ਅਧਿਆਇ 2
“ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ”
1, 2. ਅਸੀਂ ਯਿਸੂ ਦੀ ਮਦਦ ਤੋਂ ਬਿਨਾਂ ਯਹੋਵਾਹ ਨਾਲ ਰਿਸ਼ਤਾ ਕਿਉਂ ਨਹੀਂ ਜੋੜ ਸਕਦੇ ਅਤੇ ਯਿਸੂ ਨੇ ਸਾਡੀ ਕਿਵੇਂ ਮਦਦ ਕੀਤੀ ਹੈ?
ਮੰਨ ਲਓ ਕਿ ਤੁਸੀਂ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਹੋ, ਪਰ ਤੁਹਾਨੂੰ ਰਾਹ ਦਾ ਨਹੀਂ ਪਤਾ। ਇਸ ਲਈ ਤੁਸੀਂ ਰੁਕ ਕੇ ਕਿਸੇ ਨੂੰ ਰਾਹ ਪੁੱਛਦੇ ਹੋ। ਜੇ ਉਹ ਤੁਹਾਨੂੰ ਕਹੇ ਕਿ “ਮੈਂ ਰਾਹ ਜਾਣਦਾ ਹਾਂ, ਮੇਰੇ ਨਾਲ ਆਓ,” ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਤੁਸੀਂ ਜ਼ਰੂਰ ਉਸ ਦੇ ਅਹਿਸਾਨਮੰਦ ਹੋਵੋਗੇ।
2 ਯਿਸੂ ਮਸੀਹ ਵੀ ਸਾਡੀ ਇਸੇ ਤਰ੍ਹਾਂ ਮਦਦ ਕਰ ਰਿਹਾ ਹੈ। ਉਸ ਤੋਂ ਬਿਨਾਂ ਅਸੀਂ ਪਰਮੇਸ਼ੁਰ ਨਾਲ ਰਿਸ਼ਤਾ ਨਹੀਂ ਜੋੜ ਸਕਦੇ। ਪਾਪੀ ਹੋਣ ਕਰਕੇ ਅਸੀਂ ਸਾਰੇ ਹਨੇਰੇ ਵਿਚ ਹਾਂ ਅਤੇ ‘ਉਸ ਜ਼ਿੰਦਗੀ ਤੋਂ ਵਾਂਝੇ ਹਾਂ ਜੋ ਪਰਮੇਸ਼ੁਰ ਤੋਂ ਹੈ।’ (ਅਫ਼ਸੀਆਂ 4:17, 18) ਇਸ ਲਈ ਸਾਨੂੰ ਸਾਰਿਆਂ ਨੂੰ ਅਗਵਾਈ ਦੀ ਲੋੜ ਹੈ। ਯਿਸੂ ਸਾਡਾ ਪਿਆਰਾ ਆਗੂ ਸਾਨੂੰ ਸਿਰਫ਼ ਰਾਹ ਦੱਸਦਾ ਹੀ ਨਹੀਂ, ਸਗੋਂ ਜਿਵੇਂ ਅਸੀਂ ਪਹਿਲੇ ਅਧਿਆਇ ਵਿਚ ਦੇਖਿਆ ਸੀ, ਉਹ ਸਾਨੂੰ ਸੱਦਾ ਦੇ ਰਿਹਾ ਹੈ ਕਿ ਅਸੀਂ ਉਸ ਦੇ ਪਿੱਛੇ-ਪਿੱਛੇ ਚੱਲ ਕੇ ‘ਉਸ ਦੇ ਚੇਲੇ ਬਣੀਏ।’ (ਮਰਕੁਸ 10:21) ਨਾਲੇ ਉਹ ਸਾਨੂੰ ਸੱਦਾ ਕਬੂਲ ਕਰਨ ਦਾ ਇਕ ਵਧੀਆ ਕਾਰਨ ਵੀ ਦਿੰਦਾ ਹੈ। ਉਸ ਨੇ ਕਿਹਾ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਆਓ ਆਪਾਂ ਦੇਖੀਏ ਕਿਨ੍ਹਾਂ ਕਾਰਨਾਂ ਕਰਕੇ ਅਸੀਂ ਸਿਰਫ਼ ਪੁੱਤਰ ਰਾਹੀਂ ਪਿਤਾ ਨਾਲ ਰਿਸ਼ਤਾ ਜੋੜ ਸਕਦੇ ਹਾਂ। ਫਿਰ ਸਾਨੂੰ ਪਤਾ ਲੱਗੇਗਾ ਕਿ ਯਿਸੂ ਵਾਕਈ “ਰਾਹ ਤੇ ਸੱਚਾਈ ਤੇ ਜ਼ਿੰਦਗੀ” ਹੈ।
ਯਹੋਵਾਹ ਦੇ ਮਕਸਦ ਵਿਚ ਯਿਸੂ ਦਾ ਅਹਿਮ ਰੋਲ
3. ਪਰਮੇਸ਼ੁਰ ਨਾਲ ਰਿਸ਼ਤਾ ਸਿਰਫ਼ ਯਿਸੂ ਰਾਹੀਂ ਕਿਉਂ ਜੋੜਿਆ ਜਾ ਸਕਦਾ ਹੈ?
3 ਅਸੀਂ ਸਿਰਫ਼ ਯਿਸੂ ਰਾਹੀਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਾਂ ਕਿਉਂਕਿ ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਉਸ ਨੂੰ ਚੁਣਿਆ ਹੈ। * ਪਿਤਾ ਆਪਣੇ ਸਾਰੇ ਕੰਮ ਯਿਸੂ ਰਾਹੀਂ ਪੂਰੇ ਕਰਦਾ ਹੈ। (2 ਕੁਰਿੰਥੀਆਂ 1:20; ਕੁਲੁੱਸੀਆਂ 1:18-20) ਪੁੱਤਰ ਦੇ ਅਹਿਮ ਰੋਲ ਨੂੰ ਸਮਝਣ ਲਈ ਸਾਨੂੰ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਅਦਨ ਦੇ ਬਾਗ਼ ਵਿਚ ਕੀ ਹੋਇਆ ਸੀ ਜਦੋਂ ਆਦਮ ਤੇ ਹੱਵਾਹ ਨੇ ਸ਼ੈਤਾਨ ਨਾਲ ਮਿਲ ਕੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਸੀ।—ਉਤਪਤ 2:16, 17; 3:1-6.
4. ਅਦਨ ਵਿਚ ਹੋਈ ਬਗਾਵਤ ਕਰਕੇ ਕਿਹੜਾ ਸਵਾਲ ਖੜ੍ਹਾ ਹੋਇਆ ਅਤੇ ਯਹੋਵਾਹ ਨੇ ਇਸ ਦਾ ਜਵਾਬ ਦੇਣ ਲਈ ਕੀ ਫ਼ੈਸਲਾ ਕੀਤਾ?
4 ਅਦਨ ਵਿਚ ਹੋਈ ਬਗਾਵਤ ਕਰਕੇ ਇਕ ਬਹੁਤ ਅਹਿਮ ਸਵਾਲ ਖੜ੍ਹਾ ਹੋਇਆ ਜਿਸ ਦਾ ਅਸਰ ਸਾਰੇ ਫ਼ਰਿਸ਼ਤਿਆਂ ਤੇ ਇਨਸਾਨਾਂ ਉੱਤੇ ਪਿਆ: ਕੀ ਯਹੋਵਾਹ ਪਰਮੇਸ਼ੁਰ ਦੇ ਰਾਜ ਕਰਨ ਦਾ ਤਰੀਕਾ ਸਹੀ ਹੈ? ਇਸ ਸਵਾਲ ਦਾ ਜਵਾਬ ਦੇਣ ਲਈ ਯਹੋਵਾਹ ਨੇ ਫ਼ੈਸਲਾ ਕੀਤਾ ਕਿ ਉਹ ਸਵਰਗ ਵਿਚ ਰਹਿੰਦੇ ਆਪਣੇ ਇਕ ਪੁੱਤਰ ਨੂੰ ਧਰਤੀ ’ਤੇ ਘੱਲੇਗਾ। ਉਸ ਪੁੱਤਰ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਾਬਤ ਕਰਨਾ ਸੀ ਅਤੇ ਇਨਸਾਨਾਂ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰਨੀ ਸੀ। ਉਸ ਲਈ ਇਸ ਤੋਂ ਜ਼ਰੂਰੀ ਹੋਰ ਕੋਈ ਕੰਮ ਨਹੀਂ ਸੀ। ਪੁੱਤਰ ਨੇ ਮਰਦੇ ਦਮ ਤਕ ਵਫ਼ਾਦਾਰ ਰਹਿ ਕੇ ਉਨ੍ਹਾਂ ਸਾਰੀਆਂ ਮੁਸੀਬਤਾਂ ਨੂੰ ਹੱਲ ਕਰਨਾ ਸੀ ਜੋ ਸ਼ੈਤਾਨ ਦੀ ਬਗਾਵਤ ਕਰਕੇ ਖੜ੍ਹੀਆਂ ਹੋਈਆਂ ਸਨ। (ਇਬਰਾਨੀਆਂ 2: 14, 15; 1 ਯੂਹੰਨਾ 3:8) ਪਰ ਸਵਰਗ ਵਿਚ ਯਹੋਵਾਹ ਦੇ ਲੱਖਾਂ-ਕਰੋੜਾਂ ਪੁੱਤਰ ਸਨ। (ਦਾਨੀਏਲ 7:9, 10) ਤਾਂ ਫਿਰ, ਉਸ ਨੇ ਉਨ੍ਹਾਂ ਵਿੱਚੋਂ ਇਹ ਸਭ ਤੋਂ ਜ਼ਰੂਰੀ ਕੰਮ ਕਿਸ ਨੂੰ ਸੌਂਪਿਆ? ਯਹੋਵਾਹ ਨੇ ਆਪਣੇ ‘ਇਕਲੌਤੇ ਪੁੱਤਰ’ ਨੂੰ ਚੁਣਿਆ ਜਿਸ ਨੂੰ ਸਾਰੇ ਯਿਸੂ ਮਸੀਹ ਦੇ ਨਾਂ ਤੋਂ ਜਾਣਦੇ ਹਨ।—ਯੂਹੰਨਾ 3:16.
5, 6. ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਆਪਣੇ ਪੁੱਤਰ ’ਤੇ ਪੂਰਾ ਭਰੋਸਾ ਸੀ ਅਤੇ ਉਸ ਨੂੰ ਇੰਨਾ ਭਰੋਸਾ ਕਿਉਂ ਸੀ?
5 ਕੀ ਸਾਨੂੰ ਕੋਈ ਹੈਰਾਨੀ ਹੋਣੀ ਚਾਹੀਦੀ ਹੈ ਕਿ ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਚੁਣਿਆ? ਹਰਗਿਜ਼ ਨਹੀਂ! ਪਿਤਾ ਨੂੰ ਉਸ ’ਤੇ ਪੂਰਾ-ਪੂਰਾ ਭਰੋਸਾ ਸੀ। ਆਪਣੇ ਪੁੱਤਰ ਦੇ ਧਰਤੀ ’ਤੇ ਆਉਣ ਤੋਂ ਸਦੀਆਂ ਪਹਿਲਾਂ ਯਹੋਵਾਹ ਨੇ ਦੱਸਿਆ ਸੀ ਕਿ ਇਹ ਪੁੱਤਰ ਤਰ੍ਹਾਂ-ਤਰ੍ਹਾਂ ਦੀਆਂ ਦੁੱਖ-ਤਕਲੀਫ਼ਾਂ ਦੇ ਬਾਵਜੂਦ ਵਫ਼ਾਦਾਰ ਰਹੇਗਾ। (ਯਸਾਯਾਹ 53:3-7, 10-12; ਰਸੂਲਾਂ ਦੇ ਕੰਮ 8:32-35) ਆਓ ਜ਼ਰਾ ਇਸ ਗੱਲ ’ਤੇ ਗੌਰ ਕਰੀਏ। ਬਾਕੀ ਦੂਤਾਂ ਅਤੇ ਇਨਸਾਨਾਂ ਵਾਂਗ ਇਸ ਪੁੱਤਰ ਕੋਲ ਵੀ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਆਜ਼ਾਦੀ ਸੀ। ਫਿਰ ਵੀ, ਯਹੋਵਾਹ ਨੂੰ ਉਸ ’ਤੇ ਇੰਨਾ ਭਰੋਸਾ ਸੀ ਕਿ ਉਸ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਉਹ ਵਫ਼ਾਦਾਰ ਰਹੇਗਾ। ਉਸ ਨੂੰ ਆਪਣੇ ਪੁੱਤਰ ’ਤੇ ਇੰਨਾ ਯਕੀਨ ਕਿਉਂ ਸੀ? ਕਿਉਂਕਿ ਯਹੋਵਾਹ ਉਸ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਉਹ ਜਾਣਦਾ ਸੀ ਕਿ ਉਸ ਦਾ ਪੁੱਤਰ ਉਸ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। (ਯੂਹੰਨਾ 8:29; 14:31) ਪਿਤਾ-ਪੁੱਤਰ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ। (ਯੂਹੰਨਾ 3:35) ਇਸ ਪਿਆਰ ਤੇ ਭਰੋਸੇ ਸਦਕਾ ਉਹ ਦੋਵੇਂ ਇਕ-ਦੂਜੇ ਨਾਲ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ ਜਿਸ ਨੂੰ ਕੋਈ ਤੋੜ ਨਹੀਂ ਸਕਦਾ।—ਕੁਲੁੱਸੀਆਂ 3:14.
6 ਹਾਂ, ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦਾ ਅਹਿਮ ਰੋਲ ਹੈ, ਉਸ ਨੂੰ ਆਪਣੇ ਪੁੱਤਰ ’ਤੇ ਪੂਰਾ ਭਰੋਸਾ ਹੈ ਅਤੇ ਉਹ ਦੋਵੇਂ ਪਿਆਰ ਦੇ ਬੰਧਨ ਵਿਚ ਬੱਝੇ ਹੋਏ ਹਨ। ਤਾਂ ਫਿਰ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ
ਅਸੀਂ ਸਿਰਫ਼ ਯਿਸੂ ਦੇ ਜ਼ਰੀਏ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਾਂ। ਜ਼ਰਾ ਇਕ ਹੋਰ ਕਾਰਨ ’ਤੇ ਗੌਰ ਕਰੋ ਕਿ ਅਸੀਂ ਸਿਰਫ਼ ਪੁੱਤਰ ਰਾਹੀਂ ਪਿਤਾ ਦੀ ਭਗਤੀ ਕਿਉਂ ਕਰ ਸਕਦੇ ਹਾਂ।ਪੁੱਤਰ ਹੀ ਪਿਤਾ ਨੂੰ ਪੂਰੀ ਤਰ੍ਹਾਂ ਜਾਣਦਾ ਹੈ
7, 8. ਯਿਸੂ ਇਹ ਕਿਉਂ ਕਹਿ ਸਕਿਆ ਕਿ ਉਸ ਤੋਂ ਸਿਵਾਇ ਹੋਰ ਕੋਈ ਵੀ ਪਿਤਾ ਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ?
7 ਜੇ ਅਸੀਂ ਯਹੋਵਾਹ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਾਂ, ਤਾਂ ਸਾਨੂੰ ਕੁਝ ਕਰਨ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 15:1-5) ਸਾਨੂੰ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਚੱਲ ਕੇ ਉਸ ਨੂੰ ਖ਼ੁਸ਼ ਕਰਨ ਦੀ ਲੋੜ ਹੈ। ਇਸ ਬਾਰੇ ਪੁੱਤਰ ਨਾਲੋਂ ਬਿਹਤਰ ਹੋਰ ਕੌਣ ਸਾਨੂੰ ਦੱਸ ਸਕਦਾ ਹੈ? ਯਿਸੂ ਨੇ ਕਿਹਾ: “ਮੇਰੇ ਪਿਤਾ ਨੇ ਸਾਰਾ ਕੁਝ ਮੈਨੂੰ ਸੌਂਪ ਦਿੱਤਾ ਹੈ, ਅਤੇ ਪਿਤਾ ਤੋਂ ਸਿਵਾਇ ਕੋਈ ਵੀ ਮੈਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ, ਅਤੇ ਮੇਰੇ ਤੋਂ ਸਿਵਾਇ ਕੋਈ ਵੀ ਪਿਤਾ ਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ; ਅਤੇ ਮੈਂ ਜਿਸ ਨੂੰ ਚਾਹਾਂ, ਪਿਤਾ ਬਾਰੇ ਦੱਸਦਾ ਹਾਂ।” (ਮੱਤੀ 11:27) ਆਓ ਦੇਖੀਏ ਕਿ ਯਿਸੂ ਇੰਨੇ ਯਕੀਨ ਨਾਲ ਇਹ ਕਿਉਂ ਕਹਿ ਸਕਿਆ ਕਿ ਉਸ ਤੋਂ ਸਿਵਾਇ ਕੋਈ ਵੀ ਪਿਤਾ ਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ।
8 “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਹੋਣ ਕਰਕੇ ਯਿਸੂ ਦਾ ਆਪਣੇ ਪਿਤਾ ਯਹੋਵਾਹ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਹੈ। (ਕੁਲੁੱਸੀਆਂ 1:15) ਦੂਤਾਂ ਨੂੰ ਅਤੇ ਸਾਰੀ ਕਾਇਨਾਤ ਨੂੰ ਬਣਾਉਣ ਤੋਂ ਪਹਿਲਾਂ ਪਿਤਾ-ਪੁੱਤਰ ਨੇ ਅਰਬਾਂ-ਖਰਬਾਂ ਸਾਲ ਇਕੱਠੇ ਬਿਤਾਏ ਸਨ। (ਯੂਹੰਨਾ 1:3; ਕੁਲੁੱਸੀਆਂ 1:16, 17) ਜ਼ਰਾ ਕਲਪਨਾ ਕਰੋ ਕਿ ਉਸ ਸਮੇਂ ਦੌਰਾਨ ਉਨ੍ਹਾਂ ਦਾ ਰਿਸ਼ਤਾ ਕਿੰਨਾ ਮਜ਼ਬੂਤ ਹੋਇਆ ਹੋਣਾ! ਪੁੱਤਰ ਨੇ ਆਪਣੇ ਪਿਤਾ ਦੀ ਸੋਚ, ਉਸ ਦੇ ਵਿਚਾਰਾਂ, ਉਸ ਦੀ ਇੱਛਾ, ਉਸ ਦੇ ਅਸੂਲਾਂ ਅਤੇ ਕੰਮਾਂ ਬਾਰੇ ਕਿੰਨਾ ਕੁਝ ਸਿੱਖਿਆ ਹੋਣਾ। ਜੀ ਹਾਂ, ਜਿੰਨਾ ਯਿਸੂ ਆਪਣੇ ਪਿਤਾ ਨੂੰ ਜਾਣਦਾ ਹੈ ਉੱਨਾ ਹੋਰ ਕੋਈ ਨਹੀਂ ਜਾਣਦਾ। ਇਸੇ ਲਈ ਯਿਸੂ ਆਪਣੇ ਪਿਤਾ ਬਾਰੇ ਉਹ ਗੱਲਾਂ ਦੱਸ ਸਕਿਆ ਜੋ ਹੋਰ ਕੋਈ ਨਹੀਂ ਦੱਸ ਸਕਦਾ ਸੀ।
9, 10. (ੳ) ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਪਿਤਾ ਬਾਰੇ ਸਿਖਾਇਆ ਸੀ? (ਅ) ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
9 ਯਿਸੂ ਦੀਆਂ ਸਿੱਖਿਆਵਾਂ ਤੋਂ ਯਹੋਵਾਹ ਦੀ ਸੋਚ ਅਤੇ ਉਸ ਦੇ ਜਜ਼ਬਾਤਾਂ ਦਾ ਪਤਾ ਲੱਗਦਾ ਹੈ। ਨਾਲੇ ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਭਗਤਾਂ ਤੋਂ ਕੀ ਚਾਹੁੰਦਾ ਹੈ। * ਯਿਸੂ ਨੇ ਇਕ ਹੋਰ ਵਧੀਆ ਤਰੀਕੇ ਨਾਲ ਆਪਣੇ ਪਿਤਾ ਬਾਰੇ ਲੋਕਾਂ ਨੂੰ ਸਿਖਾਇਆ। ਉਸ ਨੇ ਕਿਹਾ: “ਜਿਸ ਨੇ ਮੈਨੂੰ ਦੇਖਿਆ ਹੈ, ਉਸ ਨੇ ਪਿਤਾ ਨੂੰ ਵੀ ਦੇਖਿਆ ਹੈ।” (ਯੂਹੰਨਾ 14:9) ਯਿਸੂ ਨੇ ਆਪਣੀ ਕਹਿਣੀ ਤੇ ਕਰਨੀ ਵਿਚ ਹਮੇਸ਼ਾ ਆਪਣੇ ਪਿਤਾ ਦੀ ਰੀਸ ਕੀਤੀ। ਇਸ ਲਈ, ਜਦੋਂ ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਯਿਸੂ ਨੇ ਵਧੀਆ ਤਰੀਕੇ ਨਾਲ ਸਿੱਖਿਆ ਦਿੱਤੀ, ਤਰਸ ਖਾ ਕੇ ਲੋਕਾਂ ਨੂੰ ਠੀਕ ਕੀਤਾ ਅਤੇ ਉਨ੍ਹਾਂ ਦਾ ਦਰਦ ਦੇਖ ਕੇ ਹੰਝੂ ਵਹਾਏ, ਤਾਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜੇ ਯਹੋਵਾਹ ਖ਼ੁਦ ਉੱਥੇ ਹੁੰਦਾ, ਤਾਂ ਉਸ ਨੇ ਵੀ ਇੱਦਾਂ ਹੀ ਕਰਨਾ ਸੀ। (ਮੱਤੀ 7:28, 29; ਮਰਕੁਸ 1:40-42; ਯੂਹੰਨਾ 11:32-36) ਯਿਸੂ ਨੇ ਕੋਈ ਵੀ ਗੱਲ ਆਪਣੇ ਵੱਲੋਂ ਨਹੀਂ ਸਿਖਾਈ ਅਤੇ ਉਹ ਹਰ ਕੰਮ ਆਪਣੇ ਪਿਤਾ ਦੀ ਮਰਜ਼ੀ ਮੁਤਾਬਕ ਕਰਦਾ ਸੀ। (ਯੂਹੰਨਾ 5:19; 8:28; 12:49, 50) ਇਸ ਕਰਕੇ ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਯਿਸੂ ਦੀਆਂ ਸਿੱਖਿਆਵਾਂ ਨੂੰ ਮੰਨਣ ਅਤੇ ਉਸ ਦੀ ਮਿਸਾਲ ’ਤੇ ਚੱਲਣ ਦੀ ਲੋੜ ਹੈ।—ਯੂਹੰਨਾ 14:23.
10 ਯਿਸੂ, ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਹੂ-ਬਹੂ ਉਸ ਵਰਗਾ ਹੈ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਕਿਉਂ ਯੂਹੰਨਾ 14:6.
