ਯਹੋਵਾਹ
ਉਸ ਦਾ ਨਾਂ
ਯਹੋਵਾਹ ਨਾਂ ਦਾ ਮਤਲਬ ਹੈ “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ”
ਯਹੋਵਾਹ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨ ਲਈ ਕੀ ਬਣ ਜਾਂਦਾ ਹੈ ਜਾਂ ਕੀ ਕਰਦਾ ਹੈ?
ਜ਼ਬੂ 19:14; 68:5; ਯਸਾ 33:22; 40:11; 2 ਕੁਰਿੰ 1:3, 4
ਇਹ ਵੀ ਦੇਖੋ: ਜ਼ਬੂ 118:14; ਯਸਾ 30:20; ਯਿਰ 3:14; ਜ਼ਕ 2:5
ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕੀਤਾ ਜਾਣਾ ਸਭ ਤੋਂ ਜ਼ਰੂਰੀ ਕਿਉਂ ਹੈ?
ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਇਹ ਹੱਕ ਕਿਉਂ ਬਣਦਾ ਹੈ ਕਿ ਅਸੀਂ ਉਸ ਦਾ ਕਹਿਣਾ ਮੰਨੀਏ?
ਯਹੋਵਾਹ ਦੇ ਕੁਝ ਖ਼ਿਤਾਬ
ਅੱਤ ਮਹਾਨ—ਉਤ 14:18-22; ਜ਼ਬੂ 7:17
ਸਰਬਸ਼ਕਤੀਮਾਨ—ਉਤ 17:1; ਪ੍ਰਕਾ 19:6
ਸਾਰੇ ਜਹਾਨ ਦਾ ਮਾਲਕ—ਯਸਾ 25:8; ਆਮੋ 3:7
1 ਸਮੂ 1:11
ਸੈਨਾਵਾਂ ਦਾ ਯਹੋਵਾਹ—ਚਟਾਨ—ਬਿਵ 32:4; ਯਸਾ 26:4
ਪਿਤਾ—ਮੱਤੀ 6:9; ਯੂਹੰ 5:21
ਮਹਾਨ ਸਿੱਖਿਅਕ—ਯਸਾ 30:20
ਮਹਾਨ ਪਰਮੇਸ਼ੁਰ—ਇਬ 1:3; 8:1
ਯੁਗਾਂ-ਯੁਗਾਂ ਦਾ ਰਾਜਾ—1 ਤਿਮੋ 1:17; ਪ੍ਰਕਾ 15:3
ਯਹੋਵਾਹ ਦੇ ਕੁਝ ਸ਼ਾਨਦਾਰ ਗੁਣ
ਯਹੋਵਾਹ ਨੇ ਕਿਵੇਂ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਉਹ ਪਵਿੱਤਰ ਹੈ ਅਤੇ ਉਸ ਦੇ ਸੇਵਕਾਂ ʼਤੇ ਇਸ ਦਾ ਕੀ ਅਸਰ ਪੈਣਾ ਚਾਹੀਦਾ ਹੈ?
ਕੂਚ 28:36; ਲੇਵੀ 19:2; 2 ਕੁਰਿੰ 7:1; 1 ਪਤ 1:13-16
-
ਬਾਈਬਲ ਵਿੱਚੋਂ ਮਿਸਾਲਾਂ:
-
ਯਸਾ 6:1-8—ਯਹੋਵਾਹ ਦੀ ਪਵਿੱਤਰਤਾ ʼਤੇ ਜ਼ੋਰ ਦੇਣ ਵਾਲਾ ਦਰਸ਼ਣ ਦੇਖ ਕੇ ਯਸਾਯਾਹ ਨਬੀ ਪਹਿਲਾਂ-ਪਹਿਲ ਆਪਣੇ ਆਪ ਨੂੰ ਨਾਕਾਬਲ ਸਮਝਣ ਲੱਗਾ। ਪਰ ਇਕ ਸਰਾਫ਼ੀਮ ਨੇ ਉਸ ਨੂੰ ਦੱਸਿਆ ਕਿ ਪਾਪੀ ਇਨਸਾਨ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਹੋ ਸਕਦੇ ਹਨ
-
ਰੋਮੀ 6:12-23; 12:1, 2—ਪੌਲੁਸ ਰਸੂਲ ਨੇ ਸਮਝਾਇਆ ਕਿ ਅਸੀਂ ਕਿਵੇਂ ਆਪਣੇ ਪਾਪੀ ਝੁਕਾਵਾਂ ਨਾਲ ਲੜ ਸਕਦੇ ਹਾਂ ਤੇ “ਪਵਿੱਤਰ ਜ਼ਿੰਦਗੀ” ਜੀ ਸਕਦੇ ਹਾਂ
-
ਯਹੋਵਾਹ ਕਿੰਨਾ ਕੁ ਸ਼ਕਤੀਸ਼ਾਲੀ ਹੈ ਅਤੇ ਉਹ ਕਿਨ੍ਹਾਂ ਕੁਝ ਤਰੀਕਿਆਂ ਨਾਲ ਆਪਣੀ ਤਾਕਤ ਵਰਤਦਾ ਹੈ?
ਕੂਚ 15:3-6; 2 ਇਤਿ 16:9; ਯਸਾ 40:22, 25, 26, 28-31
-
ਬਾਈਬਲ ਵਿੱਚੋਂ ਮਿਸਾਲਾਂ:
-
ਬਿਵ 8:12-18—ਮੂਸਾ ਨਬੀ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਉਹ ਹਮੇਸ਼ਾ ਯਾਦ ਰੱਖਣ ਕਿ ਉਨ੍ਹਾਂ ਨੂੰ ਸਾਰੀਆਂ ਚੰਗੀਆਂ ਚੀਜ਼ਾਂ ਯਹੋਵਾਹ ਨੇ ਆਪਣੀ ਤਾਕਤ ਨਾਲ ਦਿੱਤੀਆਂ ਸਨ
-
1 ਰਾਜ 19:9-14—ਨਿਰਾਸ਼ ਏਲੀਯਾਹ ਨਬੀ ਦੀ ਹਿੰਮਤ ਵਧਾਉਣ ਲਈ ਯਹੋਵਾਹ ਨੇ ਆਪਣੀ ਜ਼ਬਰਦਸਤ ਤਾਕਤ ਦਿਖਾਈ
-
ਸਿਰਫ਼ ਯਹੋਵਾਹ ਹੀ ਸਭ ਤੋਂ ਵਧੀਆ ਨਿਆਂ ਕਿਉਂ ਕਰਦਾ ਹੈ?
ਬਿਵ 32:4; ਅੱਯੂ 34:10; 37:23; ਜ਼ਬੂ 37:28; ਯਸਾ 33:22
-
ਬਾਈਬਲ ਵਿੱਚੋਂ ਮਿਸਾਲਾਂ:
-
ਬਿਵ 24:16-22—ਮੂਸਾ ਦੇ ਕਾਨੂੰਨ ਮੁਤਾਬਕ ਯਹੋਵਾਹ ਹਮੇਸ਼ਾ ਨਿਆਂ ਕਰਦਾ ਹੈ ਅਤੇ ਉਸ ਦੇ ਨਿਆਂ ਤੋਂ ਪਿਆਰ ਤੇ ਰਹਿਮ ਝਲਕਦਾ ਹੈ
-
2 ਇਤਿ 19:4-7—ਰਾਜਾ ਯਹੋਸ਼ਾਫ਼ਾਟ ਨੇ ਨਿਆਂਕਾਰਾਂ ਨੂੰ ਨਿਯੁਕਤ ਕਰ ਕੇ ਕਿਹਾ ਕਿ ਉਹ ਯਾਦ ਰੱਖਣ ਕਿ ਉਹ ਇਨਸਾਨਾਂ ਵੱਲੋਂ ਨਹੀਂ, ਸਗੋਂ ਯਹੋਵਾਹ ਵੱਲੋਂ ਨਿਆਂ ਕਰਦੇ ਹਨ
-
ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਭ ਤੋਂ ਜ਼ਿਆਦਾ ਬੁੱਧੀਮਾਨ ਹੈ?
ਜ਼ਬੂ 104:24; ਕਹਾ 2:1-8; ਯਿਰ 10:12; ਰੋਮੀ 11:33; 16:27
ਇਹ ਵੀ ਦੇਖੋ: ਜ਼ਬੂ 139:14; ਯਿਰ 17:10
-
ਬਾਈਬਲ ਵਿੱਚੋਂ ਮਿਸਾਲਾਂ:
-
1 ਰਾਜ 4:29-34—ਯਹੋਵਾਹ ਨੇ ਰਾਜਾ ਸੁਲੇਮਾਨ ਨੂੰ ਇੰਨੀ ਬੁੱਧ ਦਿੱਤੀ ਕਿ ਉਸ ਦੇ ਜ਼ਮਾਨੇ ਵਿਚ ਉਸ ਵਰਗਾ ਬੁੱਧੀਮਾਨ ਹੋਰ ਕੋਈ ਨਹੀਂ ਸੀ
-
ਲੂਕਾ 11:31; ਯੂਹੰ 7:14-18—ਯਿਸੂ ਸੁਲੇਮਾਨ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਹੈ। ਪਰ ਉਸ ਨੇ ਨਿਮਰਤਾ ਨਾਲ ਮੰਨਿਆ ਕਿ ਉਸ ਨੂੰ ਬੁੱਧ ਦੇਣ ਵਾਲਾ ਯਹੋਵਾਹ ਹੀ ਹੈ
-
ਯਹੋਵਾਹ ਨੇ ਕਿਵੇਂ ਦਿਖਾਇਆ ਕਿ ਪਿਆਰ ਉਸ ਦਾ ਉੱਤਮ ਗੁਣ ਹੈ?
ਯੂਹੰ 3:16; ਰੋਮੀ 8:32; 1 ਯੂਹੰ 4:8-10, 19
ਇਹ ਵੀ ਦੇਖੋ: ਸਫ਼ 3:17; ਯੂਹੰ 3:35
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 10:29-31—ਯਿਸੂ ਨੇ ਇਕ ਚਿੜੀ ਦੀ ਮਿਸਾਲ ਵਰਤ ਕੇ ਸਮਝਾਇਆ ਕਿ ਯਹੋਵਾਹ ਆਪਣੇ ਹਰ ਸੇਵਕ ਨੂੰ ਪਿਆਰ ਕਰਦਾ ਹੈ ਅਤੇ ਅਨਮੋਲ ਸਮਝਦਾ ਹੈ
-
ਮਰ 1:9-11—ਯਹੋਵਾਹ ਨੇ ਸਵਰਗੋਂ ਆਪਣੇ ਪੁੱਤਰ ਨਾਲ ਗੱਲ ਕੀਤੀ। ਉਸ ਨੇ ਖੁੱਲ੍ਹ ਕੇ ਉਸ ਲਈ ਪਿਆਰ ਜ਼ਾਹਰ ਕੀਤਾ ਤੇ ਕਿਹਾ ਕਿ ਉਹ ਉਸ ਤੋਂ ਖ਼ੁਸ਼ ਹੈ। ਹਰ ਬੱਚਾ ਆਪਣੇ ਮਾਂ-ਬਾਪ ਤੋਂ ਇਹੀ ਚਾਹੁੰਦਾ ਹੈ
-
ਅਸੀਂ ਹੋਰ ਕਿਹੜੇ ਕਾਰਨਾਂ ਕਰਕੇ ਯਹੋਵਾਹ ਵੱਲ ਖਿੱਚੇ ਚਲੇ ਜਾਂਦੇ ਹਾਂ? ਬਾਈਬਲ ਦੱਸਦੀ ਹੈ ਕਿ ਯਹੋਵਾਹ ਵਿਚ ਬਹੁਤ ਸਾਰੀਆਂ ਖ਼ੂਬੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਹਨ . . .
ਉਹ ਸਭ ਕੁਝ ਦੇਖਦਾ ਹੈ—2 ਇਤਿ 16:9; ਕਹਾ 15:3
ਉਹ ਬਦਲਦਾ ਨਹੀਂ; ਭਰੋਸੇਯੋਗ ਹੈ—ਮਲਾ 3:6; ਯਾਕੂ 1:17
ਉਹ ਜੋ ਕਰਦਾ ਹੈ, ਸਹੀ ਕਰਦਾ ਹੈ—ਜ਼ਬੂ 7:9
ਉਹ ਯੁਗਾਂ-ਯੁਗਾਂ ਤੋਂ ਹੈ; ਉਸ ਦੀ ਕੋਈ ਸ਼ੁਰੂਆਤ ਜਾਂ ਅੰਤ ਨਹੀਂ ਹੈ—ਜ਼ਬੂ 90:2; 93:2
ਸ਼ਾਂਤੀ-ਪਸੰਦ—ਫ਼ਿਲਿ 4:9
ਖੁੱਲ੍ਹੇ ਦਿਲ ਵਾਲਾ—ਜ਼ਬੂ 104:13-15; 145:16
ਖ਼ੁਸ਼ਦਿਲ—1 ਤਿਮੋ 1:11
ਤਰਸ ਕਰਨ ਵਾਲਾ—ਯਸਾ 49:15; 63:9; ਜ਼ਕ 2:8
ਦਇਆਵਾਨ—ਕੂਚ 34:6
ਦਿਆਲੂ—ਲੂਕਾ 6:35; ਰੋਮੀ 2:4
ਧੀਰਜਵਾਨ—ਯਸਾ 30:18; 2 ਪਤ 3:9
ਨਿਮਰ—ਜ਼ਬੂ 18:35
ਮਹਾਨ—ਜ਼ਬੂ 8:1; 148:13
ਮਹਿਮਾਵਾਨ—ਪ੍ਰਕਾ 4:1-6
ਵਫ਼ਾਦਾਰ—ਪ੍ਰਕਾ 15:4
ਯਹੋਵਾਹ ਪਰਮੇਸ਼ੁਰ ਬਾਰੇ ਹੋਰ ਸਿੱਖ ਕੇ ਅਸੀਂ ਕਿਵੇਂ ਮਹਿਸੂਸ ਕਰਾਂਗੇ?
ਯਹੋਵਾਹ ਦੀ ਸੇਵਾ ਕਿਵੇਂ ਕਰੀਏ?
ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖਦਾ?
ਬਿਵ 10:12; ਮੀਕਾ 6:8; 1 ਯੂਹੰ 5:3
-
ਬਾਈਬਲ ਵਿੱਚੋਂ ਮਿਸਾਲਾਂ:
-
ਬਿਵ 30:11-14—ਮੂਸਾ ਨਬੀ ਦੇ ਜ਼ਰੀਏ ਦਿੱਤੇ ਗਏ ਕਾਨੂੰਨ ਦੀ ਪਾਲਣਾ ਕਰਨੀ ਇਜ਼ਰਾਈਲੀਆਂ ਲਈ ਜ਼ਿਆਦਾ ਮੁਸ਼ਕਲ ਨਹੀਂ ਸੀ
-
ਮੱਤੀ 11:28-30—ਯਿਸੂ ਹੂ-ਬਹੂ ਆਪਣੇ ਪਿਤਾ ਵਰਗਾ ਹੈ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਕਿ ਉਹ ਇਕ ਚੰਗਾ ਮਾਲਕ ਹੈ
-
ਯਹੋਵਾਹ ਦੀ ਮਹਿਮਾ ਕਰਨੀ ਕਿਉਂ ਸਹੀ ਹੈ?
