ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰ
ਦੂਜਾ ਅਧਿਆਇ
ਇਕ ਪਿਤਾ ਅਤੇ ਉਸ ਦੇ ਵਿਗੜੇ ਹੋਏ ਪੁੱਤਰ
1, 2. ਇਹ ਸਮਝਾਓ ਕਿ ਯਹੋਵਾਹ ਦੇ ਪੁੱਤਰ ਕਿਵੇਂ ਵਿਗੜੇ।
ਹੋਰਨਾਂ ਮਾਪਿਆਂ ਵਾਂਗ, ਉਸ ਨੇ ਆਪਣੇ ਬੱਚਿਆਂ ਦੇ ਗੁਜ਼ਾਰੇ ਲਈ ਪੂਰਾ ਇੰਤਜ਼ਾਮ ਕੀਤਾ ਸੀ। ਕਈਆਂ ਸਾਲਾਂ ਲਈ ਉਸ ਨੇ ਪਿਆਰ ਨਾਲ ਉਨ੍ਹਾਂ ਲਈ ਰੋਟੀ, ਕੱਪੜੇ, ਤੇ ਮਕਾਨ ਦਾ ਪ੍ਰਬੰਧ ਕੀਤਾ। ਜ਼ਰੂਰਤ ਪੈਣ ਤੇ, ਉਸ ਨੇ ਉਨ੍ਹਾਂ ਨੂੰ ਤਾੜ ਕੇ ਸੁਧਾਰਿਆ ਵੀ ਪਰ ਕਦੇ ਵੀ ਹੱਦੋਂ ਵੱਧ ਨਹੀਂ; ਉਸ ਨੇ ਹਮੇਸ਼ਾ ‘ਜੋਗ ਸਜ਼ਾ’ ਦਿੱਤੀ ਸੀ। (ਯਿਰਮਿਯਾਹ 30:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਂ ਫਿਰ, ਅਸੀਂ ਉਸ ਦਰਦ ਦੀ ਸਿਰਫ਼ ਕਲਪਨਾ ਹੀ ਕਰ ਸਕਦੇ ਹਾਂ ਜੋ ਇਸ ਪਿਆਰ ਕਰਨ ਵਾਲੇ ਪਿਤਾ ਨੇ ਆਪਣੇ ਅਗਲੇ ਸ਼ਬਦ ਕਹਿਣ ਤੇ ਮਹਿਸੂਸ ਕੀਤਾ: “ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ, ਪਰ ਓਹ ਮੈਥੋਂ ਆਕੀ ਹੋ ਗਏ।”—ਯਸਾਯਾਹ 1:2ਅ.
2 ਇੱਥੇ ਜ਼ਿਕਰ ਕੀਤੇ ਗਏ ਵਿਗੜੇ ਹੋਏ ਪੁੱਤਰ ਯਹੂਦਾਹ ਦੇ ਲੋਕ ਸਨ, ਅਤੇ ਦੁਖੀ ਪਿਤਾ ਯਹੋਵਾਹ ਪਰਮੇਸ਼ੁਰ ਸੀ। ਕਿੰਨੀ ਅਫ਼ਸੋਸ ਦੀ ਗੱਲ ਹੈ! ਯਹੋਵਾਹ ਨੇ ਯਹੂਦੀਆਂ ਨੂੰ ਪਾਲਿਆ-ਪੋਸਿਆ ਅਤੇ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਵਿਚਕਾਰ ਮਾਣ ਬਖ਼ਸ਼ਿਆ ਸੀ। ਬਾਅਦ ਵਿਚ ਉਸ ਨੇ ਹਿਜ਼ਕੀਏਲ ਨਬੀ ਰਾਹੀਂ ਉਨ੍ਹਾਂ ਨੂੰ ਯਾਦ ਦਿਲਾਇਆ ਕਿ “ਮੈਂ ਤੈਨੂੰ ਕਸੀਦੇ ਵਾਲੇ ਕੱਪੜੇ ਪਵਾਏ ਅਤੇ ਤਖਸ ਦੇ ਚੰਮ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਨਿਰੇ ਰੇਸ਼ਮ ਨਾਲ ਕੱਜਿਆ।” (ਹਿਜ਼ਕੀਏਲ 16:10) ਫਿਰ ਵੀ, ਆਮ ਤੌਰ ਤੇ ਯਹੂਦਾਹ ਦੇ ਲੋਕਾਂ ਨੇ ਉਸ ਦੀ ਕਦਰ ਨਹੀਂ ਕੀਤੀ ਜੋ ਯਹੋਵਾਹ ਨੇ ਉਨ੍ਹਾਂ ਵਾਸਤੇ ਕੀਤਾ ਸੀ। ਸਗੋਂ, ਉਨ੍ਹਾਂ ਨੇ ਬਗਾਵਤ ਕੀਤੀ, ਉਹ ਆਕੀ ਹੋ ਗਏ।
3. ਯਹੋਵਾਹ ਨੇ ਆਕਾਸ਼ ਅਤੇ ਧਰਤੀ ਨੂੰ ਯਹੂਦਾਹ ਦੀ ਬਗਾਵਤ ਬਾਰੇ ਗਵਾਹੀ ਦੇਣ ਲਈ ਕਿਉਂ ਕਿਹਾ ਸੀ?
3 ਇਸ ਲਈ, ਆਪਣੇ ਵਿਗੜੇ ਹੋਏ ਪੁੱਤਰਾਂ ਬਾਰੇ ਗੱਲ ਕਰਨ ਤੋਂ ਪਹਿਲਾਂ, ਯਹੋਵਾਹ ਯਸਾਯਾਹ 1:2ੳ) ਅਸੀਂ ਕਹਿ ਸਕਦੇ ਹਾਂ ਕਿ ਸਦੀਆਂ ਪਹਿਲਾਂ, ਜਦੋਂ ਇਸਰਾਏਲੀਆਂ ਨੂੰ ਅਣਆਗਿਆਕਾਰੀ ਦੇ ਨਤੀਜਿਆਂ ਬਾਰੇ ਸਾਫ਼-ਸਾਫ਼ ਚੇਤਾਵਨੀਆਂ ਦਿੱਤੀਆਂ ਗਈਆਂ ਸਨ, ਤਾਂ ਮਾਨੋ ਆਕਾਸ਼ ਅਤੇ ਧਰਤੀ ਨੇ ਵੀ ਸੁਣਿਆ ਸੀ। ਮੂਸਾ ਨੇ ਕਿਹਾ ਸੀ: “ਮੈਂ ਅਕਾਸ਼ ਅਤੇ ਧਰਤੀ ਦੀ ਗਵਾਹੀ ਤੁਹਾਡੇ ਵਿਰੁੱਧ ਅੱਜ ਲੈਂਦਾ ਹਾਂ ਕਿ ਛੇਤੀ ਨਾਲ ਉਸ ਧਰਤੀ ਉੱਤੋਂ ਤੁਹਾਡਾ ਉੱਕਾ ਹੀ ਨਾਸ ਹੋ ਜਾਵੇਗਾ ਜਿੱਥੇ ਤੁਸੀਂ ਕਬਜ਼ਾ ਕਰਨ ਨੂੰ ਯਰਦਨੋਂ ਪਾਰ ਜਾਂਦੇ ਹੋ।” (ਬਿਵਸਥਾ ਸਾਰ 4:26) ਯਸਾਯਾਹ ਦੇ ਜ਼ਮਾਨੇ ਵਿਚ, ਯਹੋਵਾਹ ਨੇ ਆਕਾਸ਼ ਅਤੇ ਧਰਤੀ ਨੂੰ ਯਹੂਦਾਹ ਦੀ ਬਗਾਵਤ ਬਾਰੇ ਗਵਾਹੀ ਦੇਣ ਲਈ ਕਿਹਾ।
ਨੇ ਇਹ ਬਿਆਨ ਕੀਤਾ: “ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ, ਯਹੋਵਾਹ ਐਉਂ ਫ਼ਰਮਾਉਂਦਾ ਹੈ।” (4. ਯਹੋਵਾਹ ਯਹੂਦਾਹ ਦੇ ਅੱਗੇ ਕਿਵੇਂ ਪੇਸ਼ ਆਉਣਾ ਚਾਹੁੰਦਾ ਸੀ?