ਤੈਅ ਕੀਤਾ ਕਿ ਅਸੀਂ ਸਿਰਫ਼ ਉਸ ਦੇ ਪੁੱਤਰ ਰਾਹੀਂ ਉਸ ਨਾਲ ਰਿਸ਼ਤਾ ਜੋੜ ਸਕਦੇ ਹਾਂ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਆਓ ਆਪਾਂ ਯਿਸੂ ਦੇ ਇਨ੍ਹਾਂ ਲਫ਼ਜ਼ਾਂ ’ਤੇ ਗੌਰ ਕਰੀਏ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।”—‘ਮੈਂ ਹੀ ਰਾਹ ਹਾਂ’
11. (ੳ) ਅਸੀਂ ਸਿਰਫ਼ ਯਿਸੂ ਰਾਹੀਂ ਪਰਮੇਸ਼ੁਰ ਨਾਲ ਰਿਸ਼ਤਾ ਕਿਉਂ ਜੋੜ ਸਕਦੇ ਹਾਂ? (ਅ) ਯਿਸੂ ਦੇ ਅਹਿਮ ਰੁਤਬੇ ਬਾਰੇ ਯੂਹੰਨਾ 14:6 ਵਿਚ ਕਿਵੇਂ ਜ਼ੋਰ ਦਿੱਤਾ ਗਿਆ ਹੈ? (ਫੁਟਨੋਟ ਦੇਖੋ।)
11 ਯਿਸੂ ਹੀ ਉਹ “ਰਾਹ” ਹੈ ਜਿਸ ਰਾਹੀਂ ਅਸੀਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕਦੇ ਹਾਂ। ਕਿਉਂ? ਕਿਉਂਕਿ ਯਿਸੂ ਨੇ ਮਰਦੇ ਦਮ ਤਕ ਵਫ਼ਾਦਾਰ ਰਹਿ ਕੇ ਸਾਡੇ ਲਈ ਰਿਹਾਈ ਦੀ ਕੀਮਤ ਦਿੱਤੀ। (ਮੱਤੀ 20:28) ਧਿਆਨ ਦਿਓ ਕਿ ਇਹ ਗੱਲ ਸਾਡੇ ਲਈ ਕਿੰਨੀ ਮਾਅਨੇ ਰੱਖਦੀ ਹੈ। ਯਿਸੂ ਦੀ ਕੁਰਬਾਨੀ ਤੋਂ ਬਿਨਾਂ ਸਾਡੇ ਲਈ ਪਰਮੇਸ਼ੁਰ ਨਾਲ ਨਾਤਾ ਜੋੜਨਾ ਨਾਮੁਮਕਿਨ ਹੈ। ਪਾਪ ਕਾਰਨ ਇਨਸਾਨ ਪਰਮੇਸ਼ੁਰ ਤੋਂ ਦੂਰ ਹੋ ਗਏ ਹਨ ਕਿਉਂਕਿ ਯਹੋਵਾਹ ਪਵਿੱਤਰ ਹੈ ਅਤੇ ਉਹ ਪਾਪ ਨਾਲ ਨਫ਼ਰਤ ਕਰਦਾ ਹੈ। (ਯਸਾਯਾਹ 6:3; 59:2) ਪਰ ਯਿਸੂ ਦੀ ਕੁਰਬਾਨੀ ਨੇ ਇਸ ਫ਼ਾਸਲੇ ਨੂੰ ਮਿਟਾ ਦਿੱਤਾ ਹੈ ਕਿਉਂਕਿ ਉਸ ਦੀ ਬਲ਼ੀ ਸਾਡੇ ਪਾਪਾਂ ਦੀ ਮਾਫ਼ੀ ਲਈ ਚੜ੍ਹਾਈ ਗਈ ਸੀ। (ਇਬਰਾਨੀਆਂ 10:12; 1 ਯੂਹੰਨਾ 1:7) ਜੇ ਅਸੀਂ ਪਰਮੇਸ਼ੁਰ ਦੇ ਇਸ ਇੰਤਜ਼ਾਮ ਨੂੰ ਸਵੀਕਾਰ ਕਰ ਕੇ ਯਿਸੂ ਵਿਚ ਨਿਹਚਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਮਿਹਰ ਪਾ ਸਕਦੇ ਹਾਂ। ਹਾਂ, ਸਾਡੇ ਲਈ ‘ਪਰਮੇਸ਼ੁਰ ਨਾਲ ਸੁਲ੍ਹਾ’ ਕਰਨ ਦਾ ਇਹੀ ਰਾਹ ਹੈ। *—ਰੋਮੀਆਂ 5:6-11.
12. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਹੀ “ਰਾਹ” ਹੈ?
1 ਯੂਹੰਨਾ 5:13, 14) ਯਿਸੂ ਨੇ ਖ਼ੁਦ ਕਿਹਾ ਸੀ: “ਜੇ ਤੁਸੀਂ ਮੇਰੇ ਨਾਂ ’ਤੇ ਪਿਤਾ ਤੋਂ ਕੁਝ ਵੀ ਮੰਗੋਗੇ, ਤਾਂ ਉਹ ਤੁਹਾਨੂੰ ਦੇ ਦੇਵੇਗਾ। . . . ਤੁਸੀਂ ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਤਾਂਕਿ ਤੁਹਾਡੀ ਖ਼ੁਸ਼ੀ ਦਾ ਕੋਈ ਅੰਤ ਨਾ ਹੋਵੇ।” (ਯੂਹੰਨਾ 16:23, 24) ਯਿਸੂ ਦੇ ਨਾਂ ’ਤੇ ਪ੍ਰਾਰਥਨਾ ਕਰਦਿਆਂ ਅਸੀਂ ਯਹੋਵਾਹ ਨੂੰ ਆਪਣਾ “ਪਿਤਾ” ਕਹਿ ਸਕਦੇ ਹਾਂ। (ਮੱਤੀ 6:9) ਯਿਸੂ ਨੂੰ ਇਸ ਲਈ ਵੀ “ਰਾਹ” ਕਿਹਾ ਜਾਂਦਾ ਹੈ ਕਿਉਂਕਿ ਉਸ ਨੇ ਸਾਡੇ ਵਾਸਤੇ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ। ਉਸ ਨੇ ਹਰ ਕੰਮ ਆਪਣੇ ਪਿਤਾ ਦੀ ਮਰਜ਼ੀ ਮੁਤਾਬਕ ਕਰ ਕੇ ਦਿਖਾਇਆ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਤਾਂ ਫਿਰ, ਯਹੋਵਾਹ ਨਾਲ ਰਿਸ਼ਤਾ ਜੋੜਨ ਲਈ ਸਾਨੂੰ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦੀ ਲੋੜ ਹੈ।—1 ਪਤਰਸ 2:21.
12 ਯਿਸੂ ਹੀ ਉਹ “ਰਾਹ” ਹੈ ਜਿਸ ਰਾਹੀਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਯਿਸੂ ਦੇ ਨਾਂ ’ਤੇ ਦਿਲੋਂ ਕੀਤੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੀਆਂ ਜਾਣਗੀਆਂ। (‘ਮੈਂ ਹੀ ਸੱਚਾਈ ਹਾਂ’
13, 14. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਿਸੂ ਹਮੇਸ਼ਾ ਸੱਚ ਬੋਲਦਾ ਸੀ? (ਅ) ਯਿਸੂ ਨੇ ਇਹ ਕਿਵੇਂ ਸਾਬਤ ਕੀਤਾ ਕਿ ਉਹ “ਸੱਚਾਈ” ਸੀ?
