ਪ੍ਰਾਚੀਨ ਨਬੀ ਦਾ ਸਾਡੇ ਲਈ ਸੁਨੇਹਾ
ਪਹਿਲਾ ਅਧਿਆਇ
ਪ੍ਰਾਚੀਨ ਨਬੀ ਦਾ ਸਾਡੇ ਲਈ ਸੁਨੇਹਾ
1, 2. (ੳ) ਅਸੀਂ ਦੁਨੀਆਂ ਵਿਚ ਅੱਜ ਕਿਹੜੇ ਬੁਰੇ ਹਾਲਾਤ ਦੇਖ ਰਹੇ ਹਾਂ? (ਅ) ਯੂ. ਐੱਸ. ਦਾ ਇਕ ਸੈਨੇਟਰ ਵਿਗੜਦੇ ਜਾ ਰਹੇ ਸਮਾਜ ਬਾਰੇ ਚਿੰਤਾ ਕਿਉਂ ਕਰਦਾ ਹੈ?
ਮਨੁੱਖਜਾਤੀ ਦੀਆਂ ਸਮੱਸਿਆਵਾਂ ਤੋਂ ਅੱਜ ਕੌਣ ਛੁਟਕਾਰਾ ਨਹੀਂ ਚਾਹੁੰਦਾ? ਲੇਕਿਨ, ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਕਈ ਵਾਰ ਸਾਡੀਆਂ ਇੱਛਾਵਾਂ ਅਧੂਰੀਆਂ ਰਹਿ ਜਾਂਦੀਆਂ ਹਨ! ਅਸੀਂ ਸ਼ਾਂਤੀ ਦੇ ਸੁਪਨੇ ਲੈਂਦੇ ਹਾਂ, ਪਰ ਜੰਗਾਂ ਦੇ ਦੁੱਖ ਸਹਿੰਦੇ ਹਾਂ। ਅਸੀਂ ਕਾਨੂੰਨਾਂ ਦੀ ਕਦਰ ਕਰਦੇ ਹਾਂ, ਪਰ ਲੁੱਟਮਾਰ, ਬਲਾਤਕਾਰ, ਅਤੇ ਕਤਲ ਵਰਗੇ ਵੱਧ ਰਹੇ ਜ਼ੁਲਮਾਂ ਨੂੰ ਨਹੀਂ ਰੋਕ ਸਕਦੇ। ਅਸੀਂ ਆਪਣੇ ਗੁਆਂਢੀਆਂ ਉੱਤੇ ਭਰੋਸਾ ਰੱਖਣਾ ਚਾਹੁੰਦੇ ਹਾਂ, ਪਰ ਆਪਣੀ ਸੁਰੱਖਿਆ ਲਈ ਸਾਨੂੰ ਦਰਵਾਜ਼ਿਆਂ ਤੇ ਜਿੰਦੇ ਲਾਉਣੇ ਪੈਂਦੇ ਹਨ। ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਅਤੇ ਉਨ੍ਹਾਂ ਵਿਚ ਚੰਗੇ ਅਸੂਲ ਬਿਠਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਅਸੀਂ ਮਜਬੂਰੀ ਨਾਲ ਦੇਖਦੇ ਹੀ ਰਹਿ ਜਾਂਦੇ ਹਾਂ ਜਦੋਂ ਉਨ੍ਹਾਂ ਉੱਤੇ ਉਨ੍ਹਾਂ ਦੇ ਹਾਣੀਆਂ ਦਾ ਬੁਰਾ ਅਸਰ ਪੈਂਦਾ ਹੈ।
2 ਅਸੀਂ ਸ਼ਾਇਦ ਅੱਯੂਬ ਨਾਂ ਦੇ ਇਕ ਪ੍ਰਾਚੀਨ ਮਨੁੱਖ ਨਾਲ ਸਹਿਮਤ ਹੋਈਏ, ਜਿਸ ਨੇ ਕਿਹਾ ਸੀ ਕਿ ਇਨਸਾਨ ਦਾ ਇਹ ਛੋਟਾ ਜਿਹਾ ਜੀਵਨ “ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਖ਼ਾਸ ਕਰਕੇ ਇਹ ਅੱਜ ਸੱਚ ਸਾਬਤ ਹੁੰਦਾ ਹੈ, ਕਿਉਂਕਿ ਸਮਾਜ ਪਹਿਲਾਂ ਨਾਲੋਂ ਬਹੁਤ ਵਿਗੜਦਾ ਜਾ ਰਿਹਾ ਹੈ। ਯੂ. ਐੱਸ. ਦੇ ਇਕ ਸੈਨੇਟਰ ਨੇ ਕਿਹਾ: “ਸੀਤ ਯੁੱਧ ਤਾਂ ਹੁਣ ਖ਼ਤਮ ਹੋ ਗਿਆ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਲੋਕਾਂ ਵਿਚਕਾਰ ਨਸਲੀ, ਕਬਾਇਲੀ, ਅਤੇ ਮਜ਼ਹਬੀ ਫ਼ਰਕਾਂ ਦੇ ਕਾਰਨ ਬਹੁਤ ਅਤਿਆਚਾਰ ਫੈਲ ਗਏ ਹਨ। . . . ਅਸੀਂ ਆਪਣੇ ਨੈਤਿਕ ਅਸੂਲਾਂ ਦੀ ਮਹੱਤਤਾ ਇੰਨੀ ਘਟਾ ਦਿੱਤੀ ਹੈ ਕਿ ਸਾਡੇ ਕਈ ਨੌਜਵਾਨ ਉਲਝਣਾਂ ਵਿਚ ਪਏ ਹੋਏ ਹਨ, ਹੌਸਲਾ ਹਾਰ ਚੁੱਕੇ ਹਨ ਅਤੇ ਵੱਡੀਆਂ ਮੁਸੀਬਤਾਂ ਵਿਚ ਪਏ ਹੋਏ ਹਨ। ਅਸੀਂ ਅੱਜ ਮਾਪਿਆਂ ਦੀ ਲਾਪਰਵਾਹੀ, ਤਲਾਕ, ਬੱਚਿਆਂ ਨਾਲ ਬਦਫ਼ੈਲੀ, ਕਿਸ਼ੋਰ ਉਮਰ ਵਿਚ ਗਰਭਵਤੀ ਹੋਣ ਦੇ ਅਸਰ ਦੇਖ ਰਹੇ ਹਾਂ। ਅਸੀਂ ਸਕੂਲ ਦੀ ਪੜ੍ਹਾਈ ਅਧੂਰੀ ਛੱਡਣ, ਨਸ਼ੀਲੀਆਂ ਦਵਾਈਆਂ ਲੈਣ, ਅਤੇ ਹਿੰਸਾ ਦੇ ਅਸਰ ਝੱਲ ਰਹੇ ਹਾਂ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡਾ ਘਰ, ਸੀਤ ਯੁੱਧ ਦੇ ਭੁਚਾਲ ਤੋਂ ਬਚ ਤਾਂ ਗਿਆ, ਪਰ ਹੁਣ ਉਸ ਨੂੰ ਕੀੜੇ ਖਾ ਰਹੇ ਹਨ।”
3. ਸਾਨੂੰ ਬਾਈਬਲ ਦੀ ਕਿਹੜੀ ਪੁਸਤਕ ਖ਼ਾਸ ਕਰਕੇ ਭਵਿੱਖ ਲਈ ਉਮੀਦ ਦਿੰਦੀ ਹੈ?
3 ਲੇਕਿਨ, ਅਸੀਂ ਬਿਨਾਂ ਉਮੀਦ ਨਹੀਂ ਛੱਡੇ ਗਏ। ਕੁਝ 2,700 ਸਾਲ ਪਹਿਲਾਂ, ਪਰਮੇਸ਼ੁਰ ਨੇ ਮੱਧ ਪੂਰਬ ਦੇ ਇਕ ਆਦਮੀ ਨੂੰ ਕਈ ਭਵਿੱਖਬਾਣੀਆਂ ਕਰਨ ਲਈ ਪ੍ਰੇਰਿਤ ਕੀਤਾ ਜੋ ਸਾਡੇ ਜ਼ਮਾਨੇ ਲਈ ਖ਼ਾਸ ਅਰਥ ਰੱਖਦੀਆਂ ਹਨ। ਇਸ ਆਦਮੀ ਦਾ ਨਾਂ ਯਸਾਯਾਹ ਸੀ ਅਤੇ ਬਾਈਬਲ ਵਿਚ ਉਸੇ ਨਾਂ ਦੀ ਪੁਸਤਕ ਵਿਚ ਇਹ ਗੱਲਾਂ ਦਰਜ ਹਨ। ਯਸਾਯਾਹ ਕੌਣ ਸੀ, ਅਤੇ ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਲਗਭਗ ਤਿੰਨ ਹਜ਼ਾਰ ਸਾਲ ਪਹਿਲਾਂ ਲਿਖੀ ਗਈ ਉਸ ਦੀ ਭਵਿੱਖਬਾਣੀ ਅੱਜ ਸਾਰੀ ਮਨੁੱਖਜਾਤੀ ਨੂੰ ਚਾਨਣ ਦਿੰਦੀ ਹੈ?
ਭੈੜੇ ਸਮਿਆਂ ਵਿਚ ਇਕ ਧਰਮੀ ਮਨੁੱਖ
4. ਯਸਾਯਾਹ ਕੌਣ ਸੀ, ਅਤੇ ਉਸ ਨੇ ਯਹੋਵਾਹ ਦੇ ਨਬੀ ਦੇ ਤੌਰ ਤੇ ਕਦੋਂ ਸੇਵਾ ਸ਼ੁਰੂ ਕੀਤੀ ਸੀ?