4 ਲੋਕਾਂ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਨ੍ਹਾਂ ਨੂੰ ਸਿੱਧੇ ਢੰਗ ਨਾਲ ਸੁਧਰਨ ਦੀ ਜ਼ਰੂਰਤ ਸੀ। ਲੇਕਿਨ, ਧਿਆਨ ਦੇਣ ਵਾਲੀ ਅਤੇ ਦਿਲ ਨੂੰ ਖ਼ੁਸ਼ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਭੈੜੀਆਂ ਹਾਲਤਾਂ ਵਿਚ ਵੀ ਯਹੋਵਾਹ ਯਹੂਦੀਆਂ ਅੱਗੇ ਇਕ ਪਿਆਰੇ ਪਿਤਾ ਵਜੋਂ ਪੇਸ਼ ਆਉਣਾ ਚਾਹੁੰਦਾ ਸੀ ਨਾ ਕਿ ਸਿਰਫ਼ ਇਕ ਮਾਲਕ ਵਜੋਂ ਜਿਸ ਨੇ ਉਨ੍ਹਾਂ ਨੂੰ ਖ਼ਰਿਦਿਆ ਹੋਇਆ ਸੀ। ਅਸਲ ਵਿਚ, ਯਹੋਵਾਹ ਆਪਣੇ ਲੋਕਾਂ ਦੀ ਬੇਨਤੀ ਕਰ ਰਿਹਾ ਸੀ ਕਿ ਉਹ ਇਸ ਮਾਮਲੇ ਨੂੰ ਕਿਸੇ ਦੁਖੀ ਪਿਤਾ ਦੇ ਨਜ਼ਰੀਏ ਤੋਂ ਦੇਖਣ ਜਿਸ ਦੇ ਪੁੱਤਰ ਜ਼ਿੱਦ ਕਰ ਰਹੇ ਹੋਣ। ਸ਼ਾਇਦ ਯਹੂਦਾਹ ਵਿਚ ਕੁਝ ਮਾਪੇ ਆਪਣੇ ਨਿੱਜੀ ਤਜਰਬੇ ਕਰਕੇ ਐਸੀ ਸਮੱਸਿਆ ਸਮਝ ਸਕਦੇ ਸਨ, ਅਤੇ ਇਹ ਉਦਾਹਰਣ ਸ਼ਾਇਦ ਉਨ੍ਹਾਂ ਦੇ ਦਿਲਾਂ ਵਿਚ ਖੁਭੀ ਹੋਵੇ। ਜੋ ਵੀ ਹੋਇਆ, ਯਹੋਵਾਹ ਨੇ ਯਹੂਦਾਹ ਵਿਰੁੱਧ ਆਪਣਾ ਮੁਕੱਦਮਾ ਸੁਣਾਇਆ।
ਡੰਗਰ ਜ਼ਿਆਦਾ ਜਾਣਦੇ ਸਨ
5. ਇਸਰਾਏਲ ਦੇ ਉਲਟ, ਬਲਦ ਅਤੇ ਖੋਤੇ ਨੇ ਵਫ਼ਾਦਾਰੀ ਕਿਵੇਂ ਦਿਖਾਈ?
5 ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਬਲਦ ਆਪਣੇ ਮਾਲਕ ਨੂੰ, ਅਤੇ ਖੋਤਾ ਆਪਣੇ ਸਾਈਂ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਯਸਾਯਾਹ 1:3) * ਬਲਦ ਅਤੇ ਖੋਤਾ ਭਾਰਾ ਕੰਮ ਕਰਨ ਵਾਲੇ ਡੰਗਰ ਹਨ। ਮੱਧ ਪੂਰਬੀ ਲੋਕ ਇਨ੍ਹਾਂ ਡੰਗਰਾਂ ਨੂੰ ਖੇਤੀ-ਬਾੜੀ ਦੇ ਕੰਮ-ਕਾਰਾਂ ਵਿਚ ਅੱਜ ਵੀ ਵਰਤਦੇ ਹਨ। ਵਾਕਈ, ਯਹੂਦਾਹ ਦੇ ਲੋਕਾਂ ਨੇ ਇਸ ਗੱਲ ਦਾ ਇਨਕਾਰ ਨਹੀਂ ਕੀਤਾ ਕਿ ਇਹ ਡੰਗਰ ਵੀ ਵਫ਼ਾਦਾਰੀ ਦਿਖਾਉਂਦੇ ਸਨ। ਉਹ ਆਪਣੇ ਮਾਲਕ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਇਸ ਸੰਬੰਧ ਵਿਚ ਬਾਈਬਲ ਦੇ ਇਕ ਖੋਜਕਾਰ ਦੀ ਟਿੱਪਣੀ ਉੱਤੇ ਗੌਰ ਕਰੋ ਕਿ ਇਕ ਸ਼ਾਮ ਉਸ ਨੇ ਇਕ ਮੱਧ ਪੂਰਬੀ ਸ਼ਹਿਰ ਵਿਚ ਕੀ ਦੇਖਿਆ ਸੀ: “ਜਿਉਂ ਹੀ ਪਸ਼ੂ ਸ਼ਹਿਰ ਦੇ ਅੰਦਰ ਆਏ ਉਹ ਖਿੰਡਣ ਲੱਗ ਪਏ। ਹਰ ਬਲਦ ਆਪਣੇ ਮਾਲਕ ਅਤੇ ਉਸ ਦੇ ਘਰ ਦੇ ਰਸਤੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਇਕ ਪਲ ਵੀ ਭੀੜੀਆਂ ਅਤੇ ਟੇਢੀਆਂ ਗਲੀਆਂ ਵਿਚ ਗੁਆਚਾ ਫਿਰਦਾ ਨਹੀਂ ਦੇਖਿਆ ਗਿਆ। ਤਾਂ ਖੋਤਾ ਵੀ ਸਿੱਧਾ ਦਰਵਾਜ਼ੇ ਤੇ ਅਤੇ ‘ਆਪਣੇ ਮਾਲਕ ਦੀ ਖੁਰਲੀ’ ਤੇ ਪਹੁੰਚਿਆ।”
ਮੇਰੀ ਪਰਜਾ ਨਹੀਂ ਸੋਚਦੀ।” (6. ਯਹੂਦਾਹ ਦੇ ਲੋਕਾਂ ਨੇ ਬੇਸਮਝੀ ਕਿਵੇਂ ਦਿਖਾਈ ਸੀ?
6 ਯਸਾਯਾਹ ਦੇ ਜ਼ਮਾਨੇ ਵਿਚ ਅਜਿਹੇ ਨਜ਼ਾਰੇ ਆਮ ਸਨ ਜਿਸ ਕਰਕੇ, ਯਹੋਵਾਹ ਦਾ ਸੁਨੇਹਾ ਬਿਲਕੁਲ ਸਪੱਸ਼ਟ ਸੀ: ਜੇਕਰ ਡੰਗਰ ਆਪਣੇ ਮਾਲਕ ਨੂੰ ਅਤੇ ਆਪਣੀ ਖੁਰਲੀ ਨੂੰ ਪਛਾਣਦਾ ਸੀ, ਤਾਂ ਯਹੂਦਾਹ ਦੇ ਲੋਕਾਂ ਕੋਲ ਯਹੋਵਾਹ ਨੂੰ ਛੱਡ ਦੇਣ ਦਾ ਕਿਹੜਾ ਬਹਾਨਾ ਹੋ ਸਕਦਾ ਸੀ? ਸੱਚ-ਮੁੱਚ ਉਨ੍ਹਾਂ ਨੇ ‘ਸੋਚਿਆ ਹੀ ਨਹੀਂ।’ ਇਹ ਇਸ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੀ ਖ਼ੁਸ਼ਹਾਲੀ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਯਹੋਵਾਹ ਦੇ ਹੱਥਾਂ ਵਿਚ ਸਨ। ਦਰਅਸਲ ਇਹ ਯਹੋਵਾਹ ਦੇ ਰਹਿਮ ਦਾ ਸਬੂਤ ਹੈ ਕਿ ਇਸ ਦੇ ਬਾਵਜੂਦ ਵੀ ਉਸ ਨੇ ਯਹੂਦਾਹ ਦੇ ਲੋਕਾਂ ਨੂੰ “ਮੇਰੀ ਪਰਜਾ” ਸੱਦਿਆ!
7. ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਕਰਨ ਦੇ ਕਿਹੜੇ ਕੁਝ ਤਰੀਕੇ ਹਨ?