13 ਯਿਸੂ ਨੇ ਹਮੇਸ਼ਾ ਸੱਚਾਈ ਸਿਖਾਈ। (ਯੂਹੰਨਾ 8:40, 45, 46) ਉਸ ਦੇ ਮੂੰਹੋਂ ਕਦੇ ਕੋਈ ਝੂਠੀ ਗੱਲ ਨਹੀਂ ਨਿਕਲੀ। (1 ਪਤਰਸ 2:22) ਉਸ ਦੇ ਵਿਰੋਧੀਆਂ ਨੂੰ ਵੀ ਮੰਨਣਾ ਪਿਆ ਕਿ ਉਹ “ਪਰਮੇਸ਼ੁਰ ਦੇ ਰਾਹ ਦੀ ਹੀ ਸਿੱਖਿਆ ਦਿੰਦਾ” ਸੀ। (ਮਰਕੁਸ 12:13, 14) ਹਾਂ, ਯਿਸੂ ਗੱਲ ਕਰਦਿਆਂ, ਪ੍ਰਚਾਰ ਕਰਦਿਆਂ ਅਤੇ ਸਿਖਾਉਂਦਿਆਂ ਹਮੇਸ਼ਾ ਸੱਚ ਬੋਲਦਾ ਸੀ। ਪਰ ਉਸ ਦੇ ਇਹ ਕਹਿਣ ਦਾ ਕੀ ਮਤਲਬ ਸੀ, ‘ਮੈਂ ਹੀ ਸੱਚਾਈ ਹਾਂ’? ਆਓ ਦੇਖੀਏ।
14 ਯਾਦ ਕਰੋ ਕਿ ਸਦੀਆਂ ਪਹਿਲਾਂ ਯਹੋਵਾਹ ਨੇ ਬਾਈਬਲ ਵਿਚ ਮਸੀਹ ਇਬਰਾਨੀਆਂ 10:1) ਕੀ ਯਿਸੂ ਨੇ ਅਖ਼ੀਰ ਤਕ ਵਫ਼ਾਦਾਰ ਰਹਿ ਕੇ ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ? ਬਿਲਕੁਲ। ਉਸ ਦੇ ਇੱਦਾਂ ਕਰਨ ਨਾਲ ਸਾਬਤ ਹੋਇਆ ਕਿ ਯਹੋਵਾਹ ਸੱਚੀਆਂ ਭਵਿੱਖਬਾਣੀਆਂ ਕਰਨ ਵਾਲਾ ਪਰਮੇਸ਼ੁਰ ਹੈ। ਯਿਸੂ ਨੇ ਇਹ ਵੱਡੀ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਨਿਭਾਈ। ਉਸ ਨੇ ਆਪਣੀ ਕਹਿਣੀ ਤੇ ਕਰਨੀ ਦੁਆਰਾ ਹਰ ਭਵਿੱਖਬਾਣੀ ਨੂੰ ਪੂਰਾ ਕੀਤਾ। (2 ਕੁਰਿੰਥੀਆਂ 1:20) ਇਸ ਤੋਂ ਸਾਫ਼ ਜ਼ਾਹਰ ਹੈ ਕਿ ਯਿਸੂ ਹੀ “ਸੱਚਾਈ” ਸੀ। ਹਾਂ, ਯਹੋਵਾਹ ਦੇ ਬਚਨ ਦੀ ਸੱਚਾਈ ਯਿਸੂ ਮਸੀਹ ਰਾਹੀਂ ਪ੍ਰਗਟ ਹੋਈ।—ਯੂਹੰਨਾ 1:17; ਕੁਲੁੱਸੀਆਂ 2:16, 17.
ਬਾਰੇ ਸੈਂਕੜੇ ਭਵਿੱਖਬਾਣੀਆਂ ਲਿਖਵਾਈਆਂ ਸਨ। ਇਨ੍ਹਾਂ ਵਿਚ ਮਸੀਹ ਦੀ ਜ਼ਿੰਦਗੀ, ਸੇਵਕਾਈ ਅਤੇ ਮੌਤ ਬਾਰੇ ਖ਼ਾਸ-ਖ਼ਾਸ ਗੱਲਾਂ ਦੱਸੀਆਂ ਗਈਆਂ ਸਨ। ਇਸ ਤੋਂ ਇਲਾਵਾ, ਮੂਸਾ ਦੇ ਕਾਨੂੰਨ ਦੀਆਂ ਕਈ ਗੱਲਾਂ ਮਸੀਹ ਵੱਲ ਇਸ਼ਾਰਾ ਕਰਦੀਆਂ ਸਨ। (‘ਮੈਂ ਹੀ ਜ਼ਿੰਦਗੀ ਹਾਂ’
15. ਪੁੱਤਰ ਉੱਤੇ ਨਿਹਚਾ ਕਰਨ ਦਾ ਕੀ ਮਤਲਬ ਹੈ ਅਤੇ ਇੱਦਾਂ ਕਰਨ ਨਾਲ ਸਾਨੂੰ ਕਿਹੜੀ ਬਰਕਤ ਮਿਲੇਗੀ?
15 ਯਿਸੂ ਹੀ “ਜ਼ਿੰਦਗੀ” ਹੈ ਕਿਉਂਕਿ ਸਿਰਫ਼ ਉਸ ਦੇ ਜ਼ਰੀਏ ਸਾਨੂੰ “ਅਸਲੀ ਜ਼ਿੰਦਗੀ” ਮਿਲ ਸਕਦੀ ਹੈ। (1 ਤਿਮੋਥਿਉਸ 6:19) ਬਾਈਬਲ ਕਹਿੰਦੀ ਹੈ: “ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ; ਜਿਹੜਾ ਪੁੱਤਰ ਦੀ ਆਗਿਆ ਨਹੀਂ ਮੰਨਦਾ, ਉਸ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ, ਸਗੋਂ ਉਸ ਨੂੰ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨਾ ਪਵੇਗਾ।” (ਯੂਹੰਨਾ 3:36) ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰਨ ਦਾ ਕੀ ਮਤਲਬ ਹੈ? ਇਹੀ ਕਿ ਸਾਨੂੰ ਪੂਰਾ ਯਕੀਨ ਹੈ ਕਿ ਸਿਰਫ਼ ਉਸ ਦੇ ਰਾਹੀਂ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਅਸੀਂ ਆਪਣੇ ਕੰਮਾਂ ਰਾਹੀਂ ਨਿਹਚਾ ਦਾ ਸਬੂਤ ਦਿੰਦੇ ਹਾਂ, ਯਿਸੂ ਤੋਂ ਸਿੱਖਦੇ ਹਾਂ ਅਤੇ ਉਸ ਦੀਆਂ ਸਿੱਖਿਆਵਾਂ ਤੇ ਮਿਸਾਲ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। (ਯਾਕੂਬ 2:26) ਯਿਸੂ ’ਤੇ ਨਿਹਚਾ ਕਰਨ ਨਾਲ “ਛੋਟੇ ਝੁੰਡ” ਯਾਨੀ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਵਿਚ ਅਮਰ ਜੀਵਨ ਮਿਲੇਗਾ ਅਤੇ “ਹੋਰ ਭੇਡਾਂ” ਦੀ “ਵੱਡੀ ਭੀੜ” ਨੂੰ ਸੋਹਣੀ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਲੂਕਾ 12:32; 23:43; ਯੂਹੰਨਾ 10:16; ਪ੍ਰਕਾਸ਼ ਦੀ ਕਿਤਾਬ 7:9-17.
