Skip to content

Skip to table of contents

ਸਮਾਜ ਵਿਚ ਰੁਤਬਾ

ਸਮਾਜ ਵਿਚ ਰੁਤਬਾ

ਕੀ ਕੋਈ ਵਿਅਕਤੀ ਆਪਣੀ ਨਸਲ, ਖ਼ਾਨਦਾਨ ਜਾਂ ਅਮੀਰੀ-ਗ਼ਰੀਬੀ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵੱਡਾ ਬਣ ਸਕਦਾ ਹੈ?

ਰਸੂ 17:26, 27; ਰੋਮੀ 3:23-27; ਗਲਾ 2:6; 3:28

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਹੰ 8:31-40​—ਕੁਝ ਯਹੂਦੀਆਂ ਨੂੰ ਇਸ ਗੱਲ ʼਤੇ ਬਹੁਤ ਮਾਣ ਸੀ ਕਿ ਉਹ ਅਬਰਾਹਾਮ ਦੇ ਖ਼ਾਨਦਾਨ ਵਿੱਚੋਂ ਸਨ, ਪਰ ਯਿਸੂ ਨੇ ਉਨ੍ਹਾਂ ਦੀ ਸੋਚ ਸੁਧਾਰੀ ਕਿਉਂਕਿ ਉਨ੍ਹਾਂ ਦੇ ਕੰਮ ਅਬਰਾਹਾਮ ਵਰਗੇ ਨਹੀਂ ਸਨ

ਕੀ ਸਾਨੂੰ ਦੂਸਰੀ ਨਸਲ ਜਾਂ ਦੇਸ਼ ਦੇ ਲੋਕਾਂ ਨੂੰ ਨੀਵੇਂ ਸਮਝਣਾ ਚਾਹੀਦਾ ਹੈ?

ਯੂਹੰ 3:16; ਰੋਮੀ 2:11

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਨਾ 4:1-11​—ਯਹੋਵਾਹ ਨੇ ਧੀਰਜ ਨਾਲ ਯੂਨਾਹ ਨਬੀ ਨੂੰ ਸਿਖਾਇਆ ਕਿ ਉਹ ਦੂਜੇ ਦੇਸ਼ ਦੇ ਲੋਕਾਂ ਯਾਨੀ ਨੀਨਵਾਹ ਦੇ ਲੋਕਾਂ ʼਤੇ ਦਇਆ ਕਰੇ

    • ਰਸੂ 10:1-8, 24-29, 34, 35​—ਪਤਰਸ ਰਸੂਲ ਨੇ ਸਿੱਖਿਆ ਕਿ ਉਸ ਨੂੰ ਦੂਜੀਆਂ ਕੌਮਾਂ ਦੇ ਲੋਕਾਂ ਨੂੰ ਅਸ਼ੁੱਧ ਨਹੀਂ ਸਮਝਣਾ ਚਾਹੀਦਾ। ਇਸ ਲਈ ਉਸ ਨੇ ਪਹਿਲੇ ਗ਼ੈਰ-ਯਹੂਦੀਆਂ ਯਾਨੀ ਕੁਰਨੇਲੀਅਸ ਅਤੇ ਉਸ ਦੇ ਘਰਾਣੇ ਦੀ ਮਸੀਹੀ ਬਣਨ ਵਿਚ ਮਦਦ ਕੀਤੀ

ਕੀ ਅਮੀਰ ਭੈਣਾਂ-ਭਰਾਵਾਂ ਨੂੰ ਖ਼ੁਦ ਨੂੰ ਦੂਜਿਆਂ ਨਾਲੋਂ ਉੱਚਾ ਸਮਝਣਾ ਚਾਹੀਦਾ ਹੈ ਜਾਂ ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਵੱਲ ਖ਼ਾਸ ਧਿਆਨ ਦਿੱਤਾ ਜਾਵੇ?

ਕੀ ਨਿਗਰਾਨ ਜਾਂ ਬਜ਼ੁਰਗ ਹੋਣ ਦਾ ਇਹ ਮਤਲਬ ਹੈ ਕਿ ਉਹ ਦੂਜਿਆਂ ਤੋਂ ਵੱਡੇ ਹਨ ਅਤੇ ਹੁਕਮ ਚਲਾ ਸਕਦੇ ਹਨ?

2 ਕੁਰਿੰ 1:24; 1 ਪਤ 5:2, 3

  • ਬਾਈਬਲ ਵਿੱਚੋਂ ਮਿਸਾਲਾਂ:

    • ਬਿਵ 17:18-20​—ਯਹੋਵਾਹ ਨੇ ਖ਼ਬਰਦਾਰ ਕੀਤਾ ਸੀ ਕਿ ਕੋਈ ਵੀ ਇਜ਼ਰਾਈਲੀ ਰਾਜਾ ਆਪਣੇ ਆਪ ਨੂੰ ਲੋਕਾਂ ਤੋਂ ਉੱਚਾ ਨਾ ਸਮਝੇ ਕਿਉਂਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਸ ਦੇ ਲੋਕ ਰਾਜੇ ਦੇ ਭਰਾ ਸਨ

    • ਮਰ 10:35-45​—ਯਿਸੂ ਨੇ ਆਪਣੇ ਰਸੂਲਾਂ ਨੂੰ ਸੁਧਾਰਿਆ ਕਿਉਂਕਿ ਉਹ ਉੱਚੀ ਪਦਵੀ ਹਾਸਲ ਕਰਨ ਬਾਰੇ ਕੁਝ ਜ਼ਿਆਦਾ ਹੀ ਸੋਚ ਰਹੇ ਸਨ (ਹਿੰਦੀ ਦੀ ਅਧਿਐਨ ਬਾਈਬਲ ਵਿਚ ਮਰ 10:42 ਦਾ ਸਟੱਡੀ ਨੋਟ “ਲੋਕਾਂ ਉੱਤੇ ਹੁਕਮ ਚਲਾਉਂਦੇ ਹਨ” ਵੀ ਦੇਖੋ)

ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਉੱਤੇ ਪਰਮੇਸ਼ੁਰ ਦੀ ਮਿਹਰ ਹੈ?

ਕੀ ਮਸੀਹੀਆਂ ਨੂੰ ਸਮਾਜ ਸੁਧਾਰ ਅੰਦੋਲਨਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ?

ਅਫ਼ 6:5-9; 1 ਤਿਮੋ 6:1, 2

  • ਬਾਈਬਲ ਵਿੱਚੋਂ ਮਿਸਾਲਾਂ:

    • ਯੂਹੰ 6:14, 15​—ਲੋਕਾਂ ਨੂੰ ਲੱਗਾ ਕਿ ਯਿਸੂ ਸਮਾਜ ਵਿਚ ਸੁਧਾਰ ਲਿਆ ਸਕਦਾ ਸੀ, ਪਰ ਯਿਸੂ ਨੇ ਉਨ੍ਹਾਂ ਦਾ ਰਾਜਾ ਬਣਨ ਤੋਂ ਇਨਕਾਰ ਕਰ ਦਿੱਤਾ