ਭਾਗ 1
ਮਸੀਹ ਨਾਲ ਜਾਣ-ਪਛਾਣ
ਭਾਵੇਂ ਕਿ ਪਰਮੇਸ਼ੁਰ ਦਾ ਪੁੱਤਰ ਯਿਸੂ ਧਰਤੀ ’ਤੇ ਲਗਭਗ 2,000 ਸਾਲ ਪਹਿਲਾਂ ਆਇਆ ਸੀ, ਪਰ ਫਿਰ ਵੀ ਅੱਜ ਸਾਡੇ ਲਈ ਉਸ ਨੂੰ ਜਾਣਨਾ ਮੁਮਕਿਨ ਹੈ। (ਯੂਹੰਨਾ 1:46) ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ ਦੀਆਂ ਕਿਤਾਬਾਂ ਵਿਚ ਯਿਸੂ ਦੇ ਸੁਭਾਅ, ਰਵੱਈਏ ਅਤੇ ਕੰਮਾਂ ਬਾਰੇ ਹਰ ਗੱਲ ਖੋਲ੍ਹ ਕੇ ਸਮਝਾਈ ਗਈ ਹੈ। ਇਸ ਭਾਗ ਵਿਚ ਅਸੀਂ ਉਸ ਦੇ ਬੇਮਿਸਾਲ ਗੁਣਾਂ ਬਾਰੇ ਪੜ੍ਹਾਂਗੇ।