16, 17. (ੳ) ਯਿਸੂ ਉਨ੍ਹਾਂ ਲਈ “ਜ਼ਿੰਦਗੀ” ਕਿਵੇਂ ਸਾਬਤ ਹੋਵੇਗਾ ਜੋ ਮਰ ਚੁੱਕੇ ਹਨ? (ਅ) ਸਾਨੂੰ ਕਿਸ ਗੱਲ ਦਾ ਪੂਰਾ ਯਕੀਨ ਹੈ?
16 ਯਿਸੂ ਉਨ੍ਹਾਂ ਲਈ ਵੀ “ਜ਼ਿੰਦਗੀ” ਸਾਬਤ ਹੋਵੇਗਾ ਜੋ ਮਰ ਚੁੱਕੇ ਹਨ। ਆਪਣੇ ਦੋਸਤ ਲਾਜ਼ਰ ਨੂੰ ਜੀਉਂਦਾ ਕਰਨ ਤੋਂ ਪਹਿਲਾਂ ਯਿਸੂ ਨੇ ਉਸ ਦੀ ਭੈਣ ਮਾਰਥਾ ਨੂੰ ਕਿਹਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ। ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ।” (ਯੂਹੰਨਾ 11:25) ਯਹੋਵਾਹ ਨੇ ਆਪਣੇ ਪੁੱਤਰ ਨੂੰ “ਮੌਤ ਅਤੇ ਕਬਰ ਦੀਆਂ ਚਾਬੀਆਂ” ਦਿੱਤੀਆਂ ਹਨ ਯਾਨੀ ਉਸ ਨੂੰ ਮਰ ਚੁੱਕੇ ਲੋਕਾਂ ਨੂੰ ਜੀਉਂਦਾ ਕਰਨ ਦੀ ਸ਼ਕਤੀ ਦਿੱਤੀ ਹੈ। (ਪ੍ਰਕਾਸ਼ ਦੀ ਕਿਤਾਬ 1:17, 18) ਇਨ੍ਹਾਂ ਚਾਬੀਆਂ ਨਾਲ ਯਿਸੂ ਮੌਤ ਦੇ ਬੰਧਨ ਖੋਲ੍ਹੇਗਾ ਅਤੇ ਮਰੇ ਹੋਇਆਂ ਨੂੰ ਫਿਰ ਤੋਂ ਜੀਵਨ ਬਖ਼ਸ਼ੇਗਾ।—ਯੂਹੰਨਾ 5:28, 29.
17 ਯਿਸੂ ਨੇ ਧਰਤੀ ਉੱਤੇ ਆਪਣੀ ਜ਼ਿੰਦਗੀ ਅਤੇ ਸੇਵਕਾਈ ਦਾ ਮਕਸਦ ਇਨ੍ਹਾਂ ਸ਼ਬਦਾਂ ਨਾਲ ਸਮਝਾਇਆ: “ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ।” ਫਿਰ ਉਸ ਨੇ ਕਿਹਾ: “ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਰਫ਼ ਉਹੀ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਉਸ ਸਮੇਂ ਕਹੇ ਗਏ ਯਿਸੂ ਦੇ ਇਹ ਲਫ਼ਜ਼ ਅੱਜ ਸਾਡੇ ਲਈ ਵੀ ਮਾਅਨੇ ਰੱਖਦੇ ਹਨ। ਇਸ ਕਰਕੇ ਅਸੀਂ ਪੂਰਾ ਯਕੀਨ ਰੱਖ ਸਕਦੇ ਹਾਂ ਕਿ ਜੇ ਅਸੀਂ ਯਿਸੂ ਦੇ ਪਿੱਛੇ-ਪਿੱਛੇ ਚੱਲਾਂਗੇ, ਤਾਂ ਅਸੀਂ ਕਦੀ ਭਟਕਾਂਗੇ ਨਹੀਂ। ਉਹ ਜ਼ਰੂਰ ਸਾਨੂੰ ਰਾਹ ਦਿਖਾਵੇਗਾ ਤਾਂਕਿ ਅਸੀਂ ਪਰਮੇਸ਼ੁਰ ਨਾਲ ਰਿਸ਼ਤਾ ਜੋੜ ਸਕੀਏ।
ਤੁਸੀਂ ਕੀ ਕਰੋਗੇ?
18. ਯਿਸੂ ਦੇ ਚੇਲੇ ਹੋਣ ਦਾ ਕੀ ਮਤਲਬ ਹੈ?