7 ਯਹੋਵਾਹ ਨੇ ਜੋ ਕੁਝ ਸਾਡੇ ਲਈ ਕੀਤਾ ਹੈ ਉਸ ਨੂੰ ਠੁਕਰਾ ਕੇ ਸਾਨੂੰ ਕਦੀ ਵੀ ਬੇਸਮਝੀ ਨਹੀਂ ਦਿਖਾਉਣੀ ਚਾਹੀਦੀ! ਸਗੋਂ, ਸਾਨੂੰ ਜ਼ਬੂਰਾਂ ਦੇ ਲਿਖਾਰੀ ਦਾਊਦ ਦੀ ਰੀਸ ਕਰਨੀ ਚਾਹੀਦੀ ਹੈ, ਜਿਸ ਨੇ ਕਿਹਾ: “ਹੇ ਯਹੋਵਾਹ, ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਾਂਗਾ, ਮੈਂ ਤੇਰੇ ਸਾਰੇ ਅਚਰਜ ਕੰਮਾਂ ਦਾ ਵਰਨਣ ਕਰਾਂਗਾ।” (ਜ਼ਬੂਰ 9:1) ਇਸ ਤਰ੍ਹਾਂ ਕਰਨ ਵਿਚ ਯਹੋਵਾਹ ਬਾਰੇ ਲਗਾਤਾਰ ਗਿਆਨ ਲੈ ਕੇ ਸਾਨੂੰ ਹੌਸਲਾ ਮਿਲੇਗਾ, ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਪਵਿੱਤਰ ਪੁਰਖ ਦਾ ਗਿਆਨ ਹੀ ਸਮਝ ਹੈ।” (ਕਹਾਉਤਾਂ 9:10) ਅਸੀਂ ਹਰ ਰੋਜ਼ ਯਹੋਵਾਹ ਦੀਆਂ ਬਰਕਤਾਂ ਉੱਤੇ ਮਨਨ ਕਰ ਕੇ ਆਪਣੇ ਸਵਰਗੀ ਪਿਤਾ ਦੀ ਪੂਰੀ ਕਦਰ ਕਰਾਂਗੇ ਅਤੇ ਉਸ ਦੇ ਧੰਨਵਾਦੀ ਹੋਵਾਂਗੇ। (ਕੁਲੁੱਸੀਆਂ 3:15) ਯਹੋਵਾਹ ਕਹਿੰਦਾ ਹੈ ਕਿ “ਜਿਹੜਾ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ, ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ, ਮੈਂ ਉਹ ਨੂੰ ਪਰਮੇਸ਼ੁਰ ਦੀ ਮੁਕਤੀ ਵਿਖਾਵਾਂਗਾ।”—ਜ਼ਬੂਰ 50:23.
“ਇਸਰਾਏਲ ਦੇ ਪਵਿੱਤਰ ਪੁਰਖ” ਦਾ ਡਾਢਾ ਅਪਮਾਨ
8. ਯਹੂਦਾਹ ਦੇ ਲੋਕਾਂ ਨੂੰ ਇਕ “ਪਾਪੀ ਕੌਮ” ਕਿਉਂ ਸੱਦਿਆ ਜਾ ਸਕਦਾ ਸੀ?
8 ਯਸਾਯਾਹ ਨੇ ਯਹੂਦਾਹ ਦੀ ਕੌਮ ਲਈ ਆਪਣਾ ਸੁਨੇਹਾ ਇਨ੍ਹਾਂ ਕਰੜੇ ਸ਼ਬਦਾਂ ਨਾਲ ਜਾਰੀ ਰੱਖਿਆ: “ਹਾਇ, ਪਾਪੀ ਕੌਮ! ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤ੍ਰ! ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਤਾ, ਓਹ ਉੱਕੇ ਹੀ ਬੇਮੁਖ ਹੋ ਗਏ।” (ਯਸਾਯਾਹ 1:4) ਬੁਰੇ ਕੰਮ ਇਸ ਹੱਦ ਤਕ ਜਮ੍ਹਾ ਹੋ ਸਕਦੇ ਹਨ ਕਿ ਉਹ ਇਕ ਭਾਰਾ ਬੋਝ ਬਣ ਸਕਦੇ ਹਨ। ਅਬਰਾਹਾਮ ਦੇ ਜ਼ਮਾਨੇ ਵਿਚ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਦੇ ਪਾਪ ਨੂੰ “ਬਹੁਤ ਭਾਰੀ” ਕਿਹਾ ਸੀ। (ਉਤਪਤ 18:20) ਯਹੂਦਾਹ ਦੇ ਲੋਕਾਂ ਵਿਚ ਵੀ ਇਹੋ ਕੁਝ ਜ਼ਾਹਰ ਹੋਇਆ, ਕਿਉਂ ਜੋ ਯਸਾਯਾਹ ਨੇ ਕਿਹਾ ਕਿ ਉਹ “ਬਦੀ ਨਾਲ ਲੱਦੇ ਹੋਏ” ਸਨ। ਇਸ ਦੇ ਨਾਲ-ਨਾਲ, ਉਸ ਨੇ ਉਨ੍ਹਾਂ ਨੂੰ “ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤ੍ਰ” ਵੀ ਸੱਦਿਆ। ਜੀ ਹਾਂ, ਯਹੂਦਾਹ ਦੇ ਲੋਕ ਵਿਗੜੇ ਹੋਏ ਬੱਚਿਆਂ ਵਰਗੇ ਸਨ। ਉਹ “ਬੇਮੁਖ ਹੋ ਗਏ” ਸਨ ਜਾਂ ਜਿਵੇਂ ਨਵਾਂ ਅਨੁਵਾਦ ਕਹਿੰਦਾ ਹੈ ਉਨ੍ਹਾਂ ਨੇ ਆਪਣੇ ਪਿਤਾ ਵੱਲੋਂ “ਮੂੰਹ ਮੋੜ ਲਿਆ” ਸੀ।
9. “ਇਸਰਾਏਲ ਦੇ ਪਵਿੱਤਰ ਪੁਰਖ” ਸ਼ਬਦਾਂ ਦੀ ਕੀ ਮਹੱਤਤਾ ਹੈ?
9 ਆਪਣੇ ਜ਼ਿੱਦੀ ਚਾਲ-ਚਲਣ ਦੁਆਰਾ, ਯਹੂਦਾਹ ਦੇ ਲੋਕ “ਇਸਰਾਏਲ ਦੇ ਪਵਿੱਤਰ ਪੁਰਖ” ਦਾ ਬਿਲਕੁਲ ਨਿਰਾਦਰ ਕਰ ਰਹੇ ਸਨ। ਇਨ੍ਹਾਂ ਸ਼ਬਦਾਂ ਦੀ ਕੀ ਮਹੱਤਤਾ ਹੈ, ਜੋ ਯਸਾਯਾਹ ਦੀ ਪੁਸਤਕ ਵਿਚ 25 ਵਾਰ ਪਾਏ ਜਾਂਦੇ ਹਨ? ਪਵਿੱਤਰ ਹੋਣ ਦਾ ਅਰਥ ਹੈ ਸਾਫ਼ ਅਤੇ ਸ਼ੁੱਧ ਹੋਣਾ। ਯਹੋਵਾਹ ਉੱਤਮ ਹੱਦ ਤਕ ਪਵਿੱਤਰ ਹੈ। (ਪਰਕਾਸ਼ ਦੀ ਪੋਥੀ 4:8) ਇਸਰਾਏਲੀਆਂ ਨੂੰ ਇਸ ਹਕੀਕਤ ਦੀ ਯਾਦ ਦਿਲਾਈ ਜਾਂਦੀ ਸੀ ਜਦੋਂ ਵੀ ਉਹ ਪ੍ਰਧਾਨ ਜਾਜਕ ਦੀ ਪਗੜੀ ਉੱਤੇ ਚਮਕੀਲੇ ਪੱਤ੍ਰ ਤੇ ਉੱਕਰੇ ਹੋਏ ਇਹ ਸ਼ਬਦ ਦੇਖਦੇ ਸਨ: “ਯਹੋਵਾਹ ਲਈ ਪਵਿੱਤ੍ਰਤਾਈ।” (ਕੂਚ 39:30) ਇਸ ਤਰ੍ਹਾਂ, ਯਹੋਵਾਹ ਨੂੰ ‘ਇਸਰਾਏਲ ਦਾ ਪਵਿੱਤਰ ਪੁਰਖ’ ਸੱਦ ਕੇ, ਯਸਾਯਾਹ ਨੇ ਯਹੂਦਾਹ ਦੇ ਪਾਪ ਦੀ ਗੰਭੀਰਤਾ ਨੂੰ ਦਿਖਾਇਆ। ਇਹ ਵਿਗੜੇ ਹੋਏ ਲੋਕ ਸਿੱਧੇ ਤੌਰ ਤੇ ਉਸ ਹੁਕਮ ਨੂੰ ਤੋੜ ਰਹੇ ਸਨ ਜੋ ਉਨ੍ਹਾਂ ਦੇ ਪਿਓ-ਦਾਦਿਆਂ ਨੂੰ ਦਿੱਤਾ ਗਿਆ ਸੀ: “ਤੁਸਾਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਅਤੇ ਤੁਸਾਂ ਪਵਿੱਤ੍ਰ ਬਣਨਾ, ਮੈਂ ਜੋ ਪਵਿੱਤ੍ਰ ਹਾਂ।”—ਲੇਵੀਆਂ 11:44.
