ਬੱਚੇ; ਨੌਜਵਾਨ
ਬੱਚਿਆਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ
ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਬੱਚੇ ਅਤੇ ਨੌਜਵਾਨ ਉਸ ਲਈ ਅਨਮੋਲ ਹਨ?
ਬਿਵ 6:6, 7; 14:28, 29; ਜ਼ਬੂ 110:3; 127:3-5; 128:3, 4; ਯਾਕੂ 1:27
ਇਹ ਵੀ ਦੇਖੋ: ਅੱਯੂ 29:12; ਜ਼ਬੂ 27:10; ਕਹਾ 17:6
ਇਹ ਵੀ ਦੇਖੋ: “ਪਰਿਵਾਰ”
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 1:27, 28 —ਸ਼ੁਰੂ ਵਿਚ ਯਹੋਵਾਹ ਦਾ ਮਕਸਦ ਸੀ ਕਿ ਇਨਸਾਨ ਬੱਚੇ ਪੈਦਾ ਕਰ ਕੇ ਸਾਰੀ ਧਰਤੀ ਨੂੰ ਭਰ ਦੇਣ
-
ਉਤ 9:1—ਜਲ-ਪਰਲੋ ਤੋਂ ਬਾਅਦ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਬੱਚੇ ਪੈਦਾ ਕਰਨ ਤੇ ਧਰਤੀ ਨੂੰ ਭਰਨ ਦਾ ਹੁਕਮ ਦਿੱਤਾ
-
ਉਤ 33:5—ਵਫ਼ਾਦਾਰ ਯਾਕੂਬ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਦਾਤ ਸਮਝਦਾ ਸੀ
-
ਮਰ 10:13-16—ਯਿਸੂ ਆਪਣੇ ਪਿਤਾ ਵਾਂਗ ਬੱਚਿਆਂ ਨੂੰ ਪਿਆਰ ਕਰਦਾ ਹੈ
-
ਯਹੋਵਾਹ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਬੱਚਿਆਂ ਦਾ ਫ਼ਾਇਦਾ ਉਠਾਉਂਦੇ ਹਨ ਜਾਂ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ?
ਬਾਈਬਲ ਦੇ ਕਿਹੜੇ ਅਸੂਲਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਬੱਚਿਆਂ ਤੋਂ ਉਹ ਜ਼ਿੰਮੇਵਾਰੀਆਂ ਨਿਭਾਉਣ ਜਾਂ ਕੰਮ ਕਰਨ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਜੋ ਵੱਡੇ ਕਰਦੇ ਹਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 33:12-14—ਯਾਕੂਬ ਸਮਝਦਾ ਸੀ ਕਿ ਉਸ ਦੇ ਬੱਚੇ ਨਾਜ਼ੁਕ ਹਨ ਅਤੇ ਵੱਡਿਆਂ ਵਾਂਗ ਤੇਜ਼-ਤੇਜ਼ ਨਹੀਂ ਤੁਰ ਸਕਦੇ
-
ਇਸ ਦੁਨੀਆਂ ਵਿਚ ਬੱਚਿਆਂ ਨੂੰ ਜੋ ਦੁੱਖ ਸਹਿਣੇ ਪੈਂਦੇ ਹਨ, ਕੀ ਉਨ੍ਹਾਂ ਲਈ ਪਰਮੇਸ਼ੁਰ ਜ਼ਿੰਮੇਵਾਰ ਹੈ?
ਅੱਯੂ 34:10; ਯਾਕੂ 1:13; 1 ਯੂਹੰ 5:19
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 5:18, 20, 23-25—ਯਿਸੂ ਨੇ ਸਮਝਾਇਆ ਕਿ ਬੀਮਾਰੀਆਂ ਦੀ ਜੜ੍ਹ ਪਾਪ ਹੈ
-
ਰੋਮੀ 5:12—ਪੌਲੁਸ ਰਸੂਲ ਨੇ ਸਮਝਾਇਆ ਕਿ ਅਸੀਂ ਕਿਉਂ ਪਾਪ ਕਰਦੇ ਤੇ ਮਰਦੇ ਹਾਂ
-
ਛੋਟਿਆਂ ਅਤੇ ਵੱਡਿਆਂ ਦੇ ਦੁੱਖ ਖ਼ਤਮ ਕਰਨ ਬਾਰੇ ਯਹੋਵਾਹ ਕੀ ਭਰੋਸਾ ਦਿਵਾਉਂਦਾ ਹੈ?
