ਸਮਰਪਣ
ਸਾਨੂੰ ਕਿਸ ਇਰਾਦੇ ਨਾਲ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰਨੀ ਚਾਹੀਦੀ ਹੈ?
ਬਿਵ 6:5; ਲੂਕਾ 10:25-28; ਪ੍ਰਕਾ 4:11
ਇਹ ਵੀ ਦੇਖੋ: ਕੂਚ 20:5
ਜੇ ਅਸੀਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਾਂ, ਤਾਂ ਬਾਈਬਲ ਬਾਰੇ ਸਾਡਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?
ਜ਼ਬੂ 119:105; 1 ਥੱਸ 2:13; 2 ਤਿਮੋ 3:16
ਇਹ ਵੀ ਦੇਖੋ: ਯੂਹੰ 17:17; ਇਬ 4:12
ਸਾਨੂੰ ਪਾਪ ਤੋਂ ਆਜ਼ਾਦ ਕਰਾਉਣ ਲਈ ਪਰਮੇਸ਼ੁਰ ਨੇ ਕਿਹੜਾ ਇੰਤਜ਼ਾਮ ਕੀਤਾ ਹੈ? ਇਸ ਤੋਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨਾ ਪਵੇਗਾ?
ਬੀਤੀ ਜ਼ਿੰਦਗੀ ਵਿਚ ਕੀਤੀਆਂ ਗ਼ਲਤੀਆਂ ਤੋਂ ਤੋਬਾ ਕਰਨ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ?
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 19:1-10—ਟੈਕਸ ਵਸੂਲਣ ਵਾਲਿਆਂ ਦੇ ਮੁਖੀ ਜ਼ੱਕੀ ਨੇ ਲੋਕਾਂ ਨੂੰ ਲੁੱਟਿਆ ਸੀ, ਪਰ ਉਸ ਨੇ ਤੋਬਾ ਕੀਤੀ ਅਤੇ ਲੋਕਾਂ ਦੇ ਪੈਸੇ ਮੋੜ ਦਿੱਤੇ
-
1 ਤਿਮੋ 1:12-16—ਪੌਲੁਸ ਰਸੂਲ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਸਾਰੇ ਪਾਪ ਕੀਤੇ ਸਨ, ਪਰ ਫਿਰ ਉਸ ਨੇ ਤੋਬਾ ਕੀਤੀ ਅਤੇ ਉਸ ਨੂੰ ਪਰਮੇਸ਼ੁਰ ਤੇ ਮਸੀਹ ਦੀ ਦਇਆ ਸਦਕਾ ਮਾਫ਼ੀ ਮਿਲੀ
-
ਗ਼ਲਤ ਕੰਮਾਂ ਨੂੰ ਛੱਡਣ ਤੋਂ ਇਲਾਵਾ ਸਾਨੂੰ ਹੋਰ ਕੀ ਕਰਨ ਦੀ ਲੋੜ ਹੈ?
ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਭਗਤੀ ਮਨਜ਼ੂਰ ਕਰੇ, ਤਾਂ ਸਾਨੂੰ ਕਿਹੜੇ ਨੈਤਿਕ ਮਿਆਰਾਂ ਮੁਤਾਬਕ ਜੀਣਾ ਪਵੇਗਾ?