4 ਯਸਾਯਾਹ ਨੇ ਆਪਣੀ ਪੁਸਤਕ ਦੀ ਪਹਿਲੀ ਆਇਤ ਵਿਚ ਆਪਣੀ ਪਛਾਣ “ਆਮੋਸ ਦੇ ਪੁੱਤ੍ਰ” * ਵਜੋਂ ਕਰਵਾਈ, ਅਤੇ ਸਾਨੂੰ ਦੱਸਿਆ ਕਿ ਉਸ ਨੇ ਪਰਮੇਸ਼ੁਰ ਦੇ ਨਬੀ ਦੇ ਤੌਰ ਤੇ “ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ, ਯਹੂਦਾਹ ਦੇ ਪਾਤਸ਼ਾਹਾਂ ਦੇ ਦਿਨੀਂ” ਸੇਵਾ ਕੀਤੀ ਸੀ। (ਯਸਾਯਾਹ 1:1) ਇਸ ਦਾ ਮਤਲਬ ਹੈ ਕਿ ਯਸਾਯਾਹ ਨੇ ਯਹੂਦਾਹ ਦੀ ਕੌਮ ਵਿਚ ਘੱਟੋ-ਘੱਟ 46 ਸਾਲਾਂ ਲਈ ਪਰਮੇਸ਼ੁਰ ਦੇ ਨਬੀ ਵਜੋਂ ਸੇਵਾ ਕੀਤੀ ਸੀ। ਹੋ ਸਕਦਾ ਹੈ ਕਿ ਉਸ ਨੇ ਆਪਣੀ ਸੇਵਾ ਉੱਜ਼ੀਯਾਹ ਦੇ ਰਾਜ ਦੇ ਅਖ਼ੀਰਲੇ ਹਿੱਸੇ ਵਿਚ, ਲਗਭਗ 778 ਸਾ.ਯੁ.ਪੂ. ਵਿਚ ਸ਼ੁਰੂ ਕੀਤੀ ਹੋਵੇ।
5, 6. ਯਸਾਯਾਹ ਦੇ ਪਰਿਵਾਰਕ ਜੀਵਨ ਬਾਰੇ ਕੀ ਸੱਚ ਸੀ, ਅਤੇ ਸਾਨੂੰ ਇਹ ਕਿਵੇ ਪਤਾ ਹੈ?
5 ਹੋਰਨਾਂ ਕੁਝ ਨਬੀਆਂ ਦੀ ਤੁਲਨਾ ਵਿਚ ਅਸੀਂ ਯਸਾਯਾਹ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤਾ ਕੁਝ ਨਹੀਂ ਜਾਣਦੇ। ਪਰ ਸਾਨੂੰ ਇੰਨਾ ਪਤਾ ਹੈ ਕਿ ਉਹ ਸ਼ਾਦੀ-ਸ਼ੁਦਾ ਸੀ ਅਤੇ ਉਸ ਨੇ ਆਪਣੀ ਪਤਨੀ ਨੂੰ “ਨਬੀਆ” ਸੱਦਿਆ ਸੀ। (ਯਸਾਯਾਹ 8:3) ਬਾਈਬਲ ਦੇ ਇਕ ਕੋਸ਼ ਅਨੁਸਾਰ, ਇਸ ਤੋਂ ਪਤਾ ਲੱਗਦਾ ਹੈ ਕਿ ਯਸਾਯਾਹ ਦਾ ਵਿਆਹੁਤਾ ਜੀਵਨ “ਉਸ ਦੇ ਰੱਬੀ ਕੰਮ ਨਾਲ ਮੇਲ ਹੀ ਨਹੀਂ ਖਾਂਦਾ ਸੀ, ਸਗੋਂ ਉਸ ਕੰਮ ਨਾਲ ਗੂੜ੍ਹਾ ਸੰਬੰਧ ਵੀ ਰੱਖਦਾ ਸੀ।” ਹੋ ਸਕਦਾ ਹੈ ਕਿ ਪ੍ਰਾਚੀਨ ਇਸਰਾਏਲ ਦੀਆਂ ਕੁਝ ਦੂਸਰੀਆਂ ਧਰਮੀ ਔਰਤਾਂ ਵਾਂਗ, ਯਸਾਯਾਹ ਦੀ ਪਤਨੀ ਨੂੰ ਵੀ ਭਵਿੱਖਬਾਣੀ ਕਰਨ ਦਾ ਕੰਮ ਸੌਂਪਿਆ ਗਿਆ ਹੋਵੇ।—ਨਿਆਈਆਂ 4:4; 2 ਰਾਜਿਆਂ 22:14.