ਜ਼ਬੂ 105:1, 2; ਯਸਾ 43:10-12, 21
ਇਹ ਵੀ ਦੇਖੋ: ਯਿਰ 20:9; ਲੂਕਾ 6:45; ਰਸੂ 4:19, 20
-
ਬਾਈਬਲ ਵਿੱਚੋਂ ਮਿਸਾਲਾਂ:
-
ਜ਼ਬੂ 104:1, 2, 10-20, 33, 34—ਇਸ ਜ਼ਬੂਰ ਦੇ ਲਿਖਾਰੀ ਨੇ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਕਰਕੇ ਉਸ ਦੀ ਮਹਿਮਾ ਕੀਤੀ
-
ਜ਼ਬੂ 148:1-14—ਸਾਰੀ ਸ੍ਰਿਸ਼ਟੀ ਅਤੇ ਸਾਰੇ ਦੂਤ ਯਹੋਵਾਹ ਦੀ ਮਹਿਮਾ ਕਰਦੇ ਹਨ ਤੇ ਸਾਨੂੰ ਵੀ ਇੱਦਾਂ ਕਰਨਾ ਚਾਹੀਦਾ ਹੈ
-
ਸਾਡੇ ਚਾਲ-ਚਲਣ ਕਰਕੇ ਦੂਜਿਆਂ ਨੂੰ ਯਹੋਵਾਹ ਬਾਰੇ ਕਿਵੇਂ ਗਵਾਹੀ ਮਿਲ ਸਕਦੀ ਹੈ?
ਮੱਤੀ 5:16; ਯੂਹੰ 15:8; 1 ਪਤ 2:12
ਇਹ ਵੀ ਦੇਖੋ: ਯਾਕੂ 3:13
ਸਾਨੂੰ ਯਹੋਵਾਹ ਦੇ ਨੇੜੇ ਕਿਉਂ ਜਾਣਾ ਚਾਹੀਦਾ ਹੈ?
ਨਿਮਰਤਾ ਯਹੋਵਾਹ ਦੇ ਨੇੜੇ ਜਾਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?
ਯਹੋਵਾਹ ਦੇ ਨੇੜੇ ਜਾਣ ਲਈ ਬਾਈਬਲ ਪੜ੍ਹਨੀ ਅਤੇ ਮਨਨ ਕਰਨਾ ਕਿਉਂ ਜ਼ਰੂਰੀ ਹੈ?
ਅਸੀਂ ਯਹੋਵਾਹ ਬਾਰੇ ਜੋ ਸਿੱਖਦੇ ਹਾਂ, ਉਸ ਨੂੰ ਲਾਗੂ ਕਰਨਾ ਕਿਉਂ ਜ਼ਰੂਰੀ ਹੈ?
ਸਾਨੂੰ ਕਿਉਂ ਕਦੇ ਵੀ ਯਹੋਵਾਹ ਤੋਂ ਕੁਝ ਵੀ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?
ਅੱਯੂ 34:22; ਕਹਾ 28:13; ਯਿਰ 23:24; 1 ਤਿਮੋ 5:24, 25
-
ਬਾਈਬਲ ਵਿੱਚੋਂ ਮਿਸਾਲਾਂ:
-
2 ਰਾਜ 5:20-27—ਗੇਹਾਜੀ ਨੇ ਆਪਣਾ ਪਾਪ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਯਹੋਵਾਹ ਨੇ ਅਲੀਸ਼ਾ ਨਬੀ ਨੂੰ ਸੱਚਾਈ ਜ਼ਾਹਰ ਕਰ ਦਿੱਤੀ
-
ਰਸੂ 5:1-11—ਹਨਾਨਿਆ ਤੇ ਸਫ਼ੀਰਾ ਦਾ ਝੂਠ ਸਾਮ੍ਹਣੇ ਆ ਗਿਆ ਅਤੇ ਪਵਿੱਤਰ ਸ਼ਕਤੀ ਖ਼ਿਲਾਫ਼ ਝੂਠ ਬੋਲਣ ਕਰਕੇ ਉਨ੍ਹਾਂ ਨੂੰ ਸਜ਼ਾ ਮਿਲੀ
-