Skip to content

Skip to table of contents

ਪ੍ਰਾਰਥਨਾ

ਪ੍ਰਾਰਥਨਾ

ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦਾ ਹੈ?

ਜ਼ਬੂ 65:2; 145:18; 1 ਯੂਹੰ 5:14

ਇਹ ਵੀ ਦੇਖੋ: ਜ਼ਬੂ 66:19; ਰਸੂ 10:31; ਇਬ 5:7

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 18:36-38​—ਕਰਮਲ ਪਹਾੜ ʼਤੇ ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਦਾ ਤੁਰੰਤ ਜਵਾਬ ਦਿੱਤਾ ਜਦੋਂ ਉਸ ਦਾ ਸਾਮ੍ਹਣਾ ਬਆਲ ਦੇਵਤੇ ਦੇ ਨਬੀਆਂ ਨਾਲ ਹੋਇਆ ਸੀ

    • ਮੱਤੀ 7:7-11​—ਯਿਸੂ ਸਾਨੂੰ ਲਗਾਤਾਰ ਪ੍ਰਾਰਥਨਾ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ ਅਤੇ ਯਕੀਨ ਦਿਵਾਉਂਦਾ ਹੈ ਕਿ ਯਹੋਵਾਹ ਇਕ ਪਿਆਰ ਕਰਨ ਵਾਲੇ ਪਿਤਾ ਵਾਂਗ ਸਾਡੀ ਸੁਣਦਾ ਹੈ

ਮਸੀਹੀਆਂ ਨੂੰ ਸਿਰਫ਼ ਕਿਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਅਸੀਂ ਕਿਸ ਦੇ ਨਾਂ ʼਤੇ ਪ੍ਰਾਰਥਨਾ ਕਰਦੇ ਹਾਂ?

ਯਹੋਵਾਹ ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ?

ਯਹੋਵਾਹ ਕਿਨ੍ਹਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ?

ਕਹਾ 15:29; 28:9; ਯਸਾ 1:15; ਮੀਕਾ 3:4; ਯਾਕੂ 4:3; 1 ਪਤ 3:7

  • ਬਾਈਬਲ ਵਿੱਚੋਂ ਮਿਸਾਲਾਂ:

    • ਯਹੋ 24:9, 10​—ਯਹੋਵਾਹ ਨੇ ਬਿਲਾਮ ਦੀ ਪ੍ਰਾਰਥਨਾ ਸੁਣਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਨੇ ਜੋ ਬੇਨਤੀ ਕੀਤੀ ਸੀ, ਉਹ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਸੀ

    • ਯਸਾ 1:15-17​—ਯਹੋਵਾਹ ਨੇ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣੀਆਂ ਕਿਉਂਕਿ ਉਹ ਦਿਖਾਵੇ ਲਈ ਉਸ ਦੀ ਭਗਤੀ ਕਰ ਰਹੇ ਸਨ ਅਤੇ ਖ਼ੂਨ ਦੇ ਦੋਸ਼ੀ ਸਨ

ਅਸੀਂ ਪ੍ਰਾਰਥਨਾ ਦੇ ਅਖ਼ੀਰ ਵਿਚ ਕੀ ਕਹਿੰਦੇ ਹਾਂ ਅਤੇ ਕਿਉਂ?

ਕੀ ਬਾਈਬਲ ਦੱਸਦੀ ਹੈ ਕਿ ਸਾਨੂੰ ਕਿਸੇ ਖ਼ਾਸ ਤਰੀਕੇ ਨਾਲ ਖੜ੍ਹੇ ਹੋ ਕੇ ਜਾਂ ਬੈਠ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਜਦੋਂ ਯਹੋਵਾਹ ਦੇ ਸੇਵਕ ਭਗਤੀ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਉਹ ਕਿਨ੍ਹਾਂ ਗੱਲਾਂ ਲਈ ਪ੍ਰਾਰਥਨਾ ਕਰ ਸਕਦੇ ਹਨ?

