ਾਂਤੀ ਕਿਉਂ ਨਹੀਂ ਮਿਲਦੀ?
ਧਨ-ਦੌਲਤ ਕਦੋਂ ਸਾਡੇ ਕਿਸੇ ਕੰਮ ਦੀ ਨਹੀਂ ਰਹਿੰਦੀ?
ਜਦੋਂ ਪੈਸੇ ਅਤੇ ਚੀਜ਼ਾਂ ਦੀ ਗੱਲ ਆਉਂਦੀ ਹੈ, ਤਾਂ ਸਭ ਤੋਂ ਵੱਡਾ ਖ਼ਤਰਾ ਕੀ ਹੈ?
ਪੈਸੇ ʼਤੇ ਭਰੋਸਾ ਕਰਨ ਨਾਲ ਅਸੀਂ ਕਿਵੇਂ ਧੋਖਾ ਖਾ ਸਕਦੇ ਹਾਂ?
ਕਹਾ 11:4, 18, 28; 18:11; ਮੱਤੀ 13:22
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 8:18-24—ਸ਼ਮਊਨ ਨੇ ਇਹ ਸੋਚ ਕੇ ਮੂਰਖਤਾ ਕੀਤੀ ਕਿ ਉਹ ਪੈਸੇ ਦੇ ਕੇ ਮੰਡਲੀ ਵਿਚ ਸਨਮਾਨ ਖ਼ਰੀਦ ਸਕਦਾ ਹੈ
-
ਪੈਸੇ ਨਾਲ ਪਿਆਰ ਹੋਣ ਕਰਕੇ ਅਸੀਂ ਕੀ ਗੁਆ ਸਕਦੇ ਹਾਂ?
-
ਬਾਈਬਲ ਵਿੱਚੋਂ ਮਿਸਾਲਾਂ:
-
ਮਰ 10:17-23—ਇਕ ਅਮੀਰ ਆਦਮੀ ਨੂੰ ਆਪਣੀ ਧਨ-ਦੌਲਤ ਅਤੇ ਚੀਜ਼ਾਂ ਨਾਲ ਇੰਨਾ ਜ਼ਿਆਦਾ ਪਿਆਰ ਸੀ ਕਿ ਉਸ ਨੇ ਯਿਸੂ ਦਾ ਚੇਲਾ ਬਣਨ ਦਾ ਸਨਮਾਨ ਗੁਆ ਦਿੱਤਾ
-
1 ਤਿਮੋ 6:17-19—ਪੌਲੁਸ ਰਸੂਲ ਨੇ ਅਮੀਰ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਹੰਕਾਰ ਨਾ ਕਰਨ ਕਿਉਂਕਿ ਇਸ ਕਾਰਨ ਉਹ ਪਰਮੇਸ਼ੁਰ ਦੀ ਮਿਹਰ ਗੁਆ ਸਕਦੇ ਸਨ
-
ਚੀਜ਼ਾਂ ਅਤੇ ਧਨ-ਦੌਲਤ ਕਰਕੇ ਸਾਡੀ ਨਿਹਚਾ ਕਿਵੇਂ ਕਮਜ਼ੋਰ ਹੋ ਸਕਦੀ ਹੈ ਅਤੇ ਅਸੀਂ ਪਰਮੇਸ਼ੁਰ ਦੀ ਮਿਹਰ ਗੁਆ ਸਕਦੇ ਹਾਂ?
ਬਿਵ 8:10-14; ਕਹਾ 28:20; 1 ਯੂਹੰ 2:15-17
ਇਹ ਵੀ ਦੇਖੋ: ਜ਼ਬੂ 52:6, 7; ਆਮੋ 3:12, 15; 6:4-8
-
ਬਾਈਬਲ ਵਿੱਚੋਂ ਮਿਸਾਲਾਂ:
-
ਅੱਯੂ 31:24, 25, 28—ਅੱਯੂਬ ਸਮਝ ਗਿਆ ਸੀ ਕਿ ਧਨ-ਦੌਲਤ ʼਤੇ ਭਰੋਸਾ ਰੱਖਣਾ ਗ਼ਲਤ ਹੈ ਕਿਉਂਕਿ ਇੱਦਾਂ ਕਰ ਕੇ ਉਹ ਪਰਮੇਸ਼ੁਰ ਦਾ ਇਨਕਾਰ ਕਰ ਰਿਹਾ ਹੁੰਦਾ
-
ਲੂਕਾ 12:15-21—ਪੈਸੇ ਜਾਂ ਚੀਜ਼ਾਂ ਨਾਲ ਪਿਆਰ ਕਰਨ ਦੇ ਖ਼ਤਰੇ ਤੋਂ ਖ਼ਬਰਦਾਰ ਕਰਨ ਲਈ ਯਿਸੂ ਨੇ ਇਕ ਅਮੀਰ ਆਦਮੀ ਦੀ ਮਿਸਾਲ ਦਿੱਤੀ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੰਗਾਲ ਸੀ
-
ਸਾਡੇ ਕੋਲ ਜੋ ਕੁਝ ਹੈ, ਅਸੀਂ ਉਸੇ ਵਿਚ ਸੰਤੁਸ਼ਟ ਕਿਵੇਂ ਰਹਿ ਸਕਦੇ ਹਾਂ?
ਕਿਹੜਾ ਖ਼ਜ਼ਾਨਾ ਧਨ-ਦੌਲਤ ਅਤੇ ਚੀਜ਼ਾਂ ਨਾਲੋਂ ਜ਼ਿਆਦਾ ਕੀਮਤੀ ਹੈ ਅਤੇ ਕਿਉਂ?
ਕਹਾ 3:11, 13-18; 10:22; ਮੱਤੀ 6:19-21
-
ਬਾਈਬਲ ਵਿੱਚੋਂ ਮਿਸਾਲਾਂ:
-
ਹੱਜ 1:3-11—ਯਹੋਵਾਹ ਨੇ ਹੱਜਈ ਨਬੀ ਰਾਹੀਂ ਆਪਣੇ ਲੋਕਾਂ ਨੂੰ ਦੱਸਿਆ ਕਿ ਹੁਣ ਉਨ੍ਹਾਂ ʼਤੇ ਉਸ ਦੀ ਬਰਕਤ ਨਹੀਂ ਰਹੀ ਕਿਉਂਕਿ ਉਹ ਉਸ ਦਾ ਮੰਦਰ ਬਣਾਉਣ ਦੀ ਬਜਾਇ ਆਪੋ-ਆਪਣੇ ਘਰ ਬਣਾਉਣ ਅਤੇ ਅਰਾਮ ਦੀ ਜ਼ਿੰਦਗੀ ਜੀਉਣ ਵਿਚ ਲੱਗੇ ਹੋਏ ਸਨ
-
ਪ੍ਰਕਾ 3:14-19—ਲਾਉਦਿਕੀਆ ਦੀ ਮੰਡਲੀ ਨੂੰ ਯਿਸੂ ਨੇ ਝਿੜਕਿਆ ਕਿਉਂਕਿ ਉਹ ਯਹੋਵਾਹ ਦੀ ਸੇਵਾ ਨਾਲੋਂ ਜ਼ਿਆਦਾ ਧਨ-ਦੌਲਤ ਨੂੰ ਅਹਿਮੀਅਤ ਦੇ ਰਹੇ ਸਨ
-
ਸਾਨੂੰ ਕਿਉਂ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ?