ਅਧਿਆਇ 14
ਭੀੜਾਂ ਦੀਆਂ ਭੀੜਾਂ ਉਸ ਕੋਲ ਆਈਆਂ
1-3. ਜਦੋਂ ਮਾਪੇ ਆਪਣੇ ਨਿਆਣਿਆਂ ਨੂੰ ਯਿਸੂ ਕੋਲ ਲਿਆਉਂਦੇ ਹਨ, ਤਾਂ ਕੀ ਹੁੰਦਾ ਹੈ ਅਤੇ ਇਸ ਤੋਂ ਅਸੀਂ ਯਿਸੂ ਬਾਰੇ ਕੀ ਸਿੱਖਦੇ ਹਾਂ?
ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਕੁਝ ਹੀ ਹਫ਼ਤੇ ਰਹਿੰਦੇ ਹਨ। ਉਹ ਜਾਣਦਾ ਹੈ ਕਿ ਉਸ ਕੋਲ ਸਮਾਂ ਥੋੜ੍ਹਾ ਹੈ ਅਤੇ ਕਰਨ ਨੂੰ ਬਹੁਤ ਕੁਝ! ਉਹ ਆਪਣੇ ਰਸੂਲਾਂ ਨਾਲ ਯਰਦਨ ਨਦੀ ਦੇ ਪੂਰਬ ਵੱਲ ਲੱਗਦੇ ਪੀਰਿਆ ਨਾਂ ਦੇ ਇਲਾਕੇ ਵਿਚ ਪ੍ਰਚਾਰ ਕਰ ਰਿਹਾ ਹੈ। ਪ੍ਰਚਾਰ ਕਰਦੇ-ਕਰਦੇ ਉਹ ਦੱਖਣ ਵੱਲ ਯਰੂਸ਼ਲਮ ਨੂੰ ਜਾ ਰਹੇ ਹਨ। ਉੱਥੇ ਯਿਸੂ ਆਪਣੇ ਰਸੂਲਾਂ ਨਾਲ ਆਖ਼ਰੀ ਵਾਰ ਪਸਾਹ ਦਾ ਤਿਉਹਾਰ ਮਨਾਵੇਗਾ ਜਿਸ ਤੋਂ ਬਾਅਦ ਇਕ ਅਜਿਹੀ ਘਟਨਾ ਵਾਪਰੇਗੀ ਜਿਸ ਤੋਂ ਸਾਰੇ ਹੈਰਾਨ ਰਹਿ ਜਾਣਗੇ।
2 ਯਿਸੂ ਅਜੇ ਕੁਝ ਧਾਰਮਿਕ ਆਗੂਆਂ ਨਾਲ ਗੰਭੀਰ ਗੱਲਬਾਤ ਕਰ ਕੇ ਹਟਦਾ ਹੀ ਹੈ ਕਿ ਉਸ ਨੂੰ ਰੌਲ਼ਾ ਸੁਣਾਈ ਦਿੰਦਾ ਹੈ। ਲੋਕ ਆਪਣੇ ਨਿਆਣਿਆਂ ਨੂੰ ਉਸ ਕੋਲ ਲੈ ਕੇ ਆਉਂਦੇ ਹਨ। ਇਹ ਨਿਆਣੇ ਵੱਖੋ-ਵੱਖਰੀ ਉਮਰ ਦੇ ਹਨ ਕਿਉਂਕਿ ਮਰਕੁਸ ਅਤੇ ਲੂਕਾ ਨੇ “ਨਿਆਣਿਆਂ” ਲਈ ਜਿਹੜੇ ਯੂਨਾਨੀ ਸ਼ਬਦ ਵਰਤੇ ਹਨ ਉਹ ਛੋਟੇ ਬੱਚਿਆਂ ਤੋਂ ਲੈ ਕੇ 12 ਸਾਲਾਂ ਦੇ ਬੱਚਿਆਂ ਲਈ ਵਰਤੇ ਜਾਂਦੇ ਹਨ। (ਲੂਕਾ 18:15; ਮਰਕੁਸ 5:41, 42; 10:13) ਜਿੱਥੇ ਬੱਚੇ ਹੁੰਦੇ ਹਨ ਉੱਥੇ ਰੌਲ਼ਾ-ਰੱਪਾ ਜ਼ਰੂਰ ਹੁੰਦਾ ਹੈ। ਯਿਸੂ ਦੇ ਚੇਲੇ ਮਾਪਿਆਂ ਨੂੰ ਝਿੜਕਣ ਲੱਗਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਯਿਸੂ ਕੋਲ ਬੱਚਿਆਂ ਲਈ ਵਿਹਲ ਨਹੀਂ ਹੈ। ਪਰ ਇਸ ਬਾਰੇ ਯਿਸੂ ਕੀ ਸੋਚਦਾ ਹੈ?
3 ਇਹ ਸਭ ਕੁਝ ਦੇਖ ਕੇ ਯਿਸੂ ਨਾਰਾਜ਼ ਹੁੰਦਾ ਹੈ। ਕਿਸ ਨਾਲ? ਬੱਚਿਆਂ ਨਾਲ ਜਾਂ ਮਾਪਿਆਂ ਨਾਲ? ਨਹੀਂ, ਆਪਣੇ ਚੇਲਿਆਂ ਨਾਲ! ਉਹ ਕਹਿੰਦਾ ਹੈ: ਮਰਕੁਸ 10:13-16) ਉਹ ਪਿਆਰ ਨਾਲ ਨਿਆਣਿਆਂ ਨੂੰ ਗਲ਼ੇ ਲਗਾਉਂਦਾ ਹੈ ਅਤੇ ਕਈਆਂ ਨੂੰ ‘ਗੋਦੀ ਵਿਚ ਵੀ ਬਿਠਾਉਂਦਾ ਹੈ।’ ਯਿਸੂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈ। ਹਾਂ, ਬੱਚੇ ਹੀ ਨਹੀਂ, ਸਗੋਂ ਸਾਰੇ ਯਿਸੂ ਵੱਲ ਖਿੱਚੇ ਚਲੇ ਆਉਂਦੇ ਹਨ।
“ਨਿਆਣਿਆਂ ਨੂੰ ਮੇਰੇ ਕੋਲ ਆਉਣ ਦਿਓ; ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਵਰਗੇ ਇਨਸਾਨਾਂ ਦਾ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਜਿਹੜਾ ਇਨਸਾਨ ਇਨ੍ਹਾਂ ਬੱਚਿਆਂ ਵਾਂਗ ਪਰਮੇਸ਼ੁਰ ਦੇ ਰਾਜ ਨੂੰ ਕਬੂਲ ਨਹੀਂ ਕਰਦਾ, ਉਹ ਉਸ ਦੇ ਰਾਜ ਵਿਚ ਨਹੀਂ ਜਾ ਸਕੇਗਾ।” ਫਿਰ ਯਿਸੂ ਬੱਚਿਆਂ ਨੂੰ “ਆਪਣੀਆਂ ਬਾਹਾਂ ਵਿਚ” ਲੈ ਕੇ ਉਨ੍ਹਾਂ ਨੂੰ ਅਸੀਸਾਂ ਦਿੰਦਾ ਹੈ। (4, 5. (ੳ) ਅਸੀਂ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਲੋਕ ਯਿਸੂ ਕੋਲ ਬੇਝਿਜਕ ਆਉਂਦੇ ਸਨ? (ਅ) ਇਸ ਅਧਿਆਇ ਵਿਚ ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ?