ਰਸੂ 4:23, 24; 12:5

  • ਬਾਈਬਲ ਵਿੱਚੋਂ ਮਿਸਾਲਾਂ:

    • 1 ਇਤਿ 29:10-19​—ਜਦੋਂ ਲੋਕਾਂ ਨੇ ਮੰਦਰ ਬਣਾਉਣ ਲਈ ਚੀਜ਼ਾਂ ਦਾਨ ਕੀਤੀਆਂ, ਤਾਂ ਰਾਜਾ ਦਾਊਦ ਨੇ ਸਾਰੀ ਇਜ਼ਰਾਈਲੀ ਮੰਡਲੀ ਸਾਮ੍ਹਣੇ ਪ੍ਰਾਰਥਨਾ ਕੀਤੀ

    • ਰਸੂ 1:12-14​—ਰਸੂਲਾਂ, ਯਿਸੂ ਦੇ ਭਰਾਵਾਂ, ਯਿਸੂ ਦੀ ਮਾਤਾ ਮਰੀਅਮ ਅਤੇ ਕੁਝ ਹੋਰ ਵਫ਼ਾਦਾਰ ਔਰਤਾਂ ਨੇ ਯਰੂਸ਼ਲਮ ਵਿਚ ਇਕ ਚੁਬਾਰੇ ਵਿਚ ਇਕੱਠੇ ਹੋ ਕੇ ਪ੍ਰਾਰਥਨਾ ਕੀਤੀ

ਪ੍ਰਾਰਥਨਾ ਕਰਦੇ ਵੇਲੇ ਸਾਨੂੰ ਕਿਉਂ ਆਪਣੇ ਆਪ ਨੂੰ ਉੱਚਾ ਨਹੀਂ ਚੁੱਕਣਾ ਚਾਹੀਦਾ ਜਾਂ ਦੂਜਿਆਂ ਦੀਆਂ ਨਜ਼ਰਾਂ ਵਿਚ ਛਾ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?

ਕੀ ਸਾਨੂੰ ਖਾਣਾ ਖਾਣ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰਨ ਵਿਚ ਸਾਨੂੰ ਢਿੱਲੇ ਕਿਉਂ ਨਹੀਂ ਪੈਣਾ ਚਾਹੀਦਾ?

ਰੋਮੀ 12:12; ਅਫ਼ 6:18; 1 ਥੱਸ 5:17; 1 ਪਤ 4:7

  • ਬਾਈਬਲ ਵਿੱਚੋਂ ਮਿਸਾਲਾਂ:

    • ਦਾਨੀ 6:6-10​—ਦਾਨੀਏਲ ਨਬੀ ਨੇ ਉਦੋਂ ਵੀ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਨਹੀਂ ਛੱਡੀ ਜਦੋਂ ਇੱਦਾਂ ਕਰਨ ਕਰਕੇ ਉਸ ਦੀ ਜਾਨ ਜਾ ਸਕਦੀ ਸੀ

    • ਲੂਕਾ 18:1-8​—ਯਿਸੂ ਨੇ ਇਕ ਬੁਰੇ ਜੱਜ ਦੀ ਮਿਸਾਲ ਦਿੱਤੀ ਜਿਸ ਨੇ ਇਕ ਔਰਤ ਦੇ ਵਾਰ-ਵਾਰ ਫ਼ਰਿਆਦ ਕਰਨ ਤੇ ਉਸ ਨੂੰ ਇਨਸਾਫ਼ ਦਿਵਾਇਆ। ਇਸ ਤਰ੍ਹਾਂ ਯਿਸੂ ਨੇ ਸਮਝਾਇਆ ਕਿ ਸਾਡਾ ਚੰਗਾ ਪਿਤਾ ਯਹੋਵਾਹ ਵੀ ਸਾਡੀ ਜ਼ਰੂਰ ਸੁਣੇਗਾ ਜੇ ਅਸੀਂ ਉਸ ਨੂੰ ਮਦਦ ਲਈ ਲਗਾਤਾਰ ਫ਼ਰਿਆਦ ਕਰਾਂਗੇ

ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਮਾਫ਼ੀ ਪਾਉਣ ਲਈ ਕੀਤੀਆਂ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ?

2 ਇਤਿ 7:13, 14

  • ਬਾਈਬਲ ਵਿੱਚੋਂ ਮਿਸਾਲਾਂ:

    • 2 ਰਾਜ 22:11-13, 18-20​—ਰਾਜਾ ਯੋਸੀਯਾਹ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਯਹੋਵਾਹ ਨੇ ਉਸ ʼਤੇ ਦਇਆ ਕੀਤੀ

    • 2 ਇਤਿ 33:10-13​—ਰਾਜਾ ਮਨੱਸ਼ਹ ਨੇ ਨਿਮਰ ਹੋ ਕੇ ਪ੍ਰਾਰਥਨਾ ਕੀਤੀ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਅਤੇ ਉਸ ਨੂੰ ਦੁਬਾਰਾ ਰਾਜਾ ਬਣਾ ਦਿੱਤਾ

ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ ਜੇ ਅਸੀਂ ਉਸ ਤੋਂ ਮਾਫ਼ੀ ਪਾਉਣੀ ਚਾਹੁੰਦੇ ਹਾਂ?

ਸਾਨੂੰ ਦਿਲੋਂ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ ਕਿ ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇ?

ਸਾਡੀਆਂ ਪ੍ਰਾਰਥਨਾਵਾਂ ਤੋਂ ਕਿਉਂ ਝਲਕਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਸਵਰਗੀ ਪਿਤਾ ʼਤੇ ਨਿਹਚਾ ਹੈ?

ਅਸੀਂ ਕਿਨ੍ਹਾਂ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ?

ਯਹੋਵਾਹ ਦਾ ਨਾਂ ਪਵਿੱਤਰ ਕੀਤਾ ਜਾਵੇ

ਧਰਤੀ ʼਤੇ ਹਕੂਮਤ ਕਰਨ ਲਈ ਪਰਮੇਸ਼ੁਰ ਦਾ ਰਾਜ ਆਵੇ

ਯਹੋਵਾਹ ਦੀ ਇੱਛਾ ਪੂਰੀ ਹੋਵੇ

ਹਰ ਰੋਜ਼ ਦੀਆਂ ਲੋੜਾਂ ਬਾਰੇ

ਪਾਪਾਂ ਦੀ ਮਾਫ਼ੀ ਲਈ

ਲੁਭਾਏ ਜਾਣ ਤੇ ਕੋਈ ਗ਼ਲਤ ਕੰਮ ਨਾ ਕਰਨ ਬਾਰੇ

ਧੰਨਵਾਦ ਕਰਨ ਲਈ

ਪਰਮੇਸ਼ੁਰ ਦੀ ਇੱਛਾ ਜਾਣਨ ਲਈ, ਸਮਝ ਤੇ ਬੁੱਧ ਲਈ

ਕਹਾ 2:3-6; ਫ਼ਿਲਿ 1:9; ਯਾਕੂ 1:5

ਇਹ ਵੀ ਦੇਖੋ: ਜ਼ਬੂ 119:34

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 3:11, 12​—ਯਹੋਵਾਹ ਇਸ ਗੱਲੋਂ ਖ਼ੁਸ਼ ਹੋਇਆ ਕਿ ਰਾਜਾ ਸੁਲੇਮਾਨ ਨੇ ਬੁੱਧ ਮੰਗੀ ਅਤੇ ਯਹੋਵਾਹ ਨੇ ਉਸ ਨੂੰ ਬਹੁਤ ਸਾਰੀ ਬੁੱਧ ਦਿੱਤੀ

ਪਵਿੱਤਰ ਸ਼ਕਤੀ ਲਈ

ਭੈਣਾਂ-ਭਰਾਵਾਂ ਲਈ, ਖ਼ਾਸਕਰ ਜੋ ਜ਼ੁਲਮ ਸਹਿ ਰਹੇ ਹਨ

ਯਹੋਵਾਹ ਦੀ ਵਡਿਆਈ ਕਰਨ ਲਈ

ਜ਼ਬੂ 86:12; ਯਸਾ 25:1; ਦਾਨੀ 2:23

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 10:21​—ਯਿਸੂ ਨੇ ਸਾਰਿਆਂ ਸਾਮ੍ਹਣੇ ਯਹੋਵਾਹ ਦੀ ਵਡਿਆਈ ਕੀਤੀ ਕਿਉਂਕਿ ਉਸ ਨੇ ਅਜਿਹੇ ਲੋਕਾਂ ਨੂੰ ਸੱਚਾਈ ਦੱਸੀ ਜੋ ਨਿਆਣਿਆਂ ਵਾਂਗ ਨਿਮਰ ਸਨ

    • ਪ੍ਰਕਾ 4:9-11​—ਦੂਤ ਯਹੋਵਾਹ ਦਾ ਆਦਰ ਕਰਦੇ ਹਨ ਅਤੇ ਉਸ ਦੀ ਮਹਿਮਾ ਕਰਦੇ ਹਨ ਜਿਸ ਦਾ ਉਹ ਹੱਕਦਾਰ ਹੈ

ਅਧਿਕਾਰੀਆਂ ਲਈ ਤਾਂਕਿ ਉਹ ਸਾਨੂੰ ਸ਼ਾਂਤੀ ਨਾਲ ਯਹੋਵਾਹ ਦੀ ਭਗਤੀ ਅਤੇ ਪ੍ਰਚਾਰ ਦਾ ਕੰਮ ਕਰਨ ਦੇਣ

ਕੀ ਬਪਤਿਸਮੇ ਦੇ ਸਮੇਂ ਪ੍ਰਾਰਥਨਾ ਕਰਨੀ ਸਹੀ ਹੈ?

ਕੀ ਅਜਿਹੇ ਲੋਕਾਂ ਲਈ ਪ੍ਰਾਰਥਨਾ ਕਰਨੀ ਸਹੀ ਹੈ ਜਿਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਪੈ ਗਿਆ ਹੈ?

ਭਰਾ ਹਮੇਸ਼ਾ ਕਿਉਂ ਬਿਨਾਂ ਸਿਰ ਢਕੇ ਪ੍ਰਾਰਥਨਾ ਕਰਦੇ ਹਨ ਅਤੇ ਭੈਣਾਂ ਕਦੀ-ਕਦੀ ਸਿਰ ਢਕ ਕੇ ਪ੍ਰਾਰਥਨਾ ਕਰਦੀਆਂ ਹਨ?

ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਨ ਜਾਂ ਜੋਸ਼ ਵਿਚ ਆ ਕੇ ਪ੍ਰਾਰਥਨਾ ਕਰਨ ਨਾਲੋਂ ਵੀ ਜ਼ਿਆਦਾ ਜ਼ਰੂਰੀ ਕੀ ਹੈ?

ਵਿਰ 3:41; ਮੱਤੀ 6:7

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 18:25-29, 36-39​—ਏਲੀਯਾਹ ਨਬੀ ਵੱਲੋਂ ਚੁਣੌਤੀ ਦੇਣ ਤੇ ਬਆਲ ਦੇ ਨਬੀ ਘੰਟਿਆਂ-ਬੱਧੀ ਆਪਣੇ ਦੇਵਤੇ ਨੂੰ ਪੁਕਾਰਦੇ ਰਹੇ, ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ

    • ਰਸੂ 19:32-41​—ਅਫ਼ਸੁਸ ਵਿਚ ਮੂਰਤੀ-ਪੂਜਾ ਕਰਨ ਵਾਲੇ ਦੋ ਘੰਟਿਆਂ ਤਕ ਪਾਗਲਾਂ ਵਾਂਗ ਅਰਤਿਮਿਸ ਦੇਵੀ ਨੂੰ ਪੁਕਾਰਦੇ ਰਹੇ। ਉਨ੍ਹਾਂ ਨੂੰ ਦੇਵੀ ਤੋਂ ਤਾਂ ਕੋਈ ਜਵਾਬ ਨਹੀਂ ਮਿਲਿਆ, ਪਰ ਨਗਰ-ਪ੍ਰਧਾਨ ਤੋਂ ਝਿੜਕਾਂ ਜ਼ਰੂਰ ਪਈਆਂ