1 ਕੁਰਿੰ 6:9-11; ਕੁਲੁ 3:5-9; 1 ਪਤ 1:14, 15; 4:3, 4
-
ਬਾਈਬਲ ਵਿੱਚੋਂ ਮਿਸਾਲਾਂ:
-
1 ਕੁਰਿੰ 5:1-13—ਪੌਲੁਸ ਰਸੂਲ ਨੇ ਕੁਰਿੰਥੁਸ ਦੀ ਮੰਡਲੀ ਨੂੰ ਹਿਦਾਇਤ ਦਿੱਤੀ ਕਿ ਉਹ ਮੰਡਲੀ ਵਿੱਚੋਂ ਉਸ ਆਦਮੀ ਨੂੰ ਛੇਕ ਦੇਣ ਜਿਸ ਨੇ ਹਰਾਮਕਾਰੀ ਕੀਤੀ ਸੀ
-
2 ਤਿਮੋ 2:16-19—ਪੌਲੁਸ ਰਸੂਲ ਨੇ ਤਿਮੋਥਿਉਸ ਨੂੰ ਚੇਤਾਵਨੀ ਦਿੱਤੀ ਕਿ ਉਹ ਧਰਮ-ਤਿਆਗੀਆਂ ਦੀਆਂ ਗੱਲਾਂ ਨਾ ਸੁਣੇ ਜੋ ਫੋੜੇ ਵਾਂਗ ਫੈਲਦੀਆਂ ਹਨ
-
ਪਰਮੇਸ਼ੁਰ ਦੇ ਸੇਵਕ ਇਸ ਦੁਨੀਆਂ ਦੀਆਂ ਸਰਕਾਰਾਂ ਦਾ ਪੱਖ ਕਿਉਂ ਨਹੀਂ ਲੈਂਦੇ?
-
ਬਾਈਬਲ ਵਿੱਚੋਂ ਮਿਸਾਲਾਂ:
-
ਯੂਹੰ 6:10-15—ਜਦੋਂ ਯਿਸੂ ਨੇ ਚਮਤਕਾਰ ਕਰ ਕੇ ਇਕ ਵੱਡੀ ਭੀੜ ਨੂੰ ਖਾਣਾ ਖੁਆਇਆ, ਤਾਂ ਲੋਕ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ। ਪਰ ਯਿਸੂ ਉੱਥੋਂ ਚਲਾ ਗਿਆ
-
ਯੂਹੰ 18:33-36—ਯਿਸੂ ਨੇ ਸਮਝਾਇਆ ਕਿ ਉਸ ਦੇ ਰਾਜ ਦਾ ਇਸ ਦੁਨੀਆਂ ਦੀ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ
-
ਪਵਿੱਤਰ ਸ਼ਕਤੀ ਯਹੋਵਾਹ ਦੀ ਸੇਵਾ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ?
ਇਹ ਵੀ ਦੇਖੋ: ਰਸੂ 20:28; ਅਫ਼ 5:18
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 15:28, 29—ਯਰੂਸ਼ਲਮ ਵਿਚ ਪ੍ਰਬੰਧਕ ਸਭਾ ਨੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਸੁੰਨਤ ਦੇ ਮਾਮਲੇ ਬਾਰੇ ਇਕ ਅਹਿਮ ਫ਼ੈਸਲਾ ਕੀਤਾ
-
ਯਿਸੂ ਵਾਂਗ ਪਰਮੇਸ਼ੁਰ ਦੀ ਸੇਵਾ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
ਸਮਰਪਣ ਤੋਂ ਬਾਅਦ ਬਪਤਿਸਮਾ ਲੈਣਾ ਕਿਉਂ ਜ਼ਰੂਰੀ ਹੈ?
ਮੱਤੀ 28:19, 20; ਰਸੂ 2:40, 41; 8:12; 1 ਪਤ 3:21
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 3:13-17—ਯਿਸੂ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨੀ ਚਾਹੁੰਦਾ ਸੀ। ਇਸ ਦਾ ਸਬੂਤ ਦੇਣ ਲਈ ਉਸ ਨੇ ਬਪਤਿਸਮਾ ਲਿਆ
-
ਰਸੂ 8:26-39—ਇਥੋਪੀਆ ਦਾ ਇਕ ਮੰਤਰੀ ਪਹਿਲਾਂ ਤੋਂ ਹੀ ਯਹੋਵਾਹ ਦੀ ਭਗਤੀ ਕਰਦਾ ਸੀ। ਪਰ ਜਦੋਂ ਉਸ ਨੇ ਯਿਸੂ ਮਸੀਹ ਬਾਰੇ ਸਿੱਖਿਆ, ਤਾਂ ਉਹ ਬਪਤਿਸਮਾ ਲੈਣ ਲਈ ਤਿਆਰ ਹੋ ਗਿਆ
-