6 ਯਸਾਯਾਹ ਅਤੇ ਉਸ ਦੀ ਪਤਨੀ ਦੇ ਘੱਟੋ-ਘੱਟ ਦੋ ਪੁੱਤਰ ਸਨ ਅਤੇ ਇਨ੍ਹਾਂ ਦੋਹਾਂ ਦੇ ਅਜਿਹੇ ਨਾਂ ਰੱਖੇ ਗਏ ਸਨ ਜਿਨ੍ਹਾਂ ਦਾ ਭਵਿੱਖ ਨਾਲ ਸੰਬੰਧ ਸੀ। ਉਨ੍ਹਾਂ ਦੇ ਜੇਠੇ ਪੁੱਤਰ ਦਾ ਨਾਂ ਸੀ ਸ਼ਆਰ ਯਾਸ਼ੂਬ। ਉਹ ਆਪਣੇ ਪਿਤਾ ਯਸਾਯਾਹ ਦੇ ਨਾਲ ਬੁਰੇ ਰਾਜੇ ਆਹਾਜ਼ ਨੂੰ ਪਰਮੇਸ਼ੁਰ ਦਾ ਸੁਨੇਹਾ ਦੇਣ ਗਿਆ ਸੀ। (ਯਸਾਯਾਹ 7:3) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਯਸਾਯਾਹ ਅਤੇ ਉਸ ਦੀ ਪਤਨੀ ਨੇ ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ—ਅੱਜ ਵਿਆਹੁਤਾ ਜੋੜਿਆਂ ਲਈ ਇਹ ਕਿੰਨੀ ਵਧੀਆ ਉਦਾਹਰਣ ਹੈ!
7. ਯਸਾਯਾਹ ਦੇ ਜ਼ਮਾਨੇ ਵਿਚ ਯਹੂਦਾਹ ਵਿਚ ਕੀ ਕੁਝ ਹੋ ਰਿਹਾ ਸੀ?
7 ਯਸਾਯਾਹ ਅਤੇ ਉਸ ਦਾ ਪਰਿਵਾਰ ਯਹੂਦਾਹ ਦੇ ਇਤਿਹਾਸ ਦੇ ਭੈੜੇ ਸਮੇਂ ਵਿਚ ਰਹਿੰਦੇ ਸਨ। ਰਾਜਨੀਤਿਕ ਗੜਬੜ ਆਮ ਸੀ, ਕਚਹਿਰੀਆਂ ਵਿਚ ਰਿਸ਼ਵਤਖ਼ੋਰੀ ਚੱਲਦੀ ਸੀ ਅਤੇ ਧਾਰਮਿਕ ਸਮਾਜ ਨੂੰ ਪਖੰਡ ਨੇ ਵਿਗਾੜ ਦਿੱਤਾ ਸੀ। ਟਿੱਲਿਆਂ ਉੱਤੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਲਈ ਵੇਦੀਆਂ ਖੜ੍ਹੀਆਂ ਕੀਤੀਆਂ ਗਈਆਂ ਸਨ। ਕੁਝ ਰਾਜਿਆਂ ਨੇ ਵੀ ਝੂਠੀ ਉਪਾਸਨਾ ਨੂੰ ਅੱਗੇ ਵਧਾਇਆ ਸੀ। ਮਿਸਾਲ ਲਈ, ਆਹਾਜ਼ ਨੇ ਨਾ ਸਿਰਫ਼ ਆਪਣੀ ਪਰਜਾ ਵਿਚਕਾਰ ਮੂਰਤੀ-ਪੂਜਾ ਨੂੰ ਬਰਦਾਸ਼ਤ ਕੀਤਾ, ਸਗੋਂ ਉਸ ਨੇ ਖ਼ੁਦ ਵੀ ਮੂਰਤੀਆਂ ਦੀ ਪੂਜਾ ਕੀਤੀ। ਉਸ ਨੇ ਰੀਤ ਅਨੁਸਾਰ ਕਨਾਨੀ ਦੇਵਤੇ ਮੋਲਕ ਦੇ ਅੱਗੇ ਚੜ੍ਹਾਵੇ ਵਜੋਂ ਆਪਣੀ ਔਲਾਦ ਨੂੰ ਵੀ “ਅੱਗ ਵਿੱਚੋਂ ਦੀ ਲੰਘਵਾਇਆ।” * (2 ਰਾਜਿਆਂ 16:3, 4; ) ਇਹ ਸਭ ਕੁਝ ਯਹੋਵਾਹ ਦੇ ਨੇਮ-ਬੱਧ ਲੋਕਾਂ ਵਿਚਕਾਰ ਹੋਇਆ!— 2 ਇਤਹਾਸ 28:3, 4ਕੂਚ 19:5-8.
8. (ੳ) ਉੱਜ਼ੀਯਾਹ ਅਤੇ ਯੋਥਾਮ ਰਾਜਿਆਂ ਨੇ ਕਿਹੜੀ ਮਿਸਾਲ ਕਾਇਮ ਕੀਤੀ ਸੀ, ਅਤੇ ਕੀ ਲੋਕ ਉਨ੍ਹਾਂ ਦੇ ਪਿੱਛੇ ਲੱਗੇ ਸਨ? (ਅ) ਬਾਗ਼ੀ ਲੋਕਾਂ ਵਿਚਕਾਰ ਯਸਾਯਾਹ ਨੇ ਹਿੰਮਤ ਕਿਵੇਂ ਦਿਖਾਈ?