4 ਜੇ ਯਿਸੂ ਦਾ ਸੁਭਾਅ ਸਖ਼ਤ ਜਾਂ ਰੁੱਖਾ ਹੁੰਦਾ ਜਾਂ ਉਹ ਘਮੰਡੀ ਹੁੰਦਾ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਨਾ ਤਾਂ ਬੱਚਿਆਂ ਨੇ ਤੇ ਨਾ ਹੀ ਮਾਪਿਆਂ ਨੇ ਉਸ ਕੋਲ ਬੇਝਿਜਕ ਆਉਣਾ ਸੀ। ਜ਼ਰਾ ਸੋਚੋ ਕਿ ਉਨ੍ਹਾਂ ਮਾਪਿਆਂ ਦੇ ਚਿਹਰੇ ਖ਼ੁਸ਼ੀ ਨਾਲ ਕਿੰਨੇ ਖਿੜੇ ਹੋਣੇ ਜਦੋਂ ਯਿਸੂ ਨੇ ਉਨ੍ਹਾਂ ਦੇ ਬੱਚਿਆਂ ਨੂੰ ਲਾਡ-ਪਿਆਰ ਕੀਤਾ ਅਤੇ ਅਸੀਸਾਂ ਦਿੱਤੀਆਂ। ਇਹ ਨਿਆਣੇ ਉਸ ਦੀਆਂ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਅਨਮੋਲ ਸਨ। ਹਾਂ, ਭਾਵੇਂ ਕਿ ਯਿਸੂ ਦੇ ਮੋਢਿਆਂ ’ਤੇ ਬਹੁਤ ਭਾਰੀਆਂ ਜ਼ਿੰਮੇਵਾਰੀਆਂ ਸਨ, ਫਿਰ ਵੀ ਉਸ ਨੇ ਲੋਕਾਂ ਲਈ ਸਮਾਂ ਕੱਢਿਆ।
5 ਹੋਰ ਕੌਣ ਯਿਸੂ ਵੱਲ ਖਿੱਚੇ ਚਲੇ ਆਏ? ਲੋਕ ਉਸ ਕੋਲ ਖ਼ੁਸ਼ੀ-ਖ਼ੁਸ਼ੀ ਕਿਉਂ ਆਉਂਦੇ ਸਨ? ਅਸੀਂ ਉਸ ਵਰਗੇ ਕਿਵੇਂ ਬਣ ਸਕਦੇ ਹਾਂ? ਆਓ ਦੇਖੀਏ।
ਕੌਣ ਯਿਸੂ ਵੱਲ ਖਿੱਚੇ ਚਲੇ ਆਏ?
6-8. ਯਿਸੂ ਕਿਨ੍ਹਾਂ ਨਾਲ ਮਿਲਦਾ-ਗਿਲ਼ਦਾ ਸੀ ਅਤੇ ਉਹ ਧਾਰਮਿਕ ਆਗੂਆਂ ਤੋਂ ਕਿਵੇਂ ਵੱਖਰਾ ਸੀ?
6 ਬਾਈਬਲ ਵਿਚ ਯਿਸੂ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਸ਼ਾਇਦ ਤੁਸੀਂ ਹੈਰਾਨ ਮੱਤੀ 4:25; 13:2; 15:30; ਲੂਕਾ 14:25) ਜੀ ਹਾਂ, ਯਿਸੂ ਅਕਸਰ ਬਹੁਤ ਸਾਰੇ ਲੋਕਾਂ ਨਾਲ ਘਿਰਿਆ ਹੁੰਦਾ ਸੀ।
ਹੋਵੋ ਕਿ “ਭੀੜਾਂ ਦੀਆਂ ਭੀੜਾਂ” ਬੇਝਿਜਕ ਹੋ ਕੇ ਉਸ ਕੋਲ ਆਉਂਦੀਆਂ ਸਨ। ਮਿਸਾਲ ਲਈ, ਅਸੀਂ ਪੜ੍ਹਦੇ ਹਾਂ ਕਿ ‘ਗਲੀਲ ਤੋਂ ਭੀੜਾਂ ਦੀਆਂ ਭੀੜਾਂ ਉਸ ਦੇ ਮਗਰ-ਮਗਰ ਤੁਰ ਪਈਆਂ’; “ਵੱਡੀ ਭੀੜ ਉਸ ਦੁਆਲੇ ਇਕੱਠੀ ਹੋ ਗਈ”; “ਭੀੜਾਂ ਦੀਆਂ ਭੀੜਾਂ” ਉਸ ਕੋਲ ਆਈਆਂ; “ਬਹੁਤ ਸਾਰੇ ਲੋਕਾਂ ਦੀ ਭੀੜ ਉਸ ਨਾਲ ਸਫ਼ਰ ਕਰ ਰਹੀ ਸੀ।” (7 ਜ਼ਿਆਦਾਤਰ ਇਹ ਆਮ ਲੋਕ ਹੁੰਦੇ ਸਨ ਜਿਨ੍ਹਾਂ ਨੂੰ ਧਾਰਮਿਕ ਆਗੂ ਨਫ਼ਰਤ ਨਾਲ ਅਨਪੜ੍ਹ-ਗਵਾਰ ਕਹਿੰਦੇ ਸਨ। ਫ਼ਰੀਸੀ ਅਤੇ ਪੁਜਾਰੀ ਸ਼ਰੇਆਮ ਕਹਿੰਦੇ ਸਨ: “ਇਹ ਲੋਕ ਜੋ ਮੂਸਾ ਦੇ ਕਾਨੂੰਨ ਨੂੰ ਨਹੀਂ ਸਮਝਦੇ, ਸਰਾਪੇ ਹੋਏ ਹਨ।” (ਯੂਹੰਨਾ 7:49) ਬਾਅਦ ਵਿਚ ਯਹੂਦੀ ਗੁਰੂਆਂ ਦੀਆਂ ਲਿਖਤਾਂ ਵਿਚ ਵੀ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਫ਼ਰੀਸੀ ਅਤੇ ਪੁਜਾਰੀ ਆਮ ਲੋਕਾਂ ਨਾਲ ਨਫ਼ਰਤ ਕਰਦੇ ਸਨ। ਇਹ ਧਾਰਮਿਕ ਆਗੂ ਆਮ ਲੋਕਾਂ ਨਾਲ ਨਾ ਹੀ ਖਾਂਦੇ-ਪੀਂਦੇ ਸਨ, ਨਾ ਹੀ ਉਨ੍ਹਾਂ ਤੋਂ ਕੁਝ ਖ਼ਰੀਦਦੇ ਸਨ ਅਤੇ ਨਾ ਹੀ ਉਨ੍ਹਾਂ ਨਾਲ ਉੱਠਦੇ-ਬੈਠਦੇ ਸਨ। ਉਨ੍ਹਾਂ ਮੁਤਾਬਕ ਜਿਨ੍ਹਾਂ ਲੋਕਾਂ ਕੋਲ ਗੁਰੂਆਂ ਦੀਆਂ ਜ਼ਬਾਨੀ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਗਿਆਨ ਨਹੀਂ ਸੀ, ਉਹ ਮਰਨ ਤੋਂ ਬਾਅਦ ਦੁਬਾਰਾ ਜੀਉਂਦੇ ਹੋਣ ਦੇ ਵੀ ਲਾਇਕ ਨਹੀਂ ਸਨ! ਇਸ ਕਰਕੇ ਆਮ ਲੋਕ ਇਨ੍ਹਾਂ ਗੁਰੂਆਂ ਕੋਲੋਂ ਮਦਦ ਅਤੇ ਗਿਆਨ ਲੈਣ ਤੋਂ ਡਰਦੇ ਸਨ। ਪਰ ਯਿਸੂ ਇਨ੍ਹਾਂ ਧਾਰਮਿਕ ਆਗੂਆਂ ਤੋਂ ਬਿਲਕੁਲ ਵੱਖਰਾ ਸੀ।
8 ਉਹ ਆਮ ਲੋਕਾਂ ਨਾਲ ਖੁੱਲ੍ਹ ਕੇ ਮਿਲਦਾ-ਗਿਲ਼ਦਾ ਸੀ। ਉਹ ਉਨ੍ਹਾਂ ਨਾਲ ਖਾਂਦਾ-ਪੀਂਦਾ ਸੀ, ਬੀਮਾਰਾਂ ਨੂੰ ਠੀਕ ਕਰਦਾ ਸੀ, ਉਨ੍ਹਾਂ ਨੂੰ ਸਿੱਖਿਆ ਦਿੰਦਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਉਮੀਦ ਦੀ ਕਿਰਨ ਵੀ ਦਿੱਤੀ। ਪਰ ਉਹ ਜਾਣਦਾ ਸੀ ਕਿ ਜ਼ਿਆਦਾਤਰ ਲੋਕ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੁੰਣਗੇ। (ਮੱਤੀ 7:13, 14) ਫਿਰ ਵੀ ਉਸ ਨੂੰ ਉਮੀਦ ਸੀ ਕਿ ਜੇ ਕਿਸੇ ਇਨਸਾਨ ਨੂੰ ਮੌਕਾ ਦਿੱਤਾ ਜਾਵੇ, ਤਾਂ ਉਹ ਪਰਮੇਸ਼ੁਰ ਦਾ ਸੇਵਕ ਬਣ ਸਕਦਾ ਸੀ। ਯਿਸੂ ਉਨ੍ਹਾਂ ਪੱਥਰ-ਦਿਲ ਫ਼ਰੀਸੀਆਂ ਅਤੇ ਪੁਜਾਰੀਆਂ ਤੋਂ ਕਿੰਨਾ ਵੱਖਰਾ ਸੀ! ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਫ਼ਰੀਸੀ ਤੇ ਪੁਜਾਰੀ ਵੀ ਯਿਸੂ ਕੋਲ ਆਉਂਦੇ ਸਨ ਅਤੇ ਉਨ੍ਹਾਂ ਵਿੱਚੋਂ ਕਈ ਬਦਲ ਕੇ ਉਸ ਦੇ ਚੇਲੇ ਬਣ ਗਏ। (ਰਸੂਲਾਂ ਦੇ ਕੰਮ 6:7; 15:5) ਨਾਲੇ ਅਮੀਰ ਤੇ ਤਾਕਤਵਰ ਲੋਕ ਵੀ ਯਿਸੂ ਕੋਲ ਆਉਂਦੇ ਸਨ।—ਮਰਕੁਸ 10:17, 22.
9. ਔਰਤਾਂ ਯਿਸੂ ਕੋਲ ਬੇਝਿਜਕ ਕਿਉਂ ਆਉਂਦੀਆਂ ਸਨ?
9 ਔਰਤਾਂ ਵੀ ਯਿਸੂ ਕੋਲ ਬੇਝਿਜਕ ਆਉਂਦੀਆਂ ਸਨ। ਉਸ ਵੇਲੇ ਤੀਵੀਆਂ ਨੂੰ ਅਕਸਰ ਧਾਰਮਿਕ ਆਗੂਆਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਸੀ। ਜੇ ਤੀਵੀਆਂ ਨੂੰ ਕੋਈ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਧਾਰਮਿਕ ਆਗੂ ਬਹੁਤ ਗੁੱਸੇ ਹੁੰਦੇ ਸਨ। ਤੀਵੀਆਂ ਨੂੰ ਤਾਂ ਅਦਾਲਤ ਵਿਚ ਗਵਾਹੀ ਦੇਣ ਦੀ ਵੀ ਇਜਾਜ਼ਤ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਭਰੋਸੇ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ। ਯਹੂਦੀ ਗੁਰੂ ਪ੍ਰਾਰਥਨਾ ਵਿਚ ਪਰਮੇਸ਼ੁਰ ਦਾ ਸ਼ੁਕਰ ਕਰਦੇ ਸਨ ਕਿ ਉਹ ਤੀਵੀਆਂ ਨਹੀਂ ਸਨ! ਪਰ ਯਿਸੂ ਔਰਤਾਂ ਬਾਰੇ ਅਜਿਹਾ ਨਜ਼ਰੀਆ ਨਹੀਂ ਰੱਖਦਾ ਸੀ। ਇਸ ਲਈ ਉਹ ਖ਼ੁਸ਼ੀ-ਖ਼ੁਸ਼ੀ ਉਸ ਕੋਲੋਂ ਸਿੱਖਣ ਆਉਂਦੀਆਂ ਸਨ। ਮਿਸਾਲ ਲਈ, ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਲਾਜ਼ਰ ਦੀ ਭੈਣ ਮਾਰਥਾ ਰੋਟੀ-ਪਾਣੀ ਤਿਆਰ ਕਰਨ ਵਿਚ ਲੱਗੀ ਹੋਈ ਸੀ, ਤਾਂ ਛੋਟੀ ਭੈਣ ਮਰੀਅਮ ਯਿਸੂ ਦੇ ਚਰਨੀਂ ਬੈਠ ਕੇ ਧਿਆਨ ਨਾਲ ਉਸ ਦੀਆਂ ਗੱਲਾਂ ਸੁਣ ਰਹੀ ਸੀ। ਮਰੀਅਮ ਨੇ ਯਿਸੂ ਦੀਆਂ ਗੱਲਾਂ ਨੂੰ ਸੁਣਨਾ ਜ਼ਿਆਦਾ ਜ਼ਰੂਰੀ ਸਮਝਿਆ, ਇਸ ਲਈ ਯਿਸੂ ਨੇ ਉਸ ਦੀ ਤਾਰੀਫ਼ ਕੀਤੀ।—ਲੂਕਾ 10:39-42.
10. ਬੀਮਾਰ ਲੋਕਾਂ ਨਾਲ ਯਿਸੂ ਦਾ ਸਲੂਕ ਧਾਰਮਿਕ ਆਗੂਆਂ ਤੋਂ ਕਿਵੇਂ ਵੱਖਰਾ ਸੀ?