10. ਅਸੀਂ “ਇਸਰਾਏਲ ਦੇ ਪਵਿੱਤਰ ਪੁਰਖ” ਦਾ ਨਿਰਾਦਰ ਕਰਨ ਤੋਂ ਕਿਵੇਂ ਬਚ ਸਕਦੇ ਹਾਂ?
10 ਅੱਜ ਮਸੀਹੀਆਂ ਨੂੰ ਯਹੂਦਾਹ ਵਾਂਗ “ਇਸਰਾਏਲ ਦੇ ਪਵਿੱਤਰ ਪੁਰਖ” ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ ਉਨ੍ਹਾਂ ਨੂੰ ਯਹੋਵਾਹ ਦੀ ਪਵਿੱਤਰਤਾ ਦੀ ਰੀਸ ਕਰਨੀ ਚਾਹੀਦੀ ਹੈ। (1 ਪਤਰਸ 1:15, 16) ਨਾਲੇ ਉਨ੍ਹਾਂ ਨੂੰ ‘ਬੁਰਿਆਈ ਤੋਂ ਘਿਣ ਕਰਨ’ ਦੀ ਲੋੜ ਹੈ। (ਜ਼ਬੂਰ 97:10) ਬਦਚਲਣੀ, ਮੂਰਤੀ-ਪੂਜਾ, ਚੋਰੀ, ਅਤੇ ਨਸ਼ੇਬਾਜ਼ੀ ਵਰਗੇ ਕੰਮ ਮਸੀਹੀ ਕਲੀਸਿਯਾ ਨੂੰ ਭ੍ਰਿਸ਼ਟ ਕਰ ਸਕਦੇ ਹਨ। ਇਸ ਲਈ ਜਿਹੜੇ ਇਹ ਕੰਮ ਕਰਨੇ ਨਹੀਂ ਛੱਡਦੇ ਉਨ੍ਹਾਂ ਨੂੰ ਕਲੀਸਿਯਾ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ। ਅਖ਼ੀਰ ਵਿਚ, ਜਿਹੜੇ ਲੋਕ ਅਸ਼ੁੱਧ ਕੰਮ ਕਰਨ ਤੋਂ ਨਹੀਂ ਹਟਦੇ, ਉਹ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਦਾ ਆਨੰਦ ਨਹੀਂ ਮਾਣਨਗੇ। ਦਰਅਸਲ, ਅਜਿਹੇ ਸਾਰੇ ਬੁਰੇ ਕੰਮ “ਇਸਰਾਏਲ ਦੇ ਪਵਿੱਤਰ ਪੁਰਖ” ਦਾ ਡਾਢਾ ਅਪਮਾਨ ਕਰਦੇ ਹਨ।—ਰੋਮੀਆਂ 1:26, 27; 1 ਕੁਰਿੰਥੀਆਂ 5:6-11; 6:9, 10.
ਸਿਰ ਤੋਂ ਪੈਰਾਂ ਤਕ ਬੀਮਾਰ
11, 12. (ੳ) ਯਹੂਦਾਹ ਦੀ ਬੁਰੀ ਹਾਲਤ ਬਾਰੇ ਦੱਸੋ। (ਅ) ਸਾਨੂੰ ਯਹੂਦਾਹ ਉੱਤੇ ਤਰਸ ਕਿਉਂ ਨਹੀਂ ਖਾਣਾ ਚਾਹੀਦਾ?
11 ਯਸਾਯਾਹ ਨੇ ਯਹੂਦਾਹ ਦੇ ਲੋਕਾਂ ਦੀ ਮੰਦੀ ਹਾਲਤ ਵੱਲ ਧਿਆਨ ਖਿੱਚ ਕੇ ਉਨ੍ਹਾਂ ਨਾਲ ਤਰਕ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ: “ਤੁਸੀਂ ਕਿਉਂ ਹੋਰ ਮਾਰ ਖਾਓਗੇ, ਧਰਮ ਤੋਂ ਮੁੱਕਰਦੇ ਜਾਓਗੇ?” ਯਸਾਯਾਹ ਮਾਨੋ ਇਹ ਪੁੱਛ ਰਿਹਾ ਸੀ: ‘ਕੀ ਤੁਸੀਂ ਕਾਫ਼ੀ ਦੁੱਖ ਨਹੀਂ ਭੋਗ ਲਿਆ? ਬਗਾਵਤ ਕਰਦੇ ਰਹਿਣ ਨਾਲ ਤੁਸੀਂ ਆਪਣੇ ਆਪ ਉੱਤੇ ਹੋਰ ਦੁੱਖ ਕਿਉਂ ਲਿਆ ਰਹੇ ਹੋ?’ ਯਸਾਯਾਹ ਨੇ ਅੱਗੇ ਕਿਹਾ: “ਸਾਰਾ ਸਿਰ ਬਿਮਾਰ ਹੈ, ਅਤੇ ਸਾਰਾ ਦਿਲ ਕਮਜ਼ੋਰ ਹੈ। ਪੈਰ ਦੀ ਤਲੀ ਤੋਂ ਸਿਰ ਤਾਈਂ ਉਸ ਵਿੱਚ ਤੰਦਰੁਸਤੀ ਨਹੀਂ।” (ਯਸਾਯਾਹ 1:5, 6ੳ) ਯਹੂਦਾਹ ਇਕ ਘਿਣਾਉਣੀ, ਰੋਗੀ ਹਾਲਤ ਵਿਚ ਸੀ—ਉਹ ਸਿਰ ਤੋਂ ਲੈ ਕੇ ਪੈਰਾਂ ਤਕ ਰੂਹਾਨੀ ਤੌਰ ਤੇ ਬੀਮਾਰ ਸੀ। ਕਿੰਨੀ ਬੁਰੀ ਹਾਲਤ!
12 ਕੀ ਸਾਨੂੰ ਯਹੂਦਾਹ ਉੱਤੇ ਤਰਸ ਖਾਣਾ ਚਾਹੀਦਾ ਹੈ? ਬਿਲਕੁਲ ਨਹੀਂ! ਸਦੀਆਂ ਬਿਵਸਥਾ ਸਾਰ 28:35) ਯਹੂਦਾਹ ਆਪਣੇ ਜ਼ਿੱਦੀ ਚਾਲ-ਚਲਣ ਕਰਕੇ ਇਹ ਦੁਖ ਆਪਣੇ ਆਪ ਉੱਤੇ ਲਿਆ ਰਿਹਾ ਸੀ। ਅਤੇ ਜੇ ਯਹੂਦਾਹ ਦੇ ਲੋਕ ਯਹੋਵਾਹ ਦੇ ਆਗਿਆਕਾਰ ਹੀ ਰਹਿੰਦੇ, ਤਾਂ ਉਹ ਇਨ੍ਹਾਂ ਸਾਰਿਆਂ ਦੁਖਾਂ ਤੋਂ ਬਚ ਸਕਦੇ ਸਨ।
ਪਹਿਲਾਂ ਇਸਰਾਏਲ ਦੀ ਪੂਰੀ ਕੌਮ ਨੂੰ ਅਣਆਗਿਆਕਾਰੀ ਦੀ ਸਜ਼ਾ ਬਾਰੇ ਚੇਤਾਵਨੀ ਦਿੱਤੀ ਗਈ ਸੀ। ਹੋਰ ਗੱਲਾਂ ਦੇ ਨਾਲ-ਨਾਲ ਇਕ ਸਜ਼ਾ ਇਹ ਸੀ ਕਿ “ਯਹੋਵਾਹ ਤੁਹਾਨੂੰ ਬਹੁਤ ਬੁਰੇ ਫੋੜਿਆਂ ਨਾਲ ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸੱਕੋਗੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਤੁਹਾਡੇ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੀਕ ਮਾਰੇਗਾ।” (13, 14. (ੳ) ਯਹੂਦਾਹ ਨੂੰ ਕਿਸ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਸੀ? (ਅ) ਕੀ ਯਹੂਦਾਹ ਨੇ ਬੀਮਾਰੀ ਕਾਰਨ ਆਪਣੇ ਵਿਗੜੇ ਚਾਲ-ਚਲਣ ਸੁਧਾਰ ਲਏ ਸਨ?