8 ਇਹ ਸ਼ਲਾਘਾਯੋਗ ਹੈ ਕਿ ਯਸਾਯਾਹ ਦੇ ਜ਼ਮਾਨੇ ਦੇ ਕੁਝ ਲੋਕਾਂ ਨੇ, ਅਤੇ ਕੁਝ ਰਾਜਿਆਂ ਨੇ ਵੀ, ਸੱਚੀ ਉਪਾਸਨਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਵਿਚਕਾਰ ਰਾਜਾ ਉੱਜ਼ੀਯਾਹ ਵੀ ਸੀ, ਜਿਸ ਨੇ “ਓਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” ਫਿਰ ਵੀ, ਉਸ ਦੇ ਰਾਜ ਦੌਰਾਨ ਲੋਕ “ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਰ ਧੂਪ ਧੁਖਾਉਂਦੇ ਸਨ।” (2 ਰਾਜਿਆਂ 15:3, 4) ਰਾਜਾ ਯੋਥਾਮ ਨੇ ਵੀ “ਓਹੋ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” ਲੇਕਿਨ, “ਲੋਕੀ ਵਿਗੜੀ ਚਾਲ ਚੱਲਦੇ ਸਨ।” (2 ਇਤਹਾਸ 27:2) ਜੀ ਹਾਂ, ਯਸਾਯਾਹ ਦੀ ਸੇਵਕਾਈ ਦੇ ਬਹੁਤੇ ਸਮੇਂ ਦੌਰਾਨ, ਯਹੂਦਾਹ ਦੇ ਰਾਜ ਦੀ ਰੂਹਾਨੀ ਅਤੇ ਨੈਤਿਕ ਹਾਲਤ ਬਹੁਤ ਹੀ ਬੁਰੀ ਸੀ। ਆਮ ਤੌਰ ਤੇ, ਲੋਕਾਂ ਨੇ ਆਪਣੇ ਰਾਜਿਆਂ ਦੇ ਹਰੇਕ ਚੰਗੇ ਪ੍ਰਭਾਵ ਨੂੰ ਰੱਦ ਕੀਤਾ। ਅਸੀਂ ਸਮਝ ਸਕਦੇ ਹਾਂ ਕਿ ਇਨ੍ਹਾਂ ਜ਼ਿੱਦੀ ਲੋਕਾਂ ਨੂੰ ਪਰਮੇਸ਼ੁਰ ਦੇ ਸੁਨੇਹੇ ਸੁਣਾਉਣੇ ਕੋਈ ਸੌਖਾ ਕੰਮ ਨਹੀਂ ਸੀ। ਫਿਰ ਵੀ, ਜਦੋਂ ਯਹੋਵਾਹ ਨੇ ਇਹ ਸਵਾਲ ਪੁੱਛਿਆ ਕਿ “ਮੈਂ ਕਿਹ ਨੂੰ ਘੱਲਾਂ ਤੇ ਕੌਣ ਸਾਡੇ ਲਈ ਜਾਵੇਗਾ?” ਯਸਾਯਾਹ ਝਿਜਕਿਆ ਨਹੀਂ। ਉਸ ਨੇ ਕਿਹਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾਯਾਹ 6:8.
ਮੁਕਤੀ ਦਾ ਸੁਨੇਹਾ
9. ਯਸਾਯਾਹ ਦੇ ਨਾਂ ਦਾ ਕੀ ਮਤਲਬ ਹੈ ਅਤੇ ਇਹ ਉਸ ਦੀ ਪੁਸਤਕ ਦੇ ਵਿਸ਼ੇ ਨਾਲ ਕਿਵੇਂ ਸੰਬੰਧ ਰੱਖਦਾ ਹੈ?
9 ਯਸਾਯਾਹ ਦੇ ਨਾਂ ਦਾ ਮਤਲਬ ਹੈ “ਯਹੋਵਾਹ ਵੱਲੋਂ ਮੁਕਤੀ,” ਅਤੇ ਅਸੀਂ ਕਹਿ ਸਕਦੇ ਹਾਂ ਕਿ ਉਸ ਦੇ ਸੁਨੇਹੇ ਦਾ ਵੀ ਇਹੀ ਵਿਸ਼ਾ ਸੀ। ਇਹ ਸੱਚ ਹੈ ਕਿ ਯਸਾਯਾਹ ਦੀਆਂ ਕੁਝ ਭਵਿੱਖਬਾਣੀਆਂ ਨਿਆਉਂ ਦੀਆਂ ਹਨ। ਫਿਰ ਵੀ, ਮੁਕਤੀ ਦਾ ਵਿਸ਼ਾ ਸਾਫ਼-ਸਾਫ਼ ਸੁਣਾਈ ਦਿੰਦਾ ਹੈ। ਯਸਾਯਾਹ ਨੇ ਵਾਰ-ਵਾਰ ਇਹ ਦੱਸਿਆ ਕਿ ਸਮਾਂ ਆਉਣ ਤੇ ਯਹੋਵਾਹ ਇਸਰਾਏਲੀਆਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਛੁਡਾਵੇਗਾ ਅਤੇ ਇਕ ਬਕੀਏ ਨੂੰ ਯਰੂਸ਼ਲਮ ਵਾਪਸ ਜਾਣ ਦੇਵੇਗਾ ਨਾਲੇ ਉਨ੍ਹਾਂ ਦੇ ਦੇਸ਼ ਦੀ ਪਹਿਲੀ ਸ਼ਾਨ ਵਾਪਸ ਲਿਆਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਰੂਸ਼ਲਮ ਦੀ ਮੁੜ ਸਥਾਪਨਾ ਬਾਰੇ ਭਵਿੱਖਬਾਣੀਆਂ ਕਰਨ ਅਤੇ ਇਨ੍ਹਾਂ ਨੂੰ ਲਿਖਣ ਵਿਚ ਯਸਾਯਾਹ ਨੂੰ ਬੜੀ ਖ਼ੁਸ਼ੀ ਮਿਲੀ ਹੋਵੇਗੀ!