10 ਬਹੁਤ ਸਾਰੇ ਬੀਮਾਰ ਲੋਕ ਵੀ ਯਿਸੂ ਕੋਲ ਆਉਂਦੇ ਸਨ, ਪਰ ਧਾਰਮਿਕ ਆਗੂ ਅਕਸਰ ਉਨ੍ਹਾਂ ਨੂੰ ਘਿਣਾਉਣਾ ਸਮਝਦੇ ਸਨ। ਇਹ ਸੱਚ ਹੈ ਕਿ ਮੂਸਾ ਦੇ ਕਾਨੂੰਨ ਮੁਤਾਬਕ ਕੋੜ੍ਹੀਆਂ ਨੂੰ ਸਮਾਜ ਤੋਂ ਵੱਖਰਾ ਰਹਿਣਾ ਪੈਂਦਾ ਸੀ ਤਾਂਕਿ ਉਨ੍ਹਾਂ ਦੀ ਬੀਮਾਰੀ ਹੋਰ ਲੋਕਾਂ ਨੂੰ ਨਾ ਲੱਗੇ, ਪਰ ਇਸ ਦਾ ਇਹ ਲੇਵੀਆਂ, ਅਧਿਆਇ 13) ਯਹੂਦੀ ਗੁਰੂਆਂ ਦੀਆਂ ਲਿਖਤਾਂ ਮੁਤਾਬਕ ਕੋੜ੍ਹੀ ਗੂੰਹ ਦੇ ਬਰਾਬਰ ਸਨ। ਕੁਝ ਧਾਰਮਿਕ ਆਗੂ ਤਾਂ ਕੋੜ੍ਹੀਆਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਪੱਥਰ ਵੀ ਮਾਰਦੇ ਸਨ! ਤਾਂ ਫਿਰ, ਤੁਸੀਂ ਆਪ ਸੋਚੋ ਕਿ ਇੰਨਾ ਬੁਰਾ ਸਲੂਕ ਸਹਿਣ ਤੋਂ ਬਾਅਦ ਕੋਈ ਵੀ ਕੋੜ੍ਹੀ ਕਿਸੇ ਗੁਰੂ ਕੋਲ ਜਾਣ ਦੀ ਹਿੰਮਤ ਕਿੱਦਾਂ ਕਰ ਸਕਦਾ ਸੀ? ਇਸ ਤੋਂ ਉਲਟ, ਕੋੜ੍ਹੀਆਂ ਨੇ ਯਿਸੂ ਕੋਲ ਆਉਣ ਦੀ ਹਿੰਮਤ ਕੀਤੀ। ਮਿਸਾਲ ਲਈ, ਇਕ ਕੋੜ੍ਹੀ ਨੇ ਯਿਸੂ ਨੂੰ ਕਿਹਾ: “ਪ੍ਰਭੂ, ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।” (ਲੂਕਾ 5:12) ਅਗਲੇ ਅਧਿਆਇ ਵਿਚ ਅਸੀਂ ਯਿਸੂ ਦੇ ਜਵਾਬ ’ਤੇ ਗੌਰ ਕਰਾਂਗੇ। ਹੁਣ ਇੰਨਾ ਕਹਿਣਾ ਕਾਫ਼ੀ ਹੈ ਕਿ ਇਸ ਕੋੜ੍ਹੀ ਦਾ ਯਿਸੂ ਕੋਲ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਕੋਈ ਵੀ ਯਿਸੂ ਕੋਲ ਆਉਣ ਤੋਂ ਝਿਜਕਦਾ ਨਹੀਂ ਸੀ।
ਮਤਲਬ ਨਹੀਂ ਸੀ ਕਿ ਉਨ੍ਹਾਂ ਨਾਲ ਬੇਰਹਿਮੀ ਨਾਲ ਪੇਸ਼ ਆਇਆ ਜਾਵੇ। (11. ਕਿਹੜੀ ਮਿਸਾਲ ਦਿਖਾਉਂਦੀ ਹੈ ਕਿ ਪਾਪ ਦੇ ਬੋਝ ਹੇਠ ਦੱਬੇ ਹੋਏ ਲੋਕ ਯਿਸੂ ਕੋਲ ਬਿਨਾਂ ਡਰੇ ਆਉਂਦੇ ਸਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਕਿਉਂ ਸੀ?
11 ਪਾਪ ਦੇ ਬੋਝ ਹੇਠ ਦੱਬੇ ਹੋਏ ਲੋਕ ਵੀ ਬਿਨਾਂ ਡਰੇ ਯਿਸੂ ਕੋਲ ਆਉਂਦੇ ਸਨ। ਮਿਸਾਲ ਲਈ, ਇਕ ਵਾਰ ਜਦੋਂ ਯਿਸੂ ਇਕ ਫ਼ਰੀਸੀ ਦੇ ਘਰ ਰੋਟੀ ਖਾਣ ਗਿਆ, ਤਾਂ ਇਕ ਬਦਨਾਮ ਤੀਵੀਂ ਯਿਸੂ ਦੇ ਪੈਰਾਂ ਕੋਲ ਬੈਠ ਕੇ ਆਪਣੇ ਪਾਪਾਂ ਕਰਕੇ ਰੋਣ ਲੱਗੀ। ਉਸ ਨੇ ਰੋ-ਰੋ ਕੇ ਯਿਸੂ ਦੇ ਪੈਰ ਹੰਝੂਆਂ ਨਾਲ ਭਿਓਂ ਦਿੱਤੇ ਅਤੇ ਫਿਰ ਆਪਣੇ ਵਾਲ਼ਾਂ ਨਾਲ ਉਸ ਦੇ ਪੈਰ ਪੂੰਝੇ। ਇਹ ਦੇਖ ਕੇ ਉਸ ਫ਼ਰੀਸੀ ਨੂੰ ਇੰਨੀ ਘਿਰਣਾ ਹੋਈ ਕਿ ਉਹ ਪਿੱਛੇ ਹਟ ਕੇ ਸੋਚਣ ਲੱਗਾ ਕਿ ‘ਯਿਸੂ ਨੇ ਇਸ ਪਾਪਣ ਨੂੰ ਆਪਣੇ ਕੋਲ ਕਿਉਂ ਬੈਠਣ ਦਿੱਤਾ?’ ਪਰ ਯਿਸੂ ਨੇ ਉਸ ਤੀਵੀਂ ਦੀ ਤਾਰੀਫ਼ ਕੀਤੀ ਕਿ ਉਸ ਨੇ ਦਿਲੋਂ ਪਛਤਾਵਾ ਕੀਤਾ ਸੀ। ਨਾਲੇ ਉਸ ਨੂੰ ਯਕੀਨ ਦਿਵਾਇਆ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ ਸੀ। (ਲੂਕਾ 7:36-50) ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋਕ ਪਾਪ ਦੇ ਬੋਝ ਹੇਠ ਦੱਬੇ ਹੋਏ ਹਨ। ਅਜਿਹੇ ਲੋਕਾਂ ਨੂੰ ਬੇਝਿਜਕ ਉਨ੍ਹਾਂ ਕੋਲ ਆਉਣ ਦੀ ਲੋੜ ਹੈ ਜੋ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਪਰ ਲੋਕ ਯਿਸੂ ਵੱਲ ਕਿਉਂ ਖਿੱਚੇ ਚਲੇ ਆਉਂਦੇ ਸਨ?
ਲੋਕ ਯਿਸੂ ਕੋਲ ਖ਼ੁਸ਼ੀ-ਖ਼ੁਸ਼ੀ ਕਿਉਂ ਆਉਂਦੇ ਸਨ?
12. ਸਾਨੂੰ ਇਸ ਗੱਲ ਤੋਂ ਹੈਰਾਨੀ ਕਿਉਂ ਨਹੀਂ ਹੁੰਦੀ ਕਿ ਲੋਕ ਯਿਸੂ ਕੋਲ ਖ਼ੁਸ਼ੀ-ਖ਼ੁਸ਼ੀ ਆਉਂਦੇ ਸਨ?
12 ਯਾਦ ਰੱਖੋ ਕਿ ਯਿਸੂ ਨੇ ਹਰ ਗੱਲ ਵਿਚ ਆਪਣੇ ਸਵਰਗੀ ਪਿਤਾ ਦੀ ਰੀਸ ਕੀਤੀ। (ਯੂਹੰਨਾ 14:9) ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ “ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਯਹੋਵਾਹ ‘ਪ੍ਰਾਰਥਨਾ ਦਾ ਸੁਣਨ’ ਵਾਲਾ ਹੈ। (ਜ਼ਬੂਰਾਂ ਦੀ ਪੋਥੀ 65:2) ਉਹ ਆਪਣੇ ਵਫ਼ਾਦਾਰ ਸੇਵਕਾਂ ਅਤੇ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਸੁਣਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਜੋ ਉਸ ਦੀ ਭਾਲ ਕਰਦੇ ਅਤੇ ਉਸ ਦੀ ਦਿਲੋਂ ਸੇਵਾ ਕਰਨੀ ਚਾਹੁੰਦੇ ਹਨ। ਜ਼ਰਾ ਸੋਚੋ ਕਿ ਸਾਰੀ ਕਾਇਨਾਤ ਦਾ ਮਾਲਕ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਸਾਡੀਆਂ ਅਰਦਾਸਾਂ ਸੁਣਨ ਲਈ ਤਿਆਰ ਹੈ! ਯਿਸੂ ਆਪਣੇ ਪਿਤਾ ਵਾਂਗ ਹੀ ਲੋਕਾਂ ਨੂੰ ਪਿਆਰ ਕਰਦਾ ਸੀ, ਇਸੇ ਲਈ ਲੋਕ ਉਸ ਕੋਲ ਖ਼ੁਸ਼ੀ-ਖ਼ੁਸ਼ੀ ਆਉਂਦੇ ਸਨ। ਯਿਸੂ ਦੀ ਰਗ-ਰਗ ਵਿਚ ਪਿਆਰ ਸਮਾਇਆ ਹੋਇਆ ਸੀ। ਆਓ ਆਪਾਂ ਦੇਖੀਏ ਕਿ ਉਸ ਨੇ ਇਹ ਪਿਆਰ ਕਿਵੇਂ ਜ਼ਾਹਰ ਕੀਤਾ।
13. ਮਾਪੇ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਨ?
13 ਲੋਕਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ ਕਿ ਯਿਸੂ ਉਨ੍ਹਾਂ ਦੀ ਸੱਚ-ਮੁੱਚ ਪਰਵਾਹ ਕਰਦਾ ਸੀ। ਆਪਣੀਆਂ ਭਾਰੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਸ ਨੇ ਲੋਕਾਂ ਦੀ ਪਰਵਾਹ ਕਰਨੀ ਨਹੀਂ ਛੱਡੀ। ਜਿਵੇਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਯਿਸੂ ਕੋਲ ਲਿਆਏ, ਤਾਂ ਉਸ ਨੇ ਉਨ੍ਹਾਂ ਲਈ ਸਮਾਂ ਕੱਢਿਆ ਭਾਵੇਂ ਕਿ ਉਹ ਆਪਣੇ ਕੰਮ ਵਿਚ ਰੁੱਝਾ ਹੋਇਆ ਸੀ। ਮਾਪਿਆਂ ਲਈ ਕਿੰਨੀ ਹੀ ਵਧੀਆ ਮਿਸਾਲ! ਅੱਜ ਦੇ ਜ਼ਮਾਨੇ ਵਿਚ ਬੱਚਿਆਂ ਦੀ ਪਰਵਰਿਸ਼ ਕਰਨੀ ਬਹੁਤ ਮੁਸ਼ਕਲ ਹੈ। ਫਿਰ ਵੀ ਮਾਪਿਓ, ਤੁਹਾਡੇ ਬੱਚਿਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ
ਕਿ ਤੁਸੀਂ ਉਨ੍ਹਾਂ ਦੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਹੋ। ਇਹ ਸੱਚ ਹੈ ਕਿ ਕਦੇ-ਕਦੇ ਤੁਸੀਂ ਫ਼ੌਰਨ ਆਪਣਾ ਕੰਮ ਛੱਡ ਕੇ ਆਪਣੇ ਬੱਚੇ ਦੀ ਗੱਲ ਵੱਲ ਧਿਆਨ ਨਹੀਂ ਦੇ ਸਕਦੇ। ਪਰ ਬੱਚੇ ਨੂੰ ਯਕੀਨ ਦਿਵਾਓ ਕਿ ਤੁਸੀਂ ਆਪਣਾ ਕੰਮ ਖ਼ਤਮ ਕਰ ਕੇ ਉਸ ਦੀ ਗੱਲ ਜ਼ਰੂਰ ਸੁਣੋਗੇ। ਜੇ ਤੁਸੀਂ ਆਪਣੀ ਗੱਲ ’ਤੇ ਪੱਕੇ ਰਹੋਗੇ, ਤਾਂ ਤੁਹਾਡਾ ਬੱਚਾ ਧੀਰਜ ਰੱਖਣਾ ਸਿੱਖੇਗਾ। ਉਹ ਇਹ ਵੀ ਸਿੱਖੇਗਾ ਕਿ ਉਹ ਆਪਣੀ ਕਿਸੇ ਵੀ ਮੁਸ਼ਕਲ ਜਾਂ ਪਰੇਸ਼ਾਨੀ ਨੂੰ ਲੈ ਕੇ ਕਦੀ ਵੀ ਤੁਹਾਡੇ ਕੋਲ ਆ ਸਕਦਾ ਹੈ।14-16. (ੳ) ਯਿਸੂ ਨੇ ਪਾਣੀ ਨੂੰ ਦਾਖਰਸ ਵਿਚ ਕਿਉਂ ਬਦਲਿਆ ਸੀ ਅਤੇ ਇਹ ਇਕ ਚਮਤਕਾਰ ਕਿਉਂ ਸੀ? (ਅ) ਇਸ ਚਮਤਕਾਰ ਤੋਂ ਯਿਸੂ ਬਾਰੇ ਕੀ ਪਤਾ ਲੱਗਦਾ ਹੈ ਅਤੇ ਮਾਪੇ ਉਸ ਤੋਂ ਕਿਹੜਾ ਸਬਕ ਸਿੱਖ ਸਕਦੇ ਹਨ?
14 ਯਿਸੂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝਦਾ ਸੀ। ਮਿਸਾਲ ਲਈ, ਜ਼ਰਾ ਯਿਸੂ ਦੇ ਪਹਿਲੇ ਚਮਤਕਾਰ ਬਾਰੇ ਸੋਚੋ। ਉਹ ਗਲੀਲ ਦੇ ਕਾਨਾ ਸ਼ਹਿਰ ਵਿਚ ਇਕ ਵਿਆਹ ’ਤੇ ਗਿਆ। ਯੂਹੰਨਾ 2:1-11) ਲੰਬੇ ਸਮੇਂ ਤੋਂ ਇਨਸਾਨਾਂ ਦੀ ਇਹ ਤਮੰਨਾ ਰਹੀ ਹੈ ਕਿ ਉਹ ਇਕ ਚੀਜ਼ ਨੂੰ ਕਿਸੇ ਹੋਰ ਚੀਜ਼ ਵਿਚ ਬਦਲਣ। ਮਿਸਾਲ ਲਈ, ਸਦੀਆਂ ਤੋਂ ਇਨਸਾਨਾਂ ਨੇ ਸਿੱਕੇ ਵਰਗੀ ਧਾਤ ਨੂੰ ਸੋਨੇ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਕਦੇ ਕਾਮਯਾਬ ਨਹੀਂ ਹੋਏ ਭਾਵੇਂ ਕਿ ਇਨ੍ਹਾਂ ਦੋਹਾਂ ਧਾਤਾਂ ਵਿਚ ਮਿਲਦੇ-ਜੁਲਦੇ ਤੱਤ ਹਨ। ਪਰ ਪਾਣੀ ਅਤੇ ਦਾਖਰਸ ਬਾਰੇ ਕੀ? ਇਹ ਦੋਵੇਂ ਚੀਜ਼ਾਂ ਵੱਖੋ-ਵੱਖਰੇ ਤੱਤਾਂ ਤੋਂ ਬਣੀਆਂ ਹੋਈਆਂ ਹਨ। ਤਾਂ ਫਿਰ ਯਿਸੂ ਨੇ ਇਸ ਛੋਟੀ ਜਿਹੀ ਮੁਸ਼ਕਲ ਨੂੰ ਹੱਲ ਕਰਨ ਲਈ ਇੰਨਾ ਵੱਡਾ ਚਮਤਕਾਰ ਕਿਉਂ ਕੀਤਾ?
ਅਚਾਨਕ ਵਿਆਹ ਵਾਲਿਆਂ ਦੇ ਘਰ ਦਾਖਰਸ ਖ਼ਤਮ ਹੋ ਗਿਆ ਅਤੇ ਮਰੀਅਮ ਨੇ ਯਿਸੂ ਨੂੰ ਇਸ ਸਮੱਸਿਆ ਬਾਰੇ ਦੱਸਿਆ। ਇਹ ਸੁਣ ਕੇ ਯਿਸੂ ਨੇ ਕੀ ਕੀਤਾ? ਉਸ ਨੇ ਨੌਕਰਾਂ ਨੂੰ ਕਿਹਾ ਕਿ ਉਹ ਪੱਥਰ ਦੇ ਛੇ ਘੜਿਆਂ ਨੂੰ ਪਾਣੀ ਨਾਲ ਭਰ ਦੇਣ ਅਤੇ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਦਾਅਵਤ ਦੇ ਪ੍ਰਧਾਨ ਨੂੰ ਦੇਣ। ਜਦੋਂ ਪ੍ਰਧਾਨ ਨੇ ਪਾਣੀ ਦਾ ਸੁਆਦ ਚੱਖਿਆ, ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਇਹ ਤਾਂ ਵਧੀਆ ਦਾਖਰਸ ਸੀ! ਕੀ ਇਹ ਯਿਸੂ ਦੇ ਹੱਥਾਂ ਦੀ ਸਫ਼ਾਈ ਸੀ? ਕੀ ਉਸ ਨੇ ਕੋਈ ਜਾਦੂ ਕੀਤਾ ਸੀ? ਨਹੀਂ, ਉਸ ਨੇ ਚਮਤਕਾਰ ਕਰ ਕੇ ਪਾਣੀ ਨੂੰ ਦਾਖਰਸ ਵਿਚ ਬਦਲਿਆ ਸੀ। (15 ਦੂਲ੍ਹਾ-ਦੁਲਹਨ ਲਈ ਇਹ ਕੋਈ ਮਾਮੂਲੀ ਗੱਲ ਨਹੀਂ ਸੀ। ਉਸ ਜ਼ਮਾਨੇ ਦੇ ਪੂਰਬੀ ਦੇਸ਼ਾਂ ਵਿਚ ਘਰ ਆਏ ਮਹਿਮਾਨਾਂ ਦੀ ਪਰਾਹੁਣਚਾਰੀ ਕਰਨੀ ਬਹੁਤ ਅਹਿਮ ਗੱਲ ਸਮਝੀ ਜਾਂਦੀ ਸੀ। ਉਨ੍ਹਾਂ ਦੇ ਵਿਆਹ ਵਿਚ ਦਾਖਰਸ ਖ਼ਤਮ ਹੋਣੀ ਸ਼ਰਮ ਦੀ ਗੱਲ ਸੀ ਅਤੇ ਸਾਲਾਂ ਦੌਰਾਨ ਉਨ੍ਹਾਂ ਨੂੰ ਵਿਆਹ ਦੇ ਦਿਨ ਬਾਰੇ ਇਹੀ ਗੱਲ ਯਾਦ ਰਹਿਣੀ ਸੀ। ਇਸ ਲਈ ਯਿਸੂ ਨੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਸਮਝਦੇ ਹੋਏ ਉਨ੍ਹਾਂ ਦੀ ਮਦਦ ਕੀਤੀ। ਕੀ ਤੁਸੀਂ ਇਸ ਘਟਨਾ ਤੋਂ ਦੇਖ ਸਕਦੇ ਹੋ ਕਿ ਲੋਕ ਆਪਣੀਆਂ ਚਿੰਤਾਵਾਂ ਲੈ ਕੇ ਯਿਸੂ ਕੋਲ ਕਿਉਂ ਆਉਂਦੇ ਸਨ?
16 ਮਾਪੇ ਯਿਸੂ ਤੋਂ ਵਧੀਆ ਸਬਕ ਸਿੱਖ ਸਕਦੇ ਹਨ। ਫ਼ਰਜ਼ ਕਰੋ ਕਿ ਤੁਹਾਡਾ ਬੱਚਾ ਆਪਣੀ ਕੋਈ ਮੁਸ਼ਕਲ ਲੈ ਕੇ ਤੁਹਾਡੇ ਕੋਲ ਆਉਂਦਾ ਹੈ। ਸ਼ਾਇਦ
ਤੁਹਾਨੂੰ ਉਸ ਦੀ ਗੱਲ ਮਾਮੂਲੀ ਜਿਹੀ ਲੱਗੇ ਜਾਂ ਤੁਸੀਂ ਉਸ ਦੀ ਗੱਲ ਸੁਣ ਕੇ ਹੱਸ ਪਓ। ਸ਼ਾਇਦ ਤੁਹਾਨੂੰ ਆਪਣੀਆਂ ਮੁਸ਼ਕਲਾਂ ਦੇ ਸਾਮ੍ਹਣੇ ਉਸ ਦੀ ਮੁਸ਼ਕਲ ਛੋਟੀ ਜਿਹੀ ਲੱਗੇ। ਪਰ ਯਾਦ ਰੱਖੋ ਕਿ ਉਹ ਦੇ ਲਈ ਇਹ ਮਾਮੂਲੀ ਗੱਲ ਨਹੀਂ ਹੈ! ਜੇ ਇਹ ਗੱਲ ਤੁਹਾਡੇ ਲਾਡਲੇ ਬੱਚੇ ਲਈ ਇੰਨੀ ਮਾਅਨੇ ਰੱਖਦੀ ਹੈ, ਤਾਂ ਕੀ ਇਹ ਤੁਹਾਡੇ ਲਈ ਮਾਅਨੇ ਨਹੀਂ ਰੱਖਣੀ ਚਾਹੀਦੀ? ਜੇ ਤੁਹਾਡੇ ਬੱਚੇ ਨੂੰ ਲੱਗਦਾ ਹੈ ਕਿ ਤੁਸੀਂ ਉਸ ਦੀਆਂ ਪਰੇਸ਼ਾਨੀਆਂ ਨੂੰ ਸਮਝਦੇ ਹੋ, ਤਾਂ ਉਹ ਖ਼ੁਸ਼ੀ-ਖ਼ੁਸ਼ੀ ਤੁਹਾਡੇ ਕੋਲ ਆਵੇਗਾ।17. ਯਿਸੂ ਨੇ ਨਰਮਾਈ ਦੀ ਕਿਹੜੀ ਮਿਸਾਲ ਕਾਇਮ ਕੀਤੀ ਅਤੇ ਨਰਮ ਸੁਭਾਅ ਦਾ ਇਨਸਾਨ ਕਮਜ਼ੋਰ ਕਿਉਂ ਨਹੀਂ ਹੁੰਦਾ?
