ਭਾਗ 2
ਯਿਸੂ ਨੇ ‘ਸਿੱਖਿਆ ਦਿੱਤੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ’
ਯਿਸੂ ਸਿਰਫ਼ ਇਕ ਤਰਖਾਣ ਹੀ ਨਹੀਂ ਸੀ। ਉਸ ਨੇ ਚਮਤਕਾਰਕਰਨ ਦੇ ਨਾਲ-ਨਾਲ ਬੀਮਾਰਾਂ ਨੂੰ ਠੀਕ ਕੀਤਾ ਅਤੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਪਰ ਲੋਕ ਉਸ ਨੂੰ ਗੁਰੂ ਕਹਿੰਦੇ ਸਨ ਕਿਉਂਕਿ ਉਸ ਦਾ ਮੁੱਖ ਕੰਮ ਸੀ ਲੋਕਾਂ ਨੂੰ ਸਿੱਖਿਆ ਦੇਣੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। (ਮੱਤੀ 4:23) ਯਿਸੂ ਦੇ ਚੇਲਿਆਂ ਵਜੋਂ ਸਾਨੂੰ ਵੀ ਇਹੀ ਕੰਮ ਸੌਂਪਿਆ ਗਿਆ ਹੈ। ਇਸ ਭਾਗ ਵਿਚ ਅਸੀਂ ਉਸ ਦੀ ਮਿਸਾਲ ’ਤੇ ਗੌਰ ਕਰਾਂਗੇ ਅਤੇ ਦੇਖਾਂਗੇ ਕਿ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।