ਸਲਾਹ
ਸਲਾਹ ਮਿਲਣੀ
ਸਾਨੂੰ ਬਾਈਬਲ ਵਿਚ ਦਿੱਤੀ ਸਲਾਹ ਜਾਣਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
ਜ਼ਬੂ 32:8; ਕਹਾ 15:22; 19:20; 20:18
ਇਹ ਵੀ ਦੇਖੋ: ਕਹਾ 11:14; ਯਸਾ 28:29; ਯਿਰ 32:19
ਸਫ਼ਾਈਆਂ ਦੇਣ ਦੀ ਬਜਾਇ ਸਲਾਹ ਸੁਣਨੀ ਕਿਉਂ ਬਿਹਤਰ ਹੈ?
ਇਹ ਵੀ ਦੇਖੋ: ਕਹਾ 1:23-31; 15:31
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 15:3, 9-23—ਜਦੋਂ ਸਮੂਏਲ ਨਬੀ ਨੇ ਰਾਜਾ ਸ਼ਾਊਲ ਨੂੰ ਸੁਧਾਰਿਆ, ਤਾਂ ਉਹ ਸਫ਼ਾਈਆਂ ਦੇਣ ਲੱਗਾ ਅਤੇ ਉਸ ਨੇ ਸਲਾਹ ਨੂੰ ਨਹੀਂ ਸੁਣਿਆ। ਇਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਠੁਕਰਾ ਦਿੱਤਾ
-
2 ਇਤਿ 25:14-16, 27—ਜਦੋਂ ਰਾਜਾ ਅਮਸਯਾਹ ਨੇ ਪਾਪ ਕੀਤਾ ਅਤੇ ਯਹੋਵਾਹ ਦੇ ਇਕ ਨਬੀ ਤੋਂ ਮਿਲੀ ਸਲਾਹ ਨਹੀਂ ਮੰਨੀ, ਤਾਂ ਯਹੋਵਾਹ ਨੇ ਉਸ ਤੋਂ ਆਪਣੀ ਮਿਹਰ ਹਟਾ ਲਈ ਤੇ ਉਸ ਦੀ ਰਾਖੀ ਨਹੀਂ ਕੀਤੀ
-
ਜਦੋਂ ਨਿਗਾਹਬਾਨ ਸਾਨੂੰ ਸਲਾਹ ਦਿੰਦੇ ਹਨ, ਤਾਂ ਸਾਨੂੰ ਉਨ੍ਹਾਂ ਦਾ ਆਦਰ ਕਿਉਂ ਕਰਨਾ ਚਾਹੀਦਾ ਹੈ?
1 ਥੱਸ 5:12; 1 ਤਿਮੋ 5:17; ਇਬ 13:7, 17
-
ਬਾਈਬਲ ਵਿੱਚੋਂ ਮਿਸਾਲਾਂ:
-
3 ਯੂਹੰ 9, 10—ਸਿਆਣੀ ਉਮਰ ਦੇ ਯੂਹੰਨਾ ਰਸੂਲ ਨੇ ਦਿਉਤ੍ਰਿਫੇਸ ਦੀ ਨਿੰਦਿਆ ਕੀਤੀ ਜੋ ਮੰਡਲੀ ਵਿਚ ਅਗਵਾਈ ਕਰਨ ਵਾਲੇ ਭਰਾਵਾਂ ਦਾ ਨਿਰਾਦਰ ਕਰਦਾ ਸੀ
-
ਸਾਨੂੰ ਸਿਆਣੀ ਉਮਰ ਦੇ ਭੈਣਾਂ-ਭਰਾਵਾਂ ਦੀ ਕਿਉਂ ਸੁਣਨੀ ਚਾਹੀਦੀ ਹੈ?
ਇਹ ਵੀ ਦੇਖੋ: ਅੱਯੂ 12:12; 32:7; ਤੀਤੁ 2:3-5
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 23:16-18—ਰਾਜਾ ਦਾਊਦ ਨੇ ਯੋਨਾਥਾਨ ਦੀ ਸਲਾਹ ਮੰਨੀ ਜੋ ਉਸ ਤੋਂ ਲਗਭਗ 30 ਸਾਲ ਵੱਡਾ ਸੀ। ਇਸ ਸਲਾਹ ਤੋਂ ਦਾਊਦ ਨੂੰ ਹੌਸਲਾ ਮਿਲਿਆ
-
1 ਰਾਜ 12:1-17—ਰਾਜਾ ਰਹਬੁਆਮ ਨੇ ਬਜ਼ੁਰਗਾਂ ਦੀ ਚੰਗੀ ਸਲਾਹ ਨੂੰ ਠੁਕਰਾ ਦਿੱਤਾ ਅਤੇ ਨੌਜਵਾਨਾਂ ਦੀ ਬੁਰੀ ਸਲਾਹ ਨੂੰ ਮੰਨਿਆ ਜਿਸ ਦੇ ਬਹੁਤ ਭੈੜੇ ਨਤੀਜੇ ਨਿਕਲੇ
-
ਕਿਵੇਂ ਪਤਾ ਲੱਗਦਾ ਹੈ ਕਿ ਵਫ਼ਾਦਾਰ ਔਰਤਾਂ ਅਤੇ ਯਹੋਵਾਹ ਦੇ ਨੌਜਵਾਨ ਸੇਵਕ ਵੀ ਚੰਗੀ ਸਲਾਹ ਦੇ ਸਕਦੇ ਹਨ?
ਅੱਯੂ 32:6, 9, 10; ਕਹਾ 31:1, 10, 26; ਉਪ 4:13
ਇਹ ਵੀ ਦੇਖੋ: ਜ਼ਬੂ 119:100
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 25:14-35—ਅਬੀਗੈਲ ਨੇ ਦਾਊਦ ਨੂੰ ਸਲਾਹ ਦਿੱਤੀ ਜਿਸ ਕਰਕੇ ਬਹੁਤ ਸਾਰੀਆਂ ਜਾਨਾਂ ਬਚੀਆਂ ਅਤੇ ਦਾਊਦ ਖ਼ੂਨ ਦਾ ਦੋਸ਼ੀ ਨਹੀਂ ਬਣਿਆ
-
2 ਸਮੂ 20:15-22—ਆਬੇਲ ਦੀ ਰਹਿਣ ਵਾਲੀ ਇਕ ਸਮਝਦਾਰ ਔਰਤ ਦੀ ਸਲਾਹ ਕਰਕੇ ਸਾਰੇ ਸ਼ਹਿਰ ਦੇ ਲੋਕਾਂ ਦੀ ਜਾਨ ਬਚ ਗਈ
-
2 ਰਾਜ 5:1-14—ਇਕ ਛੋਟੀ ਇਜ਼ਰਾਈਲੀ ਕੁੜੀ ਨੇ ਇਕ ਤਾਕਤਵਰ ਯੋਧੇ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਕੋੜ੍ਹ ਤੋਂ ਕਿੱਦਾਂ ਠੀਕ ਹੋ ਸਕਦਾ ਹੈ
-
ਸਾਨੂੰ ਉਨ੍ਹਾਂ ਲੋਕਾਂ ਦੀ ਸਲਾਹ ਕਿਉਂ ਨਹੀਂ ਸੁਣਨੀ ਚਾਹੀਦੀ ਜੋ ਯਹੋਵਾਹ ਅਤੇ ਉਸ ਦੇ ਬਚਨ ਦਾ ਆਦਰ ਨਹੀਂ ਕਰਦੇ?
ਇਹ ਵੀ ਦੇਖੋ: ਲੂਕਾ 6:39
-
ਬਾਈਬਲ ਵਿੱਚੋਂ ਮਿਸਾਲਾਂ:
-
1 ਇਤਿ 10:13, 14—ਰਾਜਾ ਸ਼ਾਊਲ ਨੇ ਯਹੋਵਾਹ ਦੀ ਬਜਾਇ ਉਸ ਔਰਤ ਦੀ ਸਲਾਹ ਲਈ ਜੋ ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਦੀ ਸੀ। ਇਸ ਬੇਵਫ਼ਾਈ ਕਰਕੇ ਸ਼ਾਊਲ ਦੀ ਮੌਤ ਹੋ ਗਈ
-
2 ਇਤਿ 22:2-5, 9—ਰਾਜਾ ਅਹਜ਼ਯਾਹ ਨੇ ਗ਼ਲਤ ਲੋਕਾਂ ਨੂੰ ਆਪਣੇ ਸਲਾਹਕਾਰ ਚੁਣਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ
-
ਅੱਯੂ 21:7, 14-16—ਅੱਯੂਬ ਉਨ੍ਹਾਂ ਲੋਕਾਂ ਦੀ ਸੋਚ ਤੋਂ ਪਰੇ ਰਿਹਾ ਜੋ ਯਹੋਵਾਹ ਦਾ ਆਦਰ ਨਹੀਂ ਕਰਦੇ ਸਨ
-
ਸਲਾਹ ਦੇਣੀ
ਸਲਾਹ ਦੇਣ ਤੋਂ ਪਹਿਲਾਂ ਧਿਆਨ ਨਾਲ ਦੋਹਾਂ ਧਿਰਾਂ ਦੀ ਗੱਲ ਸੁਣਨੀ ਅਤੇ ਪੂਰੀ ਜਾਣਕਾਰੀ ਲੈਣੀ ਵਧੀਆ ਕਿਉਂ ਹੈ?
ਇਹ ਵੀ ਦੇਖੋ: ਕਹਾ 25:8
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 1:9-16—ਮਹਾਂ ਪੁਜਾਰੀ ਏਲੀ ਨੇ ਸਾਰੀ ਗੱਲ ਜਾਣੇ ਬਿਨਾਂ ਹੀ ਇਹ ਸੋਚ ਲਿਆ ਕਿ ਹੰਨਾਹ ਨੇ ਨਸ਼ਾ ਕੀਤਾ ਹੈ ਅਤੇ ਉਸ ਵਫ਼ਾਦਾਰ ਔਰਤ ਨੂੰ ਝਿੜਕਿਆ
-
ਮੱਤੀ 16:21-23—ਪਤਰਸ ਰਸੂਲ ਨੇ ਯਿਸੂ ਨੂੰ ਝਿੜਕਿਆ ਅਤੇ ਬਿਨਾਂ ਸੋਚੇ-ਸਮਝੇ ਉਹ ਸਲਾਹ ਦਿੱਤੀ ਜਿਸ ਨਾਲ ਸ਼ੈਤਾਨ ਦੀ ਇੱਛਾ ਪੂਰੀ ਹੋਣੀ ਸੀ, ਨਾ ਕਿ ਯਹੋਵਾਹ ਦੀ
-
ਸਲਾਹ ਦੇਣ ਤੋਂ ਪਹਿਲਾਂ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?
ਜ਼ਬੂ 32:8; 73:23, 24; ਕਹਾ 3:5, 6
-
ਬਾਈਬਲ ਵਿੱਚੋਂ ਮਿਸਾਲਾਂ:
-
ਕੂਚ 3:13-18—ਮੂਸਾ ਨਬੀ ਨੇ ਯਹੋਵਾਹ ਤੋਂ ਪੁੱਛਿਆ ਕਿ ਜੇ ਇਜ਼ਰਾਈਲੀਆਂ ਨੇ ਸਵਾਲ ਪੁੱਛੇ, ਤਾਂ ਉਹ ਉਨ੍ਹਾਂ ਦਾ ਕੀ ਜਵਾਬ ਦੇਵੇਗਾ
-
1 ਰਾਜ 3:5-12—ਨੌਜਵਾਨ ਰਾਜੇ ਸੁਲੇਮਾਨ ਨੇ ਆਪਣੇ ਆਪ ʼਤੇ ਭਰੋਸਾ ਕਰਨ ਦੀ ਬਜਾਇ ਯਹੋਵਾਹ ਤੋਂ ਬੁੱਧ ਮੰਗੀ ਅਤੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ
-
ਸਾਡੀ ਕੋਈ ਸਲਾਹ ਅਤੇ ਕਿਸੇ ਸਵਾਲ ਦਾ ਜਵਾਬ ਪਰਮੇਸ਼ੁਰ ਦੇ ਬਚਨ ʼਤੇ ਆਧਾਰਿਤ ਕਿਉਂ ਹੋਣਾ ਚਾਹੀਦਾ ਹੈ?
ਜ਼ਬੂ 119:24, 105; ਕਹਾ 19:21; 2 ਤਿਮੋ 3:16, 17
ਇਹ ਵੀ ਦੇਖੋ: ਬਿਵ 17:18-20
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 4:1-11—ਜਦੋਂ ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ, ਤਾਂ ਉਸ ਨੇ ਆਪਣੀ ਬੁੱਧ ʼਤੇ ਭਰੋਸਾ ਕਰਨ ਦੀ ਬਜਾਇ ਪਰਮੇਸ਼ੁਰ ਦੇ ਬਚਨ ਵਿੱਚੋਂ ਜਵਾਬ ਦਿੱਤਾ
-
ਯੂਹੰ 12:49, 50—ਯਿਸੂ ਨੇ ਕਿਹਾ ਕਿ ਉਹ ਉਹੀ ਗੱਲਾਂ ਸਿਖਾਉਂਦਾ ਹੈ ਜੋ ਉਸ ਨੇ ਆਪਣੇ ਪਿਤਾ ਤੋਂ ਸਿੱਖੀਆਂ ਸਨ। ਸਾਨੂੰ ਵੀ ਉਸ ਦੀ ਰੀਸ ਕਰਨੀ ਚਾਹੀਦੀ ਹੈ
-
ਸਲਾਹ ਦੇਣ ਲੱਗਿਆਂ ਸਾਨੂੰ ਕਿਉਂ ਨਰਮਾਈ ਵਰਤਣੀ ਚਾਹੀਦੀ ਹੈ ਅਤੇ ਜੇ ਹੋ ਸਕੇ, ਤਾਂ ਸਲਾਹ ਦਿੰਦੇ ਵੇਲੇ ਦਿਲੋਂ ਤਾਰੀਫ਼ ਕਰਨੀ ਚਾਹੀਦੀ ਹੈ?
ਇਹ ਵੀ ਦੇਖੋ: ਯਸਾ 9:6; 42:1-3; ਮੱਤੀ 11:28, 29
-
ਬਾਈਬਲ ਵਿੱਚੋਂ ਮਿਸਾਲਾਂ:
-
2 ਇਤਿ 19:2, 3—ਯਹੋਵਾਹ ਨੇ ਆਪਣੇ ਇਕ ਨਬੀ ਰਾਹੀਂ ਰਾਜਾ ਯਹੋਸ਼ਾਫ਼ਾਟ ਨੂੰ ਸੁਧਾਰਿਆ, ਪਰ ਫਿਰ ਉਸ ਦੇ ਚੰਗੇ ਕੰਮਾਂ ਕਰਕੇ ਉਸ ਦੀ ਤਾਰੀਫ਼ ਕੀਤੀ
-
ਪ੍ਰਕਾ 2:1-4, 8, 9, 12-14, 18-20—ਯਿਸੂ ਨੇ ਕਈ ਮੰਡਲੀਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਤਾਰੀਫ਼ ਕੀਤੀ
-
ਜੇ ਕੋਈ ਮਸੀਹੀ ਸਾਡੇ ਕੋਲ ਆ ਕੇ ਸ਼ਿਕਾਇਤ ਕਰਦਾ ਹੈ ਕਿ ਕਿਸੇ ਭਰਾ ਨੇ ਉਸ ਨੂੰ ਧੋਖਾ ਦਿੱਤਾ ਹੈ ਜਾਂ ਉਸ ਨੂੰ ਬਦਨਾਮ ਕੀਤਾ ਹੈ, ਤਾਂ ਸਾਨੂੰ ਉਸ ਮਸੀਹੀ ਨੂੰ ਕਿਉਂ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਪਹਿਲਾਂ ਉਹ ਮਾਮਲੇ ਬਾਰੇ ਉਸ ਭਰਾ ਨਾਲ ਇਕੱਲਿਆਂ ਗੱਲ ਕਰੇ?
ਇਹ ਵੀ ਦੇਖੋ: ਲੇਵੀ 19:17
ਅਸੀਂ ਉਸ ਮਸੀਹੀ ਨੂੰ ਦਇਆ ਕਰਨ, ਧੀਰਜ ਰੱਖਣ ਅਤੇ ਮਾਫ਼ ਕਰਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਾਂ ਜਿਸ ਨੂੰ ਲੱਗਦਾ ਹੈ ਕਿ ਕਿਸੇ ਨੇ ਉਸ ਨਾਲ ਕੁਝ ਮਾੜਾ ਕੀਤਾ ਹੈ?
ਮੱਤੀ 18:21, 22; ਮਰ 11:25; ਲੂਕਾ 6:36; ਅਫ਼ 4:32; ਕੁਲੁ 3:13
ਇਹ ਵੀ ਦੇਖੋ: ਮੱਤੀ 6:14; 1 ਕੁਰਿੰ 6:1-8; 1 ਪਤ 3:8, 9
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 18:23-35—ਯਿਸੂ ਨੇ ਇਕ ਜ਼ਬਰਦਸਤ ਮਿਸਾਲ ਦੇ ਕੇ ਸਮਝਾਇਆ ਕਿ ਦੂਜਿਆਂ ਨੂੰ ਮਾਫ਼ ਕਰਨਾ ਕਿਉਂ ਬਹੁਤ ਜ਼ਰੂਰੀ ਹੈ
-
ਯਹੋਵਾਹ ਦੇ ਅਸੂਲਾਂ ʼਤੇ ਪੱਕੇ ਰਹਿਣ ਲਈ ਸਾਨੂੰ ਸਲਾਹ ਦੇਣ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?
ਜ਼ਬੂ 141:5; ਕਹਾ 17:10; 2 ਕੁਰਿੰ 7:8-11
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 15:23-29—ਸਮੂਏਲ ਨਬੀ ਨੇ ਬਿਨਾਂ ਡਰੇ ਰਾਜਾ ਸ਼ਾਊਲ ਨੂੰ ਸਲਾਹ ਦਿੱਤੀ
-
1 ਰਾਜ 22:19-28—ਭਾਵੇਂ ਕਿ ਰਾਜਾ ਅਹਾਬ ਨੇ ਮੀਕਾਯਾਹ ਨਬੀ ਨੂੰ ਡਰਾਇਆ-ਧਮਕਾਇਆ ਤੇ ਉਸ ਨਾਲ ਬੁਰਾ ਸਲੂਕ ਕੀਤਾ, ਫਿਰ ਵੀ ਨਬੀ ਉਸ ਨੂੰ ਸਜ਼ਾ ਦਾ ਸੰਦੇਸ਼ ਸੁਣਾਉਣ ਤੋਂ ਪਿੱਛੇ ਨਹੀਂ ਹਟਿਆ
-
ਅਸੀਂ ਕਿਸੇ ਨੂੰ ਇਸ ਤਰੀਕੇ ਨਾਲ ਸਲਾਹ ਕਿਵੇਂ ਦੇ ਸਕਦੇ ਹਾਂ ਕਿ ਉਸ ਦਾ ਯਹੋਵਾਹ ਨਾਲ ਰਿਸ਼ਤਾ ਕਮਜ਼ੋਰ ਨਾ ਪਵੇ?
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 22:31-34—ਭਾਵੇਂ ਪਤਰਸ ਰਸੂਲ ਨੇ ਵੱਡੀਆਂ ਗ਼ਲਤੀਆਂ ਕੀਤੀਆਂ, ਫਿਰ ਵੀ ਯਿਸੂ ਨੂੰ ਯਕੀਨ ਸੀ ਕਿ ਪਤਰਸ ਦੂਜਿਆਂ ਦਾ ਹੌਸਲਾ ਵਧਾਵੇਗਾ
-
ਫਿਲੇ 21—ਪੌਲੁਸ ਰਸੂਲ ਨੂੰ ਭਰੋਸਾ ਸੀ ਕਿ ਫਿਲੇਮੋਨ ਪਰਮੇਸ਼ੁਰ ਦੀ ਇੱਛਾ ਮੁਤਾਬਕ ਦਿੱਤੀ ਗਈ ਸਲਾਹ ਨੂੰ ਜ਼ਰੂਰ ਮੰਨੇਗਾ
-
ਅਸੀਂ ਪਰੇਸ਼ਾਨ ਜਾਂ ਨਿਰਾਸ਼ ਭੈਣਾਂ-ਭਰਾਵਾਂ ਨੂੰ ਪਿਆਰ ਨਾਲ ਸਲਾਹ ਕਿਵੇਂ ਦੇ ਸਕਦੇ ਹਾਂ?
ਅਸੀਂ ਗ਼ਲਤੀ ਕਰਨ ਵਾਲੇ ਨੂੰ ਕਿਵੇਂ ਅਹਿਸਾਸ ਕਰਾ ਸਕਦੇ ਹਾਂ ਕਿ ਅਸੀਂ ਉਸ ਦੀ ਮਦਦ ਕਰਨੀ ਚਾਹੁੰਦੇ ਹਾਂ ਤਾਂਕਿ ਯਹੋਵਾਹ ਨਾਲ ਉਸ ਦਾ ਰਿਸ਼ਤਾ ਦੁਬਾਰਾ ਜੁੜ ਜਾਵੇ?
ਕਿਸੇ ਨੂੰ ਸਲਾਹ ਦਿੰਦੇ ਸਮੇਂ ਅਸੀਂ ਕਿਵੇਂ ਆਦਰ ਦਿਖਾ ਸਕਦੇ ਹਾਂ, ਭਾਵੇਂ ਉਹ ਸਾਡੇ ਤੋਂ ਛੋਟਾ ਹੋਵੇ ਜਾਂ ਵੱਡਾ, ਭਰਾ ਹੋਵੇ ਜਾਂ ਭੈਣ?
ਬਜ਼ੁਰਗ ਉਸ ਵਿਅਕਤੀ ਨਾਲ ਸਖ਼ਤੀ ਕਿਉਂ ਵਰਤਦੇ ਹਨ ਜੋ ਵਾਰ-ਵਾਰ ਬਾਈਬਲ ਵਿੱਚੋਂ ਦਿੱਤੀ ਸਲਾਹ ਨੂੰ ਠੁਕਰਾ ਦਿੰਦਾ ਹੈ?
1 ਕੁਰਿੰ 5:9, 11, 13; 1 ਤਿਮੋ 5:20; ਤੀਤੁ 3:10
ਇਹ ਵੀ ਦੇਖੋ: “ਛੇਕਣਾ”