10, 11. (ੳ) ਯਸਾਯਾਹ ਦੀ ਪੁਸਤਕ ਅੱਜ ਸਾਡੇ ਲਈ ਕਿਉਂ ਦਿਲਚਸਪ ਹੈ? (ਅ) ਯਸਾਯਾਹ ਦੀ ਪੁਸਤਕ ਮਸੀਹਾ ਵੱਲ ਕਿਵੇਂ ਧਿਆਨ ਖਿੱਚਦੀ ਹੈ?
10 ਪਰ ਨਿਆਉਂ ਅਤੇ ਮੁਕਤੀ ਦੇ ਇਨ੍ਹਾਂ ਸੁਨੇਹਿਆਂ ਦਾ ਸਾਡੇ ਨਾਲ ਕੀ ਸੰਬੰਧ ਹੈ? ਦਾਨੀਏਲ 9:25; ਯੂਹੰਨਾ 12:41) ਯਕੀਨਨ, ਇਹ ਕੋਈ ਇਤਫ਼ਾਕ ਦੀ ਗੱਲ ਨਹੀਂ ਹੈ ਕਿ ਯਿਸੂ ਅਤੇ ਯਸਾਯਾਹ ਦੇ ਨਾਂਵਾਂ ਦਾ ਤਕਰੀਬਨ ਇੱਕੋ ਅਰਥ ਹੈ, ਕਿਉਂਕਿ ਯਿਸੂ ਦੇ ਨਾਂ ਦਾ ਮਤਲਬ ਹੈ “ਯਹੋਵਾਹ ਮੁਕਤੀ ਹੈ।”
ਖ਼ੁਸ਼ੀ ਦੀ ਗੱਲ ਹੈ ਕਿ ਯਸਾਯਾਹ ਨੇ ਸਿਰਫ਼ ਦੋ-ਗੋਤੀ ਰਾਜ ਯਹੂਦਾਹ ਦੇ ਫ਼ਾਇਦੇ ਲਈ ਹੀ ਭਵਿੱਖਬਾਣੀ ਨਹੀਂ ਕੀਤੀ ਸੀ। ਸਗੋਂ ਉਸ ਦੇ ਸੁਨੇਹੇ ਸਾਡੇ ਜ਼ਮਾਨੇ ਲਈ ਵੀ ਖ਼ਾਸ ਮਹੱਤਤਾ ਰੱਖਦੇ ਹਨ। ਯਸਾਯਾਹ ਆਪਣੇ ਸ਼ਬਦਾਂ ਰਾਹੀਂ ਇਕ ਸੋਹਣੀ ਤਸਵੀਰ ਖਿੱਚਦਾ ਹੈ ਕਿ ਬਹੁਤ ਹੀ ਜਲਦੀ ਪਰਮੇਸ਼ੁਰ ਦਾ ਰਾਜ ਸਾਡੀ ਧਰਤੀ ਉੱਤੇ ਮਹਾਨ ਬਰਕਤਾਂ ਲਿਆਵੇਗਾ। ਇਸ ਸੰਬੰਧ ਵਿਚ, ਯਸਾਯਾਹ ਦੀਆਂ ਲਿਖਤਾਂ ਦਾ ਵੱਡਾ ਹਿੱਸਾ ਮਸੀਹਾ ਬਾਰੇ ਭਵਿੱਖਬਾਣੀਆਂ ਸਨ, ਜਿਸ ਨੇ ਪਰਮੇਸ਼ੁਰ ਦੇ ਰਾਜ ਵਿਚ ਹਕੂਮਤ ਕਰਨੀ ਸੀ। (11 ਯਿਸੂ ਦਾ ਜਨਮ ਯਸਾਯਾਹ ਦੇ ਜ਼ਮਾਨੇ ਤੋਂ ਸੱਤ ਸਦੀਆਂ ਬਾਅਦ ਹੋਇਆ ਸੀ। ਫਿਰ ਵੀ, ਯਸਾਯਾਹ ਦੀਆਂ ਭਵਿੱਖਬਾਣੀਆਂ ਵਿਚ ਮਸੀਹਾ ਬਾਰੇ ਇੰਨੇ ਵੇਰਵੇ ਹਨ ਅਤੇ ਉਹ ਇੰਨੇ ਸਹੀ ਹਨ ਕਿ ਪੜ੍ਹਦੇ ਸਮੇਂ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਧਰਤੀ ਉੱਤੇ ਯਿਸੂ ਦੇ ਜੀਵਨ ਬਾਰੇ ਕਿਸੇ ਚਸ਼ਮਦੀਦ ਗਵਾਹ ਦੀਆਂ ਗੱਲਾਂ ਪੜ੍ਹ ਰਹੇ ਹੋ। ਇਹ ਧਿਆਨ ਵਿਚ ਰੱਖਦਿਆਂ ਇਕ ਵਿਦਵਾਨ ਨੇ ਕਿਹਾ ਕਿ ਯਸਾਯਾਹ ਦੀ ਪੁਸਤਕ ਨੂੰ ਕਦੀ-ਕਦੀ “ਪੰਜਵੀਂ ਇੰਜੀਲ” ਸੱਦਿਆ ਜਾਂਦਾ ਹੈ। ਤਾਂ ਫਿਰ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਸਾਯਾਹ ਬਾਈਬਲ ਦੀ ਉਹ ਪੁਸਤਕ ਹੈ ਜਿਸ ਤੋਂ ਯਿਸੂ ਅਤੇ ਉਸ ਦੇ ਰਸੂਲਾਂ ਨੇ ਮਸੀਹਾ ਦੀ ਪਛਾਣ ਕਰਵਾਉਣ ਲਈ ਸਭ ਤੋਂ ਜ਼ਿਆਦਾ ਹਵਾਲੇ ਦਿੱਤੇ ਸਨ।
12. ਅਸੀਂ ਦਿਲਚਸਪੀ ਨਾਲ ਯਸਾਯਾਹ ਦੀ ਪੁਸਤਕ ਦੀ ਜਾਂਚ ਕਿਉਂ ਸ਼ੁਰੂ ਕਰਨੀ ਚਾਹੁੰਦੇ ਹਾਂ?
12 ਆਪਣੇ ਸ਼ਬਦਾਂ ਰਾਹੀਂ, ਯਸਾਯਾਹ ਨੇ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ’ ਦੀ ਇਕ ਸ਼ਾਨਦਾਰ ਤਸਵੀਰ ਖਿੱਚੀ ਜਿੱਥੇ “ਇੱਕ ਪਾਤਸ਼ਾਹ ਧਰਮ ਨਾਲ ਪਾਤਸ਼ਾਹੀ ਕਰੇਗਾ” ਅਤੇ ਸਰਦਾਰ ਨਿਆਉਂ ਨਾਲ ਸਰਦਾਰੀ ਕਰਨਗੇ। (ਯਸਾਯਾਹ 32:1, 2; 65:17, 18; 2 ਪਤਰਸ 3:13) ਇਸ ਤਰ੍ਹਾਂ ਯਸਾਯਾਹ ਦੀ ਪੁਸਤਕ ਪਰਮੇਸ਼ੁਰ ਦੇ ਰਾਜ ਦੀ ਵਧੀਆ ਉਮੀਦ ਵੱਲ ਧਿਆਨ ਖਿੱਚਦੀ ਹੈ, ਜਿਸ ਵਿਚ ਮਸੀਹਾ, ਯਿਸੂ ਮਸੀਹ ਰਾਜੇ ਵਜੋਂ ਸਿੰਘਾਸਣ ਤੇ ਬੈਠਾ ਹੈ। ਹਰ ਰੋਜ਼ ਆਨੰਦ ਨਾਲ ‘ਯਹੋਵਾਹ ਦੀ ਮੁਕਤੀ’ ਦਾ ਇੰਤਜ਼ਾਰ ਕਰਨਾ, ਸਾਡੇ ਲਈ ਕਿੰਨੀ ਹੌਸਲੇ ਵਾਲੀ ਗੱਲ ਹੈ! (ਯਸਾਯਾਹ 25:9; 40:28-31) ਆਓ ਫਿਰ ਆਪਾਂ ਦਿਲਚਸਪੀ ਨਾਲ ਯਸਾਯਾਹ ਦੀ ਪੁਸਤਕ ਦੇ ਬਹੁਮੁੱਲੇ ਸੁਨੇਹੇ ਦੀ ਜਾਂਚ ਕਰੀਏ। ਜਿਉਂ ਹੀ ਅਸੀਂ ਇਸ ਤਰ੍ਹਾਂ ਕਰਾਂਗੇ, ਪਰਮੇਸ਼ੁਰ ਦੇ ਵਾਅਦਿਆਂ ਵਿਚ ਸਾਡਾ ਭਰੋਸਾ ਮਜ਼ਬੂਤ ਹੁੰਦਾ ਜਾਵੇਗਾ। ਇਸ ਦੇ ਨਾਲ-ਨਾਲ, ਸਾਨੂੰ ਆਪਣਾ ਵਿਸ਼ਵਾਸ ਵਧਾਉਣ ਵਿਚ ਵੀ ਮਦਦ ਮਿਲੇਗੀ ਕਿ ਯਹੋਵਾਹ ਸੱਚ-ਮੁੱਚ ਹੀ ਸਾਡੀ ਮੁਕਤੀ ਦਾ ਪਰਮੇਸ਼ੁਰ ਹੈ।