17 ਅਸੀਂ ਤੀਜੇ ਅਧਿਆਇ ਵਿਚ ਦੇਖਿਆ ਸੀ ਕਿ ਯਿਸੂ ਨਰਮ ਸੁਭਾਅ ਦਾ ਅਤੇ ਮਨ ਦਾ ਹਲੀਮ ਸੀ। (ਮੱਤੀ 11:29) ਨਰਮ ਸੁਭਾਅ ਵਾਲਾ ਇਨਸਾਨ ਦਿਲੋਂ ਹਲੀਮ ਹੁੰਦਾ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਤੇ ਉਸ ਦੀ ਬੁੱਧ ਹੀ ਸਾਡੇ ਵਿਚ ਨਰਮਾਈ ਪੈਦਾ ਕਰਦੀ ਹੈ। (ਗਲਾਤੀਆਂ 5:22, 23; ਯਾਕੂਬ 3:13) ਯਿਸੂ ਨੇ ਬੁਰਾ ਸਲੂਕ ਸਹਿੰਦੇ ਹੋਏ ਵੀ ਖ਼ੁਦ ’ਤੇ ਕਾਬੂ ਰੱਖਿਆ। ਪਰ ਉਸ ਦਾ ਨਰਮ ਸੁਭਾਅ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਸੀ। ਨਰਮਾਈ ਦੇ ਗੁਣ ਬਾਰੇ ਇਕ ਵਿਦਵਾਨ ਨੇ ਕਿਹਾ: “ਨਰਮ ਸੁਭਾਅ ਵਾਲਾ ਇਨਸਾਨ ਅੰਦਰੋਂ ਫ਼ੌਲਾਦ ਵਾਂਗ ਮਜ਼ਬੂਤ ਹੁੰਦਾ ਹੈ।” ਵਾਕਈ, ਆਪਣੇ ਗੁੱਸੇ ਨੂੰ ਕਾਬੂ ਵਿਚ ਰੱਖ ਕੇ ਦੂਜਿਆਂ ਨਾਲ ਨਰਮਾਈ ਨਾਲ ਪੇਸ਼ ਆਉਣ ਲਈ ਸਾਨੂੰ ਗਜ਼ਬ ਦੀ ਤਾਕਤ ਚਾਹੀਦੀ ਹੁੰਦੀ ਹੈ। ਅਸੀਂ ਯਹੋਵਾਹ ਦੀ ਮਦਦ ਨਾਲ ਅਤੇ ਯਿਸੂ ਦੀ ਰੀਸ ਕਰਦਿਆਂ ਨਰਮਾਈ ਦਾ ਗੁਣ ਪੈਦਾ ਕਰ ਸਕਦੇ ਹਾਂ। ਇਸ ਤਰ੍ਹਾਂ ਲੋਕ ਸਾਡੇ ਕੋਲ ਵੀ ਬਿਨਾਂ ਝਿਜਕੇ ਆਉਣਗੇ।
18. ਅਸੀਂ ਕਿਸ ਮਿਸਾਲ ਤੋਂ ਦੇਖ ਸਕਦੇ ਹਾਂ ਕਿ ਯਿਸੂ ਆਪਣੀ ਗੱਲ ’ਤੇ ਅੜਿਆ ਨਹੀਂ ਸੀ ਰਹਿੰਦਾ ਅਤੇ ਇੱਦਾਂ ਦੇ ਇਨਸਾਨ ਕੋਲ ਲੋਕ ਕਿਉਂ ਆਉਣਾ ਚਾਹੁੰਦੇ ਹਨ?
18 ਯਿਸੂ ਅੜਬ ਸੁਭਾਅ ਦਾ ਨਹੀਂ ਸੀ। ਇਕ ਵਾਰ ਯਿਸੂ ਸੋਰ ਦੇ ਇਲਾਕੇ ਵਿਚ ਗਿਆ ਅਤੇ ਇਕ ਤੀਵੀਂ ਉਸ ਕੋਲ ਆਈ ਜਿਸ ਦੀ ਧੀ ਨੂੰ “ਦੁਸ਼ਟ ਦੂਤ ਚਿੰਬੜਿਆ ਹੋਇਆ” ਸੀ। ਯਿਸੂ ਨੇ ਉਸ ਨੂੰ ਤਿੰਨ ਵਾਰ ਵੱਖੋ-ਵੱਖਰੇ ਤਰੀਕਿਆਂ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸ ਦੀ ਧੀ ਨੂੰ ਠੀਕ ਮੱਤੀ 15:22-28) ਹਾਂ, ਯਿਸੂ ਆਪਣੀ ਗੱਲ ’ਤੇ ਅੜਿਆ ਨਹੀਂ ਸੀ ਰਹਿੰਦਾ, ਸਗੋਂ ਉਹ ਲੋਕਾਂ ਦੇ ਦੁੱਖ-ਦਰਦ ਦੇਖ ਕੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਇਸੇ ਲਈ ਲੋਕ ਉਸ ਕੋਲ ਆਉਣ ਲਈ ਉਤਾਵਲੇ ਸਨ।
ਨਹੀਂ ਕਰੇਗਾ। ਪਹਿਲਾਂ ਤਾਂ ਯਿਸੂ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਫਿਰ ਉਸ ਨੇ ਤੀਵੀਂ ਨੂੰ ਆਪਣੇ ਇਨਕਾਰ ਕਰਨ ਦਾ ਕਾਰਨ ਦੱਸਿਆ। ਅਖ਼ੀਰ ਉਸ ਨੇ ਮਿਸਾਲ ਦੇ ਕੇ ਆਪਣੀ ਗੱਲ ਸਮਝਾਈ। ਕੀ ਯਿਸੂ ਨੇ ਤੀਵੀਂ ਨਾਲ ਰੁੱਖੇ ਲਹਿਜੇ ਵਿਚ ਗੱਲ ਕੀਤੀ? ਜਾਂ ਕੀ ਉਹ ਆਪਣੀ ਗੱਲ ’ਤੇ ਅੜਿਆ ਰਿਹਾ? ਕੀ ਉਸ ਨੇ ਤੀਵੀਂ ਨੂੰ ਇਹ ਕਿਹਾ ਕਿ ‘ਤੂੰ ਮੇਰੇ ਨਾਲ ਸਵਾਲ-ਜਵਾਬ ਕਰਨ ਦੀ ਜੁਰਅਤ ਕਿੱਦਾਂ ਕੀਤੀ? ਤੈਨੂੰ ਪਤਾ ਨਹੀਂ ਮੈਂ ਕੌਣ ਹਾਂ?’ ਬਿਲਕੁਲ ਨਹੀਂ, ਤੀਵੀਂ ਨੇ ਬਿਨਾਂ ਡਰੇ ਯਿਸੂ ਨਾਲ ਗੱਲ ਕੀਤੀ। ਉਹ ਯਿਸੂ ਅੱਗੇ ਤਰਲੇ ਕਰਦੀ ਰਹੀ ਭਾਵੇਂ ਉਸ ਨੂੰ ਲੱਗਦਾ ਸੀ ਕਿ ਉਹ ਉਸ ਦੀ ਮਦਦ ਨਹੀਂ ਕਰੇਗਾ। ਉਸ ਦੀ ਪੱਕੀ ਨਿਹਚਾ ਦੇਖ ਕੇ ਯਿਸੂ ਨੇ ਉਸ ਦੀ ਧੀ ਨੂੰ ਚੰਗਾ ਕਰ ਦਿੱਤਾ। (ਕੀ ਲੋਕ ਤੁਹਾਡੇ ਕੋਲ ਵੀ ਬੇਝਿਜਕ ਆਉਂਦੇ ਹਨ?
19. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਦੂਜੇ ਸਾਡੇ ਕੋਲ ਆਉਣ ਤੋਂ ਝਿਜਕਦੇ ਨਹੀਂ?
19 ਕਈ ਲੋਕਾਂ ਦੀ ਆਪਣੇ ਬਾਰੇ ਇਹ ਰਾਇ ਹੈ ਕਿ ਕੋਈ ਵੀ ਉਨ੍ਹਾਂ ਕੋਲ ਆ ਕੇ ਬੇਝਿਜਕ ਗੱਲ ਕਰ ਸਕਦਾ ਹੈ। ਮਿਸਾਲ ਲਈ, ਅਧਿਕਾਰ ਰੱਖਣ ਵਾਲੇ ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਕਦੀ ਵੀ ਉਨ੍ਹਾਂ ਕੋਲ ਆ ਕੇ ਗੱਲ ਸਕਦੇ ਹਨ। ਪਰ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ: “ਕਈ ਲੋਕ ਸ਼ੇਖੀ ਮਾਰਦੇ ਹਨ ਕਿ ਉਹ ਵਫ਼ਾਦਾਰ ਹਨ। ਪਰ ਇੱਕ ਭਰੋਸੇਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਿਲ ਹੈ।” (ਕਹਾਉਤਾਂ 20:6, ERV) ਇਹ ਕਹਿਣਾ ਤਾਂ ਬਹੁਤ ਆਸਾਨ ਹੈ ਕਿ ‘ਕੋਈ ਵੀ ਮੇਰੇ ਕੋਲ ਆ ਕੇ ਗੱਲ ਕਰ ਸਕਦਾ ਹੈ।’ ਪਰ ਕੀ ਅਸੀਂ ਸੱਚ-ਮੁੱਚ ਯਿਸੂ ਵਾਂਗ ਪਿਆਰ ਨਾਲ ਪੇਸ਼ ਆਉਂਦੇ ਹਾਂ ਤਾਂਕਿ ਲੋਕ ਸਾਡੇ ਕੋਲ ਬੇਝਿਜਕ ਆ ਸਕਣ? ਇਸ ਸਵਾਲ ਦਾ ਜਵਾਬ ਅਸੀਂ ਖ਼ੁਦ ਨਹੀਂ, ਸਗੋਂ ਦੂਜੇ ਹੀ ਦੇ ਸਕਦੇ ਹਨ। ਪੌਲੁਸ ਨੇ ਕਿਹਾ: “ਸਾਰਿਆਂ ਨੂੰ ਦਿਖਾਓ ਕਿ ਤੁਸੀਂ ਅੜਬ ਨਹੀਂ ਹੋ।” (ਫ਼ਿਲਿੱਪੀਆਂ 4:5, ਫੁਟਨੋਟ) ਇਸ ਲਈ ਖ਼ੁਦ ਨੂੰ ਪੁੱਛੋ: ‘ਦੂਜੇ ਮੇਰੇ ਬਾਰੇ ਕੀ ਰਾਇ ਰੱਖਦੇ ਹਨ?’
20. (ੳ) ਇਹ ਜ਼ਰੂਰੀ ਕਿਉਂ ਹੈ ਕਿ ਭੈਣ-ਭਰਾ ਮੰਡਲੀ ਦੇ ਬਜ਼ੁਰਗਾਂ ਕੋਲ ਬੇਝਿਜਕ ਆ ਸਕਣ? (ਅ) ਸਾਨੂੰ ਬਜ਼ੁਰਗਾਂ ਤੋਂ ਹੱਦੋਂ ਵੱਧ ਉਮੀਦ ਕਿਉਂ ਨਹੀਂ ਰੱਖਣੀ ਚਾਹੀਦੀ?
20 ਮੰਡਲੀ ਦੇ ਬਜ਼ੁਰਗ ਖ਼ਾਸ ਕਰਕੇ ਚਾਹੁੰਦੇ ਹਨ ਕਿ ਭੈਣ-ਭਰਾ ਉਨ੍ਹਾਂ ਕੋਲ ਬਿਨਾਂ ਡਰੇ ਆਉਣ। ਉਹ ਯਸਾਯਾਹ 32:1, 2 ਵਿਚ ਦਿੱਤੇ ਸ਼ਬਦਾਂ ’ਤੇ ਪੂਰਾ ਉਤਰਨਾ ਚਾਹੁੰਦੇ ਹਨ: “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।” ਇਕ ਬਜ਼ੁਰਗ ਭੈਣਾਂ-ਭਰਾਵਾਂ ਦੀ ਮਦਦ ਤੇ ਰੱਖਿਆ ਕਿਵੇਂ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਤਾਜ਼ਗੀ ਕਿਵੇਂ ਪਹੁੰਚਾ ਸਕਦਾ ਹੈ? ਉਹ ਇੱਦਾਂ ਤਾਂ ਹੀ ਕਰ ਸਕਦਾ ਹੈ ਜੇ ਭੈਣ-ਭਰਾ ਉਸ ਕੋਲ ਬਿਨਾਂ ਝਿਜਕੇ ਆਉਣਗੇ। ਹਾਂ, ਇਹ ਸੱਚ ਹੈ ਕਿ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਬਜ਼ੁਰਗਾਂ ਕੋਲ ਬਹੁਤ ਭਾਰੀਆਂ ਜ਼ਿੰਮੇਵਾਰੀਆਂ ਹਨ ਜਿਸ ਕਰਕੇ ਸ਼ਾਇਦ ਉਨ੍ਹਾਂ ਲਈ ਭੈਣਾਂ-ਭਰਾਵਾਂ ਲਈ ਸਮਾਂ ਕੱਢਣਾ ਸੌਖਾ ਨਾ ਹੋਵੇ। ਪਰ ਫਿਰ ਵੀ ਭੈਣਾਂ-ਭਰਾਵਾਂ ਨੂੰ ਕਦੇ ਇੱਦਾਂ ਨਹੀਂ ਲੱਗਣਾ ਚਾਹੀਦਾ ਕਿ ਬਜ਼ੁਰਗਾਂ ਕੋਲ ਉਨ੍ਹਾਂ ਲਈ ਸਮਾਂ ਨਹੀਂ ਹੈ। (1 ਪਤਰਸ 5:2) ਭੈਣਾਂ-ਭਰਾਵਾਂ ਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਵਫ਼ਾਦਾਰ ਬਜ਼ੁਰਗਾਂ ਤੋਂ ਹੱਦੋਂ ਵੱਧ ਉਮੀਦ ਨਹੀਂ ਰੱਖਣੀ ਚਾਹੀਦੀ, ਸਗੋਂ ਨਿਮਰ ਹੋ ਕੇ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।—ਇਬਰਾਨੀਆਂ 13:17.
21. ਮਾਪਿਆਂ ਨੂੰ ਆਪਣੇ ਬੱਚਿਆਂ ਲਈ ਕੀ ਕਰਨਾ ਚਾਹੀਦਾ ਹੈ ਅਤੇ ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?
21 ਮਾਪਿਓ, ਇਹ ਬੇਹੱਦ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਸਮਾਂ ਕੱਢੋ! ਬੱਚਿਆਂ ਨੂੰ ਯਕੀਨ ਦਿਵਾਓ ਕਿ ਉਹ ਤੁਹਾਨੂੰ ਆਪਣੇ ਦਿਲ ਦੀ ਹਰ ਗੱਲ ਦੱਸ ਸਕਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨਾਲ ਨਰਮਾਈ ਅਤੇ ਸਮਝਦਾਰੀ ਨਾਲ ਪੇਸ਼ ਆਓ। ਮਿਸਾਲ ਲਈ, ਜਦੋਂ ਬੱਚਾ ਤੁਹਾਨੂੰ ਆਪਣੀ ਕਿਸੇ ਗ਼ਲਤੀ ਬਾਰੇ ਦੱਸਦਾ ਹੈ ਜਾਂ ਕੋਈ ਉਲਟੀ-ਸਿੱਧੀ ਗੱਲ ਕਹਿੰਦਾ ਹੈ, ਤਾਂ ਇਕਦਮ ਗੁੱਸੇ ਵਿਚ ਨਾ ਆਓ। ਉਸ ਨੂੰ ਧੀਰਜ ਨਾਲ ਸਿਖਾਓ ਅਤੇ ਘਰ ਵਿਚ ਅਜਿਹਾ ਮਾਹੌਲ ਪੈਦਾ ਕਰੋ ਕਿ ਸਾਰੇ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਣ। ਦਰਅਸਲ ਅਸੀਂ ਸਾਰੇ ਚਾਹੁੰਦੇ ਹਾਂ ਕਿ ਲੋਕ ਬੇਝਿਜਕ ਸਾਡੇ ਕੋਲ ਆਉਣ ਜਿੱਦਾਂ ਯਿਸੂ ਕੋਲ ਆਉਂਦੇ ਸਨ। ਅਗਲੇ ਅਧਿਆਇ ਵਿਚ ਅਸੀਂ ਪੜ੍ਹਾਂਗੇ ਕਿ ਯਿਸੂ ਨੇ ਦਇਆ ਦਾ ਗੁਣ ਕਿਵੇਂ ਦਿਖਾਇਆ। ਇਸ ਗੁਣ ਕਰਕੇ ਵੀ ਲੋਕ ਉਸ ਵੱਲ ਖਿੱਚੇ ਚਲੇ ਆਉਂਦੇ ਸਨ।