18 ਅਸੀਂ ਸਿੱਖਿਆ ਹੈ ਕਿ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦਾ ਅਹਿਮ ਰੋਲ ਹੈ ਅਤੇ ਉਹ ਪਿਤਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਇਸ ਲਈ ਸਾਨੂੰ ਉਸ ਦੇ ਪਿੱਛੇ-ਪਿੱਛੇ ਚੱਲਣ ਦੀ ਲੋੜ ਹੈ। ਜਿੱਦਾਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਮਸੀਹ ਦੇ ਚੇਲੇ ਹੋਣ ਦਾ ਸਬੂਤ ਅਸੀਂ ਆਪਣੇ ਸ਼ਬਦਾਂ ਦੇ ਨਾਲ-ਨਾਲ ਆਪਣੇ ਕੰਮਾਂ ਰਾਹੀਂ ਵੀ ਦਿੰਦੇ ਹਾਂ। ਇਸ ਦਾ ਮਤਲਬ ਹੈ ਕਿ ਸਾਨੂੰ ਉਸ ਦੀਆਂ ਸਿੱਖਿਆਵਾਂ ਅਤੇ ਉਸ ਦੇ ਨਮੂਨੇ ਮੁਤਾਬਕ ਚੱਲਣ ਦੀ ਲੋੜ ਹੈ। (ਯੂਹੰਨਾ 13:15) ਇਹ ਕਿਤਾਬ ਤੁਹਾਡੀ ਇੱਦਾਂ ਕਰਨ ਵਿਚ ਮਦਦ ਕਰੇਗੀ।
19, 20. ਇਹ ਕਿਤਾਬ ਯਿਸੂ ਦੇ ਪਿੱਛੇ-ਪਿੱਛੇ ਚੱਲਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
19 ਅਗਲੇ ਅਧਿਆਵਾਂ ਵਿਚ ਅਸੀਂ ਯਿਸੂ ਦੀ ਜ਼ਿੰਦਗੀ ਅਤੇ ਉਸ ਦੀ ਸੇਵਕਾਈ ਬਾਰੇ ਧਿਆਨ ਨਾਲ ਸਟੱਡੀ ਕਰਾਂਗੇ। ਇਨ੍ਹਾਂ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਵਿਚ ਅਸੀਂ ਯਿਸੂ ਦੇ ਗੁਣਾਂ ਅਤੇ ਕੰਮਾਂ ਬਾਰੇ ਸਿੱਖਾਂਗੇ। ਦੂਜੇ ਹਿੱਸੇ ਵਿਚ ਅਸੀਂ ਦੇਖਾਂਗੇ ਕਿ ਉਸ ਨੇ ਕਿੰਨੇ ਜੋਸ਼ ਨਾਲ ਪ੍ਰਚਾਰ ਅਤੇ ਲੋਕਾਂ ਨੂੰ ਸਿੱਖਿਆ ਦੇਣ ਦਾ ਕੰਮ ਕੀਤਾ। ਤੀਜੇ ਹਿੱਸੇ ਵਿਚ ਅਸੀਂ ਸਿੱਖਾਂਗੇ ਕਿ ਉਸ ਨੇ ਪਿਆਰ ਕਿਵੇਂ ਜ਼ਾਹਰ ਕੀਤਾ। ਤੀਜੇ ਅਧਿਆਇ ਤੋਂ ਲੈ ਕੇ ਅਠਾਰ੍ਹਵੇਂ ਅਧਿਆਇ ਤਕ “ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਕਿਵੇਂ ਚੱਲ ਸਕਦੇ ਹੋ?” ਨਾਮਕ ਡੱਬੀ ਦਿੱਤੀ ਗਈ ਹੈ। ਇਸ ਵਿਚ ਦਿੱਤੀਆਂ ਆਇਤਾਂ ਅਤੇ ਸਵਾਲਾਂ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ਯਿਸੂ ਦੀ ਹੋਰ ਚੰਗੀ ਤਰ੍ਹਾਂ ਰੀਸ ਕਰ ਸਕਾਂਗੇ।
20 ਪਾਪੀ ਹੋਣ ਕਰਕੇ ਅਸੀਂ ਇਸ ਹਨੇਰੀ ਦੁਨੀਆਂ ਵਿਚ ਭਟਕ ਰਹੇ ਸਾਂ 1 ਯੂਹੰਨਾ 4:9, 10) ਸਾਡੀ ਦੁਆ ਹੈ ਕਿ ਪਰਮੇਸ਼ੁਰ ਦੇ ਇਸ ਗਹਿਰੇ ਪਿਆਰ ਸਦਕਾ ਤੁਸੀਂ ਯਿਸੂ ਦਾ ਇਹ ਸੱਦਾ ਕਬੂਲ ਕਰੋਗੇ: ‘ਆ ਮੇਰਾ ਚੇਲਾ ਬਣ ਜਾ।’—ਯੂਹੰਨਾ 1:43.
ਅਤੇ ਯਹੋਵਾਹ ਪਰਮੇਸ਼ੁਰ ਤੋਂ ਦੂਰ ਸਾਂ। ਪਰ ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਯਿਸੂ ਦੁਆਰਾ ਸਹੀ ਰਾਹ ਦਿਖਾਇਆ ਹੈ। ਜੀ ਹਾਂ, ਯਹੋਵਾਹ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਧਰਤੀ ’ਤੇ ਘੱਲ ਕੇ ਆਪਣਾ ਪਿਆਰ ਜ਼ਾਹਰ ਕੀਤਾ ਤਾਂਕਿ ਪਰਮੇਸ਼ੁਰ ਨਾਲ ਸਾਡੀ ਸੁਲ੍ਹਾ ਹੋ ਸਕੇ। (^ ਪੈਰਾ 3 ਯਿਸੂ ਦਾ ਰੋਲ ਇੰਨਾ ਅਹਿਮ ਹੈ ਕਿ ਬਾਈਬਲ ਵਿਚ ਉਸ ਨੂੰ ਕਈ ਨਾਂ ਅਤੇ ਖ਼ਿਤਾਬ ਦਿੱਤੇ ਗਏ ਹਨ।— ਸਫ਼ਾ 26 ’ਤੇ ਦਿੱਤੀ ਡੱਬੀ ਦੇਖੋ।
^ ਪੈਰਾ 9 ਮਿਸਾਲ ਲਈ, ਮੱਤੀ 10:29-31; 18:12-14, 21-35; 22:36-40 ਵਿਚ ਦਰਜ ਯਿਸੂ ਦੇ ਲਫ਼ਜ਼ ਪੜ੍ਹੋ।
^ ਪੈਰਾ 11 ਯੂਹੰਨਾ 14:6 ਵਿਚ ਯਿਸੂ ਨੇ “ਮੈਂ ਹੀ” ਕਹਿ ਕੇ ਆਪਣੇ ਖ਼ਾਸ ਰੁਤਬੇ ’ਤੇ ਜ਼ੋਰ ਦਿੱਤਾ ਕਿ ਉਹ ਹੀ ਰਾਹ ਹੈ ਯਾਨੀ ਸਿਰਫ਼ ਉਸ ਦੇ ਜ਼ਰੀਏ ਹੀ ਅਸੀਂ ਪਿਤਾ ਨਾਲ ਰਿਸ਼ਤਾ ਜੋੜ ਸਕਦੇ ਹਾਂ।