[ਫੁਟਨੋਟ]
^ ਪੈਰਾ 4 ਯਸਾਯਾਹ ਦੇ ਪਿਤਾ ਆਮੋਸ ਨੂੰ ਗ਼ਲਤੀ ਨਾਲ ਉਹੀ ਆਮੋਸ ਨਹੀਂ ਸਮਝਿਆ ਜਾਣਾ ਚਾਹੀਦਾ ਜੋ ਉੱਜ਼ੀਯਾਹ ਦੇ ਰਾਜ ਦੇ ਸ਼ੁਰੂ ਵਿਚ ਭਵਿੱਖਬਾਣੀਆਂ ਕਰਦਾ ਸੀ ਅਤੇ ਜਿਸ ਨੇ ਆਪਣੇ ਨਾਂ ਦੀ ਬਾਈਬਲ ਪੁਸਤਕ ਲਿਖੀ ਸੀ।
^ ਪੈਰਾ 7 ਕੁਝ ਲੋਕ ਕਹਿੰਦੇ ਹਨ ਕਿ ‘ਅੱਗ ਵਿੱਚੋਂ ਦੀ ਲੰਘਾਉਣਾ’ ਸਿਰਫ਼ ਪਵਿੱਤਰ ਕਰਨ ਦੀ ਇਕ ਰਸਮ ਹੁੰਦੀ ਸੀ। ਪਰ, ਆਲੇ-ਦੁਆਲੇ ਦੀਆਂ ਆਇਤਾਂ ਤੋਂ ਲੱਗਦਾ ਹੈ ਕਿ ਇੱਥੇ ਇਕ ਅਸਲੀ ਬਲੀਦਾਨ ਦੀ ਗੱਲ ਕੀਤੀ ਜਾ ਰਹੀ ਹੈ। ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਕਨਾਨੀ ਅਤੇ ਧਰਮ-ਤਿਆਗੀ ਇਸਰਾਏਲੀ ਆਪਣੇ ਬੱਚਿਆਂ ਦੀਆਂ ਬਲੀਆਂ ਚੜ੍ਹਾਉਂਦੇ ਹੁੰਦੇ ਸਨ।—ਬਿਵਸਥਾ ਸਾਰ 12:31; ਜ਼ਬੂਰ 106:37, 38.
[ਸਵਾਲ]
[ਸਫ਼ਾ 7 ਉੱਤੇ ਡੱਬੀ/ਤਸਵੀਰ]
ਯਸਾਯਾਹ ਕੌਣ ਸੀ?
ਨਾਂ ਦਾ ਅਰਥ: “ਯਹੋਵਾਹ ਵੱਲੋਂ ਮੁਕਤੀ”
ਪਰਿਵਾਰ: ਸ਼ਾਦੀ-ਸ਼ੁਦਾ, ਉਸ ਦੇ ਘੱਟੋ-ਘੱਟ ਦੋ ਪੁੱਤਰ ਸਨ
ਟਿਕਾਣਾ: ਯਰੂਸ਼ਲਮ
ਕਿੰਨੇ ਸਾਲ ਸੇਵਾ ਕੀਤੀ: ਲਗਭਗ 778 ਸਾ.ਯੁ.ਪੂ. ਤੋਂ ਲੈ ਕੇ 732 ਸਾ.ਯੁ.ਪੂ. ਤੋਂ ਬਾਅਦ ਤਕ, ਘੱਟੋ-ਘੱਟ 46 ਸਾਲ
ਉਸ ਦੇ ਜ਼ਮਾਨੇ ਵਿਚ ਯਹੂਦਾਹ ਦੇ ਰਾਜੇ: ਉੱਜ਼ੀਯਾਹ, ਯੋਥਾਮ, ਆਹਾਜ਼, ਹਿਜ਼ਕੀਯਾਹ
ਉਸ ਦੇ ਜ਼ਮਾਨੇ ਵਿਚ ਨਬੀ: ਮੀਕਾਹ, ਹੋਸ਼ੇਆ, ਓਦੇਦ
[ਸਫ਼ਾ 6 ਉੱਤੇ ਤਸਵੀਰ]
ਇਕ ਪਰਿਵਾਰ ਦੇ ਤੌਰ ਤੇ ਯਸਾਯਾਹ ਅਤੇ ਉਸ ਦੀ ਪਤਨੀ ਨੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਸੀ