Skip to content

Skip to table of contents

ਯਿਸੂ ਮਸੀਹ

ਯਿਸੂ ਮਸੀਹ

ਯਹੋਵਾਹ ਦੇ ਮਕਸਦ ਵਿਚ ਯਿਸੂ ਦੀ ਕਿੰਨੀ ਕੁ ਅਹਿਮ ਭੂਮਿਕਾ ਹੈ?

ਰਸੂ 4:12; 10:43; 2 ਕੁਰਿੰ 1:20; ਫ਼ਿਲਿ 2:9, 10

ਇਹ ਵੀ ਦੇਖੋ: ਕਹਾ 8:22, 23, 30, 31; ਯੂਹੰ 1:10; ਪ੍ਰਕਾ 3:14

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 16:13-17​—ਪਤਰਸ ਰਸੂਲ ਨੇ ਯਿਸੂ ਦੀ ਪਛਾਣ ਮਸੀਹ ਅਤੇ ਪਰਮੇਸ਼ੁਰ ਦੇ ਪੁੱਤਰ ਵਜੋਂ ਕਰਾਈ

    • ਮੱਤੀ 17:1-9​—ਯਿਸੂ ਦਾ ਉਸ ਦੇ ਤਿੰਨ ਰਸੂਲਾਂ ਅੱਗੇ ਰੂਪ ਬਦਲ ਗਿਆ ਤੇ ਯਹੋਵਾਹ ਨੇ ਸਵਰਗੋਂ ਆਪਣੇ ਪੁੱਤਰ ਬਾਰੇ ਗੱਲ ਕੀਤੀ

ਯਿਸੂ ਸਾਰੇ ਇਨਸਾਨਾਂ ਤੋਂ ਕਿਉਂ ਬਿਲਕੁਲ ਵੱਖਰਾ ਸੀ?

ਯੂਹੰ 8:58; 14:9, 10; ਕੁਲੁ 1:15-17; 1 ਪਤ 2:22

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 21:1-9​—ਜਦੋਂ ਯਿਸੂ ਰਾਜੇ ਵਜੋਂ ਯਰੂਸ਼ਲਮ ਵਿਚ ਦਾਖ਼ਲ ਹੋਇਆ, ਤਾਂ ਇਸ ਨਾਲ ਮਸੀਹ ਬਾਰੇ ਭਵਿੱਖਬਾਣੀ ਪੂਰੀ ਹੋਈ ਜਿਸ ਨੂੰ ਯਹੋਵਾਹ ਨੇ ਆਪਣੇ ਰਾਜ ਦਾ ਰਾਜਾ ਚੁਣਿਆ ਹੈ

    • ਇਬ 7:26-28​—ਪੌਲੁਸ ਰਸੂਲ ਨੇ ਸਮਝਾਇਆ ਕਿ ਉੱਤਮ ਮਹਾਂ ਪੁਜਾਰੀ ਯਿਸੂ ਕਿਵੇਂ ਬਾਕੀ ਸਾਰੇ ਮਹਾਂ ਪੁਜਾਰੀਆਂ ਤੋਂ ਅਲੱਗ ਹੈ

ਯਿਸੂ ਦੇ ਚਮਤਕਾਰਾਂ ਤੋਂ ਅਸੀਂ ਉਸ ਬਾਰੇ ਅਤੇ ਉਸ ਦੇ ਪਿਤਾ ਬਾਰੇ ਕੀ ਸਿੱਖਦੇ ਹਾਂ?

ਯੂਹੰ 3:1, 2; 5:36

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 4:23, 24​—ਯਿਸੂ ਨੇ ਦਿਖਾਇਆ ਕਿ ਉਹ ਦੁਸ਼ਟ ਦੂਤਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ ਅਤੇ ਉਹ ਹਰ ਬੀਮਾਰੀ ਤੇ ਕਮਜ਼ੋਰੀ ਨੂੰ ਦੂਰ ਕਰ ਸਕਦਾ ਹੈ

    • ਮੱਤੀ 14:15-21​—ਯਿਸੂ ਨੇ ਚਮਤਕਾਰ ਕਰ ਕੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨਾਲ ਹਜ਼ਾਰਾਂ ਭੁੱਖੇ ਲੋਕਾਂ ਨੂੰ ਖਾਣਾ ਖੁਆਇਆ

    • ਮੱਤੀ 17:24-27​—ਯਿਸੂ ਨੇ ਇਕ ਚਮਤਕਾਰ ਕੀਤਾ ਤਾਂਕਿ ਪਤਰਸ ਮੰਦਰ ਦਾ ਟੈਕਸ ਭਰ ਸਕੇ ਅਤੇ ਲੋਕਾਂ ਨੂੰ ਕੁਝ ਕਹਿਣ ਦਾ ਮੌਕਾ ਨਾ ਮਿਲੇ

    • ਮਰ 1:40, 41​—ਯਿਸੂ ਨੂੰ ਇਕ ਕੋੜ੍ਹੀ ʼਤੇ ਤਰਸ ਆਇਆ ਤੇ ਉਸ ਨੇ ਕੋੜ੍ਹੀ ਨੂੰ ਠੀਕ ਕਰ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਬੀਮਾਰਾਂ ਨੂੰ ਦਿਲੋਂ ਠੀਕ ਕਰਨਾ ਚਾਹੁੰਦਾ ਹੈ