ਕੀ ਮਾਪਿਆਂ ਦੀ ਬੁਰੀ ਮਿਸਾਲ ਕਰਕੇ ਜਾਂ ਬਚਪਨ ਵਿਚ ਹੋਏ ਮਾੜੇ ਸਲੂਕ ਕਰਕੇ ਇਕ ਵਿਅਕਤੀ ਕਿਸੇ ਕੰਮ ਦਾ ਨਹੀਂ ਰਹਿੰਦਾ ਜਾਂ ਅੱਗੇ ਚੱਲ ਕੇ ਉਹ ਵੀ ਆਪਣੇ ਮਾਪਿਆਂ ਵਰਗਾ ਹੀ ਬਣਦਾ ਹੈ?
ਇਹ ਵੀ ਦੇਖੋ: ਬਿਵ 30:15, 16
-
ਬਾਈਬਲ ਵਿੱਚੋਂ ਮਿਸਾਲਾਂ:
-
2 ਰਾਜ 18:1-7; 2 ਇਤਿ 28:1-4—ਹਿਜ਼ਕੀਏਲ ਦਾ ਪਿਤਾ ਦੁਸ਼ਟ ਸੀ ਜਿਸ ਨੇ ਆਪਣੇ ਕੁਝ ਬੱਚਿਆਂ ਦਾ ਕਤਲ ਕੀਤਾ ਸੀ। ਪਰ ਹਿਜ਼ਕੀਏਲ ਚੰਗਾ ਤੇ ਵਫ਼ਾਦਾਰ ਰਾਜਾ ਬਣਿਆ
-
2 ਰਾਜ 21:19-26; 22:1, 2—ਯੋਸੀਯਾਹ ਚੰਗਾ ਰਾਜਾ ਬਣਿਆ, ਭਾਵੇਂ ਉਸ ਦਾ ਪਿਤਾ ਆਮੋਨ ਬਹੁਤ ਬੁਰੇ ਕੰਮ ਕਰਦਾ ਸੀ
-
1 ਕੁਰਿੰ 10:11, 12—ਪੌਲੁਸ ਰਸੂਲ ਸਮਝਾਉਂਦਾ ਹੈ ਕਿ ਅਸੀਂ ਦੂਜਿਆਂ ਦੀਆਂ ਗ਼ਲਤੀਆਂ ਤੋਂ ਸਿੱਖ ਸਕਦੇ ਹਾਂ ਅਤੇ ਉਹੀ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਾਂ
-
ਫ਼ਿਲਿ 2:12, 13—ਪੌਲੁਸ ਰਸੂਲ ਸਾਨੂੰ ਯਾਦ ਕਰਾਉਂਦਾ ਹੈ ਕਿ ਮੁਕਤੀ ਪਾਉਣ ਲਈ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ
-
ਬੱਚਿਆਂ ਅਤੇ ਨੌਜਵਾਨਾਂ ਦੀਆਂ ਜ਼ਿੰਮੇਵਾਰੀਆਂ
ਯਹੋਵਾਹ ਉਨ੍ਹਾਂ ਬੱਚਿਆਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਜੋ ਪਰਮੇਸ਼ੁਰ ਦਾ ਡਰ ਰੱਖਣ ਵਾਲੀ ਮਾਂ ਜਾਂ ਬਾਪ ਨਾਲ ਰਹਿੰਦੇ ਹਨ?
ਕੀ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਆਪਣੇ ਆਪ ਬਣ ਜਾਵੇਗਾ?
-
ਬਾਈਬਲ ਵਿੱਚੋਂ ਮਿਸਾਲਾਂ:
-
ਲੇਵੀ 10:1-3, 8, 9—ਮਹਾਂ ਪੁਜਾਰੀ ਹਾਰੂਨ ਦੇ ਪੁੱਤਰਾਂ ਨੂੰ ਮਾਰ ਦਿੱਤਾ ਗਿਆ ਕਿਉਂਕਿ ਸ਼ਾਇਦ ਉਹ ਬਹੁਤ ਜ਼ਿਆਦਾ ਨਸ਼ੇ ਵਿਚ ਸਨ
-
1 ਸਮੂ 8:1-5—ਭਾਵੇਂ ਸਮੂਏਲ ਨਬੀ ਧਰਮੀ ਸੀ, ਪਰ ਉਸ ਦੇ ਪੁੱਤਰ ਬੇਈਮਾਨ ਸਨ
-
ਉਨ੍ਹਾਂ ਬੱਚਿਆਂ ਨੂੰ ਕੀ ਕਰਨ ਦੀ ਲੋੜ ਹੈ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ?