13 ਯਸਾਯਾਹ ਨੇ ਯਹੂਦਾਹ ਦੇ ਦਰਦਨਾਕ ਹਾਲ ਬਾਰੇ ਅੱਗੇ ਕਿਹਾ: “ਸੱਟ, ਚੋਟ ਅਤੇ ਕੱਚੇ ਘਾਉ, ਓਹ ਨਾ ਨਪਿੱਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।” (ਯਸਾਯਾਹ 1:6ਅ) ਇੱਥੇ ਨਬੀ ਨੇ ਤਿੰਨ ਤਰ੍ਹਾਂ ਦੇ ਜ਼ਖ਼ਮਾਂ ਬਾਰੇ ਦੱਸਿਆ: ਸੱਟ (ਜਿਵੇਂ ਕਿ ਤਲਵਾਰ ਜਾਂ ਚਾਕੂ ਨਾਲ ਕੱਟੇ ਜਾਣਾ), ਚੋਟ (ਮਾਰ-ਕੁਟਾਈ ਨਾਲ ਪਏ ਨੀਲ ਤੇ ਸੋਜ), ਅਤੇ ਕੱਚੇ ਘਾਉ (ਤਾਜ਼ੇ, ਖੁੱਲ੍ਹੇ ਜ਼ਖ਼ਮ ਜੋ ਇਸ ਤਰ੍ਹਾਂ ਲੱਗਣ ਕਿ ਉਹ ਕਦੇ ਵੀ ਨਹੀਂ ਭਰਨਗੇ)। ਇੱਥੇ ਸਾਨੂੰ ਇਕ ਅਜਿਹੇ ਇਨਸਾਨ ਦਾ ਖ਼ਿਆਲ ਆਉਂਦਾ ਹੈ ਜਿਸ ਨੂੰ ਸਖ਼ਤ ਸਜ਼ਾ ਦਿੱਤੀ ਗਈ ਹੋਵੇ ਅਤੇ ਉਸ ਦਾ ਪੂਰਾ ਸਰੀਰ ਜ਼ਖ਼ਮੀ ਹੈ। ਯਹੂਦਾਹ ਸੱਚ-ਮੁੱਚ ਅਜਿਹੇ ਹੀ ਬੁਰੇ ਹਾਲ ਵਿਚ ਸੀ।
14 ਕੀ ਯਹੂਦਾਹ ਆਪਣੀ ਦੁਖੀ ਹਾਲਤ ਕਾਰਨ ਯਹੋਵਾਹ ਵੱਲ ਮੁੜਿਆ ਸੀ? ਨਹੀਂ! ਉਹ ਕੌਮ, ਕਹਾਉਤਾਂ 29:1 ਦੇ ਵਿਗੜੇ ਹੋਏ ਇਨਸਾਨ ਵਰਗੀ ਸੀ: “ਜਿਹੜਾ ਝੱਟੇ ਬਿੰਦੇ ਤਾੜ ਖਾ ਕੇ ਵੀ ਧੌਣ ਦਾ ਅਕੜੇਵਾਂ ਕਰੇ, ਉਹ ਅਚਾਣਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਉ ਨਾ ਹੋਵੇਗਾ।” ਇਸ ਤਰ੍ਹਾਂ ਲੱਗਦਾ ਸੀ ਕਿ ਕੌਮ ਦਾ ਕੋਈ ਇਲਾਜ ਨਹੀਂ ਹੋ ਸਕਦਾ ਸੀ। ਜਿਵੇਂ ਯਸਾਯਾਹ ਨੇ ਕਿਹਾ, ਉਸ ਦੇ ਜ਼ਖ਼ਮ “ਨਾ ਨਪਿੱਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।” * ਕਿਹਾ ਜਾ ਸਕਦਾ ਹੈ ਕਿ ਯਹੂਦਾਹ ਅਜਿਹੇ ਖੁੱਲ੍ਹੇ ਜ਼ਖ਼ਮ ਵਰਗਾ ਸੀ ਜੋ ਹਰ ਪਾਸੇ ਫੈਲਿਆ ਹੋਇਆ ਹੈ, ਅਤੇ ਜਿਸ ਉੱਤੇ ਕੋਈ ਪੱਟੀ ਨਹੀਂ ਬੰਨ੍ਹੀ ਗਈ।
15. ਅਸੀਂ ਆਪਣੇ ਆਪ ਨੂੰ ਰੂਹਾਨੀ ਤੌਰ ਤੇ ਰੋਗੀ ਹੋਣ ਤੋਂ ਕਿਵੇਂ ਬਚਾ ਸਕਦੇ ਹਾਂ?
ਰੋਮੀਆਂ 12:9) ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਪਰਮੇਸ਼ੁਰ ਦੀ ਆਤਮਾ, ਜਾਂ ਸ਼ਕਤੀ, ਦੇ ਫਲ ਪੈਦਾ ਕਰਨ ਦੀ ਵੀ ਲੋੜ ਹੈ। (ਗਲਾਤੀਆਂ 5:22, 23) ਇਸ ਤਰ੍ਹਾਂ ਕਰਨ ਨਾਲ, ਅਸੀਂ ਉਸ ਹਾਲਤ ਤੋਂ ਬਚਾਂਗੇ ਜਿਸ ਨੇ ਯਹੂਦਾਹ ਨੂੰ ਸਿਰ ਤੋਂ ਲੈ ਕੇ ਪੈਰਾਂ ਤਕ ਰੂਹਾਨੀ ਤੌਰ ਤੇ ਰੋਗੀ ਕੀਤਾ ਸੀ।
15 ਯਹੂਦਾਹ ਤੋਂ ਸਬਕ ਸਿੱਖਦੇ ਹੋਏ, ਸਾਨੂੰ ਵੀ ਰੂਹਾਨੀ ਤੌਰ ਤੇ ਰੋਗੀ ਹੋਣ ਤੋਂ ਚੌਕਸ ਰਹਿਣਾ ਚਾਹੀਦਾ ਹੈ। ਸਰੀਰਕ ਬੀਮਾਰੀ ਵਾਂਗ, ਰੂਹਾਨੀ ਬੀਮਾਰੀ ਸਾਡੇ ਵਿੱਚੋਂ ਕਿਸੇ ਨੂੰ ਵੀ ਲੱਗ ਸਕਦੀ ਹੈ। ਆਖ਼ਰਕਾਰ, ਸਾਡੇ ਵਿੱਚੋਂ ਕਿਹੜਾ ਹੈ ਜਿਸ ਉੱਤੇ ਕਾਮਨਾ ਦਾ ਪ੍ਰਭਾਵ ਨਹੀਂ ਪੈਂਦਾ? ਸਾਡੇ ਦਿਲਾਂ ਵਿਚ ਲਾਲਚ ਅਤੇ ਹੱਦੋਂ ਵੱਧ ਐਸ਼ ਕਰਨ ਦੀ ਇੱਛਾ ਜੜ੍ਹ ਫੜ ਸਕਦੀ ਹੈ। ਇਸ ਲਈ, ਸਾਨੂੰ ਇਹ ਸਲਾਹ ਲਾਗੂ ਕਰਨ ਦੀ ਜ਼ਰੂਰਤ ਹੈ ਕਿ “ਬੁਰਿਆਈ ਤੋਂ ਸੂਗ ਕਰੋ, ਭਲਿਆਈ ਨਾਲ ਮਿਲੇ ਰਹੋ।” (ਉੱਜੜਿਆ ਹੋਇਆ ਦੇਸ਼
16. (ੳ) ਯਸਾਯਾਹ ਨੇ ਯਹੂਦਾਹ ਦੀ ਜ਼ਮੀਨ ਬਾਰੇ ਕੀ ਕਿਹਾ ਸੀ? (ਅ) ਕੁਝ ਵਿਦਵਾਨ ਕਿਉਂ ਕਹਿੰਦੇ ਹਨ ਕਿ ਇਹ ਸ਼ਬਦ ਸ਼ਾਇਦ ਆਹਾਜ਼ ਦੇ ਰਾਜ ਦੌਰਾਨ ਕਹੇ ਗਏ ਸਨ, ਪਰ ਅਸੀਂ ਇਨ੍ਹਾਂ ਨੂੰ ਕਿਵੇਂ ਸਮਝ ਸਕਦੇ ਹਾਂ?
16 ਯਸਾਯਾਹ ਨੇ ਆਪਣੀ ਡਾਕਟਰੀ ਉਦਾਹਰਣ ਤੋਂ ਬਾਅਦ ਯਹੂਦਾਹ ਦੀ ਜ਼ਮੀਨ ਬਾਰੇ ਗੱਲ ਕੀਤੀ। ਜਿਵੇਂ ਉਹ ਲੜਾਈ ਤੋਂ ਬਾਅਦ ਬਰਬਾਦ ਕੀਤੇ ਗਏ ਮੈਦਾਨ ਵੱਲ ਤੱਕ ਰਿਹਾ ਹੋਵੇ, ਉਸ ਨੇ ਕਿਹਾ: “ਤੁਹਾਡਾ ਦੇਸ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ, ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜਮੀਨ ਨੂੰ ਖਾਈ ਜਾਂਦੇ ਹਨ, ਅਤੇ ਉਹ ਉਜਾੜ ਹੈ ਭਈ ਜਾਣੋ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੈ।” (ਯਸਾਯਾਹ 1:7) ਕੁਝ ਵਿਦਵਾਨ ਕਹਿੰਦੇ ਹਨ ਕਿ ਭਾਵੇਂ ਇਹ ਸ਼ਬਦ ਯਸਾਯਾਹ ਦੀ ਪੁਸਤਕ ਦੇ ਮੁਢਲੇ ਹਿੱਸੇ ਵਿਚ ਪਾਏ ਜਾਂਦੇ ਹਨ, ਹੋ ਸਕਦਾ ਹੈ ਕਿ ਇਹ ਸ਼ਬਦ ਨਬੀ ਦੀ ਬਾਅਦ ਦੀ ਸੇਵਕਾਈ ਵਿਚ, ਯਾਨੀ ਬੁਰੇ ਰਾਜਾ ਆਹਾਜ਼ ਦੇ ਰਾਜ ਦੌਰਾਨ ਕਹੇ ਗਏ ਹੋਣ। ਉਹ ਦਾਅਵਾ ਕਰਦੇ ਹਨ ਕਿ ਉੱਜ਼ੀਯਾਹ ਦਾ ਰਾਜ ਇੰਨਾ ਖ਼ੁਸ਼ਹਾਲ ਸੀ ਕਿ ਉਸ ਬਾਰੇ ਇੰਨੀਆਂ ਖ਼ਰਾਬ ਗੱਲਾਂ ਨਹੀਂ ਕਹੀਆਂ ਜਾ ਸਕਦੀਆਂ। ਇਹ ਪੂਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਯਸਾਯਾਹ ਦੀ ਪੁਸਤਕ ਵਿਚ ਹਰ ਘਟਨਾ ਸਮੇਂ ਦੇ ਅਨੁਸਾਰ ਲਿਖੀ ਗਈ ਸੀ ਕਿ ਨਹੀਂ। ਪਰ, ਸੰਭਵ ਹੈ ਕਿ ਯਸਾਯਾਹ ਨੇ ਜੋ ਦੇਸ਼ ਦੇ ਉਜੜਣ ਬਾਰੇ ਉੱਪਰ ਕਿਹਾ, ਉਹ ਇਕ ਭਵਿੱਖਬਾਣੀ ਸੀ। ਯਸਾਯਾਹ ਲਿਖਣ ਦਾ ਉਹੀ ਢੰਗ ਇਸਤੇਮਾਲ ਕਰ ਰਿਹਾ ਸੀ ਜੋ ਬਾਈਬਲ ਦੇ ਹੋਰ ਹਿੱਸਿਆਂ ਵਿਚ ਇਸਤੇਮਾਲ ਕੀਤਾ ਗਿਆ ਹੈ। ਉਸ ਨੇ ਭਵਿੱਖ ਦੀ ਘਟਨਾ ਬਾਰੇ ਇਸ ਤਰ੍ਹਾਂ ਲਿਖਿਆ ਜਿਵੇਂ ਉਹ ਪਹਿਲਾਂ ਹੀ ਹੋ ਚੁੱਕੀ ਹੋਵੇ। ਇਸ ਤਰ੍ਹਾਂ ਉਹ ਜ਼ੋਰ ਦੇ ਰਿਹਾ ਸੀ ਕਿ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ।—ਪਰਕਾਸ਼ ਦੀ ਪੋਥੀ 11:15 ਦੀ ਤੁਲਨਾ ਕਰੋ।
17. ਉਜਾੜੇ ਜਾਣ ਦੀ ਭਵਿੱਖਬਾਣੀ ਤੋਂ ਯਹੂਦਾਹ ਦੇ ਲੋਕਾਂ ਨੂੰ ਹੈਰਾਨ ਕਿਉਂ ਨਹੀਂ ਹੋਣਾ ਚਾਹੀਦਾ ਸੀ?
17 ਜੋ ਵੀ ਹੋਵੇ, ਯਹੂਦਾਹ ਦੇ ਉਜਾੜੇ ਜਾਣ ਦੀ ਭਵਿੱਖਬਾਣੀ ਇਨ੍ਹਾਂ ਜ਼ਿੱਦੀ ਅਤੇ ਅਣਆਗਿਆਕਾਰ ਲੋਕਾਂ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਸੀ। ਸਦੀਆਂ ਪਹਿਲਾਂ ਯਹੋਵਾਹ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਬਗਾਵਤ ਦਾ ਨਤੀਜਾ ਕੀ ਹੋਵੇਗਾ। ਉਸ ਨੇ ਕਿਹਾ ਸੀ: “ਮੈਂ ਉਸ ਦੇਸ ਦਾ ਨਾਸ ਕਰਵਾਵਾਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ ਸੋ ਵੇਖਕੇ ਅਚਰਜ ਹੋ ਜਾਣਗੇ। ਅਤੇ ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾਵਾਂਗਾ ਅਤੇ ਮੈਂ ਤੁਹਾਡੇ ਮਗਰੋਂ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ ਵੇਹਲਾ ਹੋ ਜਾਏਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ।”—ਲੇਵੀਆਂ 26:32, 33; 1 ਰਾਜਿਆਂ 9:6-8.
18-20. ਯਸਾਯਾਹ 1:7, 8 ਦੇ ਸ਼ਬਦ ਕਦੋਂ ਪੂਰੇ ਹੁੰਦੇ ਹਨ, ਅਤੇ ਉਸ ਸਮੇਂ ਯਹੋਵਾਹ ਨੇ ਕਿਸ ਤਰ੍ਹਾਂ ‘ਰਹਿੰਦ ਖੂੰਧ ਛੱਡੀ’ ਸੀ?
18 ਜ਼ਾਹਰਾ ਤੌਰ ਤੇ ਯਸਾਯਾਹ 1:7, 8 ਦੇ ਸ਼ਬਦ ਅੱਸ਼ੂਰ (ਸੀਰੀਆ) ਦੇ ਹਮਲਿਆਂ ਦੌਰਾਨ ਪੂਰੇ ਹੋਏ ਸਨ। ਨਤੀਜੇ ਵਜੋਂ ਇਸਰਾਏਲ ਤਬਾਹ ਹੋਇਆ ਅਤੇ ਯਹੂਦਾਹ ਵਿਚ ਦੂਰ ਤਕ ਤਬਾਹੀ ਅਤੇ ਦੁੱਖ ਫੈਲਿਆ। (2 ਰਾਜਿਆਂ 17:5, 18; 18:11, 13; 2 ਇਤਹਾਸ 29:8, 9) ਪਰ, ਯਹੂਦਾਹ ਦਾ ਪੂਰੀ ਤਰ੍ਹਾਂ ਨਾਸ਼ ਇਸ ਸਮੇਂ ਨਹੀਂ ਹੋਇਆ। ਯਸਾਯਾਹ ਨੇ ਕਿਹਾ: “ਸੀਯੋਨ ਦੀ ਧੀ ਅੰਗੂਰੀ ਬਾਗ ਦੇ ਛੱਪਰ ਵਾਂਙੁ ਛੱਡੀ ਗਈ, ਕਕੜੀਆਂ ਦੇ ਖੇਤ ਦੀ ਕੁੱਲੀ ਵਾਂਙੁ, ਯਾ ਘੇਰੇ ਹੋਏ ਨਗਰ ਵਾਂਙੁ।”—ਯਸਾਯਾਹ 1:8.
19 ਇਸ ਸਾਰੀ ਤਬਾਹੀ ਦਰਮਿਆਨ “ਸੀਯੋਨ ਦੀ ਧੀ,” ਯਾਨੀ ਯਰੂਸ਼ਲਮ, ਖੜ੍ਹਾ ਰਿਹਾ। ਲੇਕਿਨ ਅੰਗੂਰਾਂ ਦੇ ਬਾਗ਼ ਵਿਚ ਛੱਪਰ ਜਾਂ ਖੀਰਿਆਂ ਦੇ ਖੇਤ ਵਿਚ ਰਾਖੇ ਦੀ ਕੁੱਲੀ ਵਾਂਗ ਉਹ ਸੁਰੱਖਿਅਤ ਨਹੀਂ ਲੱਗਦਾ ਸੀ। ਨੀਲ ਦਰਿਆ ਦੀ ਯਾਤਰਾ ਕਰਦੇ ਸਮੇਂ, 19ਵੀਂ ਸਦੀ ਦੇ ਇਕ ਵਿਦਵਾਨ ਨੂੰ ਯਸਾਯਾਹ ਦੇ ਇਨ੍ਹਾਂ ਸ਼ਬਦਾਂ ਦਾ ਚੇਤਾ ਆਇਆ ਜਦੋਂ ਉਸ ਨੇ ਅਜਿਹੀਆਂ ਕੁੱਲੀਆਂ ਦੇਖੀਆਂ। ਉਸ ਨੇ ਉਨ੍ਹਾਂ ਬਾਰੇ ਕਿਹਾ ਕਿ ਉਹ ‘ਤੇਜ਼ ਹਵਾ ਦੇ ਸਾਮ੍ਹਣੇ ਇਕ ਨਾਜ਼ੁਕ ਵਾੜ ਜਿੰਨੀ ਸੁਰੱਖਿਆ ਵੀ ਨਹੀਂ ਦਿੰਦੀਆਂ ਸਨ।’ ਵਾਢੀ ਤੋਂ ਬਾਅਦ ਯਹੂਦਾਹ ਵਿਚ ਇਹ ਕੁੱਲੀਆਂ ਆਪੇ ਡਿੱਗਣ ਲਈ ਛੱਡੀਆਂ ਜਾਂਦੀਆਂ ਸਨ। ਫਿਰ ਵੀ, ਅੱਸ਼ੂਰ ਦੀ ਸ਼ਕਤੀਸ਼ਾਲੀ ਫ਼ੌਜ ਦੇ ਸਾਮ੍ਹਣੇ ਯਰੂਸ਼ਲਮ ਭਾਵੇਂ ਜਿੰਨਾ ਮਰਜ਼ੀ ਕਮਜ਼ੋਰ ਨਜ਼ਰ ਆਇਆ ਹੋਵੇ, ਉਹ ਬਚ ਗਿਆ।
ਯਸਾਯਾਹ 1:9) * ਅੰਤ ਵਿਚ ਯਹੋਵਾਹ, ਅੱਸ਼ੂਰ ਦੀ ਤਾਕਤ ਦੇ ਵਿਰੁੱਧ, ਯਹੂਦਾਹ ਦੀ ਸਹਾਇਤਾ ਕਰਨ ਆਇਆ। ਸਦੂਮ ਅਤੇ ਅਮੂਰਾਹ ਦੇ ਵਾਂਗ, ਯਹੂਦਾਹ ਮਿਟਿਆ ਨਹੀਂ ਪਰ ਬਚ ਗਿਆ।
20 ਯਸਾਯਾਹ ਨੇ ਆਪਣੇ ਇਸ ਅਗੰਮ ਵਾਕ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤਾ: “ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦ ਖੂੰਧ ਨਾ ਛੱਡਦਾ, ਤਾਂ ਅਸੀਂ ਸਦੂਮ ਵਰਗੇ ਹੁੰਦੇ, ਅਮੂਰਾਹ ਜੇਹੇ ਹੋ ਜਾਂਦੇ।” (21. ਬਾਬਲ ਦੁਆਰਾ ਯਰੂਸ਼ਲਮ ਦਾ ਨਾਸ਼ ਕਰਨ ਤੋਂ ਬਾਅਦ, ਯਹੋਵਾਹ ਨੇ ਕੁਝ ਰਹਿੰਦ ਖੂੰਧ ਕਿਉਂ ਛੱਡੀ?
21 ਤਕਰੀਬਨ 100 ਸਾਲ ਬਾਅਦ, ਯਹੂਦਾਹ ਨੂੰ ਫਿਰ ਧਮਕੀ ਦਿੱਤੀ ਗਈ ਸੀ। ਉਸ ਦੇ ਲੋਕਾਂ ਨੇ ਅੱਸ਼ੂਰ ਦੇਸ਼ ਤੋਂ ਮਿਲੀ ਸਜ਼ਾ ਤੋਂ ਸਬਕ ਨਹੀਂ ਸਿੱਖਿਆ ਸੀ। “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ।” ਨਤੀਜੇ ਵਜੋਂ “ਯਹੋਵਾਹ ਦਾ ਗੁੱਸਾ ਆਪਣੇ 2 ਇਤਹਾਸ 36:16) ਬਾਬਲ ਦੇ ਬਾਦਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਤੇ ਹਮਲਾ ਕਰ ਕੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਵਾਰ, “ਅੰਗੂਰੀ ਬਾਗ ਦੇ ਛੱਪਰ” ਵਰਗੀ ਕੋਈ ਚੀਜ਼ ਨਹੀਂ ਛੱਡੀ ਗਈ। ਯਰੂਸ਼ਲਮ ਦਾ ਵੀ ਨਾਸ਼ ਕੀਤਾ ਗਿਆ। (2 ਇਤਹਾਸ 36:17-21) ਫਿਰ ਵੀ, ਯਹੋਵਾਹ ਨੇ ‘ਕੁਝ ਰਹਿੰਦ ਖੂੰਧ ਛੱਡੀ।’ ਭਾਵੇਂ ਕਿ ਯਹੂਦਾਹ ਨੇ ਗ਼ੁਲਾਮੀ ਵਿਚ 70 ਸਾਲ ਝੱਲੇ, ਯਹੋਵਾਹ ਨੇ ਨਿਸ਼ਚਿਤ ਕੀਤਾ ਕਿ ਉਸ ਕੌਮ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਖ਼ਾਸ ਕਰਕੇ ਦਾਊਦ ਦੀ ਵੰਸ਼ਾਵਲੀ ਨੂੰ, ਜਿਸ ਤੋਂ ਵਾਅਦਾ ਕੀਤੇ ਹੋਏ ਮਸੀਹਾ ਨੇ ਆਉਣਾ ਸੀ।
ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।” (22, 23. ਪਹਿਲੀ ਸਦੀ ਵਿਚ, ਯਹੋਵਾਹ ਨੇ ਕੁਝ ਰਹਿੰਦ ਖੂੰਧ ਕਿਉਂ ਛੱਡੀ ਸੀ?
22 ਪਹਿਲੀ ਸਦੀ ਵਿਚ, ਇਸਰਾਏਲ ਨੇ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਵਜੋਂ ਆਪਣੇ ਮੱਤੀ 21:43; 23:37-39; ਯੂਹੰਨਾ 1:11) ਕੀ ਇਸ ਦਾ ਮਤਲਬ ਇਹ ਸੀ ਕਿ ਧਰਤੀ ਉੱਤੇ ਉਸ ਵੇਲੇ ਯਹੋਵਾਹ ਦੀ ਕੋਈ ਖ਼ਾਸ ਕੌਮ ਨਹੀਂ ਰਹੀ ਸੀ? ਨਹੀਂ। ਪੌਲੁਸ ਰਸੂਲ ਨੇ ਦਿਖਾਇਆ ਕਿ ਯਸਾਯਾਹ 1:9 ਦੀ ਅਜੇ ਇਕ ਹੋਰ ਵੀ ਪੂਰਤੀ ਹੋਣੀ ਸੀ। ਸੈਪਟੁਜਿੰਟ ਤਰਜਮੇ ਤੋਂ ਹਵਾਲਾ ਦਿੰਦੇ ਹੋਏ, ਉਸ ਨੇ ਲਿਖਿਆ: “ਜਿਵੇਂ ਯਸਾਯਾਹ ਨੇ ਅੱਗੇ ਭੀ ਕਿਹਾ ਹੈ—ਜੇ ਸੈਨਾਂ ਦੇ ਪ੍ਰਭੁ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ।”—ਰੋਮੀਆਂ 9:29.
ਆਖ਼ਰੀ ਸੰਕਟ ਦਾ ਸਾਮ੍ਹਣਾ ਕੀਤਾ ਸੀ। ਜਦੋਂ ਯਿਸੂ ਨੇ ਆਪਣੇ ਆਪ ਨੂੰ ਵਾਅਦਾ ਕੀਤੇ ਗਏ ਮਸੀਹਾ ਵਜੋਂ ਪੇਸ਼ ਕੀਤਾ, ਤਾਂ ਉਸ ਕੌਮ ਨੇ ਉਸ ਨੂੰ ਰੱਦ ਕਰ ਦਿੱਤਾ। ਸਿੱਟੇ ਵਜੋਂ, ਯਹੋਵਾਹ ਨੇ ਉਨ੍ਹਾਂ ਨੂੰ ਵੀ ਰੱਦ ਕਰ ਦਿੱਤਾ। (23 ਇਸ ਵਾਰ ਬਚ ਨਿਕਲਣ ਵਾਲੇ ਮਸਹ ਕੀਤੇ ਹੋਏ ਮਸੀਹੀ ਸਨ, ਜਿਨ੍ਹਾਂ ਨੇ ਯਿਸੂ ਮਸੀਹ ਵਿਚ ਨਿਹਚਾ ਕੀਤੀ ਸੀ। ਸਭ ਤੋਂ ਪਹਿਲਾਂ, ਇਹ ਯਹੂਦੀ ਮਸੀਹੀ ਸਨ। ਬਾਅਦ ਵਿਚ ਗ਼ੈਰ-ਯਹੂਦੀ ਵੀ ਮਸੀਹੀ ਬਣ ਕੇ ਉਨ੍ਹਾਂ ਨਾਲ ਮਿਲ ਗਏ। ਇਕੱਠੇ ਇਹ ਨਵਾਂ ਇਸਰਾਏਲ ਬਣੇ, ਯਾਨੀ ‘ਪਰਮੇਸ਼ੁਰ ਦਾ ਇਸਰਾਏਲ।’ (ਗਲਾਤੀਆਂ 6:16; ਰੋਮੀਆਂ 2:29) ਇਹ “ਅੰਸ” 70 ਸਾ.ਯੁ. ਵਿਚ ਯਹੂਦੀ ਰੀਤੀ-ਵਿਵਸਥਾ ਦੇ ਨਾਸ਼ ਤੋਂ ਬਚ ਗਈ। ਅਸਲ ਵਿਚ, ‘ਪਰਮੇਸ਼ੁਰ ਦਾ ਇਸਰਾਏਲ’ ਅੱਜ ਵੀ ਸਾਡੇ ਨਾਲ ਹੈ। ਸਾਰੀਆਂ ਕੌਮਾਂ ਵਿੱਚੋਂ ਲੱਖਾਂ ਹੀ ਵਿਅਕਤੀ ਮਸੀਹੀ ਬਣ ਕੇ ਇਸ ਨਾਲ ਮਿਲ ਗਏ ਹਨ। ਇਹ ਲੋਕ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਬਣਦੇ ਹਨ “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।”—ਪਰਕਾਸ਼ ਦੀ ਪੋਥੀ 7:9.
