ਸਰਕਾਰਾਂ
ਸੱਚੇ ਮਸੀਹੀ ਕਿਹੜੀ ਸਰਕਾਰ ਦਾ ਪੂਰੇ ਦਿਲੋਂ ਸਮਰਥਨ ਕਰਦੇ ਹਨ ਤੇ ਉਸ ਦੇ ਵਫ਼ਾਦਾਰ ਰਹਿੰਦੇ ਹਨ?
ਇਹ ਵੀ ਦੇਖੋ: ਦਾਨੀ 7:13, 14
-
ਬਾਈਬਲ ਵਿੱਚੋਂ ਮਿਸਾਲਾਂ:
-
ਜ਼ਬੂ 89:18-29—ਇੱਥੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਬਾਰੇ ਦੱਸਿਆ ਗਿਆ ਹੈ ਅਤੇ ਯਹੋਵਾਹ ਨੇ ਉਸ ਨੂੰ ਧਰਤੀ ਦੇ ਸਾਰੇ ਰਾਜਿਆਂ ਤੋਂ ਉੱਚਾ ਕੀਤਾ ਹੈ
-
ਪ੍ਰਕਾ 12:7-12—ਅੰਤ ਦੇ ਦਿਨ ਸ਼ੁਰੂ ਹੋਣ ਤੇ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕੀਤਾ ਅਤੇ ਸ਼ੈਤਾਨ ਨੂੰ ਸਵਰਗ ਤੋਂ ਧਰਤੀ ਉੱਤੇ ਸੁੱਟ ਦਿੱਤਾ
-
ਮਸੀਹ ਦੇ ਚੁਣੇ ਹੋਏ ਚੇਲੇ ਪਰਮੇਸ਼ੁਰ ਦੇ ਰਾਜ ਸੰਬੰਧੀ ਕਿਹੜੀ ਭੂਮਿਕਾ ਅਦਾ ਕਰਦੇ ਹਨ?
ਮਸੀਹੀ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਦੇ ਹਨ
ਅਸੀਂ ਕਿਉਂ ਸਰਕਾਰ ਦੇ ਕਾਇਦੇ-ਕਾਨੂੰਨ ਮੰਨਦੇ ਹਾਂ ਅਤੇ ਟੈਕਸ ਭਰਦੇ ਹਾਂ?
ਰੋਮੀ 13:1-7; ਤੀਤੁ 3:1; 1 ਪਤ 2:13, 14
ਇਹ ਵੀ ਦੇਖੋ: ਰਸੂ 25:8
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 22:15-22—ਜਦੋਂ ਯਿਸੂ ਨੂੰ ਪੁੱਛਿਆ ਗਿਆ ਕਿ ਉਸ ਦੇ ਚੇਲਿਆਂ ਨੂੰ ਟੈਕਸ ਦੇਣਾ ਚਾਹੀਦਾ ਹੈ ਜਾਂ ਨਹੀਂ, ਤਾਂ ਉਸ ਨੇ ਬੜੀ ਸਮਝਦਾਰੀ ਨਾਲ ਜਵਾਬ ਦਿੱਤਾ
-
ਜਦੋਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ, ਤਾਂ ਅਸੀਂ ਬਦਲਾ ਕਿਉਂ ਨਹੀਂ ਲੈਂਦੇ?
ਇਹ ਵੀ ਦੇਖੋ: “ਅਤਿਆਚਾਰ, ਸਤਾਇਆ ਜਾਣਾ”
ਮਸੀਹੀ ਨਿਰਪੱਖ ਰਹਿੰਦੇ ਹਨ
ਜਦੋਂ ਸਰਕਾਰੀ ਅਧਿਕਾਰੀ ਸਾਨੂੰ ਯਹੋਵਾਹ ਪਰਮੇਸ਼ੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਕਹਿੰਦੇ ਹਨ, ਤਾਂ ਅਸੀਂ ਆਦਰ ਨਾਲ ਮਨ੍ਹਾ ਕਿਉਂ ਕਰ ਦਿੰਦੇ ਹਾਂ?
-
ਬਾਈਬਲ ਵਿੱਚੋਂ ਮਿਸਾਲਾਂ:
-
ਦਾਨੀ 3:1, 4-18—ਤਿੰਨ ਇਬਰਾਨੀ ਨੌਜਵਾਨਾਂ ਨੇ ਬਾਬਲ ਦਾ ਇਕ ਕਾਨੂੰਨ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਨਾਲ ਪਰਮੇਸ਼ੁਰ ਦੇ ਕਾਨੂੰਨ ਦੀ ਉਲੰਘਣਾ ਹੋਣੀ ਸੀ
-
ਦਾਨੀ 6:6-10—ਜਦੋਂ ਸਰਕਾਰ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ʼਤੇ ਪਾਬੰਦੀ ਲਾ ਦਿੱਤੀ, ਤਾਂ ਸਿਆਣੀ ਉਮਰ ਦੇ ਦਾਨੀਏਲ ਨਬੀ ਨੇ ਇਹ ਹੁਕਮ ਨਹੀਂ ਮੰਨਿਆ
-
ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਦੇ ਚੇਲਿਆਂ ਨੂੰ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ?
ਮੂਰਤੀ-ਪੂਜਾ ਨਾ ਕਰਨ ਬਾਰੇ ਪਰਮੇਸ਼ੁਰ ਦਾ ਨਿਯਮ ਨਿਰਪੱਖ ਰਹਿਣ ਵਿਚ ਇਕ ਮਸੀਹੀ ਦੀ ਕਿਵੇਂ ਮਦਦ ਕਰ ਸਕਦਾ ਹੈ?
ਬਾਈਬਲ ਦੇ ਕਿਹੜੇ ਅਸੂਲ ਉਨ੍ਹਾਂ ਮਸੀਹੀਆਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਯੁੱਧਾਂ ਵਿਚ ਹਿੱਸਾ ਲੈਣ ਦਾ ਹੁਕਮ ਦਿੱਤਾ ਜਾਂਦਾ ਹੈ?
ਇਹ ਵੀ ਦੇਖੋ: ਜ਼ਬੂ 11:5
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 26:50-52—ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਉਸ ਦੇ ਚੇਲੇ ਯੁੱਧਾਂ ਵਿਚ ਹਿੱਸਾ ਨਹੀਂ ਲੈਣਗੇ
-
ਯੂਹੰ 13:34, 35—ਇਕ ਮਸੀਹੀ ਸ਼ਾਇਦ ਪੁੱਛੇ, ‘ਕੀ ਮੈਂ ਯਿਸੂ ਦੇ ਇਸ ਹੁਕਮ ਨੂੰ ਮੰਨ ਰਿਹਾ ਹੋਵਾਂਗਾ ਜੇ ਮੈਂ ਦੂਜੇ ਦੇਸ਼ਾਂ ਦੇ ਲੋਕਾਂ ਖ਼ਿਲਾਫ਼ ਹਥਿਆਰ ਚੁੱਕਾਂ ਤੇ ਸ਼ਾਇਦ ਆਪਣੇ ਭੈਣਾਂ-ਭਰਾਵਾਂ ਨੂੰ ਵੀ ਜਾਨੋਂ ਮਾਰਾਂ?’
-
ਮਸੀਹੀ ਸਰਕਾਰਾਂ ਖ਼ਿਲਾਫ਼ ਲਾਏ ਜਾਂਦੇ ਧਰਨਿਆਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ?
ਮਸੀਹੀਆਂ ਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ ਜਦੋਂ ਉਨ੍ਹਾਂ ʼਤੇ ਝੂਠੇ ਇਲਜ਼ਾਮ ਲਾਏ ਜਾਂਦੇ ਹਨ ਕਿ ਉਹ ਸਰਕਾਰ ਖ਼ਿਲਾਫ਼ ਬਗਾਵਤ ਕਰਦੇ ਹਨ ਜਾਂ ਸ਼ਾਂਤੀ ਭੰਗ ਕਰਦੇ ਹਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 16:19-23—ਪ੍ਰਚਾਰ ਕਰਨ ਕਰਕੇ ਪੌਲੁਸ ਰਸੂਲ ਅਤੇ ਸੀਲਾਸ ʼਤੇ ਜ਼ੁਲਮ ਕੀਤੇ ਗਏ
-