    • ਮਰ 4:36-41​—ਯਿਸੂ ਨੇ ਇਕ ਵੱਡੇ ਤੂਫ਼ਾਨ ਨੂੰ ਸ਼ਾਂਤ ਕਰ ਕੇ ਦਿਖਾਇਆ ਕਿ ਉਸ ਦੇ ਪਿਤਾ ਨੇ ਉਸ ਨੂੰ ਕੁਦਰਤੀ ਚੀਜ਼ਾਂ ʼਤੇ ਅਧਿਕਾਰ ਦਿੱਤਾ ਹੈ

    • ਯੂਹੰ 11:11-15, 31-45​—ਯਿਸੂ ਆਪਣੇ ਦੋਸਤ ਲਾਜ਼ਰ ਦੀ ਮੌਤ ਹੋਣ ਤੇ ਰੋਇਆ ਅਤੇ ਫਿਰ ਉਸ ਨੇ ਲਾਜ਼ਰ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਮੌਤ ਅਤੇ ਇਨਸਾਨਾਂ ʼਤੇ ਹੁੰਦੇ ਇਸ ਦੇ ਅਸਰਾਂ ਤੋਂ ਨਫ਼ਰਤ ਹੈ

ਯਿਸੂ ਦੀ ਸਿੱਖਿਆ ਦਾ ਮੁੱਖ ਸੰਦੇਸ਼ ਕੀ ਸੀ?

ਧਰਤੀ ʼਤੇ ਹੁੰਦਿਆਂ ਯਿਸੂ ਨੇ ਕਿਹੜੇ ਕੁਝ ਸ਼ਾਨਦਾਰ ਗੁਣ ਦਿਖਾਏ? ਧਿਆਨ ਦਿਓ ਕਿ ਉਸ ਨੇ ਇਹ ਗੁਣ ਕਿਵੇਂ ਦਿਖਾਏ, ਜਿਵੇਂ . . .

ਆਗਿਆਕਾਰੀ​—ਲੂਕਾ 2:40, 51, 52; ਇਬ 5:8

ਹਮਦਰਦੀ; ਤਰਸ​—ਮਰ 5:25-34; ਲੂਕਾ 7:11-15

ਦਲੇਰੀ​—ਮੱਤੀ 4:2-11; ਯੂਹੰ 2:13-17; 18:1-6

ਨਿਮਰਤਾ​—ਮੱਤੀ 11:29; 20:28; ਯੂਹੰ 13:1-5; ਫ਼ਿਲਿ 2:7, 8

ਪਿਆਰ​—ਯੂਹੰ 13:1; 14:31; 15:13; 1 ਯੂਹੰ 3:16

ਬੁੱਧ​—ਮੱਤੀ 12:42; 13:54; ਕੁਲੁ 2:3

ਮਿਲਣਸਾਰ​—ਮੱਤੀ 13:2; ਮਰ 10:13-16; ਲੂਕਾ 7:36-50

ਯਿਸੂ ਨੇ ਆਪਣੀ ਜਾਨ ਕਿਉਂ ਦਿੱਤੀ ਅਤੇ ਇਸ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

ਅਸੀਂ ਕਿਉਂ ਖ਼ੁਸ਼ ਹੋ ਸਕਦੇ ਹਾਂ ਕਿ ਯਿਸੂ ਮਸੀਹ ਸਵਰਗ ਵਿਚ ਰਾਜੇ ਵਜੋਂ ਰਾਜ ਕਰ ਰਿਹਾ ਹੈ?

ਜ਼ਬੂ 72:12-14; ਦਾਨੀ 2:44; 7:13, 14; ਪ੍ਰਕਾ 12:9, 10

  • ਬਾਈਬਲ ਵਿੱਚੋਂ ਮਿਸਾਲਾਂ:

    • ਜ਼ਬੂ 45:2-7, 16, 17​—ਇਸ ਜ਼ਬੂਰ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਾ ਚੁਣਿਆ ਹੋਇਆ ਰਾਜਾ ਆਪਣੇ ਸਾਰੇ ਦੁਸ਼ਮਣਾਂ ਨੂੰ ਹਰਾ ਦੇਵੇਗਾ ਅਤੇ ਉਹ ਸੱਚਾਈ ਤੇ ਨਿਮਰਤਾ ਨਾਲ ਅਤੇ ਧਰਮੀ ਮਿਆਰਾਂ ਮੁਤਾਬਕ ਰਾਜ ਕਰੇਗਾ

    • ਯਸਾ 11:1-10​—ਜਦੋਂ ਯਿਸੂ ਧਰਤੀ ʼਤੇ ਰਾਜ ਕਰੇਗਾ, ਤਾਂ ਪੂਰੀ ਧਰਤੀ ਬਾਗ਼ ਵਰਗੀ ਸੋਹਣੀ ਬਣ ਜਾਵੇਗੀ ਤੇ ਹਰ ਪਾਸੇ ਸ਼ਾਂਤੀ ਹੋਵੇਗੀ

ਯਿਸੂ ਬਹੁਤ ਜਲਦੀ ਕੀ ਕਰੇਗਾ?