24. ਜੇਕਰ ਲੋਕ ਮਨੁੱਖਜਾਤੀ ਦੀ ਸਭ ਤੋਂ ਵੱਡੀ ਬਿਪਤਾ ਵਿੱਚੋਂ ਬਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕਿਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ?
24 ਬਹੁਤ ਜਲਦੀ ਇਹ ਸੰਸਾਰ ਆਰਮਾਗੇਡਨ ਦੀ ਲੜਾਈ ਦਾ ਸਾਮ੍ਹਣਾ ਕਰੇਗਾ। (ਪਰਕਾਸ਼ ਦੀ ਪੋਥੀ 16:14, 16) ਭਾਵੇਂ ਕਿ ਇਹ ਬਿਪਤਾ ਯਹੂਦਾਹ ਉੱਤੇ ਅੱਸ਼ੂਰ ਜਾਂ ਬਾਬਲ ਦੇ ਹਮਲੇ ਨਾਲੋਂ ਵੱਡੀ ਹੋਵੇਗੀ ਅਤੇ 70 ਸਾ.ਯੁ. ਵਿਚ ਯਹੂਦਿਯਾ ਉੱਤੇ ਰੋਮੀ ਤਬਾਹੀ ਤੋਂ ਵੀ ਵੱਡੀ ਹੋਵੇਗੀ, ਫਿਰ ਵੀ ਕੁਝ ਲੋਕ ਬਚ ਜਾਣਗੇ। (ਪਰਕਾਸ਼ ਦੀ ਪੋਥੀ 7:14) ਤਾਂ ਫਿਰ, ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਸਾਰੇ ਯਸਾਯਾਹ ਦੇ ਉਨ੍ਹਾਂ ਸ਼ਬਦਾਂ ਉੱਤੇ ਚੰਗੀ ਤਰ੍ਹਾਂ ਗੌਰ ਕਰੀਏ ਜੋ ਉਸ ਨੇ ਯਹੂਦਾਹ ਨੂੰ ਕਹੇ ਸਨ! ਇਨ੍ਹਾਂ ਦਾ ਅਰਥ ਉਸ ਸਮੇਂ ਦੇ ਵਫ਼ਾਦਾਰ ਲੋਕਾਂ ਲਈ ਬਚਾਅ ਸੀ। ਅਤੇ ਅੱਜ ਇਨ੍ਹਾਂ ਦਾ ਅਰਥ ਵਿਸ਼ਵਾਸ ਕਰਨ ਵਾਲਿਆਂ ਲਈ ਬਚਾਅ ਹੋ ਸਕਦਾ ਹੈ।
[ਫੁਟਨੋਟ]
^ ਪੈਰਾ 5 ਇੱਥੇ “ਇਸਰਾਏਲ” ਨਾਂ ਦੋ-ਗੋਤੀ ਰਾਜ ਯਹੂਦਾਹ ਨੂੰ ਸੰਕੇਤ ਕਰਦਾ ਹੈ।
^ ਪੈਰਾ 14 ਯਸਾਯਾਹ ਦੇ ਸ਼ਬਦ ਉਸ ਦੇ ਜ਼ਮਾਨੇ ਦੇ ਡਾਕਟਰੀ ਇਲਾਜ ਬਾਰੇ ਸਾਨੂੰ ਕੁਝ ਦੱਸਦੇ ਹਨ। ਬਾਈਬਲ ਦਾ ਇਕ ਖੋਜਕਾਰ ਨੋਟ ਕਰਦਾ ਹੈ: “ਜ਼ਖਮ ਵਿੱਚੋਂ ਪਾਕ ਕੱਢਣ ਲਈ ਸਭ ਤੋਂ ਪਹਿਲਾਂ ਉਸ ਨੂੰ ‘ਢੱਕਿਆ’ ਜਾਂ ‘ਘੁੱਟਿਆ’ ਜਾਂਦਾ ਸੀ; ਫਿਰ, ਜਿਵੇਂ ਹਿਜ਼ਕੀਯਾਹ ਨਾਲ ਕੀਤਾ ਗਿਆ ਸੀ (ਅਧਿ. 38, ਆਇਤ 21) ਉਸ ਦਾ ਫੋੜਾ ਕਿਸੇ ਲੇਪ ਨਾਲ ‘ਬੰਨ੍ਹਿਆ’ ਗਿਆ ਸੀ। ਉਸ ਤੋਂ ਬਾਅਦ ਤੇਲ ਜਾਂ ਮਲ੍ਹਮ ਨਾਲ ਫੋੜੇ ਨੂੰ ਸਾਫ਼ ਕੀਤਾ ਗਿਆ ਸੀ। ਜਿਵੇਂ ਲੂਕਾ 10:34 ਵਿਚ ਦੱਸਿਆ ਗਿਆ ਹੈ, ਸ਼ਾਇਦ ਤੇਲ ਅਤੇ ਮੈ ਵਰਤੇ ਗਏ ਸਨ।”
^ ਪੈਰਾ 20 ਕੀਲ ਅਤੇ ਡੇਲਿਟਸ ਦੁਆਰਾ ਲਿਖੀ ਗਈ ਬਾਈਬਲ ਉੱਤੇ ਟਿੱਪਣੀ ਕਹਿੰਦੀ ਹੈ: “ਨਬੀ ਦੀ ਗੱਲਬਾਤ ਇੱਥੇ ਹੀ ਖ਼ਤਮ ਹੁੰਦੀ ਹੈ। ਇੱਥੇ ਲਿਖਾਈ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ। ਇਸ ਦਾ ਸੰਕੇਤ ਪੁਰਾਣੀਆਂ ਲਿਖਤਾਂ ਤੋਂ ਮਿਲਦਾ ਹੈ ਜਿਨ੍ਹਾਂ ਵਿਚ ਨੌਵੀਂ ਅਤੇ ਦੱਸਵੀਂ ਆਇਤ ਦੇ ਵਿਚਕਾਰ ਖਾਲੀ ਜਗ੍ਹਾ ਛੱਡੀ ਗਈ ਹੈ। ਖਾਲੀ ਜਗ੍ਹਾ ਛੱਡ ਕੇ ਜਾਂ ਨਵੀਂ ਲਾਈਨ ਤੋਂ ਲਿਖ ਕੇ ਲਿਖਾਈ ਨੂੰ ਹਿੱਸਿਆਂ ਵਿਚ ਵੰਡਣਾ, ਸ੍ਵਰ-ਅੱਖਰ ਦੇ ਚਿੰਨ੍ਹ ਅਤੇ ਨਿਸ਼ਾਨ ਲਾਉਣ ਨਾਲੋਂ ਪੁਰਾਣਾ ਹੈ। ਇਹ ਸਭ ਤੋਂ ਪ੍ਰਾਚੀਨ ਰਿਵਾਜਾਂ ਤੇ ਆਧਾਰਿਤ ਹੈ।”
[ਸਵਾਲ]
[ਸਫ਼ਾ 20 ਉੱਤੇ ਤਸਵੀਰ]
ਸਦੂਮ ਅਤੇ ਅਮੂਰਾਹ ਤੋਂ ਉਲਟ, ਯਹੂਦਾਹ ਸਦਾ ਲਈ ਵੀਰਾਨ ਨਹੀਂ ਰਿਹਾ