ਨੌਜਵਾਨਾਂ ਨੂੰ ਸਭਾਵਾਂ ʼਤੇ ਕਿਉਂ ਜਾਣਾ ਚਾਹੀਦਾ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 15:32-38—ਯਿਸੂ ਦੀਆਂ ਗੱਲਾਂ ਸੁਣਨ ਵਾਲਿਆਂ ਵਿਚ ਬੱਚੇ ਵੀ ਹੁੰਦੇ ਸਨ
-
ਬੱਚਿਆਂ ਲਈ ਪਰਮੇਸ਼ੁਰ ਦੀ ਭਗਤੀ ਕਰਨੀ ਚੰਗੀ ਗੱਲ ਕਿਉਂ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 17:4, 8-10, 41, 42, 45-51—ਯਹੋਵਾਹ ਨੇ ਬਹੁਤ ਵੱਡੇ ਕੱਦ ਦੇ ਇਕ ਖੂੰਖਾਰ ਯੋਧੇ ਨੂੰ ਹਰਾਉਣ ਲਈ ਨੌਜਵਾਨ ਦਾਊਦ ਨੂੰ ਵਰਤ ਕੇ ਆਪਣਾ ਨਾਂ ਉੱਚਾ ਕੀਤਾ
-
2 ਰਾਜ 5:1-15—ਯਹੋਵਾਹ ਨੇ ਇਕ ਛੋਟੀ ਜਿਹੀ ਇਜ਼ਰਾਈਲੀ ਕੁੜੀ ਦੇ ਜ਼ਰੀਏ ਸੱਚੇ ਪਰਮੇਸ਼ੁਰ ਬਾਰੇ ਜਾਣਨ ਵਿਚ ਇਕ ਗ਼ੈਰ-ਇਜ਼ਰਾਈਲੀ ਫ਼ੌਜ ਦੇ ਮੁਖੀ ਦੀ ਮਦਦ ਕੀਤੀ
-
ਮੱਤੀ 21:15, 16—ਯਿਸੂ ਉਨ੍ਹਾਂ ਬੱਚਿਆਂ ਤੋਂ ਖ਼ੁਸ਼ ਸੀ ਜਿਨ੍ਹਾਂ ਨੇ ਉਸ ਦੀ ਵਡਿਆਈ ਕੀਤੀ ਸੀ
-
ਯਹੋਵਾਹ ਉਨ੍ਹਾਂ ਬੱਚਿਆਂ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਜਿਨ੍ਹਾਂ ਦੇ ਮਾਤਾ-ਪਿਤਾ ਸੱਚਾਈ ਵਿਚ ਨਹੀਂ ਹਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਗਿਣ 16:25, 26, 32, 33—ਮੂਸਾ ਨਬੀ ਅਤੇ ਮਹਾਂ ਪੁਜਾਰੀ ਹਾਰੂਨ ਖ਼ਿਲਾਫ਼ ਬਗਾਵਤ ਕਰਨ ਵਾਲੇ ਕੁਝ ਆਦਮੀਆਂ ਨੂੰ ਸਜ਼ਾ ਦੇਣ ਦੇ ਨਾਲ-ਨਾਲ ਯਹੋਵਾਹ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਜ਼ਾ ਦਿੱਤੀ ਜੋ ਉਨ੍ਹਾਂ ਦਾ ਸਾਥ ਦਿੰਦੇ ਸਨ
-
ਗਿਣ 26:10, 11—ਬਾਗ਼ੀ ਕੋਰਹ ਨੂੰ ਮਾਰ ਦਿੱਤਾ ਗਿਆ, ਪਰ ਉਸ ਦੇ ਪੁੱਤਰਾਂ ਨੂੰ ਨਹੀਂ ਮਾਰਿਆ ਗਿਆ ਕਿਉਂਕਿ ਉਹ ਪਰਮੇਸ਼ੁਰ ਦੇ ਵਫ਼ਾਦਾਰ ਸਨ
-
ਨੌਜਵਾਨਾਂ ਨੂੰ ਅਕਲਮੰਦੀ ਨਾਲ ਦੋਸਤ ਕਿਉਂ ਚੁਣਨੇ ਚਾਹੀਦੇ ਹਨ?
ਇਹ ਵੀ ਦੇਖੋ: 2 ਤਿਮੋ 3:1-5
ਮਸੀਹੀ ਨੌਜਵਾਨਾਂ ਨੂੰ ਕਿਹੋ ਜਿਹੇ ਦੋਸਤ ਚੁਣਨੇ ਚਾਹੀਦੇ ਹਨ?
ਇਹ ਵੀ ਦੇਖੋ: “ਸੰਗਤ”